ਪੰਜਾਬ ਖੇਡ ਵਿਭਾਗ ਵੱਲੋਂ ਬਠਿੰਡਾ ਵਿਚ ਕਰਾਏ ਜਾ ਰਹੇ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਦੇ ਉਦਘਾਟਨ ਸਮਾਰੋਹ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨਾਲ ਵਾਲੀਬਾਲ ਖੇਡਦੇ ਦਿਖਣਗੇ। ਇਸ ਦੌਰਾਨ ਵਾਲੀਬਾਲ, ਰਗਬੀ ਤੇ ਟਗ ਆਫ ਵਾਰ ਦੇ ਪ੍ਰਦਰਸ਼ਨੀ ਮੈਚ ਵੀ ਹੋਣਗੇ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਜਾਣਕਾਰੀ ਸਾਂਝੀ ਕੀਤੀ। ਪੰਜਾਬ ਭਵਨ ਵਿਚ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ ਖੇਡ ਮੰਤਰੀ ਨੇ ਸਾਰੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਮੀਤ ਹੇਅਰ ਨੇ ਕਿਹਾ ਕਿ ਮਸ਼ਾਲ ਰਿਲੇ 29 ਅਗਸਤ ਨੂੰ ਬਠਿੰਡਾ ਪਹੁੰਚ ਜਾਵੇਗੀ, ਜਿਥੇ ਇਹ ਸੀਜ਼ਨ-2 ਖੇਡਿਆ ਜਾਵੇਗਾ।
ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਚ ਹੋਣ ਵਾਲੇ ਉਦਘਾਟਨ ਸਮਾਰੋਹ ਵਿਚ ਪਹਿਲਾਂ ਮਸ਼ਾਲ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕਰਨ ਦੇ ਬਾਅਦ ਬਠਿੰਡਾ ਪਹੁੰਚੇਗੀ। ਮਸ਼ਾਲ ਰਿਲੇ ਵਿਚ ਸੂਬੇ ਦੇ ਖਿਡਾਰੀ ਹਿੱਸਾ ਲੈਣਗੇ ਤੇ ਖਿਡਾਰੀ ਸੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕਣਗੇ।
ਮੀਤ ਹੇਅਰ ਨੇ ਦੱਸਿਆ ਕਿ ਸੰਸਕ੍ਰਿਤਕ ਪ੍ਰੋਗਰਾਮ ਦੌਰਾਨ ਲੋਕ ਗਾਇਕਾਂ ਦੀ ਪੇਸ਼ਕਾਰੀ ਹੋਵੇਗੀ।ਇਸ ਤੋਂ ਇਲਾਵਾ ਗਤਕਾ, ਗਿੱਦਾ, ਭੰਗੜਾ, ਜਿਮਨਾਸਟਿਕ ਤੇ ਪੀਟੀ ਸ਼ੋਅ ਵੀ ਹੋਣਗੇ। ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀ ਵੀ ਬਤੌਰ ਮਹਿਮਾਨ ਸ਼ਾਮਲ ਹੋਣਗੇ।
ਮੁੱਖ ਮੰਤਰੀ ਭਗਵੰਤ ਮਾਨ ਖੇਡਾਂ ਦੇ ਸ਼ੁੱਭ ਆਰੰਭ ਦਾ ਰਸਮੀ ਐਲਾਨ ਕਰਨਗੇ। ਇਸ ਵਾਰ ਵੱਖ-ਵੱਖ 8 ਉਮਰ ਵਰਗ ਵਿਚ ਬਲਾਕ ਤੋਂ ਸੂਬੇ ਪੱਧਰ ਤੱਕ 35 ਖੇਡ ਪ੍ਰਤੀਯੋਗਤਾਵਾਂ ਆਯੋਜਿਤ ਕੀਤੀਆਂ ਜਾਣਗੀਆਂ।
ਬੈਠਕ ਵਿਚ ਵਿਵਸਥਾਵਾਂ ਦੀ ਸਮੀਖਿਆ ਦੇ ਬਾਅਦ ਖੇਡ ਮੰਤਰੀ ਨੇ ਸਮਾਰੋਹ ਦੀਆਂ ਗਤੀਵਿਧੀਆਂ ਨੂੰ ਖੇਡ ਦੀ ਸੱਚੀ ਭਾਵਨਾ ਨਾਲ ਆਯੋਜਿਤ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਸਟੇਡੀਅਮ ਵਿਚ ਆਉਣ ਵਾਲੇ ਦਰਸ਼ਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਉਨ੍ਹਾਂ ਦੀ ਐਂਟਰੀ, ਬੈਠਣ ਤੇ ਭੋਜਨ ਦੀ ਵਿਵਸਥਾ ਕੀਤੀ ਜਾਵੇ।
ਇਹ ਵੀ ਪੜ੍ਹੋ : ਹਾਈਵੇ ‘ਤੇ ਔਰਤ ਲਿਫਟ ਮੰਗ ਕੇ ਲੁੱਟਦੀ ਸੀ ਲੱਖਾਂ, ਮੋਗਾ ‘ਚ ਖ਼ਤ.ਰਨਾਕ ਗੈਂਗ ਦਾ ਪਰਦਾਫਾਸ਼
ਵੀਡੀਓ ਲਈ ਕਲਿੱਕ ਕਰੋ -: