ਸਾਈਬਰ ਠੱਗਾਂ ਨੇ ਦੱਖਣੀ ਪੱਛਮੀ ਦਿੱਲੀ ਦੀ ਰਹਿਣ ਵਾਲੀ 40 ਸਾਲਾਂ ਬੈਂਕ ਕਰਮਚਾਰੀ ਨੂੰ ‘ਖਾਣੇ ਦੀ ਇੱਕ ਥਾਲੀ ‘ਤੇ ਦੂਜੀ ਥਾਲੀ ਮੁਫਤ’ ਲੈਣ ਦਾ ਲਾਲਚ ਦੇ ਕੇ ਉਸ ਦੇ ਮੋਬਾਈਲ ਫ਼ੋਨ ‘ਤੇ ਐਪ ਡਾਊਨਲੋਡ ਕਰਾਈ ਅਤੇ ਉਸ ਦੇ ਬੈਂਕ ਖਾਤੇ ਵਿੱਚੋਂ 90,000 ਰੁਪਏ ਕੱਢ ਲਏ। ਸ਼ਿਕਾਇਤਕਰਤਾ ਸਵਿਤਾ ਸ਼ਰਮਾ ਨੇ ਸਾਈਬਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ।
ਸਵਿਤਾ ਸ਼ਰਮਾ, ਜੋ ਕਿ ਇੱਕ ਬੈਂਕ ਵਿੱਚ ਸੀਨੀਅਰ ਪ੍ਰਤੀਨਿਧੀ ਵਜੋਂ ਕੰਮ ਕਰਦੀ ਹੈ, ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਇੱਕ ਰਿਸ਼ਤੇਦਾਰ ਨੇ ਉਸਨੂੰ ਇੱਕ ਥਾਲੀ ਖਰੀਦਣ ‘ਤੇ ਦੂਜੀ ਥਾਲੀ ਮੁਫਤ ਲੈਣ ਦੀ ਪੇਸ਼ਕਸ਼ ਬਾਰੇ ਫੇਸਬੁੱਕ ‘ਤੇ ਦੱਸਿਆ ਸੀ।
ਸਵਿਤਾ ਸ਼ਰਮਾ ਨੇ 27 ਨਵੰਬਰ, 2022 ਨੂੰ ਸਬੰਧਤ ਵੈੱਬਸਾਈਟ ਖੋਲ੍ਹੀ ਅਤੇ ਇਸ ਆਫਰ ਬਾਰੇ ਜਾਣਕਾਰੀ ਲੈਣ ਲਈ ਦਿੱਤੇ ਨੰਬਰ ‘ਤੇ ਕਾਲ ਕੀਤੀ।
ਸਵਿਤਾ ਸ਼ਰਮਾ ਨੇ ਇਸ ਸਾਲ 2 ਮਈ ਨੂੰ ਦਰਜ ਕਰਵਾਈ ਆਪਣੀ ਐਫਆਈਆਰ ਵਿੱਚ ਦੱਸਿਆ ਕਿ ਉਸ ਨੂੰ ਇੱਕ ਕਾਲ ਆਇਆ ਅਤੇ ਕਾਲ ਕਰਨ ਵਾਲੇ ਨੇ ਉਸ ਨੂੰ ਸਾਗਰ ਰਤਨ (ਇੱਕ ਪ੍ਰਸਿੱਧ ਰੈਸਟੋਰੈਂਟ) ਤੋਂ ‘ਆਫ਼ਰ’ ਲੈਣ ਲਈ ਕਿਹਾ। ਔਰਤ ਨੇ ਕਿਹਾ, “ਕਾਲਰ ਨੇ ਇੱਕ ਲਿੰਕ ਸਾਂਝਾ ਕੀਤਾ ਅਤੇ ਮੈਨੂੰ ਆਫਰ ਦਾ ਲਾਭ ਲੈਣ ਲਈ ਇੱਕ ਐਪ ਡਾਊਨਲੋਡ ਕਰਨ ਲਈ ਕਿਹਾ। ਉਸ ਨੇ ਐਪ ਖੋਲ੍ਹਣ ਲਈ ਯੂਜ਼ਰ ਆਈਡੀ ਅਤੇ ਪਾਸਵਰਡ ਵੀ ਭੇਜਿਆ। ਉਸ ਨੇ ਮੈਨੂੰ ਦੱਸਿਆ ਕਿ ਜੇ ਮੈਂ ਇਸ ਆਫਰ ਦਾ ਲਾਭ ਲੈਣਾ ਚਾਹੁੰਦੀ ਹਾਂ ਤਾਂ ਮੈਨੂੰ ਪਹਿਲਾਂ ਇਸ ਐਪ ‘ਤੇ ਰਜਿਸਟਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ : USA : ਨੌਜਵਾਨ ਨੇ ਪੂਰਾ ਟੱਬਰ ਉਤਾਰਿਆ ਮੌਤ ਦੇ ਘਾਟ, ਬੋਲਿਆ- ‘ਸਾਰੇ ਆਦਮਖੋਰ ਸਨ, ਮੈਨੂੰ ਖਾ ਜਾਂਦੇ’
ਔਰਤ ਨੇ ਕਿਹਾ, ”ਮੈਂ ਲਿੰਕ ‘ਤੇ ਕਲਿੱਕ ਕੀਤਾ ਅਤੇ ਐਪ ਡਾਊਨਲੋਡ ਹੋ ਗਈ। ਫਿਰ ਮੈਂ ਯੂਜ਼ਰ ਆਈਡੀ ਅਤੇ ਪਾਸਵਰਡ ਭਰਿਆ। ਜਿਵੇਂ ਹੀ ਮੈਂ ਇਹ ਸਭ ਕੀਤਾ, ਮੇਰਾ ਫ਼ੋਨ ਹੈਕ ਹੋ ਗਿਆ। ਫਿਰ ਮੈਨੂੰ ਮੈਸੇਜ ਮਿਲਿਆ ਕਿ ਮੇਰੇ ਖਾਤੇ ਵਿੱਚੋਂ 40,000 ਰੁਪਏ ਕੱਟ ਲਏ ਗਏ ਹਨ। ਔਰਤ ਨੇ ਦੱਸਿਆ ਕਿ ਕੁਝ ਸਕਿੰਟਾਂ ਬਾਅਦ ਉਸ ਨੂੰ ਇੱਕ ਹੋਰ ਸੁਨੇਹਾ ਮਿਲਿਆ ਕਿ ਉਸ ਦੇ ਖਾਤੇ ਵਿੱਚੋਂ 50,000 ਰੁਪਏ ਕਢਵਾ ਲਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: