ਭਾਰਤ ਦੇ ਵਿਸਫੋਟਕ ਬੱਲੇਬਾਜ਼ ਸੂਰਿਆਕੁਮਾਰ ਯਾਦਵ, ICC ਪੁਰਸ਼ ਟੀ-20 ਪਲੇਅਰ ਆਫ ਦਿ ਈਅਰ ਬਣ ਗਏ ਹਨ। ਉਹ ਇਹ ਮੁਕਾਮ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਇੰਗਲਿਸ਼ ਬੱਲੇਬਾਜ਼ ਸੈਮ ਕੁਰਾਨ, ਪਾਕਿਸਤਾਨੀ ਵਿਕਟਕੀਪਰ ਮੁਹੰਮਦ ਰਿਜ਼ਵਾਨ ਅਤੇ ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਵੀ ਇਸ ICC ਖਿਤਾਬ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਸਨ।
ਦੱਸ ਦੇਈਏ ਸੂਰਿਆਕੁਮਾਰ ਸਾਲ 2022 ਵਿੱਚ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ। ਉਸ ਨੇ 31 ਮੈਚਾਂ ਵਿੱਚ 187.43 ਦੀ ਸਟ੍ਰਾਈਕ ਰੇਟ ਨਾਲ 1164 ਦੌੜਾਂ ਬਣਾਈਆਂ। ਇਨ੍ਹਾਂ ‘ਚ 2 ਸੈਂਕੜੇ ਅਤੇ 9 ਅਰਧ ਸੈਂਕੜੇ ਸ਼ਾਮਲ ਹਨ। ਉਹ ਇੱਕ ਸਾਲ ਵਿੱਚ ਇਸ ਫਾਰਮੈਟ ਵਿੱਚ 1000 ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਵੀ ਬਣ ਗਿਆ।
ਇਹ ਵੀ ਪੜ੍ਹੋ : ਪੁਣੇ ‘ਚ ਪੁਰਾਣੀ ਰੰਜਿਸ਼ ਕਾਰਨ ਇੱਕੋ ਪਰਿਵਾਰ ਦੇ 7 ਲੋਕਾਂ ਦਾ ਕ.ਤਲ, 4 ਮੁਲਜ਼ਮ ਗ੍ਰਿਫਤਾਰ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 2021 ਵਿੱਚ 26 ਪਾਰੀਆਂ ਵਿੱਚ 1326 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਸੂਰਿਆ ਨੇ 2022 ‘ਚ 68 ਟੀ-20 ਛੱਕੇ ਵੀ ਲਗਾਏ। ਜੋ ਇਸ ਫਾਰਮੈਟ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਹੈ। ਪਿਛਲੇ ਸਾਲ ਅਕਤੂਬਰ-ਨਵੰਬਰ ‘ਚ ਆਸਟ੍ਰੇਲੀਆ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ ‘ਚ ਸੂਰਿਆ ਦਾ ਸਭ ਤੋਂ ਜ਼ਿਆਦਾ ਸਟ੍ਰਾਈਕ ਰੇਟ 189.9 ਸੀ। ਉਸ ਨੇ ਟੂਰਨਾਮੈਂਟ ਵਿੱਚ 239 ਦੌੜਾਂ ਬਣਾਈਆਂ। ਵਿਸ਼ਵ ਕੱਪ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ‘ਚ ਉਹ ਤੀਜੇ ਨੰਬਰ ‘ਤੇ ਸੀ। ਸੂਰਿਆ ਨੇ ਟੂਰਨਾਮੈਂਟ ‘ਚ 3 ਅਰਧ ਸੈਂਕੜੇ ਲਗਾਏ ਸਨ।
ਵੀਡੀਓ ਲਈ ਕਲਿੱਕ ਕਰੋ -: