ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਵਚਨਬੱਧ ਹੈ। ਸੂਬ ਦੇ ਸਾਰੇ ਸਰਕਾਰੀ ਵਿਭਾਗਾਂ ਵਿਚ ਸਿੱਧੀ ਭਰਤੀ ਤੇ ਤਰੱਕੀ ਕੋਟੇ ਵਿਚ ਬੈਕਲਾਗ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨ ਲਈ 20 ਜੁਲਾਈ ਤੋਂ 20 ਸਤੰਬਰ 2023 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬਾ ਸਰਕਾਰ ਦਿਵਿਆਂਗ ਦੇ ਬੈਕਲਾਗ ਨੂੰ ਪਹਿਲ ਦੇ ਆਧਾਰ ‘ਤੇ ਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 32 ਵਿਭਾਗਾਂ ਨੇ ਇਸ ਸਬੰਧੀ ਜਾਣਕਾਰੀ ਉਪਲਬਧ ਕਰਾਈ ਹੈ ਤੇ ਜਾਣਕਾਰੀ ਦੇ ਆਧਾਰ ‘ਤੇ 920 ਅਹੁਦੇ ਖਾਲੀ ਹਨ। ਇਸ ਵਿਚ ਸਿੱਧੀ ਭਰਤੀ ਤੇ ਪ੍ਰਮੋਸ਼ਨ ਨਾਲ ਭਰੇ ਜਾਣ ਵਾਲੇ ਅਹੁਦਿਆਂ ਦੀ ਗਿਣਤੀ ਵੀ ਸ਼ਾਮਲ ਹੈ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹੋਰ ਵਿਭਾਗਾਂ ਤੋਂ ਬੈਕਲਾਗ ਰਿਪੋਰਟ ਤਤਕਾਲ ਪ੍ਰਾਪਤ ਕਰਕੇ ਇਸ ਮੁਹਿੰਮ ਵਿਚ ਸ਼ਾਮਲ ਕਰਨਾ ਨਿਸ਼ਚਿਤ ਕਰੇ।
ਕੈਬਨਿਟ ਮੰਤਰੀ ਨੇ ਦਿਵਿਆਂਗ ਵਿਅਕਤੀਆਂ ਦੇ ਰੋਸਟਰ ਰਜਿਸਟਰ ਨੂੰ ਸਹੀ ਤਰੀਕੇ ਨਾਲ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਕਿ ਭਵਿੱਖ ਵਿਚ ਦਿਵਿਆਂਗ ਵਿਅਕਤੀਆਂ ਨੂੰ ਦਿਵਿਆਂਗ ਅਧਿਕਾਰ ਅਧਿਨਿਯਮ 2016 ਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸਿੱਧੂ ਭਰਤੀ ਤੇ ਤਰੱਕੀ ਦਾ ਲਾਭ ਸਮੇਂ ‘ਤੇ ਮਿਲ ਸਕੇ। ਉਨ੍ਹਾਂ ਨੇ ਵਿਭਾਗ ਨੂੰ ਇਸ ਸਬੰਧੀ ਕਾਰਜਸ਼ਾਲਾ ਆਯੋਜਿਤ ਕਰਕੇ ਮਾਸਟਰ ਟ੍ਰੇਨਰ ਤਿਆਰ ਕਰਨ ਦਾ ਹੁਕਮ ਦਿੱਤਾ।
ਵਿਸ਼ੇਸ਼ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਰਾਜੀ ਪੀ. ਸ਼੍ਰੀਵਾਸਤਵ ਨੇ ਅਧਿਕਾਰੀਆਂ ਤੋਂ ਸਾਰੇ ਸਰਕਾਰੀ ਵਿਭਾਗਾਂ ਵਿਚ ਦਿਵਿਆਂਗ ਵਿਅਕਤੀਆਂ ਦੀ ਸਿੱਧੀ ਭਰਤੀ ਤੇ ਤਰੱਕੀ ਕੋਟੇ ਦੇ ਬੈਕਲਾਗ ਸਬੰਧੀ ਡਾਟਾ ਇਕੱਠਾ ਕਰਨ ਨੂੰ ਕਿਹਾ ਤਾਂ ਕਿ ਦਿਵਿਆਂਗ ਵਿਅਕਤੀਆਂ ਦੇ ਬੈਕਲਾਗ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਰੋਸਟਰ ਰਜਿਸਟਰ ਦੀ ਜਾਂਚ ਕਰਨ ਦੇ ਜ਼ਰੂਰੀ ਡਾਟਾ ਤਿਆਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ਖਿਡਾਰੀ ਨੇ ਯੂਗਾਂਡਾ ‘ਚ ਪੈਰਾ-ਬੈਡਮਿੰਟਨ ‘ਚ ਜਿੱਤੇ 3 ਮੈਡਲ, DC ਨੇ ਦਿੱਤੀ ਵਧਾਈ
ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਮਾਧਵੀ ਕਟਾਰੀਆ ਨੇ 32 ਸਰਕਾਰੀ ਵਿਭਾਗਾਂ ਨਾਲ ਬੈਠਕ ਕਰਕੇ ਦਿਵਿਆਂਗ ਕੋਟੇ ਦੀ ਸਿੱਧੀ ਭਰਤੀ ਦੇ ਬੈਕਲਾਗ ‘ਤੇ ਭਰਤੀ ਲਈ 20 ਜੁਲਾਈ 2023 ਤੋਂ ਪਹਿਲਾਂ ਵਿਗਿਆਪਨ ਪ੍ਰਕਾਸ਼ਿਤ ਕਰਨ ਦੇ ਨਿਰਦੇਸ਼ ਦਿਤੇ। ਉੁਨ੍ਹਾਂ ਕਿਹਾ ਕਿ ਕੋਟੇ ਦੇ ਬੈਕਲਾਗ ਅਹੁਦਿਆਂ ਨੂੰ ਭਰਨ ਲਈ ਖਾਸ ਤੌਰ ‘ਤੇ ਵਿਗਿਆਪਨ ਜਾਰੀ ਕੀਤਾ ਜਾਵੇ। ਇਸ ਵਿਚ ਵਿਭਾਗ ਦੇ ਹੋਰ ਖਾਲੀ ਅਹੁਦਿਆਂ ਨੂੰ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਧੀ ਭਰਤੀ ਤੇ ਬੈਕਲਾਗ ਸਬੰਧੀ ਵਿਗਿਆਪਨ ਜਾਰੀ ਕਰਨ ਦੇ ਨਾਲ ਹੀ ਤਰੱਕੀ ਕੋਟੇ ਵਿਚ ਬੈਕਲਾਗ ਵਿਰੁੱਧ ਤਰੱਕੀ ਕਰਨ ਦੀ ਕਾਰਵਾਈ ਜਲਦੀ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: