ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ‘ਜੀ/ਜੀ’ ਵਿੱਚ ਫਰਕ ਦੱਸਿਆ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਮਾਂ ਅਤੇ ਪਿਤਾ ਤੋਂ ਵੱਡਾ ਕੋਈ ‘ਜੀ’ ਨਹੀਂ ਹੈ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ, ਮੁਕੇਸ਼ ਅੰਬਾਨੀ ਨੇ ਮਾਪਿਆਂ ਤੋਂ ਮਿਲੇ ਸਮਰਥਨ ਨੂੰ ਯਾਦ ਕੀਤਾ, ਉਨ੍ਹਾਂ ਨੂੰ ਸਭ ਤੋਂ ਭਰੋਸੇਮੰਦ ਥੰਮ੍ਹ ਕਿਹਾ।
ਮੁਕੇਸ਼ ਅੰਬਾਨੀ ਨੇ ਦੇਸ਼ ‘ਚ 4ਜੀ ਅਤੇ 5ਜੀ ਨੈੱਟਵਰਕ ਦੀ ਪ੍ਰਗਤੀ ‘ਤੇ ਬੋਲਦੇ ਹੋਏ ਕਿਹਾ, ‘ਮੈਂ ਤੁਹਾਨੂੰ ਤੁਹਾਡੀ ਆਪਣੀ ਭਾਸ਼ਾ – ਨੌਜਵਾਨਾਂ ਦੀ ਭਾਸ਼ਾ ‘ਚ ਕੁਝ ਦੱਸਾਂ। ਅੱਜ ਕੱਲ੍ਹ ਹਰ ਨੌਜਵਾਨ 4ਜੀ ਅਤੇ ਹੁਣ 5ਜੀ ਨੂੰ ਲੈ ਕੇ ਉਤਸ਼ਾਹਿਤ ਹੈ। ਪਰ ਮਾਂ ਬਾਪ ਤੋਂ ਵੱਡਾ ਇਸ ਸੰਸਾਰ ਵਿੱਚ ਕੋਈ ‘ਜੀ’ ਨਹੀਂ ਹੈ। ਉਹ ਤੁਹਾਡੀ ਤਾਕਤ ਦਾ ਸਭ ਤੋਂ ਭਰੋਸੇਮੰਦ ਥੰਮ ਸਨ, ਹਨ ਅਤੇ ਰਹਿਣਗੇ।
ਉਨ੍ਹਾਂ ਅੱਗੇ ਕਿਹਾ ਕਿ ਅੱਜ… ਤੁਹਾਡੇ ‘ਤੇ ਆਰਕ ਲਾਈਟਾਂ ਹਨ ਪਰ ਵਿੰਗ ਵਿੱਚ ਤੁਹਾਡੇ ਮਾਤਾ-ਪਿਤਾ ਅਤੇ ਵੱਡੇ ਬਜ਼ੁਰਗ ਹਨ… ਇਹ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਤੁਸੀਂ ਸਟੇਜ ‘ਤੇ ਜਾਓਗੇ ਅਤੇ ਗ੍ਰੈਜੂਏਸ਼ਨ ਦਾ ਸਰਟੀਫਿਕੇਟ ਹਾਸਲ ਕਰੋਗੇ। ਇਹ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਸੁਪਨਾ ਰਿਹਾ ਹੈ। ਰਿਲਾਇੰਸ ਦੇ ਚੇਅਰਮੈਨ ਨੇ ਕਿਹਾ ਕਿ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਸੰਘਰਸ਼ ਅਤੇ ਕੁਰਬਾਨੀ ਨੂੰ ਕਦੇ ਨਾ ਭੁੱਲੋ। ਤੁਹਾਡੀ ਸਫਲਤਾ ਵਿੱਚ ਉਨ੍ਹਾਂ ਦਾ ਯੋਗਦਾਨ ਬੇਅੰਤ ਹੈ।
ਇਹ ਵੀ ਪੜ੍ਹੋ : ਚੁੱਘ, ਸਾਂਪਲਾ, ਤੀਕਸ਼ਣ ਸੂਦ ਸਣੇ ਵੱਡੇ BJP ਲੀਡਰਾਂ ਨੂੰ ਝਟਕਾ, ਚੱਲੇਗਾ ਕੇਸ, ਜਾਣੋ ਮਾਮਲਾ
ਮੁਕੇਸ਼ ਅੰਬਾਨੀ ਦੇ ਇਸ ਭਾਸ਼ਣ ਦਾ ਵੀਡੀਓ ਭਾਰਤੀ ਕਾਰੋਬਾਰੀ ਹਰਸ਼ ਗੋਇਨਕਾ ਸਣੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ। ਗੋਇਨਕਾ ਨੇ ਵੀਡੀਓ ਟਵੀਟ ਕੀਤਾ ਅਤੇ ਲਿਖਿਆ, 4ਜੀ ਅਤੇ 5ਜੀ ਤੋਂ ਜ਼ਿਆਦਾ ਭਰੋਸੇਯੋਗ ਕੀ ਹੈ? ਮੁਕੇਸ਼ ਅੰਬਾਨੀ ਨੇ ਬਹੁਤ ਵਧੀਆ ਕਿਹਾ। ਅੰਬਾਨੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ‘ਬ੍ਰਾਈਟ ਯੰਗ ਮਾਈਂਡ’ ਦੇਸ਼ ਨੂੰ 2047 ਤੱਕ 3 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਤੋਂ 40 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਤੱਕ ਵਧਾਉਣ ਵਿੱਚ ਮਦਦ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: