ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਵਿਚਾਲੇ ਪੰਜਾਬ ਸੂਬਾ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਫਿਰ ਤੋਂ ਪੰਜਾਬ ਦੌਰੇ ‘ਤੇ ਪਹੁੰਚੇ ਹਨ। ਇਸ ਵਾਰ ਉਹ 9 ਦਿਨਾਂ ਪੰਜਾਬ ਦੌਰੇ ‘ਤੇ ਆਏ ਹਨ। ਉਹ ਬੂਥ ਲੈਵਲ ਤੋਂ ਫੀਡਬੈਕ ਲੈ ਕੇ ਰਿਪੋਰਟ ਹਾਈਕਮਾਨ ਨੂੰ ਸੌਂਪਣਗੇ।
ਭੁਪੇਸ਼ ਬਘੇਲ ਅੱਜ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਜਾਣਗੇ। ਪਹਿਲੇ ਦਿਨ ਦੀ ਦੂਜੀ ਬੈਠਕ ਮੋਹਾਲੀ ਵਿਚ ਸ਼ਾਮ ਨੂੰ ਹੋਵੇਗੀ। ਇਨ੍ਹਾਂ ਬੈਠਕਾਂ ਵਿਚ ਬਲਾਕ ਤੇ ਜ਼ਿਲ੍ਹਾ ਕਾਰਜਕਾਰੀ ਦੇ ਅਧਿਕਾਰੀ, ਯੂਥ ਕਾਂਗਰਸ ਦੇ ਆਗੂ, 2022 ਦੀਆਂ ਵਿਧਾਨ ਸਭਾ ਚੋਣਾਂ ਲੜ ਚੁੱਕੇ ਉਮੀਦਵਾਰ ਤੇ ਸਾਂਸਦ ਸ਼ਾਮਲ ਹੋਣਗੇ। ਦੋਵੇਂ ਬੈਠਕਾਂ ਵਿਚ ਰਾਜਾ ਵੜਿੰਗ ਵੀ ਬਘੇਲ ਨਾਲ ਮੌਜੂਦ ਰਹਿਣਗੇ।
ਬਘੇਲ ਬੈਠਕਾਂ ਦੇ ਬਾਅਦ ਹਰ ਜ਼ਿਲ੍ਹੇ ਵਿਚ ਪ੍ਰੈੱਸ ਕਾਨਫਰੰਸ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਪੂਰੀ ਤਰ੍ਹਾਂ ਤੋਂ ਇਲੈਕਸ਼ਨ ਮੋਡ ‘ਤੇ ਕੰਮ ਕਰੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਸਮੇਂ ਤੋਂ ਪਹਿਲਾਂ ਵੀ ਹੋ ਸਕਦੀਆਂ ਹਨ। ਕਿਹਾ ਜਾ ਰਿਹਾ ਹੈ ਕਿ ਜੋ ਚੋਣਾਂ ਫਰਵਰੀ 2027 ਵਿਚ ਹੋਣੀਆਂ ਸਨ, ਉਹ ਨਵੰਬਰ-ਦਸੰਬਰ 2026 ਵਿਚ ਵੀ ਹੋ ਸਕਦੀਆਂ ਹਨ। ਇਸ ਲਈ ਪਾਰਟੀ ਨੇ ਅਜੇ ਤੋਂ ਆਪਣੀ ਸੰਗਠਨਾਤਮਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਪੂਰਾ 9 ਦਿਨਾ ਦੌਰਾ ਸੰਗਠਨ ਨੂੰ ਮਜ਼ਬੂਤ ਤੇ ਚੋਣ ਦੀਆਂ ਤਿਆਰੀਆਂ ‘ਤੇ ਕੇਂਦਰਿਤ ਰਹੇਗਾ।
ਇਹ ਵੀ ਪੜ੍ਹੋ : Canada ਰਹਿ ਰਹੇ ਵਿਦਿਆਰਥੀਆਂ ‘ਤੇ ਲਟਕੀ Deport ਦੀ ਤ.ਲ/ਵਾਰ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਰਜ਼ੀਆਂ ਰੱਦ
ਦੱਸ ਦੇਈਏ ਕਿ ਹਾਈਕਮਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਜਾ ਵੜਿੰਗ ਨੂੰ ਪ੍ਰਧਾਨ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ ਜਦੋਂ ਕਿ ਚੰਨੀ ਗੁੱਟ ਵੜਿੰਗ ਦੀ ਅਗਵਾਈ ਵਿਚ ਕੰਮ ਕਰਨ ਨੂੰ ਤਿਆਰ ਨਹੀਂ ਹੈ। ਚੰਨੀ ਗੁੱਟ ਨੇ ਨਾ ਤਾਂ ਚੋਣ ਕਮੇਟੀਆਂ ਵਿਚ ਕੰਮ ਸ਼ੁਰੂ ਕੀਤਾ ਹੈ ਤੇ ਨਾ ਹੀ ਬੈਠਕਾਂ ਵਿਚ ਹਿੱਸਾ ਲਿਆ। ਅਜਿਹੇ ਵਿਚ ਹਾਈਕਮਾਨ ਦੇ ਫੈਸਲਿਆਂ ਨੂੰ ਲਾਗੂ ਕਰਾਉਣਾ ਬਘੇਲ ਲਈ ਦੂਜੀ ਵੱਡੀ ਪ੍ਰੀਖਿਆ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








