ਪੱਛਮੀ ਏਸ਼ੀਆ ਵਿੱਚ 48 ਦਿਨਾਂ ਤੋਂ ਚੱਲ ਰਹੇ ਭੂ-ਰਾਜਨੀਤਿਕ ਤਣਾਅ ਅਤੇ ਅਨਿਸ਼ਚਿਤਤਾ ਤੋਂ ਬਾਅਦ ਅਖੀਰ ਹੋਰਮੁਜ਼ ਜਲਡਮਰੂ ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਈਰਾਨ ਨੇ ਐਲਾਨ ਕੀਤਾ ਹੈ ਕਿ ਇਹ ਰਣਨੀਤਕ ਸਮੁੰਦਰੀ ਰਸਤਾ ਹੁਣ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੁੱਲ੍ਹਾ ਰਹੇਗਾ ਅਤੇ ਆਵਾਜਾਈ ਦੀ ਪੂਰੀ ਆਜ਼ਾਦੀ ਦਿੱਤੀ ਜਾਵੇਗੀ। ਇਹ ਕਦਮ ਲੇਬਨਾਨ ਵਿੱਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਆਇਆ ਹੈ।

ਈਰਾਨੀ ਵਿਦੇਸ਼ ਮੰਤਰੀ ਸਯਦ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਕਿਹਾ ਕਿ ਲੇਬਨਾਨ ਵਿੱਚ ਜੰਗਬੰਦੀ ਸਮਝੌਤੇ ਮੁਤਾਬਕ ਹੋਰਮੁਜ਼ ਜਲਡਮਰੂ ਸਾਰੇ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਮੁਤਾਬਕ ਇਹ ਫੈਸਲਾ ਜੰਗਬੰਦੀ ਦੀ ਮਿਆਦ ਦੇ ਬਾਕੀ ਸਮੇਂ ਲਈ ਲਾਗੂ ਰਹੇਗਾ ਅਤੇ ਪਹਿਲਾਂ ਤੋਂ ਐਲਾਨੇ ਗਏ ਤਾਲਮੇਲ ਵਾਲੇ ਰਸਤੇ ਦੇ ਤਹਿਤ ਸਾਰੇ ਵਪਾਰ ਜਹਾਜ਼ਾਂ ਨੂੰ ਲੰਘਣ ਦੀ ਇਜਾਜਤ ਦਿੱਤੀ ਜਾਏਗੀ। ਇਹ ਰਸਤਾ ਈਰਾਨ ਦੇ ਪੋਰਟਸ ਐਂਡ ਮੈਰੀਟਾਈਮ ਆਰਗਨਾਈਜੇਸ਼ਨ ਵੱਲੋ ਤੈਅ ਕੀਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, “ਈਰਾਨ ਨੇ ਹੁਣੇ ਐਲਾਨ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਪੂਰੀ ਤਰ੍ਹਾਂ ਖੁੱਲ੍ਹਾ ਹੈ ਅਤੇ ਪੂਰੀ ਆਵਾਜਾਈ ਲਈ ਤਿਆਰ ਹੈ। ਧੰਨਵਾਦ!”

ਦੱਸ ਦੇਈਏ ਕਿ ਹੋਰਮੂਜ਼ ਜਲਡਮਰੂ ਨੂੰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਮਾਰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਥੋਂ ਵਿਸ਼ਵਪੱਧਰੀ ਤੇਲ ਤੇ ਗੈਸ ਸਪਲਾਈ ਦਾ ਵੱਡਾ ਹਿੱਸਾ ਲੰਘਦ ਹੈ। ਅਜਿਹੇ ਵਿਚ ਇਸ ਮਾਰਗ ਨੂੰ ਖੋਲ੍ਹਣ ਦਾ ਫੈਸਲਾ ਅੰਤਰਰਾਸ਼ਟਰੀ ਊਰਜਾ ਬਾਜਾਰ ਤੇ ਸ਼ਿਪਿੰਗ ਉਦਯੋਗ ਲਈ ਰਾਹਤ ਭਰਿਆ ਮੰਨਿਆ ਜਾ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਤਣਾਅ ਨੂੰ ਘੱਟ ਕਰਨ ਅਤੇ ਵਪਾਰ ਸਥਿਰਤਾ ਬਣਾਈ ਰੱਖਣ ਦੀ ਦਿਸ਼ਾ ਵਿਚ ਇੱਕ ਹਾਂਪੱਖੀ ਸੰਕੇਤ ਹੈ।
ਅਮਰੀਕੀ ਫੌਜ ਨੇ ਰਿਪੋਰਟ ਦਿੱਤੀ ਕਿ ਉਸਨੇ ਈਰਾਨੀ ਬੰਦਰਗਾਹਾਂ ਨੂੰ ਛੱਡਣ ਦੀ ਕੋਸ਼ਿਸ਼ ਕਰ ਰਹੇ 13 ਜਹਾਜ਼ਾਂ ਨੂੰ ਵਾਪਸ ਮੋੜ ਦਿੱਤਾ। ਅਮਰੀਕੀ ਕੇਂਦਰੀ ਕਮਾਂਡ ਮੁਤਾਬਕ ਸੋਮਵਾਰ ਨੂੰ ਨਾਕਾਬੰਦੀ ਸ਼ੁਰੂ ਹੋਣ ਤੋਂ ਬਾਅਦ ਕੋਈ ਵੀ ਜਹਾਜ਼ ਜਲਡਮਰੂ ਨੂੰ ਪਾਰ ਨਹੀਂ ਕਰ ਸਕਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ, ਕੇਂਦਰ ਸਰਕਾਰ ਨੇ ਪੰਜਾਬ ‘ਚ ਕਣਕ ਖਰੀਦ ਮਾਪਦੰਡਾਂ ‘ਚ ਦਿੱਤੀ ਢਿੱਲ
ਉਥੇ ਹੀ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ, ਪ੍ਰਤੀਨਿਧੀ ਸਭਾ ਨੇ ਈਰਾਨ ਵਿਰੁੱਧ ਜੰਗ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕੀਤਾ ਹੈ। ਵੀਰਵਾਰ ਨੂੰ ਸਦਨ ਨੇ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੁਆਰਾ ਈਰਾਨ ਵਿਰੁੱਧ ਫੌਜੀ ਕਾਰਵਾਈ ਨੂੰ ਰੋਕਣ ਲਈ ਪੇਸ਼ ਕੀਤੇ ਗਏ ਮਤੇ ਨੂੰ ਇੱਕ ਵੋਟ ਨਾਲ ਰੱਦ ਕਰ ਦਿੱਤਾ। ਮਤੇ ਦੇ ਹੱਕ ਵਿੱਚ 214 ਅਤੇ ਵਿਰੋਧ ਵਿੱਚ 213 ਵੋਟਾਂ ਪਈਆਂ।
ਵੀਡੀਓ ਲਈ ਕਲਿੱਕ ਕਰੋ -:











