ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀਰਵਾਰ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਸਾਈਬਰ ਸੈੱਲ ‘ਚ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਤੇਂਦੁਲਕਰ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਇੰਟਰਨੈੱਟ ‘ਤੇ ਚੱਲ ਰਹੇ ਫਰਜ਼ੀ ਇਸ਼ਤਿਹਾਰਾਂ ‘ਚ ਉਸ ਦੇ ਨਾਂ, ਫੋਟੋ ਅਤੇ ਆਵਾਜ਼ ਦੀ ਵਰਤੋਂ ਕੀਤੀ ਗਈ ਹੈ। ਕ੍ਰਾਈਮ ਬ੍ਰਾਂਚ ਨੇ ਇਸ ਮਾਮਲੇ ਵਿੱਚ IPC ਦੀ ਧਾਰਾ 420, 465 ਅਤੇ 500 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਸਚਿਨ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਦੇ ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਸ਼ਿਕਾਇਤ ਤੇਂਦੁਲਕਰ ਦੀ ਤਰਫੋਂ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਇੰਟਰਨੈੱਟ ‘ਤੇ ਚੱਲ ਰਹੇ ਫਰਜ਼ੀ ਇਸ਼ਤਿਹਾਰ ‘ਚ ਸਚਿਨ ਦੇ ਨਾਂ, ਫੋਟੋ ਅਤੇ ਆਵਾਜ਼ ਦੀ ਵਰਤੋਂ ਕੀਤੀ ਗਈ ਹੈ। ਇਸਦੇ ਨਾਲ ਹੀ ਇਸ਼ਤਿਹਾਰ ਵਿੱਚ ਹੇਠਾਂ ਲਿਖਿਆ ਗਿਆ ਸੀ ਕਿ ਉਤਪਾਦ ਦੀ ਸਿਫ਼ਾਰਿਸ਼ ਸਚਿਨ ਨੇ ਖੁਦ ਕੀਤੀ ਹੈ। ਸਚਿਨ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।
ਇੱਕ ਅਧਿਕਾਰੀ ਵੱਲੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਤੇਂਦੁਲਕਰ ਦੇ ਇਕ ਸਹਿਯੋਗੀ ਨੇ ਪੱਛਮੀ ਜ਼ੋਨ ਸਾਈਬਰ ਪੁਲਿਸ ਸਟੇਸ਼ਨ ‘ਚ ਇਸ ਸਬੰਧ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸਨੂੰ ਇੱਕ ਫਾਰਮਾਸਿਊਟੀਕਲ ਕੰਪਨੀ ਦਾ ਇੱਕ ਔਨਲਾਈਨ ਇਸ਼ਤਿਹਾਰ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤੇਂਦੁਲਕਰ ਉਸਦੇ ਉਤਪਾਦ ਦਾ ਸਮਰਥਨ ਕਰ ਰਿਹਾ ਹੈ। ਉਸ ਨੂੰ ਇੱਕ ਵੈਬਸਾਈਟ ‘sachinhealth.in’ ਬਾਰੇ ਵੀ ਜਾਣਕਾਰੀ ਦਿੱਤੀ ਗਈ ਸੀ ਜੋ ਤੇਂਦੁਲਕਰ ਦੀ ਤਸਵੀਰ ਦੀ ਗਲਤ ਵਰਤੋਂ ਕਰਕੇ ਇਨ੍ਹਾਂ ਉਤਪਾਦਾਂ ਦਾ ਪ੍ਰਚਾਰ ਕਰ ਰਹੀ ਸੀ।
ਇਹ ਵੀ ਪੜ੍ਹੋ : ਜੰਮੂ ‘ਚ ਸਰਹੱਦ ‘ਤੇ ਬਣਨਗੀਆਂ 42 ਪੁਲਿਸ ਚੌਕੀਆਂ, ਨਸ਼ਾ ਤਸਕਰੀ ਤੇ ਘੁਸਪੈਠ ਨੂੰ ਰੋਕਣ ‘ਚ ਮਿਲੇਗੀ ਮਦਦ
ਦੱਸ ਦੇਈਏ ਕਿ ਸਚਿਨ ਦੀ ਫੋਟੋ ਦੀ ਦੁਰਵਰਤੋਂ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਸਾਲ ਦੇ ਸ਼ੁਰੂ ਵਿੱਚ, ਗੋਆ ਵਿੱਚ ਬਿਗ ਡੈਡੀਜ਼ ਨਾਮ ਦੇ ਇੱਕ ਕੈਸੀਨੋ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਚਿਨ ਦੀ ਫੋਟੋ ਨੂੰ ਉਨ੍ਹਾਂ ਦੀ ਇਜਾਜ਼ਤ ਲਏ ਬਿਨਾਂ ਉਨ੍ਹਾਂ ਦੇ ਪ੍ਰਚਾਰ ਲਈ ਵਰਤਿਆ ਸੀ। ਸਚਿਨ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਵੀ ਦਿੱਤੀ ਸੀ। ਹਾਲਾਂਕਿ ਸਚਿਨ ਨੇ ਆਪਣੀ ਪੋਸਟ ‘ਚ ਕੈਸੀਨੋ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: