ਫਾਜ਼ਿਲਕਾ ਜ਼ਿਲ੍ਹੇ ਦਾ ਇਕ ਨੌਜਵਾਨ ਪਿਛਲੇ ਇਕ ਮਹੀਨੇ ਤੋਂ ਲਾਪਤਾ ਹੈ। ਪਰਿਵਾਰ ਉਸ ਦੀ ਭਾਲ ਵਿਚ ਸ਼ਹਿਰ ਦਾ, ਜ਼ਿਲ੍ਹੇ ਦਾ ਪੰਜਾਬ ਦੇ ਕੋਨਾ-ਕੋਨਾ ਖੰਗਾਲ ਚੁੱਕਾ ਹੈ ਪਰ ਉਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਨੂੰ ਵੀ ਗੁੰਮਸ਼ੁਦਗੀ ਦੀ ਰਿਪੋਰਟ ਦਿੱਤੀ ਹੋਈ ਹੈ। ਹੁਣ ਬੇਵੱਸ ਪਿਤਾ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਦੇ ਨਾਂ ਲਿਖਿਤ ਸ਼ਿਕਾਇਤ ਦੇ ਕੇ ਲੜਕੇ ਦਾ ਪਤਾ ਲਗਾਉਣ ਦੀ ਗੁਹਾਰ ਲਗਾਈ ਹੈ।
ਜੰਗੀਰ ਸਿੰਘ ਵਾਸੀ ਕੋਠਾ ਉਰਫ ਲੁਕਮਾਨਪੁਰਾ ਨੇ ਦੱਸਿਆ ਕਿ ਉਸ ਦਾ 25 ਸਾਲਾ ਲੜਕਾ ਸੁਖਜਿੰਦਰ ਸਿੰਘ ਫਿਰੋਜ਼ਪੁਰ ਰੋਡ ਪਿੰਡ ਜੱਟਵਾਲੀ ਅੱਡੇ ਦੇ ਨੇੜੇ ਬਾਈਕ ਰਿਪੇਅਰ ਦਾ ਕੰਮ ਕਰਦਾ ਸੀ। 20 ਮਈ ਨੂੰ ਸੁਖਜਿੰਦਰ ਰੋਜ਼ ਦੀ ਤਰ੍ਹਾਂ ਲਗਭਗ 10 ਵਜੇ ਆਪਣੇ ਮੋਟਰਸਾਈਕਲ ਹੀਰੋ ਲੈ ਕੇ ਦੁਕਾਨ ‘ਤੇ ਗਿਆ। ਉਹ ਰਾਤ 9 ਵਜੇ ਵਾਪਸ ਆ ਜਾਂਦਾ ਸੀ।
ਇਹ ਵੀ ਪੜ੍ਹੋ : ਅਬੋਹਰ : ਸੜਕ ਹਾਦਸੇ ‘ਚ 22 ਸਾਲਾ ਨੌਜਵਾਨ ਦੀ ਮੌ.ਤ, 2 ਦਿਨ ਪਹਿਲਾਂ ਹੋਇਆ ਸੀ ਰੋਕਾ
20 ਮਈ ਦੀ ਰਾਤ ਉਹ ਘਰ ਵਾਪਸ ਨਹੀਂ ਆਇਆ। ਉਸ ਦੇ ਮੋਬਾਈਲ ਨੰਬਰ ‘ਤੇ ਫੋਨ ਕੀਤਾ ਤਾਂ ਦੋਵੇਂ ਬੰਦ ਮਿਲੇ। ਉਹ ਲੜਕੇ ਨੂੰ ਅੱਜ ਤਕ ਭਾਲ ਕਰਦੇ ਰਹੇ ਪਰ ਸੁਰਾਗ ਨਹੀਂ ਮਿਲਿਆ। ਦੁਕਾਨ ਵਾਲੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੰਗੀਰ ਮੁਤਾਬਕ ਥੱਕ ਹਾਰ ਕੇ ਹੀ ਉਸ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਉਹ ਸੁਖਜਿੰਦਰ ਨੂੰ ਭਾਲਣ ਵਿਚ ਮਦਦ ਕਰੇ।
ਵੀਡੀਓ ਲਈ ਕਲਿੱਕ ਕਰੋ -: