ਸ਼ਾਤਿਰ ਠੱਗ ਲਗਾਤਾਰ ਲੋਕਾਂ ਨੂੰ ਧੋਖਾ ਦੇਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਇਸ ਤਰ੍ਹਾਂ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਠੱਗਾਂ ਨੇ ਬੈਂਕ ਦਸਤਾਵੇਜ਼ਾਂ ਵਿੱਚ ਨਾਮਿਨੀ ਤੇ ਨਵੇਂ ਐਡਿਟ ਕਰਵਾਏ ਨੰਬਰ ‘ਤੇ ਵਿਅਕਤ ਨੂੰ ਕਾਲ ਕਰਕੇ ਉਸ ਦੀ ਜਾਣਕਾਰੀ ਲੈ ਕੇ ਠੱਗੀ ਕਰ ਲਈ।
ਕੁਝ ਠੱਗਾਂ ਨੇ ਬੈਂਕ ਮੁਲਾਜ਼ਮ ਦੱਸ ਕੇ ਨੌਜਵਾਨ ਨੂੰ ਪਿਤਾ ਵੱਲੋਂ ਉਸ ਦਾ ਨੰਬਰ ਦੇਣ ਦ ਗੱਲ ਕਹੀ ਅਤੇ ਉਸ ਦੇ ਖਾਤੇ ਦੀ ਡੀਟੇਲ ਲੈ ਲਈ। ਫਿਰ ਕੁਝ ਸਮੇਂ ਬਾਅਦ ਉਸ ਦੇ ਅਕਾਊਂਟ ਵਿੱਚੋਂ 70 ਹਜ਼ਾਰ ਰੁਪਏ ਕੱਢ ਲਏ।
ਢੋਲੇਵਾਲ ਦੇ ਨੌਜਵਾਨ ਜਗਦੇਵ ਸਿੰਘ ਨੇ ਇਸ ਬਾਰੇ ਸ਼ਿਕਾਇਤ ਆਨਲਾਈਨ ਸਾਈਬਰ ਕ੍ਰਾਈਮ ਸੈੱਲ ਨੂੰ ਭੇਜੀ ਹੈ। ਪੀੜਤ ਨੌਜਵਾਨ ਨੇ ਕਿਹਾ ਕਿ ਉਸ ਦੇ ਪਿਤਾ ਦਾ ਇੱਕ ਨਿੱਜੀ ਬੈਂਕ ਵਿੱਚ ਖਾਤਾ ਹੈ। ਇਸ ਵਿੱਚ ਉਸਦੇ ਪਿਤਾ ਨੇ ਹਾਲ ਹੀ ਵਿੱਚ ਲੋਨ ਲਈ ਉਸ ਦਾ ਨੰਬਰ ਐਡ ਕਰਵਾਇਆ ਸੀ। ਪੀੜਤ ਦੇ ਮੁਤਾਬਕ ਉਸ ਨੂੰ ਲੋਨ ਲਈ ਕੋਈ ਫੋਨ ਨਹੀਂ ਆਇਆ। ਪਰ ਇੱਕ ਵਿਅਕਤੀ ਦਾ ਫੋਨ ਆਇਆ। ਉਸਨੇ ਆਪਣੇ ਆਪ ਨੂੰ ਇੱਕ ਬੈਂਕ ਮੁਲਾਜ਼ਮ ਦੱਸਿਆ ਅਤੇ ਕਿਹਾ ਕਿ ਤੁਹਾਡੇ ਪਿਤਾ ਨੇ ਡੈਬਿਟ ਕਾਰਡ ਲਈ ਅਰਜ਼ੀ ਦਿੱਤੀ ਸੀ। ਪੀੜਤ ਨੇ ਸੱਚ ਮੰਨ ਕੇ ਖਾਤੇ ਦੀ ਸਾਰੀ ਜਾਣਕਾਰੀ ਦਿੱਤੀ। ਕੁਝ ਸਮੇਂ ਬਾਅਦ ਉਸ ਦੇ ਖਾਤੇ ਵਿਚੋਂ 70 ਹਜ਼ਾਰ ਰੁਪਏ ਟਰਾਂਸਫਰ ਹੋ ਗਏ।
ਇਸ ਦੇ ਨਾਲ ਹੀ ਦੂਸਰੇ ਕੇਸ ਵਿੱਚ ਠੱਗਾਂ ਨੇ ਬੈਂਕ ਖਾਤਾ ਧਾਰਕ ਦੀ ਮਾਂ ਦੀ ਵੱਲੋਂ ਨਾਮਿਨੀ ਬਣਾਏ ਪੁੱਤਰ ਦੇ ਖਾਤੇ ਬਾਰੇ ਜਾਣਕਾਰੀ ਲੈ ਕੇ 47 ਹਜ਼ਾਰ ਰੁਪਏ ਵਾਪਸ ਲੈ ਲਏ। ਕਿਦਵਈ ਨਗਰ ਦੇ ਮਨੀ ਸਿੰਘ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ। ਮਨੀ ਨੇ ਦੱਸਿਆ ਕਿ ਮਾਂ ਨੇ ਉਸ ਨੂੰ ਬੈਂਕ ਖਾਤੇ ਵਿੱਚ ਨਾਮਿਨੀ ਬਣਾਇਆ ਹੈ। 15 ਜੁਲਾਈ ਨੂੰ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਚੋਰਾਂ ਨੇ ਫੈਕਟਰੀ ਦੇ ਬਾਹਰ ਖੜੀ ਕਾਰ ਦੇ ਟਾਇਰ ਕੀਤੇ ਚੋਰੀ, ਇੱਟਾਂ ਦੇ ਸਹਾਰੇ ਖੜ੍ਹੀ ਕਰ ਦਿੱਤੀ Car
ਵਿਅਕਤੀ ਨੇ ਆਪਣੇ ਆਪ ਨੂੰ ਇੱਕ ਪ੍ਰਾਈਵੇਟ ਬੈਂਕ ਦਾ ਮੁਲਾਜ਼ਮ ਦੱਸਿਆ। ਉਸ ਵਿਅਕਤੀ ਨੇ ਉਸ ਨੂੰ ਕਿਸੇ ਬੈਂਕ ਵਿੱਚ ਨਾਮਿਨੀ ਹੋਣ ਦੀ ਗੱਲ ਕਹੀ। ਜਦੋਂ ਮਨੀ ਨੇ ਦੱਸਿਆ ਕਿ ਵਿਅਕਤੀ ਨੇ ਕਿਹਾ ਕਿ ਤੁਸੀਂ ਕਿਤੇ ਵੀ ਨਾਮਿਨੀ ਨਹੀਂ ਦਿਖਾਏ ਜਾ ਰਹੇ। ਇਸ ਤੋਂ ਬਾਅਦ ਬੈਂਕ ਖਾਤੇ ਦੀ ਸਾਰੀ ਜਾਣਕਾਰੀ ਲੈ ਕੇ ਪੈਸੇ ਕੱਢ ਲਏ।