ਗਰਮੀਆਂ ਆ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਫਰਿੱਜ ਦੀ ਵਰਤੋਂ ਵੀ ਵੱਧ ਜਾਂਦੀ ਹੈ। ਫਲ ਹੋਵੇ ਜਾਂ ਸਬਜ਼ੀਆਂ, ਲੋਕ ਜ਼ਿਆਦਾਤਰ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ ‘ਚ ਰੱਖਦੇ ਹਨ। ਪਰ ਅਕਸਰ ਦੇਖਿਆ ਗਿਆ ਹੈ ਕਿ ਫਰਿੱਜ ‘ਚ ਰੱਖੀਆਂ ਚੀਜ਼ਾਂ ਦਾ ਸਵਾਦ ਬਦਲ ਜਾਂਦਾ ਹੈ। ਖਾਸ ਤੌਰ ‘ਤੇ ਜੇਕਰ ਤੁਹਾਨੂੰ ਕੱਟੇ ਹੋਏ ਫਲਾਂ ਨੂੰ ਫਰਿੱਜ ‘ਚ ਰੱਖਣ ਦੀ ਆਦਤ ਹੈ ਤਾਂ ਇਸ ਦੇ ਕਈ ਨੁਕਸਾਨ ਹਨ। ਇਸ ਸੂਚੀ ਵਿੱਚ ਤਰਬੂਜ ਵੀ ਸ਼ਾਮਲ ਹੈ। ਜੇ ਇਸ ਨੂੰ ਫਰਿੱਜ ‘ਚ ਰੱਖਿਆ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ।
ਤਰਬੂਜ਼ ਸਰੀਰ ਨੂੰ ਠੰਡਕ ਦੇਣ ਲਈ ਬਹੁਤ ਹੀ ਫਾਇਦੇਮੰਦ ਫਲ ਹੈ। ਇਹ ਨਾ ਸਿਰਫ਼ ਸਰੀਰ ਨੂੰ ਹਾਈਡਰੇਟ ਕਰਦਾ ਹੈ ਸਗੋਂ ਜ਼ਰੂਰੀ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦਾ ਹੈ। ਤਰਬੂਜ਼ ‘ਚ ਲਗਭਗ 97 ਫੀਸਦੀ ਪਾਣੀ ਹੁੰਦਾ ਹੈ। ਜੋ ਨਾ ਸਿਰਫ ਪਾਣੀ ਦੀ ਕਮੀ ਨੂੰ ਪੂਰਾ ਕਰਦਾ ਹੈ ਬਲਕਿ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਵੀ ਸੰਤੁਲਿਤ ਕਰਦਾ ਹੈ। ਤਾਜ਼ੇ ਤਰਬੂਜ਼ ਵਿੱਚ ਸਿਟਰੁਲਲਾਈਨ ਅਮੀਨੋ ਐਸਿਡ ਹੁੰਦਾ ਹੈ। ਜੋ ਨਾਈਟ੍ਰਿਕ ਆਕਸਾਈਡ ਦੇ ਉਤਪਾਦਨ ਵਿੱਚ ਮਦਦ ਕਰਦਾ ਹੈ। ਇਸ ਦੀ ਮਦਦ ਨਾਲ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।
ਭਾਰ ਘਟਾਉਣ ਵਿੱਚ ਮਦਦ
ਤਰਬੂਜ਼ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ, ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸਭ ਤੋਂ ਵਧੀਆ ਫਲ ਹੈ।
ਇਹ ਵੀ ਪੜ੍ਹੋ : 80 ਸਾਲਾਂ ਬਜ਼ੁਰਗ ਦੀਆਂ ਰੀਲਸ ਵੇਖ ਦਿਲ ਦੇ ਬੈਠੀ 34 ਸਾਲ ਦੀ ਔਰਤ, ਬਣਾ ਲਿਆ ਜੀਵਨਸਾਥੀ
ਤਰਬੂਜ ਨੂੰ ਫਰਿੱਜ ਵਿੱਚ ਕਿਉਂ ਨਹੀਂ ਰੱਖਣਾ ਚਾਹੀਦਾ?
ਮਾਹਿਰਾਂ ਮੁਤਾਬਕ ਤਰਬੂਜ਼ ਨੂੰ ਜੇ ਫਰਿੱਜ ‘ਚ ਰੱਖਿਆ ਜਾਵੇ ਤਾਂ ਇਸ ਦੇ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ। ਸੰਯੁਕਤ ਰਾਜ ਦੇ ਖੇਤੀਬਾੜੀ ਵਿਭਾਗ ਦੇ ਇੱਕ ਅਧਿਐਨ ਮੁਤਾਬਕ ਤਰਬੂਜ਼ ਨੂੰ ਕਮਰੇ ਦੇ ਤਾਪਮਾਨ ‘ਤੇ ਰੱਖਣਾ ਬਿਹਤਰ ਹੈ। ਇਸ ਨਾਲ ਤਰਬੂਜ ਦੇ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ। ਹਾਲਾਂਕਿ ਜੇਕਰ ਤਰਬੂਜ਼ ਨੂੰ ਫਰਿੱਜ ‘ਚ ਰੱਖਿਆ ਜਾਵੇ ਤਾਂ ਇਸ ਦਾ ਪੋਸ਼ਣ ਘੱਟ ਹੋਣ ਲੱਗਦਾ ਹੈ। ਇੰਨਾ ਹੀ ਨਹੀਂ ਜੇਕਰ ਤਰਬੂਜ ਨੂੰ ਕੱਟ ਕੇ ਫਰਿੱਜ ‘ਚ ਰੱਖਿਆ ਜਾਵੇ ਤਾਂ ਇਹ ਬੈਕਟੀਰੀਆ ਦੇ ਵਧਣ ਦੀ ਜਗ੍ਹਾ ਬਣਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: