ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੈਸਟਇੰਡੀਜ਼ ਖਿਲਾਫ ਚੱਲ ਰਹੇ ਦੋ ਮੈਚਾਂ ਦੀ ਟੈਸਟ ਸੀਰੀਜ ਦੇ ਪਹਿਲੇ ਮੈਚ ਵਿਚ ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ 36 ਦੌੜਾਂ ਬਣਾ ਕੇ ਨਾਟਆਊਟ ਰਹੇ ਜਦੋਂ ਕਿ ਉਨ੍ਹਾਂ ਨਾਲ ਕ੍ਰੀਜ਼ ‘ਤੇ ਮੌਜੂਦ ਯਸ਼ਸਵੀ ਜਾਇਸਵਾਲ ਵ 143 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵੇਂ ਖਿਡਾਰੀਆਂ ਵਿਚ ਮੈਚ ਦੇ ਦੂਜੇ ਦਿਨ 205 ਗੇਂਦਾਂ ‘ਤੇ 75 ਦੌੜਾਂ ਦੀ ਸਾਂਝੇਦਾਰੀ ਹੋਈ। ਮੈਚ ਦੇ ਦੂਜੇ ਦਿਨ ਵਿਰਾਟ ਕੋਹਲੀ ਨੇ ਆਪਣੀ ਨਾਟਆਊਟ 36 ਦੌੜਾਂ ਦੀ ਪਾਰੀ ਦੌਰਾਨ ਟੈਸਟ ਕ੍ਰਿਕਟ ਵਿਚ ਵੱਡਾ ਰਿਕਾਰਡ ਆਪਣੇ ਨਾਂ ਦਰਜ ਕਰ ਲਿਆ ਤੇ ਸਾਬਕਾ ਭਾਰਤੀ ਓਪਨਰ ਬੱਲੇਬਾਜ਼ ਵੀਰੇਂਦਰ ਸਹਿਵਾਗ ਨੂੰ ਪਿੱਛੇ ਛੱਡ ਦਿੱਤਾ।
ਵਿਰਾਟ ਕੋਹਲੀ ਹੁਣ ਟੈਸਟ ਕ੍ਰਿਕਟ ਵਿਚ ਦੌੜ ਬਣਾਉਣ ਦੇ ਮਾਮਲੇ ਵਿਚ ਵੀਰੇਂਦਰ ਸਹਿਵਾਗ ਤੋਂ ਅੱਗੇ ਨਿਕਲ ਗਏ ਹਨ। ਕੋਹਲੀ ਦੇ ਨਾਂ ਹੁਣ ਟੈਸਟ ਕ੍ਰਿਕਟ ਵਿਚ 8515 ਦੌੜਾਂ ਹਨ ਤੇ ਉਹ ਭਾਰਤ ਵੱਲੋਂ ਕ੍ਰਿਕਟ ਦੇ ਸਭ ਤੋਂ ਲੰਬੇ ਸਰੂਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ 5ਵੇਂ ਨੰਬਰ ‘ਤੇ ਆ ਗਏ। ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਦੂਜੇ ਦਿਨ ਆਪਣੀ ਨਾਟਆਊਟ 36 ਦੌੜਾਂ ਦੀ ਪਾਰੀ ਦੌਰਾਨ ਉਨ੍ਹਾਂ ਇਹ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਕੋਹਲੀ ਦੇ ਪੰਜਵੇਂ ਨੰਬਰ ‘ਤੇ ਆਉਣ ਦੇ ਬਾਅਦ ਸਹਿਵਾਗ 6ਵੇਂ ਨੰਬਰ ‘ਤੇ ਆ ਗਏ ਜਿਨ੍ਹਾਂ ਨੇ ਟੈਸਟ ਕ੍ਰਿਕਟ ਵਿਚ 8503 ਦੌੜਾਂ ਬਣਾਈਆਂ ਸਨ।
ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਨੂੰ ਲੈ ਕੇ SGPC ਪ੍ਰਧਾਨ ਧਾਮੀ ਦਾ ਵੱਡਾ ਬਿਆਨ, 24 ਜੁਲਾਈ ਤੋਂ ਸ਼ੁਰੂ ਹੋਵੇਗਾ You Tube ਚੈਨਲ
ਭਾਰਤ ਵੱਲੋਂ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਚਿਨ ਤੇਂਦੁਲਕਰ ਹਨ ਜਿਨ੍ਹਾਂ ਦੇ ਨਾਂ 15921 ਦੌੜਾਂ ਹਨ ਜਦੋਂ ਕਿ ਦੂਜੇ ਨੰਬਰ ‘ਤੇ 13264 ਦੌੜਾਂ ਨਾਲ ਰਾਹੁਲ ਦ੍ਰਵਿੜ ਇਸ ਲਿਸਟ ਵਿਚ ਮੌਜੂਦ ਹਨ। 10,122 ਦੌੜਾਂ ਨਾਲ ਸੁਨੀਲ ਗਾਵਸਕਰ ਭਾਰਤ ਵੱਲੋਂ ਟੈਸਟ ਕ੍ਰਿਕਟ ਵਿਚ ਸਭ ਤੋਂ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ ਜਦੋਂ ਕਿ ਵੀਵੀਐੱਸ ਲਕਸ਼ਮਣ 8781 ਦੌੜਾਂ ਨਾਲ ਚੌਥੇ ਸਥਾਨ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: