ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਨੇ ਕੰਪਨੀ ਵਿੱਚ ਕਈ ਬਦਲਾਅ ਕੀਤੇ ਹਨ। ਇਸ ਕੜੀ ‘ਚ ਹੁਣ ਉਹ ਟਵਿਟਰ ‘ਚ ਇਕ ਹੋਰ ਵੱਡੇ ਬਦਲਾਅ ਦੀ ਤਿਆਰੀ ਕਰ ਰਹੇ ਹਨ, ਜਿਸ ਦਾ ਸੰਕੇਤ ਉਨ੍ਹਾਂ ਨੇ ਯੂਜ਼ਰਸ ਨੂੰ ਦਿੱਤਾ ਹੈ। ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਐਲਨ ਮਸਕ ਨੇ ਟਵਿੱਟਰ ਪੋਸਟਾਂ ਲਈ ਕੈਰੇਕਟਰ ਲਿਮਟ (ਅੱਖਰਾਂ ਦੀ ਹੱ ਸੀਮਾ) ਵਧਾਉਣ ਦੇ ਸੰਕੇਤ ਦਿੱਤੇ ਹਨ।
ਫਿਲਹਾਲ ਟਵਿੱਟਰ ‘ਤੇ ਕਿਸੇ ਵੀ ਪੋਸਟ ਲਈ ਅੱਖਰ ਸੀਮਾ 280 ਹੈ। ਸ਼ੁਰੂ ਵਿੱਚ ਇਸਦੀ ਸੀਮਾ 140 ਅੱਖਰਾਂ ਦੀ ਸੀ ਪਰ ਨਵੰਬਰ 2017 ਵਿੱਚ ਇਸ ਨੂੰ ਵਧਾ ਕੇ 280 ਕਰ ਦਿੱਤਾ ਗਿਆ। ਹੁਣ ਇਸ ਸੀਮਾ ਨੂੰ ਵਧਾ ਕੇ 1,000 ਅੱਖਰਾਂ ਤੱਕ ਕੀਤਾ ਜਾ ਸਕਦਾ ਹੈ। ਹਾਲਾਂਕਿ, ਟਵਿੱਟਰ ਕੈਰੇਕਟਰ ਲਿਮਿਟ ਨਾਲ ਜੁੜੀ ਇੱਕ ਦਿਲਚਸਪ ਗੱਲ ਇਹ ਹੈ ਕਿ ਪੰਜ ਸਾਲ ਪਹਿਲਾਂ ਸ਼ਬਦ ਸੀਮਾ ਵਧਾਉਣ ਤੋਂ ਬਾਅਦ ਵੀ ਅਜਿਹਾ ਪਾਇਆ ਗਿਆ ਹੈ ਕਿ ਅਜੇ ਵੀ 95 ਫੀਸਦੀ ਲੋਕ ਟਵਿੱਟਰ ‘ਤੇ 190 ਕੈਰੇਕਟਰ ਤੋਂ ਘੱਟ ਅੱਖਰ ਦਾ ਇਸਤੇਮਾਲ ਕਰਦੇ ਹਨ।
ਸਿਰਫ 5 ਫੀਸਦੀ ਟਵਿੱਟਰ ਯੂਜ਼ਰ ਟਵੀਟ ਕਰਨ ਵੇਲੇ 190 ਤੋਂ ਵੱਧ ਅੱਖਰਾਂ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ ਸਿਰਫ 12 ਫੀਸਦੀ ਲੋਕ ਹਨ ਜੋ ਟਵੀਟ ਲਈ 140 ਤੋਂ ਵੱਧ ਅੱਖਰਾਂ ਦੀ ਵਰਤੋਂ ਕਰਦੇ ਹਨ। ਇਸ ਦੇ ਨਾਲ ਹੀ, ਸਿਰਫ 1 ਪ੍ਰਤੀਸ਼ਤ ਲੋਕ ਹਨ ਜੋ ਟਵੀਟ ਕਰਦੇ ਸਮੇਂ ਪੂਰੇ 280 ਅੱਖਰਾਂ ਦੀ ਵਰਤੋਂ ਕਰਦੇ ਹਨ। ਇਸ ਦਾ ਮਤਲਬ ਹੈ ਕਿ ਜ਼ਿਆਦਾਤਰ ਯੂਜ਼ਰਸ ਘੱਟ ਸ਼ਬਦਾਂ ‘ਚ ਆਪਣੇ ਟਵੀਟ ਪੋਸਟ ਕਰਦੇ ਹਨ।
ਰਿਪੋਰਟ ਮੁਤਾਬਕ ਐਲਨ ਮਸਕ ਨੇ ਟਵਿੱਟਰ ਪਲੇਟਫਾਰਮ ਨੂੰ ਸੰਭਾਲਣ ਤੋਂ ਬਾਅਦ ਕਈ ਵਾਰ ਅੱਖਰ ਸੀਮਾ ਵਧਾਉਣ ਦਾ ਸੰਕੇਤ ਦਿੱਤਾ ਹੈ। ਇਸ ਤੋਂ ਪਹਿਲਾਂ 27 ਨਵੰਬਰ ਨੂੰ ਇੱਕ ਯੂਜ਼ਰ ਨੇ ਐਲਨ ਮਸਕ ਨੂੰ 280 ਸ਼ਬਦਾਂ ਤੋਂ ਵਧਾ ਕੇ 420 ਕਰਨ ਦਾ ਸੁਝਾਅ ਦਿੱਤਾ ਸੀ, ਜਿਸ ਦੇ ਜਵਾਬ ਵਿੱਚ ਐਲਨ ਮਸਕ ਨੇ ਗੁੱਡ ਆਈਡੀਆ ਲਿਖਿਆ ਸੀ। ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਇਕ ਬੰਦੇ ਨੇ ਐਲਨ ਮਸਕ ਨੂੰ ਕੈਰੇਕਟਰ ਲਿਮਿਟ ਤੋਂ ਛੁਟਕਾਰਾ ਪਾਉਣ ਦਾ ਸੁਝਾਅ ਦਿੱਤਾ ਸੀ। ਜਵਾਬ ਵਿੱਚ ਐਲਨ ਮਸਕ ਨੇ ‘ਬਿਲਕੁਲ’ ਲਿਖਿਆ।
ਇਹ ਵੀ ਪੜ੍ਹੋ : ਪਟਿਆਲਾ ਬੈਂਕ ਲੁੱਟ, ਸਾਬਕਾ CM ਚੰਨੀ ਦਾ ਕਰੀਬੀ ਸਰਪੰਚ ਨਿਕਲਿਆ ਮਾਸਟਰਮਾਈਂਡ, 4 ਕਾਬੂ
ਇਸ ਤੋਂ ਪਹਿਲਾਂ ਐਲਨ ਮਸਕ ਨੇ ਟਵੀਟ ਕਰਕੇ ਪੁੱਛਿਆ ਸੀ ਕਿ ਕੀ ਟਵਿੱਟਰ ਨੂੰ ਇੱਕ ਸੁਧਾਰ ਵਿਕਲਪ ਜੋੜਨਾ ਚਾਹੀਦਾ ਹੈ, ਜਿਸ ਦਾ ਜ਼ਿਆਦਾਤਰ ਯੂਜ਼ਰਸ ਨੇ ਹਾਂ ਵਿੱਚ ਜਵਾਬ ਦਿੱਤਾ ਅਤੇ ਕੁਝ ਹੀ ਸਮੇਂ ਵਿੱਚ ਟਵੀਟਸ ਨੂੰ ਸੰਪਾਦਿਤ ਕਰਨ ਦਾ ਵਿਕਲਪ ਪਲੇਟਫਾਰਮ ਵਿੱਚ ਜੋੜਿਆ ਗਿਆ। ਇੱਕ ਹੋਰ ਟਵੀਟ ਵਿੱਚ ਮਸਕ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਨੂੰ ਐਕਟੀਵੇਟ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਜ਼ਿਆਦਾਤਰ ਯੂਜ਼ਰਸ ਨੇ ਵੀ ਇਸ ‘ਤੇ ਸਹਿਮਤੀ ਜਤਾਈ, ਜਿਸ ਤੋਂ ਬਾਅਦ ਮਸਕ ਨੇ ਅਗਲੇ ਦਿਨ ਅਕਾਊਂਟ ਨੂੰ ਐਕਟੀਵੇਟ ਕਰ ਦਿੱਤਾ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਐਲਨ ਮਸਕ ਜਲਦ ਹੀ ਕੈਰੇਕਟਰ ਲਿਮਿਟ ‘ਚ ਬਦਲਾਅ ਨੂੰ ਲੈ ਕੇ ਇਕ ਪੋਲ ਕਰਵਾਉਣਗੇ, ਜਿਸ ‘ਚ ਯੂਜ਼ਰਸ ਦੀ ਪਸੰਦ ਦੇ ਆਧਾਰ ‘ਤੇ ਫੈਸਲੇ ਲਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: