ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੇ ਇਤਿਹਾਸ ਰਚਿਆ ਹੈ। ਰੋਹਿਤ IPL ‘ਚ 250 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਪੰਜਾਬ ਦੇ ਖਿਲਾਫ ਮੈਚ ‘ਚ ਰੋਹਿਤ ਨੇ 27 ਗੇਂਦਾਂ ‘ਤੇ 44 ਦੌੜਾਂ ਦੀ ਪਾਰੀ ਖੇਡੀ, ਆਪਣੀ ਪਾਰੀ ‘ਚ ਹਿੱਟ ਮੈਨ ਨੇ 4 ਚੌਕੇ ਅਤੇ 3 ਛੱਕੇ ਲਗਾਏ। ਰੋਹਿਤ ਨੂੰ ਲਿਵਿੰਗਸਟੋਨ ਨੇ ਆਪਣੀ ਹੀ ਗੇਂਦ ‘ਤੇ ਕੈਚ ਦੇ ਕੇ ਆਊਟ ਕੀਤਾ। ਰੋਹਿਤ ਭਾਵੇਂ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਪਰ ਉਨ੍ਹਾਂ IPL ਵਿੱਚ ਇਤਿਹਾਸਕ ਕਾਰਨਾਮਾ ਕੀਤਾ।
ਰੋਹਿਤ ਨੇ ਆਪਣੇ IPL ਕਰੀਅਰ ਵਿੱਚ 233 IPL ਮੈਚ ਖੇਡ ਕੇ ਇਹ ਕਾਰਨਾਮਾ ਕੀਤਾ ਹੈ। ਉਂਝ IPL ਦੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਕ੍ਰਿਸ ਗੇਲ ਦੇ ਨਾਂ ਹੈ। ਗੇਲ ਨੇ IPL ‘ਚ 357 ਛੱਕੇ ਲਗਾਏ ਹਨ। ਏਬੀ ਡਿਵਿਲੀਅਰਸ ਦੂਜੇ ਨੰਬਰ ‘ਤੇ ਹਨ। ਡਿਵਿਲੀਅਰਸ ਨੇ ਆਪਣੇ IPL ਕਰੀਅਰ ਵਿੱਚ ਕੁੱਲ 251 ਛੱਕੇ ਲਗਾਏ ਸਨ। ਇਸ ਦੇ ਨਾਲ ਹੀ ਰੋਹਿਤ ਇਸ ਮਾਮਲੇ ‘ਚ ਤੀਜੇ ਨੰਬਰ ‘ਤੇ ਹਨ।
ਇਹ ਵੀ ਪੜ੍ਹੋ : ਹਰਿਆਣਾ ਦੇ ਪ੍ਰਾਈਵੇਟ ਸੈਕਟਰਾਂ ‘ਚ ਨੌਕਰੀਆਂ ਦੇਣ ਦੀ ਯੋਜਨਾ, CM ਮਨੋਹਰ ਨੌਜਵਾਨਾਂ ਦਾ ਡਾਟਾ ਕਰਨਗੇ ਸਾਂਝਾ
ਦੱਸ ਦੇਈਏ ਕਿ IPL ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦਾ ਨੰਬਰ ਆਉਂਦਾ ਹੈ। ਮਾਹੀ ਨੇ IPL ‘ਚ ਹੁਣ ਤੱਕ 235 ਛੱਕੇ ਲਗਾਏ ਹਨ ਅਤੇ ਇਸ ਦੇ ਨਾਲ ਹੀ ਉਹ ਦੂਜੇ ਨੰਬਰ ‘ਤੇ ਹਨ। ਇਸ ਦੇ ਨਾਲ ਹੀ ਜੇਕਰ ਵਿਰਾਟ ਕੋਹਿਲ ਦੀ ਗੱਲ ਕਰੀਏ ‘ਤਾਂ ਉਹ ਤੀਜੇ ਨੰਬਰ ‘ਤੇ ਹਨ। ਵਿਰਾਟ ਕੋਹਿਲ ਨੇ IPL ‘ਚ 229 ਛੱਕੇ ਲਗਾਏ ਹਨ।
ਵੀਡੀਓ ਲਈ ਕਲਿੱਕ ਕਰੋ -: