ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਮੈਚ ‘ਚ ਭਾਰਤੀ ਗੇਂਦਬਾਜ਼ ਮੁਹੰਮਦ ਸ਼ਮੀ ਨੇ ਡੇਵਿਡ ਵਾਰਨਰ ਨੂੰ ਬੋਲਡ ਕਰਕੇ ਭਾਰਤ ਨੂੰ ਦੂਜੀ ਕਾਮਯਾਬੀ ਦੇ ਕੇ ਇਤਿਹਾਸ ਰਚਣ ਦਾ ਕੰਮ ਕੀਤਾ। ਵਾਰਨਰ ਦੇ ਆਊਟ ਹੁੰਦੇ ਹੀ ਸ਼ਮੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੇ 400 ਵਿਕਟ ਪੂਰੇ ਕਰ ਲਏ। ਉਹ ਭਾਰਤ ਵੱਲੋਂ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ 9ਵੇਂ ਗੇਂਦਬਾਜ਼ ਬਣ ਗਏ ਹਨ।
ਇਸ ਮੈਚ ‘ਚ ਆਸਟ੍ਰੇਲੀਆ ਦੇ ਵਾਰਨਰ ਨੇ ਪੰਜ ਗੇਂਦਾਂ ਵਿੱਚ ਇੱਕ ਦੌੜ ਬਣਾਈ। ਜਦਕਿ ਖਵਾਜਾ 3 ਗੇਂਦਾਂ ‘ਚ 1 ਦੌੜਾਂ ਬਣਾ ਕੇ ਆਊਟ ਹੋ ਗਏ। ਮੁਹੰਮਦ ਸ਼ਮੀ ਨੇ ਤਿੰਨੋਂ ਫਾਰਮੈਟਾਂ ਸਮੇਤ ਭਾਰਤ ਲਈ 171 ਮੈਚ ਖੇਡੇ ਹਨ। 171ਵੇਂ ਮੈਚ ਵਿੱਚ ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ 400ਵੀਂ ਵਿਕਟ ਲਈ। ਇਸ ਵਿਕਟ ਦੇ ਨਾਲ ਉਹ ਕਪਿਲ ਦੇਵ-ਜ਼ਹੀਰ ਖਾਨ ਦੇ ਨਾਲ ਇੱਕ ਖਾਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : ਭਾਰਤ ਨੇ ਤੁਰਕੀ ਨੂੰ ਭੇਜੀ ਮਦਦ, ਰਾਹਤ ਸਮੱਗਰੀ ਲੈ ਕੇ ਪਹੁੰਚੀ ਛੇਵੀਂ ‘ਆਪ੍ਰੇਸ਼ਨ ਦੋਸਤ’ ਫਲਾਈਟ
ਮੁਹੰਮਦ ਸ਼ਮੀ ਭਾਰਤ ਲਈ 400 ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ ਪੰਜਵੇਂ ਤੇਜ਼ ਗੇਂਦਬਾਜ਼ ਬਣ ਗਏ ਹਨ। ਸ਼ਮੀ ਤੋਂ ਪਹਿਲਾਂ ਕਪਿਲ ਦੇਵ, ਜਵਾਗਲ ਸ਼੍ਰੀਨਾਥ, ਜ਼ਹੀਰ ਖਾਨ ਅਤੇ ਇਸ਼ਾਂਤ ਸ਼ਰਮਾ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕਟ ਵਿੱਚ 400 ਵਿਕਟਾਂ ਲੈਣ ਦਾ ਕਾਰਨਾਮਾ ਕਰ ਚੁੱਕੇ ਹਨ। ਅਨਿਲ ਕੁੰਬਲੇ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਕੁੰਬਲੇ ਨੇ 953 ਅੰਤਰਰਾਸ਼ਟਰੀ ਵਿਕਟਾਂ ਲਈਆਂ ਹਨ। ਦੂਜੇ ਨੰਬਰ ‘ਤੇ ਹਰਭਜਨ ਸਿੰਘ ਹਨ, ਜਿਨ੍ਹਾਂ ਦੇ ਨਾਂ 707 ਅੰਤਰਰਾਸ਼ਟਰੀ ਵਿਕਟਾਂ ਹਨ। ਇਸ ਤੋਂ ਇਲਾਵਾ ਤੀਜੇ ਨੰਬਰ ‘ਤੇ ਕਪਿਲ ਦੇਵ ਹਨ, ਜਿਨ੍ਹਾਂ ਦੇ ਨਾਂ 687 ਵਿਕਟਾਂ ਹਨ। ਚੌਥੇ ਨੰਬਰ ‘ਤੇ ਅਸ਼ਵਿਨ 672 ਵਿਕਟਾਂ ਅਤੇ ਪੰਜਵੇਂ ਨੰਬਰ ‘ਤੇ ਜ਼ਹੀਰ ਖਾਨ ਹਨ, ਜਿਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ ਕੁੱਲ 597 ਵਿਕਟਾਂ ਲਈਆਂ ਹਨ। ਦੱਸ ਦੇਈਏ ਕਿ ਸ਼ਮੀ ਅੰਤਰਰਾਸ਼ਟਰੀ ਕ੍ਰਿਕਟ ‘ਚ 400 ਵਿਕਟਾਂ ਲੈਣ ਵਾਲੇ ਦੁਨੀਆ ਦੇ 56ਵੇਂ ਗੇਂਦਬਾਜ਼ ਵੀ ਬਣ ਗਏ ਹਨ।