ਲੁਧਿਆਣਾ ਵਿੱਚ ਨਿਸ਼ਾਨ ਸਾਹਿਬ ਨੂੰ ਹੇਠਾਂ ਉਤਾਰਦੇ ਸਮੇਂ ਇੱਕ ਸੇਵਾਦਾਰ ਦੀ ਮੌਤ: ਉਹ 60 ਫੁੱਟ ਦੀ ਉਚਾਈ ਤੋਂ ਡਿੱਗ ਪਿਆ, ਕਰੇਨ ਦੀ ਤਾਰ ਟੁੱਟ ਗਈ; ਉਹ 12 ਸਾਲਾਂ ਤੋਂ ਸੇਵਾ ਨਿਭਾ ਰਿਹਾ ਸੀ।
ਲੁਧਿਆਣਾ ਦੇ ਦੁੱਗਰੀ ਰੋਡ ‘ਤੇ ਆਤਮ ਨਗਰ ਥਾਣਾ ਇਲਾਕੇ ਵਿਚ ਗੁਰਦੁਆਰਾ ਸ੍ਰੀ ਸਿੰਘ ਸਭਾ, ਕਰਤਾਰ ਨਗਰ ਵਿਚ ਵਿਸਾਖੀ ਦੇ ਪਾਵਨ ਮੌਕੇ ‘ਤੇ ਵੱਡਾ ਹਾਦਸਾ ਵਾਪਰ ਗਿਆ। ਮੰਗਲਵਾਰ ਸਵੇਰੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਦੌਰਾਨ ਕ੍ਰੇਨ ਦੀ ਤਾਰ ਟੁੱਟ ਗਈ ਜਿਸ ਨਾਲ ਸੇਵਾਦਾਰ ਦੀ 60 ਫੁੱਟ ਦੀ ਉਚਾਈ ਤੋਂ ਡਿੱਗ ਕੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ (40) ਵਜੋਂ ਹੋਈ ਹੈ।
ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਪਿਛਲੇ 12 ਸਾਲਾਂ ਤੋਂ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਚੋਲਾ ਸਾਹਿਬ ਬਦਲਣ ਦੀ ਸੇਵਾ ਨਿਭਾ ਰਿਹਾ ਸੀ। ਉਹ ਹਰ ਸੰਕ੍ਰਾਂਤਿ ਅਤੇ ਵਿਸਾਖੀ ਨੂੰ ਚੋਲਾ ਬਦਲਣ ਦੀ ਸੇਵਾ ਵਿੱਚ ਸ਼ਰਧਾ ਨਾਲ ਹਿੱਸਾ ਲੈਂਦਾ ਸੀ। ਮੰਗਲਵਾਰ ਸਵੇਰੇ, ਲਗਭਗ 9 ਵਜੇ, ਉਹ ਨਿਸ਼ਾਨ ਸਾਹਿਬ ਨੂੰ ਨਵਾਂ ਚੋਲਾ ਸਾਹਿਬ ਚੜ੍ਹਾਉਣ ਗਿਆ ਸੀ।
ਚਸ਼ਮਦੀਦਾਂ ਮੁਤਾਬਕ ਮਨਿੰਦਰ ਨੇ 80 ਫੁੱਟ ਦੀ ਉਚਾਈ ‘ਤੇ ਨਿਸ਼ਾਨ ਸਾਹਿਬ ਨੂੰ ਸਫਲਤਾਪੂਰਵਕ ਬਦਲ ਦਿੱਤਾ ਸੀ। ਜਿਸ ਕਰੇਨ (ਲਿਫਟ) ਦੀ ਵਰਤੋਂ ਉਹ ਚੜ੍ਹਨ ਲਈ ਕਰ ਰਿਹਾ ਸੀ, ਉਸ ਦੀ ਲੋਹੇ ਦੀ ਤਾਰ ਅਚਾਨਕ ਟੁੱਟ ਗਈ। ਜਿਵੇਂ ਹੀ ਤਾਰ ਟੁੱਟੀ, ਮਨਿੰਦਰ ਸਿੱਧਾ ਫਰਸ਼ ‘ਤੇ ਡਿੱਗ ਪਿਆ।
ਹਾਦਸੇ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਸੰਗਤ ਅਤੇ ਸੇਵਾਦਾਰਾਂ ਨੂੰ ਲਹੂਲੁਹਾਨ ਹਾਲਤ ਵਿਚ ਨਜ਼ਦੀਕੀ ਹਸਪਤਾਲ ਲੈ ਗਏ, ਪਰ ਉਸ ਦੇ ਸੱਟਾਂ ਇੰਨੀਆਂ ਗੰਭੀਰ ਸਨ ਕਿ ਉਸ ਨੇ ਰਾਹ ਵਿੱਚ ਹੀ ਦਮ ਤੋੜ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦ ਭਰਾ ਗੁਰੂ ਘਰ ਦੀ ਨਿਰਸਵਾਰਥ ਸੇਵਾ ਕਰਦਾ ਸੀ। ਸਾਨੂੰ ਕੀ ਪਤਾ ਸੀ ਕਿ ਜਿਸ ਸ਼ਰਧਾ ਨਾਲ ਉਹ ਅੱਜ ਘਰੋਂ ਨਿਕਲਿਆ ਸੀ, ਇਹ ਉਸ ਦੀ ਆਖਰੀ ਸੇਵਾ ਹੋਵੇਗੀ।”
ਇਹ ਵੀ ਪੜ੍ਹੋ : ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਸ਼ੁਰੂ, ਜਲੰਧਰ ‘ਚ CM ਮਾਨ ਨੇ ਕੀਤੀ ਸ਼ੁਰੂਆਤ, ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ
ਮਨਿਦੰਰ ਸਿੰਘ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਇੱਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਇੱਕ 10 ਸਾਲ ਦਾ ਪੁੱਤਰ ਛੱਡ ਗਿਆ ਹੈ। ਉਸ ਦੇ ਨਾਲ ਦੋ ਭਰਾ ਹਨ। ਵਿਸਾਖੀ ਦੀਆਂ ਖੁਸ਼ੀਆਂਮਨਾ ਰਹੇ ਪਰਿਵਾਰ ਵਿਚ ਹਾਦਸੇ ਤੋਂ ਬਾਅਦ ਚੀਕ-ਚਿਹਾੜਾ ਮਚ ਗਿਆ। ਮੁਹੱਲੇ ਤੇ ਗੁਰੂਘਰ ਦੀ ਸੰਗਤ ਵਿਚ ਵੀ ਇਸ ਘਟਨਾ ਨੂੰ ਲੈ ਕੇ ਡੂੰਘਾ ਸੋਗ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










