T-20 ਕ੍ਰਿਕੇਟ ਅਨੋਖਾ ਕਾਰਨਾਮਾ ਹੋਇਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਦਰਅਸਲ, ਤਾਮਿਲਨਾਡੂ ਪ੍ਰੀਮੀਅਰ ਲੀਗ (TNPL) ਦੇ ਇਕ ਮੈਚ ‘ਚ ਆਖਰੀ ਓਵਰ ਦੀ ਆਖਰੀ ਗੇਂਦ ‘ਤੇ 18 ਦੌੜਾਂ ਬਣੀਆਂ ਹਨ। ਸਲੇਮ ਸਪਾਰਟਨਸ ਅਤੇ ਚੇਪੌਕ ਸੁਪਰ ਗਿਲੀਜ਼ ਵਿਚਕਾਰ ਖੇਡੇ ਗਏ ਮੈਚ ਵਿੱਚ ਸਲੇਮ ਸਪਾਰਟਨਸ ਨੇ ਪਹਿਲਾਂ ਫੀਲਡਿੰਗ ਕੀਤੀ। ਟੀਮ ਦਾ ਕਪਤਾਨ ਅਭਿਸ਼ੇਕ ਤੰਵਰ ਆਖਰੀ ਓਵਰ ਕਰ ਰਿਹਾ ਸੀ।
ਜਦੋਂ ਅਭਿਸ਼ੇਕ ਨੇ ਪਹਿਲੀ ਗੇਂਦ ਸੁੱਟੀ ਤਾਂ ਉਤਰੀਸਾਮੀ ਸ਼ਸੀਦੇਵ ਸਟ੍ਰਾਈਕ ‘ਤੇ ਸਨ। ਪਹਿਲੀ ਗੇਂਦ ‘ਤੇ ਸ਼ਸੀਦੇਵ ਨੇ ਭੱਜ ਕੇ ਸਿੰਗਲ ਲਿਆ। ਉਦੋਂ ਸੰਜੇ ਯਾਦਵ ਸਟ੍ਰਾਈਕ ‘ਤੇ ਸਨ। ਸੰਜੇ ਨੇ ਦੂਜੀ ਗੇਂਦ ‘ਤੇ ਚੌਕਾ ਜੜਿਆ। ਹੁਣ ਤੀਜੀ ਗੇਂਦ ‘ਤੇ ਕੋਈ ਰਨ ਨਹੀਂ ਬਣ ਸਕਿਆ। ਸੰਜੇ ਨੇ ਚੌਥੀ ਗੇਂਦ ‘ਤੇ 1 ਰਨ ਲਿਆ। ਪੰਜਵੀਂ ਗੇਂਦ ਨੋ ਬਾਲ ਸੀ। ਫਿਰ ਅਭਿਸ਼ੇਕ ਦੀ ਅਗਲੀ ਗੇਂਦ ‘ਤੇ ਸ਼ਸੀਦੇਵ ਨੇ ਭੱਜ ਕੇ ਸਿੰਗਲ ਲਿਆ। ਆਖਰੀ ਗੇਂਦ ਬਾਕੀ ਸੀ ਅਤੇ ਸੰਜੇ ਯਾਦਵ ਸਟ੍ਰਾਈਕ ‘ਤੇ ਸਨ।
19.6 – ਆਖਰੀ ਗੇਂਦ ਨੋ ਬਾਲ = 1 ਰਨ
19.6 – ਆਖਰੀ ਗੇਂਦ, ਨੋ ਬਾਲ ਛੱਕਾ = 7 ਰਨ
19.6 – ਆਖਰੀ ਗੇਂਦ, ਨੋ ਬਾਲ ਦੋ ਦੌੜਾਂ = 3 ਰਨ
19.6 – ਆਖਰੀ ਗੇਂਦ ਵਾਈਡ = 1 ਰਨ
19.6 – ਆਖਰੀ ਗੇਂਦ ਛੱਕਾ = 6 ਰਨ
ਇਹ ਵੀ ਪੜ੍ਹੋ : ਜੰਮੂ ‘ਚ ਇਕ ਹੀ ਦਿਨ ‘ਚ ਭੂਚਾਲ ਦੇ ਚਾਰ ਝਟਕੇ, ਲੋਕਾਂ ‘ਚ ਦਹਿਸ਼ਤ ਦਾ ਮਾਹੌਲ
ਦੱਸ ਦੇਈਏ ਕਿ ਅਭਿਸ਼ੇਕ ਭਾਰਤ ਵੱਲੋਂ ਇਕ ਗੇਂਦ ‘ਤੇ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਗੇਂਦਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਕ ਗੇਂਦ ‘ਤੇ ਸਭ ਤੋਂ ਵੱਧ ਦੌੜਾਂ ਦੇਣ ਦਾ ਰਿਕਾਰਡ ਕਲਿੰਟ ਮੈਕਕੋਏ ਦੇ ਨਾਂ ਹੈ। ਜਿਸ ਨੇ 2012-13 ਦੇ ਬਿਗ ਬੈਸ਼ ਲੀਗ ਸੀਜ਼ਨ ‘ਚ ਇਕ ਮੈਚ ਦੌਰਾਨ 1 ਗੇਂਦ ‘ਤੇ 20 ਦੌੜਾਂ ਦਿੱਤੀਆਂ ਸਨ। ਦੂਜੇ ਪਾਸੇ ਇਸ ਮੈਚ ਦੀ ਗੱਲ ਕਰੀਏ ਤਾਂ ਚੇਪੌਕ ਸੁਪਰ ਗਿਲੀਜ਼ ਦੀ ਟੀਮ 52 ਦੌੜਾਂ ਨਾਲ ਜਿੱਤਣ ਵਿੱਚ ਸਫਲ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: