ਮਹਾਰਾਸ਼ਟਰ ਦੇ ਜਾਲਨਾ ਦੇ ਚੌਧਰੀ ਨਗਰ ‘ਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ। ਸੋਮਵਾਰ ਨੂੰ 5 ਸਾਲ ਦੀ ਬੱਚੀ ਦੀ ਲਾਸ਼ ਉਸ ਦੇ ਚਾਚੇ ਦੇ ਘਰ ਦੇ ਬਾਥਰੂਮ ‘ਚੋਂ ਮਿਲੀ। ਕੁੜੀ ਦੀ ਚਾਚੀ ਨੇ ਆਪਣੀ ਹੀ 14 ਸਾਲਾ ਧੀ ‘ਤੇ ਕਤਲ ਦਾ ਦੋਸ਼ ਲਗਾਇਆ ਹੈ। ਕਤਲ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਉਸ ਨੇ ਦੱਸਿਆ ਕਿ ਮੇਰੀ ਕੁੜੀ ਨੇ ਬਾਥਰੂਮ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਪਹਿਲਾਂ ਕੁੜੀ ਦੇ ਮੂੰਹ ਅਤੇ ਸਰੀਰ ‘ਤੇ ਬਲੇਡ ਨਾਲ ਵਾਰ ਕੀਤਾ। ਫਿਰ ਗਲਾ ਕੱਟ ਕੇ ਪਾਣੀ ਨਾਲ ਲਹੂ ਵਹਾ ਦਿੱਤਾ। ਬਲੇਡ ਨੂੰ ਬਾਥਰੂਮ ਦੇ ਬਰਤਨ ਵਿੱਚ ਰਖ ਦਿੱਤਾ।
ਮਾਰੀ ਗਈ ਬੱਚੀ ਦਾ ਨਾਂ ਈਸ਼ਵਰੀ ਰਮੇਸ਼ ਭੋਸਲੇ ਹੈ। ਉਹ ਇੱਥੇ ਇੱਕ ਅੰਗਰੇਜ਼ੀ ਸਕੂਲ ਵਿੱਚ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਈਸ਼ਵਰੀ ਦੇ ਪਿਤਾ ਇੱਕ ਕਿਸਾਨ ਹਨ ਅਤੇ ਦੂਜੇ ਪਿੰਡ ਵਿੱਚ ਰਹਿੰਦੇ ਹਨ। ਉਸ ਨੇ ਉਸ ਨੂੰ ਜਾਲਨਾ ਰਹਿੰਦੇ ਆਪਣੇ ਭਰਾ ਦੇ ਘਰ ਪੜ੍ਹਨ ਲਈ ਭੇਜਿਆ ਸੀ। ਉਸਦੇ ਭਰਾ ਦੀ ਪੈਥੋਲੋਜੀ ਲੈਬ ਘਨਸਾਵਾਂਗੀ ਤਾਲੁਕਾ ਵਿੱਚ ਹੈ, ਇਸ ਲਈ ਉਹ ਜਾਲਨਾ ਤੋਂ ਰੋਜ਼ ਅਪਡਾਊਨ ਕਰਦਾ ਹੈ। ਇਸ ਕਾਰਨ ਉਹ ਘਰ ਨਹੀਂ ਸੀ।
ਇਹ ਵੀ ਪੜ੍ਹੋ : ਮਰਡਰ ਮਗਰੋਂ ਆਫਤਾਬ ਨੇ ਸ਼ਰਧਾ ਦੇ ਵਾਲ ਕੱਟੇ, ਮੁੰਦਰੀ ਦੂਜੀ ਕੁੜੀ ਨੂੰ ਗਿਫ਼ਟ ਕੀਤੀ, ਆਰੀ ਵੀ ਬਰਾਮਦ
ਈਸ਼ਵਰੀ ਸਵੇਰੇ 9 ਵਜੇ ਦੇ ਕਰੀਬ ਆਪਣੇ ਚਾਚੇ ਦੇ ਘਰ ਖੂਨ ਨਾਲ ਲੱਥਪੱਥ ਪਈ ਮਿਲੀ। ਸੂਚਨਾ ਮਿਲਣ ’ਤੇ ਪੁਲਿਸ ਉਸ ਨੂੰ ਨਿੱਜੀ ਹਸਪਤਾਲ ਲੈ ਗਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਸ ਦੀ ਗਰਦਨ ਅਤੇ ਹੱਥ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਸਨ। ਪੁਲਿਸ ਨੇ ਦੱਸਿਆ ਕਿ ਈਸ਼ਵਰੀ ਅਤੇ ਉਸ ਦੇ ਚਾਚੇ ਦੀ 14 ਸਾਲਾ ਧੀ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੁੜੀ ਉਸ ਤੋਂ ਗੁੱਸੇ ਸੀ ਤੇ ਇਸ ਕਰਕੇ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕ ਲਿਆ।
ਵੀਡੀਓ ਲਈ ਕਲਿੱਕ ਕਰੋ -: