ਭਾਰਤੀ ਪੁਰਸ਼ ਹਾਕੀ ਟੀਮ ਦੇ ਫਾਰਵਰਡ ਖਿਡਾਰੀ ਗੁਰਜੰਟ ਸਿੰਘ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹਾਕੀ ਇੰਡੀਆ ਪੁਰਸਕਾਰ ਸਮਾਰੋਹ ਵਿੱਚ ਅੰਤਰਰਾਸ਼ਟਰੀ ਹਾਕੀ ਤੋਂ ਆਪਣੇ ਸੰਨਿਆਸ ਦਾ ਐਲਾਨ ਕੀਤਾ। 31 ਸਾਲਾ ਇਸ ਸਟਾਰ ਨੇ ਭਾਰਤੀ ਟੀਮ ਲਈ 130 ਮੈਚਾਂ ਵਿੱਚ 33 ਗੋਲ ਕੀਤੇ।
26 ਜਨਵਰੀ, 1995 ਨੂੰ ਅੰਮ੍ਰਿਤਸਰ ਦੇ ਖੈਲਾਰਾ ਵਿੱਚ ਪੈਦਾ ਹੋਏ ਗੁਰਜੰਟ ਨੂੰ ਬਚਪਨ ਤੋਂ ਹੀ ਹਾਕੀ ਦਾ ਜਨੂੰਨ ਸੀ ਅਤੇ ਉਸ ਨੇ ਆਪਣੇ ਹੁਨਰ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕੀਤੀ। ਗੁਰਜੰਟ ਨੇ 2016 ਵਿੱਚ ਭਾਰਤ ਦੀ ਜੂਨੀਅਰ ਵਿਸ਼ਵ ਕੱਪ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ, ਲਖਨਊ ਵਿੱਚ ਫਾਈਨਲ ਵਿੱਚ ਇੱਕ ਗੋਲ ਕੀਤਾ। ਗੁਰਜੰਟ ਨੇ 2017 ਵਿੱਚ ਆਪਣੀ ਸੀਨੀਅਰ ਟੀਮ ਵਿੱਚ ਸ਼ੁਰੂਆਤ ਕੀਤੀ।

ਗੁਰਜੰਟ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਓਲੰਪਿਕ ਸਟੇਜ ‘ਤੇ ਆਈਆਂ, ਜਿੱਥੇ ਉਹ ਟੋਕੀਓ 2020 ਅਤੇ ਪੈਰਿਸ 2024 ਦੋਵਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀਆਂ ਟੀਮਾਂ ਦਾ ਇੱਕ ਮੁੱਖ ਹਿੱਸਾ ਸੀ। ਓਲੰਪਿਕ ਤੋਂ ਇਲਾਵਾ ਗੁਰਜੰਟ ਨੇ ਭਾਰਤ ਨੂੰ 2022 ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਸੋਨਾ, 2017 ਏਸ਼ੀਆ ਕੱਪ ਵਿੱਚ ਸੋਨਾ ਅਤੇ ਕਈ ਏਸ਼ੀਅਨ ਚੈਂਪੀਅਨਜ਼ ਟਰਾਫੀ ਖਿਤਾਬ ਜਿੱਤਣ ਵਿੱਚ ਮਦਦ ਕੀਤੀ। 2021 ਵਿੱਚ ਉਸ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਕਿ ਭਾਰਤ ਦੇ ਸਭ ਤੋਂ ਉੱਚੇ ਖੇਡ ਸਨਮਾਨਾਂ ਵਿੱਚੋਂ ਇੱਕ ਹੈ।
ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦੇ ਹੋਏ ਗੁਰਜੰਟ ਨੇ ਕਿਹਾ, “ਅੱਜ, ਮੈਂ ਮਾਣ ਅਤੇ ਡੂੰਘੀ ਭਾਵਨਾ ਨਾਲ ਆਪਣੇ ਸੰਨਿਆਸ ਦਾ ਐਲਾਨ ਕਰਦਾ ਹਾਂ। ਮੈਂ ਆਪਣੀ ਹਾਕੀ ਯਾਤਰਾ ਦੀ ਸ਼ੁਰੂਆਤ ਇਸ ਕਮਰੇ ਵਿਚ ਬੈਠੇ ਆਪਣੇ ਸੀਨੀਅਰ ਖਿਡਾਰੀਆਂ ਨੂੰ ਆਦਰਸ਼ ਮੰਨ ਕੇ ਕੀਤੀ ਸੀ ਅਤੇ ਉਨ੍ਹਾਂ ਨਾਲ ਭਾਰਤ ਲਈ ਖੇਡਣ ਦਾ ਆਪਣਾ ਸੁਪਣਾ ਪੂਰਾ ਕਰਨਾ ਮੇਰੇ ਲਈ ਇੱਕ ਅਜਿਹੀ ਅਨਮੋਲ ਯਾਦ ਹੈ ਜਿਸ ਨੂੰ ਮੈਂ ਹਮੇਸ਼ਾ ਸੰਜੋਕੇ ਰੱਖਾਗਾਂ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਗੀਤ ‘Eyes On Me’ ਜਲਦ ਹੋਵੇਗਾ ਰਿਲੀਜ਼, ਪੋਸਟਰ ‘ਤੇ ਲਿਖੀ ਗਈ ਕਾ.ਤਲਾਂ ਦੀ ਪਲਾਨਿੰਗ
ਉਸ ਨੇ ਕਿਹਾ, “ਭਾਰਤੀ ਹਾਕੀ ਦੇ ਇਤਿਹਾਸਕ ਪੁਨਰ-ਸੁਰਜੀਤੀ ਦਾ ਹਿੱਸਾ ਬਣ ਕੇ ਅਤੇ ਦੋ ਓਲੰਪਿਕ ਤਮਗੇ ਹਾਸਲ ਕਰਕੇ ਮੈਨੂੰ ਬਹੁਤ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ। ਟਰਾਫੀਆਂ ਤੋਂ ਵੱਧ ਕੇ, ਸਭ ਤੋ ਵੱਡੀ ਯਾਦ ਜੋ ਮੈਂ ਆਪਣੇ ਨਾਲ ਲਿਜਾ ਰਿਹਾ ਹਾਂ ਉਹ ਹੈ ਆਪਣੇ ਸਾਥੀਆਂ ਨਾਲ ਬਿਤਾਇਆ ਗਿਆ ਸਮਾਂ। ਅਸੀਂ ਇੱਕ ਪਰਿਵਾਰ ਵਾਂਗ ਰਹੇ ਅਤੇ ਹਰ ਉਤਾਰ-ਚੜਾਅ ਵਿਚ ਇੱਕ-ਦੂਜੇ ਦਾ ਸਾਥ ਦਿੱਤਾ। ਮੈਂ ਹਾਕੀ ਇੰਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇੰਨੀ ਸਨਮਾਨਜਨਕ ਵਿਦਾਈ ਦਿੱਤੀ। ਮੈਂ ਅੰਤਰਰਾਸ਼ਟਰੀ ਮੰਚ ਤੋਂ ਇੱਕ ਬਹੁਤ ਹੀ ਖੁਸ਼ ਅਤੇ ਮਾਣਮੱਤੇ ਇਨਸਾਨ ਵਜੋਂ ਵਿਦਾਈ ਲੈ ਰਿਹਾਹਾਂ।”
ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, “ਗੁਰਜੰਟ ਸਿੰਘ ਲਗਭਗ ਇੱਕ ਦਹਾਕੇ ਤੋਂ ਭਾਰਤ ਦੀ ਹਾਕੀ ਕਹਾਣੀ ਦਾ ਇੱਕ ਅਹਿਮ ਹਿੱਸਾ ਰਹੇ ਹਨ। ਉਨ੍ਹਾਂ ਦੀ ਰਫਤਾਰ, ਊਰਜਾ ਅਤੇ ਵੱਡੇ ਮੌਕਿਆਂ ‘ਤੇ ਸਕੋਰ ਕਰਨ ਦੀ ਯੋਗਤਾ ਨੇ ਉਨ੍ਹਾਂ ਨੂੰ ਇੱਕ ਅਜਿਹਾ ਖਿਡਾਰੀ ਬਣਾਇਆ ਜਿਸ ਤੋਂ ਵਿਰੋਧੀ ਡਰਦੇ ਸਨ। ਉਨ੍ਹਾਂ ਨੇ ਆਪਣੇ ਦੇਸ਼ ਦੀ ਨੁਮਾਇੰਦਗੀ ਬਹੁਤ ਮਾਣ ਨਾਲ ਕੀਤੀ। ਅਸੀਂ ਉਨ੍ਹਾਂ ਦਾ ਭਾਰਤੀ ਹਾਕੀ ਨੂੰ ਦਿੱਤੇ ਗਏ ਸਭ ਕੁਝ ਲਈ ਧੰਨਵਾਦ ਕਰਦੇ ਹਾਂ।”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









