ਅੱਜ ਇਸਲਾਮਾਬਾਦ ‘ਚ US-ਈਰਾਨ ਵਿਚਾਲੇ ਦੂਜੀ ਵਾਰ ਗੱਲਬਾਤ ਹੋਵੇਗੀ । ਇਸਲਾਮਾਬਾਦ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਦਰਮਿਆਨ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇਕਰ ਤੇਹਰਾਨ ਅਮਰੀਕਾ ਵੱਲੋਂ ਪ੍ਰਸਤਾਵਿਤ ਸਮਝੌਤੇ ਨੂੰ ਸਵੀਕਾਰ ਨਹੀਂ ਕਰਦਾ ਤਾਂ ਉਹ ਈਰਾਨ ਵਿਚ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਸ਼ਟ ਕਰ ਦੇਣਗੇ।
ਅਮਰੀਕਾ ਤੇ ਈਰਾਨ ਵਿਚ 8 ਅਪ੍ਰੈਲ ਨੂੰ ਹੋਈ 2 ਹਫਤਿਆਂ ਦੀ ਜੰਗਬੰਦੀ ਸਮਝੌਤੇ ਦੀ ਮਿਆਦ 22 ਅਪ੍ਰੈਲ ਨੂੰ ਖਤਮ ਹੋਵੇਗੀ। ਸਟ੍ਰੇਟ ਆਫ ਹੋਰਮੁਜ਼ ਗੱਲਬਾਤ ਦੇ ਪਹਿਲੇ ਦੌਰ ਦੌਰਾਨ ਮੁੱਖ ਮੁੱਦਾ ਸੀ ਪਰ ਇਸ ਨੂੰ ਲੈ ਕੇ ਵਿਵਾਦ ਉਦੋਂ ਹੋਰ ਵਧ ਗਿਆ ਜਦੋਂ ਈਰਾਨ ਨੇ ਹੋਰਮੁਜ਼ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਜਹਾਜ਼ਾਂ ‘ਤੇ ਫਾਇਰਿੰਗ ਕੀਤੀ ਜਦੋਂ ਕਿ ਅਮਰੀਕਾ ਨੇ ਈਰਾਨੀ ਬੰਦਗਰਾਹਾਂ ਦੀ ਨਾਕਾਬੰਦੀ ਜਾਰੀ ਰੱਖੀ।
ਟਰੰਪ ਨੇ ਕਿਹਾ ਕਿ ਅਸੀਂ ਬਹੁਤ ਹੀ ਸਹੀ ਪ੍ਰਸਤਾਵ ਦੇ ਰਹੇ ਹਾਂ। ਮੈਨੂੰ ਉਮੀਦ ਹੈ ਕਿ ਉਹ ਇਸ ਨੂੰ ਸਵੀਕਾਰ ਕਰਨਗੇ ਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਅਮਰੀਕਾ ਈਰਾਨ ਦੇ ਹਰ ਇਕ ਬਿਜਲੀ ਪਲਾਂਟ ਤੇ ਹਰ ਪੁਲ ਨੂੰ ਨਸ਼ਟ ਕਰ ਦੇਵੇਗਾ।
ਅਮਰੀਕਾ ਤੇ ਈਰਾਨ ਵਿਚ ਸੰਭਾਵਿਤ ਦੂਜੇ ਦੌਰ ਦੀ ਗੱਲਬਾਤ ਨੂੰ ਲੈ ਕੇ ਪਾਕਿਸਤਾਨ ਨੇ ਵਿਦੇਸ਼ ਪ੍ਰਤੀਨਿਧੀਆਂ ਦੀ ਸੁਰੱਖਿਆ ਲਈ ਸਖਤ ਸੁਰੱਖਿਆ ਇੰਤਜ਼ਾਮ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨ ਨੇ ਇਸ ਦੇ ਬਾਅਦ ਕੂਟਨੀਤਕ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਤਾਂ ਕਿ ਇਸਲਾਮਾਬਾਦ ਵਿਚ ਇਕ ਹੋਰ ਦੌਰ ਦੀ ਗੱਲਬਾਤ ਕਰਾ ਕੇ ਯੁੱਧ ਖਤਮ ਕਰਨ ਲਈ ਅੰਤਿਮ ਸਮਝੌਤੀ ਕੀਤਾ ਜਾ ਸਕੇ।
ਇਹ ਵੀ ਪੜ੍ਹੋ : IPL 2026 : ਲਗਾਤਾਰ 5ਵੀਂ ਵਾਰ ਜਿੱਤੀ ਪੰਜਾਬ ਕਿੰਗਜ਼, ਲਖਨਊ ਸੁਪਰ ਜਾਇੰਟਸ ਨੂੰ 54 ਦੌੜਾਂ ਨਾਲ ਹਰਾਇਆ
ਦੱਸ ਦੇਈਏ ਕਿ 4 ਅਮਰੀਕੀ ਫੌਜੀ ਜਹਾਜ਼ ਪਾਕਿਸਤਾਨ ਦੇ ਨੂਰ ਖਾਨ ਏਅਰਬੇਸ ‘ਤੇ ਉਤਰੇ ਹਨ ਪਰ ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਗੱਲਬਾਤ ਵਿਚ US ਵਾਈਸ ਪ੍ਰੈਸੀਡੈਂਟ ਸ਼ਾਮਲ ਨਹੀਂ ਹੋਣਗੇ ।
ਵੀਡੀਓ ਲਈ ਕਲਿੱਕ ਕਰੋ -:











