ਅਜੀਤ ਅਗਰਕਰ ਦੀ ਅਗਵਾਈ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਪੁਰਸ਼ ਸੀਨੀਅਰ ਚੋਣ ਕਮੇਟੀ ਦੀ ਬੈਠਕ ਦਿੱਲੀ ਵਿਚ ਸੋਮਵਾਰ ਨੂੰ ਹੋਵੇਗੀ। ਆਪਣੇ ਮੁੱਖ ਖਿਡਾਰੀਆਂ ਦੇ ਚੋਟਿਲ ਹੋਣ ਦੀਆਂ ਚਿੰਤਾਵਾਂ ਵਿਚ ਭਾਰਤ ਦੀ ਟੀਮ ਨੇ ਹੁਣ ਤੱਕ ਏਸ਼ੀਆ ਕੱਪ ਤੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਨਹੀਂ ਕੀਤਾ ਹੈ। ਪਾਕਿਸਤਾਨ, ਨੇਪਾਲ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਨੇ ਪਹਿਲਾਂ ਹੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਤੇ ਆਸਟ੍ਰੇਲੀਆ ਨੇ ਤਾਂ ਵਿਸ਼ਵ ਕੱਪ ਲਈ ਅਸਥਾਈ ਟੀਮ ਦਾ ਐਲਾਨ ਕਰ ਦਿੱਤਾ ਹੈ।
ਰਿਪੋਰਟ ਮੁਤਾਬਕ ਚੋਣ ਕਮੇਟੀ ਦੀ ਬੈਠਕ ਵਿਚ ਹਿੱਸਾ ਲੈਣ ਲਈ ਕਪਤਾਨ ਰੋਹਿਤ ਸ਼ਰਮਾ ਵੀ ਹਿੱਸਾ ਲੈਣਗੇ। ਟੀਮ ਚੋਣ ਵਿਚ ਦੇਰੀ ਦਾ ਮੁੱਖ ਕਾਰਨ ਖਿਡਾਰੀਆਂ ਦੀ ਉਪਲਬਧਤਾ ਹੈ। ਟੀਮ ਇੰਡੀਆ ਦੇ ਕਈ ਖਿਡਾਰੀ ਚੋਟਿਲ ਹਨ। ਉਨ੍ਹਾਂ ਵਿਚੋਂ ਕੁਝ ਖਿਡਾਰੀ ਹੌਲੀ-ਹੌਲੀ ਵਾਪਸੀ ਕਰ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤ 15 ਖਿਡਾਰੀਆਂ ਦੀ ਚੋਣ ਕਰਦਾ ਹੈ ਜਾਂ ਕੁਝ ਜ਼ਿਆਦਾ ਖਿਡਾਰੀਆਂ ਨੂੰ ਚੁਣਦਾ ਹੈ।
ਭਾਰਤ ਦੇ ਤਿੰਨ ਮੁੱਖ ਖਿਡਾਰੀ ਜਸਪ੍ਰੀਤ ਬੁਮਰਾਹ, ਕੇਐੱਲ ਰਾਹੁਲ ਤੇ ਸ਼੍ਰੇਅਰ ਅਈਅਰ ਨੂੰ ਸੱਟਾਂ ਲੱਗੀਆਂ ਜਿਸ ਕਾਰਨ ਉਨ੍ਹਾਂ ਨੂੰ ਐਕਸ਼ਨ ਤੋਂ ਬਾਹਰ ਰਹਿਣਾ ਪਿਆ। ਰਾਹੁਲ ਨੇ ਹੁਣੇ ਜਿਹੇ ਬੱਲੇਬਾਜ਼ੀ ਸ਼ੁਰੂ ਕੀਤੀ ਹੈ ਤੇ ਉਹ ਵਾਪਸੀ ਲਈ ਤਿਆਰ ਹੈ। ਦੇਖਣਾ ਹੈ ਕਿ ਟੀਮ ਵਿਚ ਉਸ ਦੀ ਚੋਣ ਹੁੰਦੀ ਹੈ ਜਾਂ ਨਹੀਂ। ਸ਼੍ਰੇਅਸ ਅਈਅਰ ਦੀ ਫਿਟਨੈੱਸ ‘ਤੇ ਅਜੇ ਵੀ ਖਦਸ਼ਾ ਬਰਕਰਾਰ ਹੈ। ਅਈਅਰ ਨੇ ਵੀ ਬੱਲੇਬਾਜ਼ੀ ਦੀ ਪ੍ਰੈਕਟਿਸ ਕੀਤੀ ਹੈ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿਟ ਨਹੀਂ ਮੰਨਿਆ ਜਾ ਰਿਹਾ।
ਬੁਮਰਾਹ ਨੇ ਆਇਰਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ ਵਿਚ ਆਪਣੀ ਵਾਪਸੀ ਕੀਤੀ ਹੈ।ਉਹ ਸੀਰੀਜ ਵਿਚ ਟੀਮ ਦੀ ਅਗਵਾਈ ਕਰ ਰਹੇ ਹਨ। ਬੁਮਰਾਹ ਨੇ ਪਹਿਲਾਂ ਟੀ-02 ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਦੋ ਵਿਕਟਾਂ ਲਈਆਂ। ਉਨ੍ਹਾਂ ਨੂੰ ਪਲੇਅਰ ਆ ਦਿ ਮੈਚ ਚੁਣਿਆ ਗਿਆ। ਬੁਮਰਾਹ ਨੇ ਆਪਣੀ ਫਿਟਨੈੱਸ ਦਾ ਪ੍ਰਮਾਣ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਬਾਹਰੀ ਵਾਹਨਾਂ ਲਈ ਡਬਲ ਪਾਰਕਿੰਗ ਚਾਰਜ ‘ਤੇ ਰੋਕ, ਪ੍ਰਸ਼ਾਸਕ ਨੇ ਜਤਾਇਆ ਇਤਰਾਜ਼
BCCI ਦੇ ਸਕੱਤਰ ਤੇ ਏਸ਼ੀਆਈ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈਸ਼ਾਹ ਨੇ ਅੱਜ ਏਸ਼ੀਆ ਕੱਪ 2023 ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਟੂਰਨਾਮੈਂਟ 30 ਅਗਸਤ ਨੂੰ ਸ਼ੁਰੂ ਹੋਵੇਗਾ। ਪਾਕਿਸਤਾਨ ਵਿਚ ਚਾਰ ਤੇ ਸ਼੍ਰੀਲੰਕਾ ਵਿਚ 9 ਮੈਚ ਖੇਡੇ ਜਾਣਗੇ। ਭਾਰਤ ਦਾ ਪਹਿਲਾ ਮੁਕਾਬਲਾ 2 ਸਤੰਬਰ ਨੂੰ ਪਾਕਿਸਤਾਨ ਤੋਂ ਹੋਵੇਗਾ। ਭਾਰਤ ਗਰੁੱਪ ਏ ਵਿਚ ਹੈ। ਉਸ ਨਾਲ ਪਾਕਿਸਤਾਨ ਤੇ ਨੇਪਾਲ ਵੀ ਹੈ। ਗਰੁੱਪ ਬੀ ਵਿਚ ਬੰਗਲਾਦੇਸ਼, ਸ਼੍ਰੀਲੰਕਾ ਤੇ ਅਫਗਾਨਿਸਤਾਨ ਸ਼ਾਮਲ ਹੈ। ਦੋਵੇਂ ਗਰੁੱਪ ਵਿਚੋਂ ਜਿੱਤਣ ਵਾਲੀਆਂ ਦੋ ਟੀਮਾਂ ਸੁਪਰ-4 ਰਾਊਂਡ ਵਿਚ ਪਹੁੰਚਣਗੀਆਂ। ਉਥੋਂ ਦੋ ਟੀਮਾਂ ਸਿੱਧੇ ਫਾਈਨਲ ਲਈ ਕੁਆਲੀਫਾਈ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -: