ਚੋਣ ਕਮਿਸ਼ਨ ਹਰ ਵਾਰ ਪੇਂਡੂ ਤੇ ਸ਼ਹਿਰੀ ਵੋਟਰਾਂ ਨੂੰ ਰਿਝਾਉਣ ਤੇ ਚੋਣਾਂ ਵਿਚ ਉਨ੍ਹਾਂ ਦੇ ਸਹਿਯੋਗ ਲਈ ਹਰ ਸਾਲ ਇਕ ਆਈਕਾਨ ਚੁਣਦੀ ਹੈ। ਇਸ ਵਾਰ ਚੋਣ ਕਮਿਸ਼ਨ ਨੇ ਭਾਰਤ ਦੇ ਸਾਬਕਾ ਕ੍ਰਿਕਟਰ ਤੇਂਦੁਲਕਰ ਨੂੰ ਇਸ ਲਈ ਚੁਣਿਆ ਹੈ।
ਚੋਣ ਕਮਿਸ਼ਨ ਨੇ ਵੋਟਿੰਗ ਪ੍ਰਤੀ ਸ਼ਹਿਰੀ ਤੇ ਨੌਜਵਾਨ ਵੋਟਰਾਂ ਦੀ ਉਦਾਸੀਨਤਾ ਵਿਚ ਆਪਣੇ ਜ਼ਮਾਨੇ ਦੇ ਦਿੱਗਜ਼ ਕ੍ਰਿਕਟ ਖਿਡਾਰੀ ਰਹੇ ਸਚਿਨ ਤੇਂਦੁਲਕਰ ਨੂੰ ਚੋਣਾਂ ਵਿਚ ਵੋਟਰਾਂ ਦੀ ਜ਼ਿਆਦਾ ਹਿੱਸੇਦਾਰੀ ਨਿਸ਼ਚਿਤ ਕਰਨ ਲਈ ਕਮਿਸ਼ਨ ਨੂੰ ‘ਨੈਸ਼ਨਲ ਆਈਕਾਨ’ ਨਿਯੁਕਤ ਕੀਤਾ। ਦੱਸ ਦੇਈਏ ਕਿ ਸਚਿਨ ਨੂੰ ‘ਨੈਸ਼ਨਲ ਆਈਕਾਨ’ ਅਜਿਹੇ ਸਮੇਂ ਬਣਾਇਆ ਗਿਆ ਹੈ ਜਦੋਂ ਕਮਿਸ਼ਨ ਅਕਤੂਬਰ-ਨਵੰਬਰ ਵਿਚ ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਤੇ 2024 ਵਿਚ ਲੋਕ ਸਭਾ ਚੋਣਾਂ ਕਰਾਉਣ ਦੀ ਤਿਆਰੀ ਕਰ ਰਿਹਾ ਹੈ।
ਭਾਰਤ ਦੇ ਮਹਾਨ ‘ਮਾਸਟਰ ਬਲਾਸਟਰ’ ਕਹਾਉਣ ਵਾਲੇ ਸਚਿਨ ਤੇ ਚੋਣ ਕਮਿਸ਼ਨ ਵਿਚ ਇਕ ਸਮਝੌਤਾ ਨੋਟਿਸ ‘ਤੇ ਹਸਤਾਖਰ ਕੀਤੇ ਗਏ। ਖਾਸ ਤੌਰ ‘ਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਵੋਟਰਾਂ ਦੀ ਹਿੱਸੇਦਾਰੀ ਵਧਾਉਣਲਈ ਨੌਜਵਾਨਾਂ ਵਿਚ ਤੇਂਦੁਲਕਰ ਦੇ ਪ੍ਰਭਾਵ ਦਾ ਫਾਇਦਾ ਚੁੱਕਣ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੋਵੇਗਾ।
ਤਿੰਨ ਸਾਲ ਦੇ ਸਮਝੌਤੇ ਤਹਿਤ ਸਚਿਨ ਵੋਟਰਾਂ ਵਿਚ ਵੋਟਾਂ ਨੂੰ ਲੈ ਕੇ ਜਾਗਰੂਕਤਾ ਫੈਲਾਉਣਗੇ। ਇਸ ਮੌਕੇ ਤੇਂਦੁਲਕਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਇਹ ਸਾਡੀ ਮੁੱਖ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਹੱਕ ਦਾ ਇਸਤੇਮਾਲ ਕਰੀਏ। ਇਸ ਮਸ਼ਹੂਰ ਖਿਡਾਰੀ ਨੇ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ ਕਿਹਾ ਸੀ ਕਿ ਆਪਣੀ ਦੂਜੀ ਪਾਰੀ ਵਿਚ ਉਹ ਭਾਰਤ ਲਈ ਬੱਲੇਬਾਜ਼ੀ ਕਰਨਾ ਜਾਰੀ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -: