ਕੇਦਰ ਸਰਕਾਰ ਨੇ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਪ੍ਰੀਮੀਅਮ ਵਧਾ ਦਿੱਤਾ ਹੈ। ਇਹ ਦੋਵੇਂ ਯੋਜਨਾਵਾਂ ਕੇਂਦਰ ਸਰਕਾਰ ਦੀਆਂ ਮੁੱਖ ਬੀਮਾ ਯੋਜਨਾਵਾਂ ਵਿਚ ਸਾਮਲ ਹੈ।
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਦੀ ਪ੍ਰੀਮੀਅਮ ਦਰ ਨੂੰ ਵਧਾ ਕੇ 1.25 ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ ਜਿਸ ਨਾਲ ਇਹ ਸਾਲਾਨਾ 330 ਰੁਪਏ ਤੋਂ ਵਧ ਕੇ 436 ਰੁਪਏ ਹੋ ਗਈ ਹੈ। ਕੇਂਦਰ ਸਰਕਾਰ ਮੁਤਾਬਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਲਈ ਸਾਲਾਨਾ ਪ੍ਰੀਮੀਅਮ 12 ਰੁਪਏ ਤੋਂ ਵਧਾ ਕੇ 20 ਰੁਪਏ ਕਰ ਦਿੱਤਾ ਗਿਆ ਹੈ। ਇਹ ਨਵੀਂ ਪ੍ਰੀਮੀਅਮ ਦਰਾਂ 1 ਜੂਨ 2022 ਤੋਂ ਲਾਗੂ ਹੋ ਜਾਣਗੀਆਂ। ਬਿਆਨ ਮੁਤਾਬਕ PMJJBY ਦੇ ਪ੍ਰੀਮੀਅਮ ਵਿਚ 32 ਫੀਸਦੀ ਵਾਧਾ ਤੇ PMSBY ਲਈ 67 ਫੀਸਦੀ ਹੈ।
31 ਮਾਰਚ 2022 ਤੱਕ PMJJBY ਤੇ PMSBY ਤਹਿਤ ਕ੍ਰਮਵਾਰ 6.4 ਕਰੋੜ ਤੇ 22 ਕਰੋੜ ਬੀਮਾ ਕਰਤਾਵਾਂ ਨੇ ਨਾਮਜ਼ਦ ਕਰਾਇਆ ਹੈ। ਇਨ੍ਹਾਂ ਯੋਜਨਾਵਾਂ ਦੀ ਸ਼ੁਰੂਆਤ ਦੇ ਬਾਅਦ ਤੋਂ ਪਿਛਲੇ 7 ਸਾਲਾਂ ਵਿਚ ਪ੍ਰੀਮੀਅਰ ਦਰਾਂ ਨਹੀਂ ਬਦਲੀਆਂ ਗਈਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਸੋਧੀਆਂ ਦਰਾਂ ਹੋਰ ਨਿੱਜੀ ਬੀਮਾ ਕੰਪਨੀਆਂ ਨੂੰ ਵੀ ਯੋਜਨਾਵਾਂ ਨੂੰ ਲਾਗੂ ਕਰਨ ਦੇ ਲਈ ਬੋਰਡ ਵਿਚ ਆਉਣ ਦੇ ਲਈ ਉਤਸ਼ਾਹਿਤ ਕਰੇਗੀ। ਇਸ ਨਾਲ ਬੀਮਾ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ।
PMSBYਦੀ ਸ਼ੁਰੂਆਤ 21 ਮਾਰਚ 2022 ਤੱਕ ਪ੍ਰੀਮੀਅਮ ਵਜੋਂ 1134 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ ਅਤੇ 2513 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ PMJJBY ਤਹਿਤ ਪ੍ਰੀਮੀਅਮ ਵਜੋਂ 9737 ਕਰੋੜ ਰੁਪਏ ਦੀ ਰਕਮ ਜਮ੍ਹਾ ਕੀਤੀ ਗਈ ਅਤੇ 14,144 ਕਰੋੜ ਰੁਪਏ ਦੇ ਦਾਅਵਿਆਂ ਦਾ ਭੁਗਤਾਨ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਵੀ ਇੱਕ ਸਰਕਾਰੀ ਬੀਮਾ ਯੋਜਨਾ ਹੈ। ਇਸ ਜ਼ਰੀਏ ਜੇਕਰ ਕਿਸੇ ਵਿਅਕਤੀ ਦੀ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ ਜਾਂ ਉਹ ਦਿਵਿਆਂਗ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ 2 ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਮਿਲਦਾ ਹੈ। ਇਸ ਤੋਂ ਇਲਾਵਾ ਅੰਸ਼ਿਕ ਤੌਰ ਤੋਂ ਦਿਵਿਆਂਗ ਹੋਣ ‘ਤੇ ਵੀ ਬੀਮਾਰਧਾਰਕ ਨੂੰ 1 ਲੱਖ ਰੁਪਏ ਦੀ ਆਰਥਿਕ ਮਦਦ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਇਨ੍ਹਾਂ ਦੋਵੇਂ ਯੋਜਨਾਵਾਂ ਵਿਚ ਪ੍ਰੀਮੀਅਮ ਪਾਲਿਸੀ ਖਰੀਦਣ ਵਾਲੇ ਵਿਅਕਤੀ ਦੇ ਖਾਤੇ ਵਿਚ ਆਟੋ ਡੈਬਿਟ ਸਿਸਟਮ ਜ਼ਰੀਏ ਖੁਦ ਤੇ ਖੁਦ ਕੱਟਦਾ ਹੈ।