ਪੰਜਾਬ ਕਾਂਗਰਸ ਪਾਰਟੀ ਵਿਚ ਚੱਲ ਰਹੇ ਕਾਟੋ-ਕਲੇਸ਼ ਵਿਚਾਲੇ ਹੁਣ ਪੋਸਟਰ ਵਾਰ ਸ਼ੁਰੂ ਹੋ ਗਈ ਹੈ। ਪਾਰਟੀ ਸੂਬਾ ਇੰਚਾਰਜ ਬੂਪੇਸ਼ ਬਘੇਲ ਤੇ ਪਾਰਟੀ ਸੂਬਾ ਪ੍ਰਧਾਨ ਰਾਜਾ ਵੜਿੰਗ ਖਿਲਾਫ ਪੋਸਟਰਾਂ ਤੋਂ ਬਾਅਦ ਹੁਣ ਅੰਮ੍ਰਿਤਸਰ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਿਰੁੱਧ ਪੋਸਟਰ ਲਾਏ ਗਏ ਹਨ, ਜਿ ਵਿਚ ਚੰਨੀ ਨੂੰ ਕਾਂਗਰਸ ਪਾਰਟੀ ਵਿੱਚੋਂ ਕੱਢਣ ਦੀ ਅਪੀਲ ਕੀਤੀ ਗਈ ਹੈ।
ਪੋਸਟਰਾਂ ਵਿੱਚ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਵਿਵਾਦਪੂਰਨ ਨਾਅਰੇ ਹਨ। ਇੱਕ ਵਿੱਚ ਲਿਖਿਆ ਹੈ, “ਘਰ-ਘਰ ਦੇ ਵਿਚ ਚੱਲੀ ਗਲ, ਚੰਨੀ ਚੱਲਿਆ ਭਾਜਪਾ ਵਾਲਾ।” ਇੱਕ ਹੋਰ ਪੋਸਟਰ ਵਿੱਚ ਲਿਖਿਆ ਹੈ, “ਕਾਂਗਰਸੀਆਂ ਦੀ ਰਾਹੁਲ ਗਾਂਧੀ ਨੂੰ ਸਿਰਫ਼ ਇੱਕ ਹੀ ਅਪੀਲ ਹੈ: ਚੰਨੀ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢੋ।” ਤੀਜੇ ਪੋਸਟਰ ਵਿੱਚ ਲਿਖਿਆ ਹੈ, “ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ? ਸਾਹਮਣੇ ਆਓ, ਚੰਨੀ ਜੀ।”

ਬੁੱਧਵਾਰ ਸਵੇਰੇ ਸੈਰ ਲਈ ਨਿਕਲੇ ਲੋਕਾਂ ਨੇ ਇਹ ਪੋਸਟਰ ਦੇਖੇ, ਉਨ੍ਹਾਂ ਨੇ ਇਨ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਕਈਆਂ ਨੇ ਪੋਸਟਰਾਂ ਦੀਆਂ ਫੋਟੋਆਂ ਅਤੇ ਵੀਡੀਓ ਲਈਆਂ। ਹਾਲਾਂਕਿ, ਇਸ ਮਾਮਲੇ ‘ਤੇ ਕਾਂਗਰਸ ਪਾਰਟੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਜਾਰੀ ਨਹੀਂ ਕੀਤੀ ਗਈ ਹੈ। ਪੋਸਟਰ ਲਗਾਉਣ ਵਾਲਿਆਂ ਦੀ ਵੀ ਅਧਿਕਾਰਤ ਤੌਰ ‘ਤੇ ਪਛਾਣ ਨਹੀਂ ਕੀਤੀ ਗਈ ਹੈ।
ਦੱਸ ਦੇਈਏ ਕਿ ਪੰਜਾਬ ਕਾਂਗਰਸ ਪਾਰਟੀ ਦੇ ਅੰਦਰਲਾ ਅੰਦਰੂਨੀ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਇਸ ਸਮੇਂ ਸਾਰੇ ਧੜਿਆਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਵਿੱਚ ਸੂਬੇ ਦਾ ਦੌਰਾ ਕਰ ਰਹੇ ਹਨ, ਪਰ ਉਹ ਜਿੱਥੇ ਵੀ ਜਾਂਦੇ ਹਨ, ਚੰਨੀ ਦੇ ਸਮਰਥਕ ਨਾਅਰੇ ਲਗਾ ਕੇ ਮਾਹੌਲ ਵਿਗਾੜ ਦਿੰਦੇ ਹਨ।
ਇਹ ਵੀ ਪੜ੍ਹੋ : ਡਿਜੀਟਲ ਅਰੈਸਟ ਸਕੈਮ ‘ਤੇ ਸੁਪਰੀਮ ਕੋਰਟ ਸਖ਼ਤ, ਪੂਰੇ ਦੇਸ਼ ਲਈ ਜਾਰੀ ਕੀਤੀਆਂ ਹਦਾਇਤਾਂ
ਭੂਪੇਸ਼ ਬਘੇਲ ਤੇ ਰਾਜਾ ਵੜਿੰਗ ਦੇ ਬੁੱਧਵਾਰ ਨੂੰ ਮੋਗਾ ਆਉਣ ਤੋਂ ਪਹਿਲਾਂ ਇੱਕ ਕਾਂਗਰਸੀ ਧੜੇ ਨੇ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿਚ ਪੋਸਟਰ ਲਾਏ ਹਨ, ਜਿਸ ਵਿਚ ਲਿਖਿਆ ਹੈ ਰਾਜਾ ਵੜਿੰਗ ਭਜਾਓ, ਚਰਨਜੀਤ ਸਿੰਘ ਚੰਨੀ ਨੂੰ ਲਿਆਓ। ਬੀਤੇ ਸੋਮਵਾਰ ਨੂੰ ਵੀ ਰਾਜਾ ਵੜਿੰਗ ਦੇ ਗ੍ਰਹਿ ਜ਼ਿਲ੍ਹੇ ਮੁਕਤਸਰ ਵਿਚ ‘ਭੂਪੇਸ਼ ਬਘੇਲ ਗੋ ਬੈਕ’ ਦੇ ਪੋਸਟਰ ਲਾਏ ਗਏ। ਰਾਜਾ ਵੜਿੰਗ ਤੇ ਭੂਪੇਸ਼ ਬਘੇਲ ਦੇ ਪ੍ਰੋਗਰਾਮ ਦੇ ਇੱਕ ਪ੍ਰੋਗਰਾਮ ਦੌਰਾਨ ਕੁਝ ਨੌਜਵਾਨਾਂ ਨੇ ਚਰਨਜੀਤ ਚੰਨੀ ਦੇ ਸਮਰਥਨ ਵਿਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਬੀਤੇ ਦਿਨ 4 ਅਗਸਤ ਨੂੰ ਫਿਰੋਜ਼ਪੁਰ ਵਿਚ ਚਰਨਜੀਤ ਸਿੰਘ ਚੰਨੀ ਖਿਲਾਫ ਲੱਗੇ ਪੋਟਰਾਂ ਨੇ ਸਿਆਸੀ ਪਾਰਾ ਚੜ੍ਹਾ ਦਿੱਤਾ। ਇਸੇ ਵਿਚਾਲੇ ਅੱਜ ਫਿਰ ਅੰਮ੍ਰਿਤਸਰ ਵਿਚ ਚੰਨੀ ਖਿਲਾਫ ਪੋਸਟਰ ਲਗ ਗਏ। ਇਸ ਪੋਸਟਰ ਵਾਰ ਨਾਲ ਕਾਂਗਰਸ ਵਿਚਾਲੇ ਕਲੇਸ਼ ਹੁਣ ਪਾਰਟੀ ਅੰਦਰ ਨਹੀਂ ਰਿਹਾ, ਸਗੋਂ ਹੁਣ ਜਨਤਕ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








