ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਪਿੱਛੋਂ ਬਵਾਲ ਮਚਿਆ ਹੋਇਆ ਹੈ। ਸਭ ਤੋਂ ਵੱਡਾ ਕਾਰਨ ਪਾਰਟੀ ਦਾ ਅੰਦਰੂਨੀ ਕਲੇਸ਼ ਹੀ ਮੰਨਿਆ ਜਾ ਰਿਹਾ ਹੈ। ਕਈ ਪਾਰਟੀ ਲੀਡਰ ਹੁਣ ਖੁੱਲ੍ਹ ਕੇ ਇਸ ਬਾਰੇ ਬੋਲ ਰਹੇ ਹਨ। ਸਾਂਸਦ ਗੁਰਜੀਤ ਔਜਲਾ ਨੇ ਇਸ ਹਾਰ ਦਾ ਠੀਕਰਾ ਸਿੱਧੂ ਸਿਰ ਭੰਨ੍ਹਿਆ ਹੈ।
ਔਜਲਾ ਨੇ ਕਿਹਾ ਕਿ ਨੈਤਿਕਤਾ ਦੇ ਆਧਾਰ ‘ਤੇ ਸਿੱਧੂ ਨੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਨੇ ਕਾਂਗਰਸ ਨੂੰ ਖੇਰੂੰ-ਖੇਰੂੰ ਕਰ ਕੇ ਰੱਖ ਦਿੱਤਾ। ਉਨ੍ਹਾਂ ਸਿੱਧੂ ਨੂੰ ਅਨਗਾਈਡਿਡ ਮਿਜ਼ਾਇਲ ਤੋਂ ਵੀ ਵੱ ਖਤਰਨਾਕ ਦੱਸਿਆ।
ਸਾਂਸਦ ਨੇ ਕਿਹਾ ਕਿ ਸਿੱਧੂ ਦੇ ਮਨ ਵਿੱਚ ਸੀ.ਐੱਮ. ਬਣਨ ਦੀ ਲਾਲਸੀ ਸੀ। ਇਸ ਦੇ ਲਈ ਉਨ੍ਹਾਂ ਨੇ ਕਿਸੇ ਦਾ ਵੀ ਮੋਢਾ ਫੜਿਆ, ਕਿਸੇ ਦੇ ਵਿਚਾਰਾਂ ਤੋਂ ਉਲਟ ਚੱਲਣ ਦੀ ਕੋਸ਼ਿਸ਼ ਕੀਤਾ ਤੇ ਅਪਸ਼ਬਦ ਬੋਲ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕੀਤੀ। ਮੇਰੇ ਮੁਤਾਬਕ ਉਹ ਅਨਗਾਈਡਿਡ ਮਿਜ਼ਾਇਲ ਤੋਂ ਵੀ ਵੱਧ ਖਤਰਨਾਕ ਹਨ। ਘਰ ਦਾ ਮੁਖੀ ਹੀ ਜਦੋਂ ਅਪਸ਼ਬਦ ਵਰਤੇ ਤਾਂ ਪਰਿਵਾਰ ਨੂੰ ਅੱਗੇ ਲਿਜਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਸਹੀ ਕਿਹਾ ਹੈ ਕਿ ਸਿੱਧੂ ਦੇ ਹੰਕਾਰ ਨਾਲ ਹੀ ਪਾਰਟੀ ਨੂੰ ਨੁਕਸਾਨ ਹੋਇਆ ਹੈ।
ਔਜਲਾ ਨੇ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਬਦਲਿਆ ਤੇ ਚਰਨਜੀਤ ਸਿੰਘ ਚੰਨੀ ਸੀ.ਐੱਮ. ਐਲਾਨੇ ਗਏ। ਜਿਸ ਤਰ੍ਹਾਂ ਚੰਨੀ ਚੰਗਾ ਕੰਮ ਕਰ ਰਹੇ ਸਨ ਪ੍ਰਧਾਨ ਤੇ ਸੀ.ਐੱਮ. ਨੂੰ ਮਿਲ ਕੇ ਵਧੀਆ ਕੰਮ ਕਰਨਾ ਚਾਹੀਦਾ ਸੀ। ਸੂਬਾ ਕਾਂਗਰਸ ਪ੍ਰਧਾਨ ਦਾ ਸੁਪਨਾ ਤਾਂ ਇਹੀ ਸੀ ਕਿ ਉਹ ਕਿਸੇ ਤਰ੍ਹਾਂ ਮੁੱਖ ਮੰਤਰੀ ਬਣ ਜਾਣ। ਚੰਨੀ ਨੂੰ ਜਦੋਂ ਦੁਬਾਰਾ ਸੀ.ਐੱਮ. ਫ਼ੇਸ ਐਲਾਨਿਆ ਗਿਆ ਤਾਂ ਪਾਰਟੀ ਪ੍ਰਧਾਨ ਨੇ ਕੋਈ ਕਸਰ ਨਹੀਂ ਛੱਡੀ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ। ਇਥੇ ਇੱਕ ਵੱਡਾ ਕਾਰਨ ਅਨੁਸ਼ਾਸਨ ਦੀ ਕਮੀ ਵੀ ਹੈ। ਉਹ ਖੁਦ ਨੂੰ ਪਾਰਟੀ ਤੋਂ ਉਪਰ ਸਮਝਣ ਲੱਗੇ, ਇਹੀ ਗੱਲ ਪਾਰਟੀ ਲਈ ਨੁਕਸਾਨਦਾਇਕ ਸਿੱਧ ਹੋਈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਉਨ੍ਹਾਂ ਕਿਹਾ ਕਿ ਜਦੋਂ ਕੋਈ ਫੇਲ੍ਹ ਹੋ ਜਾਵੇ ਤਾਂ ਉਸ ਨੂੰ ਖ਼ੁਦ ਅਹੁਦਾ ਛੱਡ ਦੇਣਾ ਚੀਹਾਦ ਹੈ। ਸਿੱਧੂ ਆਪਣਾ ਅਹੁਦਾ ਕਿਉਂ ਨਹੀਂ ਛੱਡ ਰਹੇ ਇਸ ਦਾ ਜਵਾਬ ਉਹੀ ਦੇ ਸਕਦੇ ਹਨ। ਸਾਰਾ ਪੰਜਾਬ ਸਿੱਧੂ ਕਰਕੇ ਖੇਰੂੰ-ਖੇਰੂੰ ਹੋ ਗਿਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹਾਰਨ ਤੋਂ ਬਾਅਦ ਵੀ ਸਿੱਧੂ ਦੇ ਚਿਹਰੇ ‘ਤੇ ਨੂਰ ਹੈ ਤੇ ਉਹ ਲੋਕਾਂ ਵਿਚਾਲੇ ਘੁੰਮ ਰਹੇ ਹਨ। ਮੈਂ ਚੋਣਾਂ ਵਿੱਚ ਖੜ੍ਹਾ ਨਹੀਂ ਸੀ ਪਰ ਪਾਰਟੀ ਦੀ ਹਾਰ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਤੇ ਵਰਕਰਾਂ ਨਾਲ ਅੱਖ ਨਹੀਂ ਮਿਲਾ ਪਾ ਰਿਹਾ ਸੀ।