RBI ਵੱਲੋਂ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਐਲਾਨੇ ਤੋਂ ਬਾਅਦ 2000 ਰੁਪਏ ਦੇ 72 ਫੀਸਦੀ ਨੋਟ ਬੈਂਕਾਂ ਵਿਚ ਜਮ੍ਹਾ ਹੋ ਚੁੱਕੇ ਹਨ ਜਾਂ ਬਦਲੇ ਜਾ ਚੁੱਕੇ ਹਨ। ਇਨ੍ਹਾਂ ਨੋਟਾਂ ਦੀ ਕੁੱਲ ਕੀਮਤ 2.62 ਲੱਖ ਕਰੋੜ ਰੁਪਏ ਹੈ। ਆਰਬੀਆਈ ਨੇ 19 ਮਈ ਨੂੰ ਨੋਟ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਦੱਸਿਆ ਕਿ 31 ਮਾਰਚ ਤੱਕ 2000 ਰੁਪਏ ਦੇ ਨੋਟਾਂ ਦਾ ਕੁੱਲ ਮੁੱਲ 3.62 ਲੱਖ ਕਰੋੜ ਰੁਪਏ ਸੀ।
ਆਰਬੀਆਈ ਨੇ 30 ਸਤੰਬਰ ਤੱਕ 2000 ਦੇ ਨੋਟ ਬੈਂਕਾਂ ਵਿਚ ਬਦਲਣ ਜਾਂ ਅਕਾਊਂਟ ਵਿਚ ਜਮ੍ਹਾ ਕਰਵਾਉਣ ਨੂੰ ਕਿਹਾ ਹੈ ਪਰ ਨਾਲ ਇਹ ਵੀ ਕਿਹਾ ਹੈ ਕਿ ਇਹ ਇਸ ਦੇ ਬਾਅਦ ਵੀ ਲੀਗਲ ਰਹੇਗਾ। ਅਜਿਹਾ ਸਿਰਫ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਹੈ ਤਾਂ ਕਿ ਉਹ ਨੋਟ ਬੈਂਕਾਂ ਨੂੰ ਵਾਪਸ ਕਰੇ।
ਇਕ ਵਾਰ ਵਿਚ ਅਧਿਕਤਮ 20 ਹਜ਼ਾਰ ਰੁਪਏ ਗੀਮਤ ਦੇ ਨੋਟ ਹੀ ਬਦਲੇ ਜਾਣਗੇ ਪਰ ਅਕਾਊਂਟ ਵਿਚ ਇਨ੍ਹਾ ਨੋਟਾਂ ਨੂੰ ਜਮ੍ਹਾ ਕਰਨ ‘ਤੇ ਲਿਮਟ ਨਹੀਂ ਹੋਵੇਗੀ। ਹੁਣ ਬੈਂਕ 2000 ਦੇ ਨੋਟ ਇਸ਼ੂ ਨਹੀਂ ਕਰਨਗੇ।
ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚ ਡੁੱਬੀਆਂ 3 ਔਰਤਾਂ ਦਾ ਨਹੀਂ ਮਿਲਿਆ ਸੁਰਾਗ, NDRF ਦਾ ਸਰਚ ਆਪਰੇਸ਼ਨ ਜਾਰੀ
2 ਹਜ਼ਾਰ ਦਾ ਨੋਟ ਨਵੰਬਰ 2016 ਵਿਚ ਮਾਰਕੀਟ ਵਿਚ ਆਇਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਸਨ। ਇਸ ਦੀ ਜਗ੍ਹਾ ਨਵੇਂ ਪੈਟਰਨ ਵਿਚ 500 ਦਾ ਨਵਾਂ ਨੋਟ ਤੇ 2000 ਦਾ ਨੋਟ ਜਾਰੀ ਕੀਤਾ ਗਿਆ ਸੀ। RBI ਸਾਲ 2018-19 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਚੁੱਕਾ ਹੈ। 2021-22 ਵਿਚ 38 ਕਰੋੜ 2000 ਦੇ ਨੋਟ ਨਸ਼ਟ ਕੀਤੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: