ਅੰਮ੍ਰਿਤਸਰ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਕਰੀਬ 7 ਮਹੀਨੇ ਬਾਅਦ ਇੱਕ ਵਾਰ ਫਿਰ ਸ਼ੁਰੂ ਹੋ ਚੁੱਕੀ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਅੰਮ੍ਰਿਤਸਰ ਸਟੇਸ਼ਨ ‘ਤੇ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਟ੍ਰੇਨ ਦਾ ਪਹਿਲਾਂ ਵੀ ਸੰਚਾਲਨ ਕੀਤਾ ਜਾ ਚੁੱਕਾ ਹੈ, ਪਰ ਰੂਟ ਵਿਚ ਬਦਲਾਅ ਕਾਰਨ ਦੁਬਾਰਾ ਸ਼ੁਭ ਆਰੰਭ ਕੀਤਾ ਜਾ ਰਿਹਾ ਹੈ।
ਹੁਣ ਇਹ ਟ੍ਰੇਨ ਬਿਆਸ ਅਤੇ ਜਲੰਧਰ ਦੇ ਬਜਾਏ ਸਿੱਧੇ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਹੁੰਦੇ ਹੋਏ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਪਹੁੰਚੇਗੀ। ਨਵੇਂ ਟਾਈਮ ਟੇਬਲ ਮੁਤਾਬਕ ਟ੍ਰੇਨ ਨੰਬਰ 26405 ਅੰਮ੍ਰਿਤਸਰ ਤੋਂ ਸ਼ਾਮ 4.40 ਵਜੇ ਰਵਾਨਾ ਹੋਵੇਗੀ। ਇਹ 5.18 ਵਜੇ ਬਟਾਲਾ, 5.58 ਵਜੇ ਗੁਰਦਾਸਪੁਰ, 6.32 ਵਜੇ ਪਠਾਨਕੋਟ ਅਤੇ 8.03 ਵਜੇ ਜੰਮੂ ਤਵੀ ਪਹੁੰਚਣ ਤੋਂ ਬਾਅਦ ਰਾਤ 9.45 ਵਜੇ ਕਟੜਾ ਪਹੁੰਚੇਗੀ। ਦੂਜੇ ਪਾਸੇ ਟ੍ਰੇਨ ਨੰਬਰ 26406 ਕਟੜਾ ਤੋਂ ਸਵੇਰੇ 6.40 ਵਜੇ ਰਵਾਨਾ ਹੋ ਕੇ ਦੁਪਹਿਰ 11.40 ਵਜੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇਗੀ।
ਇਹ ਵੀ ਪੜ੍ਹੋ : ਮਾਂ ਨੇ ਡੇਢ ਸਾਲ ਦੀ ਧੀ ਨੂੰ ਬੇਰਹਿਮੀ ਨਾਲ ਕੁੱਟਿਆ, ਕੁੱਟਮਾਰ ਦੀ ਵੀਡੀਓ ਰਿਕਾਰਡ ਕਰਕੇ ਪਤੀ ਨੂੰ ਭੇਜਿਆ
ਰੇਲਵੇ ਪ੍ਰਸ਼ਾਸਨ ਮੁਤਾਬਕ ਇਹ ਰੇਲਗੱਡੀ ਪਹਿਲਾਂ ਮੰਗਲਵਾਰ ਨੂੰ ਨਹੀਂ ਚੱਲਦੀ ਸੀ, ਪਰ ਨਵੇਂ ਸ਼ਡਿਊਲ ਦੇ ਤਹਿਤ ਇਹ ਹੁਣ ਸ਼ਨੀਵਾਰ ਨੂੰ ਚੱਲੇਗੀ। ਯਾਤਰੀ ਹਫ਼ਤੇ ਦੇ ਬਾਕੀ ਛੇ ਦਿਨਾਂ ਵਿੱਚ ਇਸ ਸਹੂਲਤ ਦਾ ਲਾਭ ਉਠਾ ਸਕਣਗੇ। ਜ਼ਿਕਰਯੋਗ ਹੈ ਕਿ ਇਸ ਰੇਲਗੱਡੀ ਦਾ ਸੰਚਾਲਨ 25 ਨਵੰਬਰ, 2025 ਨੂੰ ਜੰਮੂ ਦੇ ਚੱਕਰ ਰਖਵਾਲ ਅਤੇ ਪੰਜਾਬ ਦੇ ਮਾਧੋਪੁਰ ਵਿਚਕਾਰ ਪੁਲ ਨਿਰਮਾਣ ਦੇ ਕੰਮ ਕਾਰਨ ਬੰਦ ਕਰ ਦਿੱਤਾ ਗਿਆ ਸੀ। ਹੁਣ, ਇਸ ਦੇ ਮੁੜ ਸ਼ੁਰੂ ਹੋਣ ਨਾਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









