ਲੁਧਿਆਣਾ ਵਿੱਚ ਪੰਜਾਬੀ ਗਾਇਕਾ ਇੰਦਰ ਕੌਰ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੋਸਟਮਾਰਟਮ ਜਾਂਚ ਤੋਂ ਪਤਾ ਲੱਗਿਆ ਹੈ ਕਿ ਗਾਇਕਾ ਨੂੰ ਦੋ ਗੋਲੀਆਂ ਲੱਗੀਆਂ ਸਨ। ਇੱਕ ਗੋਲੀ ਉਸ ਦੀ ਸੱਜੀ ਛਾਤੀ ਵੱਲੋਂ ਆਰ-ਪਾਰ ਹੋਈ ਅਤੇ ਦੂਜੀ ਗੋਲੀ ਮੱਥੇ ਵਿਚ ਫਸੀ ਮਿਲੀ।
ਪੋਸਟਮਾਰਟਮ ਲੁਧਿਆਣਾ ਵਿੱਚ ਡਾਕਟਰਾਂ ਦੇ ਇੱਕ ਬੋਰਡ ਵੱਲੋਂ ਕੀਤਾ ਗਿਆ ਸੀ, ਜਿਸ ਵਿੱਚ ਫੋਰੈਂਸਿਕ ਮਾਹਿਰ ਡਾ. ਕਰਨ, ਡਾ. ਵਿਸ਼ਾਲ ਚੋਪੜਾ ਅਤੇ ਡਾ. ਮਨਦੀਪ ਸ਼ਾਮਲ ਸਨ।
ਪੋਸਟਮਾਰਟਮ ਤੋਂ ਬਾਅਦ ਇੰਦਰ ਕੌਰ ਦਾ ਲੁਧਿਆਣਾ ਵਿੱਚ ਸਸਕਾਰ ਕੀਤਾ ਗਿਆ। ਸਮਾਰੋਹ ਦੌਰਾਨ ਉਸਦੀ ਮਾਂ ਬੇਸੁੱਧ ਹੋ ਗਈ। ਪਰਿਵਾਰ ਦੇ ਹੋਰ ਮੈਂਬਰ ਵੀ ਧਾਹਾਂ ਮਾਰ ਕੇ ਰੋਂਦੇ ਹੋਏ ਦਿਖਾਈ ਦਿੱਤੇ।

ਦੂਜੇ ਪਾਸੇ ਕਤਲ ਦੇ ਦੋਸ਼ੀ NRI ਸੁਖਵਿੰਦਰ ਸਿੰਘ ਉਰਫ ਸੁੱਖੀ ਬਰਾਰ ਦੇ ਵਕੀਲ ਨੇ ਦਾਅਵਾ ਕੀਤਾ ਕਿ ਇਹ ਕਤਲ ਨਹੀਂ ਸੁਸਾਈਡ ਹੈ। ਸੁੱਖੀ ਪੰਜਾਬ ਆਇਆ ਸੀ, ਇਸ ਦਾ ਵੀ ਕਿਸੇ ਕੋਲ ਕੋਈ ਸਬੂਤ ਨਹੀਂ। ਉਸ ਨੇ ਸੁੱਖੀ ਦੇ ਪਿਤਾ ਨੂੰ ਕੇਸ ਵਿਚ ਨਾਮਜਦ ਕਰਨ ਨੂੰ ਵੀ ਗਲਤ ਕਰਾਰ ਦਿੰਦੇ ਹੋਏ ਪੁਲਿਸ ਜਾਂਚ ਥਿਓਰੀ ਤੇ ਇੰਦਰ ਦੇ ਪਰਿਵਾਰ ਦੇ ਦੋਸ਼ਾਂ ‘ਤ ਸਵਾਲ ਖੜ੍ਹੇ ਕੀਤੇ। ਉਥੇ ਹੀ ਇੰਦਰ ਕੌਰ ਦੇ ਵਕੀਲ ਨੇ ਕਿਹਾ ਕਿ ਬਚਾਅ ਪੱਖ ਦੇ ਕਹਿਣ ਨਾਲ ਕੁਝ ਨੀਂ ਹੁੰਦਾ ਦੋਸ਼ੀਆਂ ਦਾ ਪਿਛਲੇ 6 ਦਿਨਾਂ ਤੋਂ ਰਿਮਾਂਡ ਚੱਲ ਰਿਹਾ ਹੈ। ਸੁਖਵਿੰਦਰ ‘ਤੇ ਹੋਈ FIR ਮੁਤਾਬਕ ਉਸ ਖਿਲਾਫ LOC ਜਾਰੀ ਹੋ ਗਾਏਗੀ ਉਹ ਵੀ ਪੁਲਿਸ ਦੇ ਹੱਥੇ ਚੜ੍ਹ ਜਾਏਗਾ।
ਇਹ ਵੀ ਪੜ੍ਹੋ : ਆਵਾਰਾ ਕੁੱਤਿਆਂ ਨੂੰ ਲੈ ਕੇ ਮਾਨ ਸਰਕਾਰ ਲਵੇਗੀ ਐਕਸ਼ਨ, CM ਮਾਨ ਨੇ ਕੀਤਾ ਐਲਾਨ
ਦੱਸ ਦੇਈਏ ਕਿ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਿੰਦਰ ਕੌਰ ਦਾ ਕਤਲ ਉਸਦੇ ਐਨਆਰਆਈ ਬੁਆਏਫ੍ਰੈਂਡ ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਨੇ ਕੀਤਾ ਸੀ। ਉਸਨੇ ਇੰਦਰ ਨੂੰ ਲੁਧਿਆਣਾ ਦੇ ਸਮਰਾਲਾ ਨੇੜੇ ਨੀਲੋ ਨਹਿਰ ਦੇ ਕੰਢੇ ਉਸਦੀ ਕਾਰ ਵਿੱਚ ਗੋਲੀ ਮਾਰ ਦਿੱਤੀ ਸੀ ਕਿਉਂਕਿ ਉਸਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫਿਰ ਉਸਨੇ ਲਾਸ਼ ਨੂੰ ਨੀਲੋ ਨਹਿਰ ਵਿੱਚ ਅਤੇ ਉਸਦੀ ਕਾਰ ਨੂੰ ਰਾਮਪੁਰ ਪਿੰਡ ਨੇੜੇ ਨਹਿਰ ਵਿੱਚ ਸੁੱਟ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










