ਕੁੱਤਿਆਂ ਨੂੰ ਐਵੇਂ ਹੀ ਨਹੀਂ ਵਫ਼ਾਦਾਰ ਕਿਹਾ ਜਾਂਦਾ। ਜੇਕਰ ਇਸ ਬੇਜ਼ੁਬਾਨ ਜਾਨਵਰ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੇ ਮਾਲਕ ਨੂੰ ਖ਼ਤਰਾ ਹੈ, ਤਾਂ ਉਹ ਉਸ ਨੂੰ ਬਚਾਉਣ ਲਈ ਆਪਣੀ ਜਾਨ ਵੀ ਖ਼ਤਰੇ ਵਿਚ ਪਾ ਦਿੰਦਾ ਹੈ। ਤੁਸੀਂ ਕੁੱਤੇ ਦੀ ਵਫ਼ਾਦਾਰੀ ਨਾਲ ਜੁੜੀਆਂ ਕਈ ਹੈਰਾਨੀਜਨਕ ਕਹਾਣੀਆਂ ਸੁਣੀਆਂ ਅਤੇ ਦੇਖੀਆਂ ਹੋਣਗੀਆਂ। ਪਰ ਹੁਣ ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਨੂੰ ਸੁਣ ਕੇ ਯਕੀਨ ਕਰੋ ਤੁਸੀਂ ਵੀ ਆਪਣੇ ਘਰ ਵਿੱਚ ਕੁੱਤਾ ਲਿਆਉਣ ਬਾਰੇ ਜ਼ਰੂਰ ਸੋਚੋਗੇ। ਅੱਜਕਲ੍ਹ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਪਾਲਤੂ ਕੁੱਤਾ ਇਨਸਾਨ ਵਾਂਗ ਆਪਣੇ ਦਿਮਾਗ ਦੀ ਵਰਤੋਂ ਕਰਕੇ ਇਕ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਂਦਾ ਹੈ।
ਕੁੱਤੇ ਨੇ ਮਰਨ ਦਾ ਢੌਂਗ ਕਰਦੇ ਹੋਏ ਨਾ ਸਿਰਫ ਲੜਕੀ ਦੀ ਜਾਨ ਬਚਾਈ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਉਹ ਪਾਲਤੂ ਜਾਨਵਰ ਹੀ ਨਹੀਂ ਸਗੋਂ ਵਫ਼ਾਦਾਰ ਸਾਥੀ ਵੀ ਹਨ, ਜੋ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਵਾਇਰਲ ਹੋ ਰਹੀ ਵੀਡੀਓ ‘ਚ ਲੜਕੀ ਕੁੱਤੇ ਨਾਲ ਖੇਡ ਰਹੀ ਹੈ। ਪਰ ਮੁਸ਼ਕਲ ਸਥਿਤੀ ਉਦੋਂ ਪੈਦਾ ਹੋ ਗਈ ਜਦੋਂ ਇੱਕ ਬਦਮਾਸ਼ ਅਚਾਨਕ ਬੰਦੂਕ ਲੈ ਕੇ ਘਰ ਵਿੱਚ ਦਾਖਲ ਹੋ ਗਿਆ। ਪਰ ਇਸ ਤੋਂ ਬਾਅਦ ਪਾਲਤੂ ਕੁੱਤੇ ਨੇ ਜੋ ਕੀਤਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ।
ਕੁੱਤਾ ਬਦਮਾਸ਼ ਨੂੰ ਬੇਵਕੂਫ ਬਣਾਉਣ ਲਈ ਮਰਨ ਦਾ ਦਿਖਾਵਾ ਕਰਦਾ ਹੈ। ਪਰ ਜਿਵੇਂ ਹੀ ਬਦਮਾਸ਼ ਕੁੜੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਕੁੱਤਾ ਝੱਟ ਉੱਠ ਕੇ ਉਸ ਦਾ ਹੱਥ ਆਪਣੇ ਜਬਾੜੇ ਵਿਚ ਫੜ ਲੈਂਦਾ ਹੈ। ਸੋਸ਼ਲ ਮੀਡੀਆ ‘ਤੇ ਲੋਕ ਕੁੱਤੇ ਦੀ ਸਮਝਦਾਰੀ ਦੀ ਤਾਰੀਫ ਕਰ ਰਹੇ ਹਨ।
ਇਹ ਵੀ ਪੜ੍ਹੋ : Online ਕਲਾਸ ਜੁਆਇਨ ਕਰਨਾ ਪਿਆ ਮਹਿੰਗਾ! ਬੰਦੇ ਦੇ ਖਾਤੇ ‘ਚੋਂ ਨਿਕਲੇ ਗਏ 64 ਲੱਖ ਰੁਪਏ
ਹਾਲਾਂਕਿ, ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਵੀਡੀਓ ਸਟੇਜ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਟ੍ਰੇਨਿੰਗ ਦਾ ਹਿੱਸਾ ਹੋ ਸਕਦਾ ਹੈ, ਕਿਉਂਕਿ ਜੇਕਰ ਕੁੱਤੇ ਨੂੰ ਗੋਲੀ ਲੱਗੀ ਹੁੰਦੀ ਤਾਂ ਸ਼ਾਇਦ ਉਹ ਉੱਠ ਨਹੀਂ ਸਕਦਾ ਸੀ। ਵੈਸੇ ਤਾਂ ਮਸਲਾ ਭਾਵੇਂ ਕੋਈ ਵੀ ਹੋਵੇ ਪਰ ਇਸ ਵੀਡੀਓ ਕਲਿੱਪ ਨੂੰ ਦੇਖਣ ਤੋਂ ਬਾਅਦ ਕਈ ਕੁੱਤੇ ਪ੍ਰੇਮੀ ਇਹੀ ਕਹਿ ਰਹੇ ਹਨ ਕਿ ਉਨ੍ਹਾਂ ਤੋਂ ਵਧੀਆ ਕੋਈ ਦੋਸਤ ਨਹੀਂ ਹੈ।
ਇਕ ਯੂਜ਼ਰ ਨੇ ਲਿਖਿਆ, ਉਹ ਆਪਣੀ ਜਾਨ ਕੁਰਬਾਨ ਕਰ ਦੇਣਗੇ ਪਰ ਆਪਣੇ ਮਾਲਕ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਣਗੇ। ਇਹੀ ਕਾਰਨ ਹੈ ਕਿ ਮੈਂ ਕੁੱਤੇ ਨੂੰ ਇਨਸਾਨਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹਾਂ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਦਾ ਕਹਿਣਾ ਹੈ ਕਿ ਕੁੱਤਾ ਬਹੁਤ ਤੇਜ਼ ਨਿਕਲਿਆ। ਉਸ ਨੇ ਸ਼ੂਟਰ ਨੂੰ ਪੂਰੀ ਤਰ੍ਹਾਂ ਮੂਰਖ ਬਣਾ ਦਿੱਤਾ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਹੈ, ਇਹ ਟ੍ਰੇਨਿੰਗ ਦਾ ਹਿੱਸਾ ਹੈ। ਨੌਜਵਾਨ ਦੇ ਹੱਥ ਵੱਲ ਧਿਆਨ ਦਿਓ ਉਸ ਨੇ ਉੱਥੇ ਕੁਝ ਪਾਇਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: