ਭਾਰਤ ਨੇ ਗ੍ਰਾਸ GST ਕਲੈਕਸ਼ਨ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਮਾਰਚ 2022 ਵਿੱਚ ਗ੍ਰਾਸ ਜੀ.ਐੱਸ.ਟੀ. ਰੈਵੇਨਿਊ 1,42,095 ਕਰੋੜ ਰੁਪਏ ਰਿਹਾ। ਇਸ ਵਿੱਚ CGST 25,830 ਕਰੋੜ ਰੁਪਏ, SGST 32,378 ਕਰੋੜ ਰੁਪਏ, IGST 74,470 ਕਰੋੜ ਰੁਪਏ ਤੇ ਸੇਸ 9,417 ਕਰੋੜ ਰੁਪਏ ਰਿਹਾ। IGST ਵਿੱਚ 39,131 ਕਰੋੜ ਰੁਪਏ ਦਾ ਰੇਵੇਨਿਊ ਤੇ 981 ਕਰੋੜ ਦਾ ਸੇਸ ਇੰਪੋਰਟ ਤੋਂ ਆਇਆ ਹੈ। ਵਿੱਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਮਾਰਚ 2022 ਦਾ GST ਕਲੈਕਸ਼ਨ ਪਿਛਲੇ ਸਾਲ ਦੇ ਇਸੇ ਮਹੀਨੇ ਦੇ GST ਰੇਵੇਨਿਊ ਤੋਂ 15 ਫੀਸਦੀ ਤੇ 2020 ਦੇ ਮੁਕਾਬਲੇ 46 ਫੀਸਦੀ ਵੱਧ ਹੈ। ਇਸ ਤੋਂ ਪਹਿਲਾਂ 1,40,986 ਕਰੋੜ ਰੁਪਏ ਦੇ ਜੀ.ਐੱਸ.ਟੀ. ਕਲੈਕਸ਼ਨ ਦਾ ਰਿਕਾਰਡ ਸੀ ਜੋ ਜਨਵਰੀ 2022 ਵਿੱਚ ਬਣਿਆ ਸੀ। ਇਹ ਲਗਾਤਾਰ ਨੌਵਾਂ ਮਹੀਨਾ ਹੈ ਜਦੋਂ ਕੁਲ GST ਕਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਹੈ। ਮਾਲੀ ਵਰ੍ਹੇ 2021-2011 ਵਿੱਚ ਇਹ 14.83 ਲੱਖ ਕਰੋੜ ਰੁਪਏ ਰਿਹਾ, ਜੋ 2020-2021 ਦੇ 11.37 ਲੱਖ ਕਰੋੜ ਤੋਂ 30 ਫੀਸਦੀ ਵੱਧ ਹੈ।
ਫਰਵਰੀ 2022 ਦੇ ਮਹੀਨੇ ਵਿੱਚ ਜੇਨਰੇਟ ਈ-ਵੇ ਬਿੱਲਾਂ ਦੀ ਕੁਲ ਗਿਣਤੀ 6.91 ਕਰੋੜ ਰਹੀ, ਜਦਕਿ ਜਨਵਰੀ 2022 ਵਿੱਚ ਇਹ ਗਿਣਤੀ 6.88 ਕਰੋੜ ਸੀ। ਫਰਵਰੀ ਦਾ ਛੋਟਾ ਮਹੀਨਾ ਹੋਣ ਦੇ ਬਾਅਦ ਵੀ ਈ-ਵੇ ਬਿੱਲਾਂ ਦੀ ਗਿਣਤੀ ਵਿੱਚ ਵਾਧਾ ਦੱਸਦਾ ਹੈ ਕਿ ਬਿਜ਼ਨੈੱਸ ਐਕਟੀਵਿਟੀ ਦੀ ਰਿਕਵਰੀ ਤੇਜ਼ ਰਫਤਾਰ ਨਾਲ ਵਧ ਰਹੀ ਹੈ। ਵਿਤ ਮੰਤਰਾਲਾ ਨੇ ਵੀ ਕਿਹਾ ਹੈ ਕਿ ਜੀ.ਐੱਸ.ਟੀ. ਕਲੈਕਸ਼ਨ ਵਿੱਚ ਵਾਧੇ ਦਾ ਕਾਰਨ ਇਕੋਨਾਮਿਕ ਰਿਕਵਰੀ, ਐਂਟੀ-ਇਵੇਜਨ ਐਕਟੀਵਿਟੀਜ਼ ਤੇ ਇਨਵਰਟੇਡ ਡਿਊਟੀ ਸਟਰੱਕਚਰ ਵਿੱਚ ਸੁਧਾਰ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਦੱਸ ਦੇਈਏ ਕਿ ਜੂਨ 2021 ਵਿੱਚ ਜੀ.ਐੱਸ.ਟੀ. ਰੈਵੇਨਿਊ 2 ਫੀਸਦੀ 92,800 ਸੀ, ਜਦਕਿ ਜੁਲਾਈ 2021 ਵਿੱਚ ਇਹ 33 ਫੀਸਦੀ 1,16,393 ਕਰੋੜ ਹੋ ਗਿਆ, ਅਗਸਤ 2021 ਵਿੱਚ 30 ਫੀਸਦੀ 1,12,020 ਕਰੋੜ, ਸਤੰਬਰ 2021 ਵਿੱਚ 23 ਫੀਸਦੀ 1,17,010 ਕਰੋੜ, ਅਕਤੂਬਰ 2021 ਵਿੱਚ 24 ਫੀਸਦੀ 1,30,127 ਕਰੋੜ, ਨਵੰਬਰ 2021 ਵਿੱਚ 25 ਫੀਸਦੀ 1,31,526 ਕਰੋੜ, ਦਸੰਬਰ 2021 ‘ਚ 1,13 ਫੀਸਦੀ 29,780 ਕਰੋੜ, ਜਨਵਰੀ 2022 ਵਿੱਚ 18 ਫੀਸਦੀ ਵੱਧ 1,40,986 ਕਰੋੜ, ਫਰਵਰੀ 2022 ‘ਚ 18 ਫੀਸਦੀ 1,33,026 ਕਰੋੜ ਤੇ ਮਾਰਚ 2022 ‘ਚ 15 ਫੀਸਦੀ 1,43,095 ਰਿਹਾ।