ਪੰਜਾਬ ਵਿੱਚ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਦਾ ਦਰਦ ਲੀਡਰਾਂ ਵਿੱਚ ਘੱਟ ਨਹੀਂ ਹੋ ਰਿਹਾ ਹੈ। ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਂਗਰਸ ਵਿੱਚ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸੇ ਵਿਚਾਲੇ ਇੱਕ ਇੰਟਰਵਿਊ ਦੌਰਾਨ ਸਾਂਸਦ ਰਵਨੀਤ ਬਿੱਟੂ ਨੇ ਪਾਰਟੀ ਨੇਤਾਵਾਂ ਨੂੰ ਖੂਬ ਝਾੜ ਪਾਈ। ਉਨ੍ਹਾਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਨਵਜੋਤ ਸਿੱਧੂ ਤੋਂ ਲੈ ਕੇ ਚਰਨਜੀਤ ਚੰਨੀ ‘ਤੇ ਖੂਬ ਨਿਸ਼ਾਨੇ ਵਿੰਨ੍ਹੇ, ਦੂਜੇ ਪਾਸੇ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ।
ਹਾਲਾਂਕਿ ਬਿੱਟੂ ਨੇ ਕਾਂਗਰਸ ਹਾਈਕਮਾਨ ਨੂੰ ਕਲੀਨ ਚਿਟ ਦਿੰਦੇ ਹੋਏ ਕਿਹਾ ਕਿ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਬਿੱਟੂ ਨੇ ਕਿਹਾ ਕਿ ਗਧਿਆਂ ਨੇ ਸ਼ੇਰ ਮਾਰ ਦਿੱਤੇ। ਮਿਸਗਾਈਡੇਡ ਮਿਜ਼ਾਈਲ ਪਾਰਟੀ ਨੂੰ ਤਬਾਹ ਕਰ ਦਿੱਤਾ।
ਬਿੱਟੂ ਨੇ ਕਿਹਾ ਕਿ ਕੁਝ ਕਹਿੰਦੇ ਸਨ ਕਿ ਮੈਨੂੰ ਅਜਿਹਾ ਕਰ ਦਿਓ ਤਾਂ ਮੈਂ ਅਜਿਹਾ ਕਰ ਦਿਆਂਗਾ। ਜਿਹੜੇ ਗੱਬਰ ਸਿੰਘ ਬਣੇ ਸਨ, ਚੋਣਾਂ ਵਿੱਚ ਸਾਰਿਆਂ ਦੀ ਹਵਾ ਨਿਕਲ ਗਈ। ਪਾਰਟੀ ਨੂੰ ਵੀ ਸਮਝ ਆ ਗਿਆ ਕਿ ਇਨ੍ਹਾਂ ‘ਤੇ ਗਲਤ ਭਰੋਸਾ ਕੀਤਾ।
ਉਨ੍ਹਾਂ ਕਿਹਾ ਕਿ ਕਦੇ ਸੁਣਿਆ ਸੀ ਕਿ ਗਿੱਦੜਾਂ ਨੇ ਸ਼ੇਰ ਦਾ ਸ਼ਿਕਾਰ ਕਰ ਦਿੱਤਾ। ਇਥੇ ਤਾਂ ਗਧਿਆਂ ਨੇ ਸ਼ੇਰ ਮਰਵਾ ਦਿੱਤੇ, ਜਿਨ੍ਹਾਂ ਨੂੰ ਹਾਈਕਮਾਨ ਨੇ ਜ਼ਿੰਮੇਵਾਰੀ ਦਿੱਤੀ, ਉਹ ਕੁਝ ਨਹੀਂ ਕਰ ਸਕੇ।
ਸਾਂਸਦ ਬਿੱਟੂ ਨੇ ਅੰਮ੍ਰਿਤਸਰ ਵਿੱਚ ਕਿਹਾ ਕਿ ਪੰਜਾਬ ‘ਚ ਅਸੀਂ ਗਧਿਆਂ ‘ਤੇ ਦਾਅ ਲਾਇਆ ਸੀ। ਹੁਣ ਕੋਈ ਵੀ ਕਾਂਗਰਸ ਦਾ ਪ੍ਰਧਾਨ ਬਣੇ ਪਰ ਉਹ ਗਧਾ ਨਾ ਹੋਵੇ। ਕਾਂਗਰਸ ਵਿਧਾਇਕ ਦਲ ਦਾ ਨੇਤਾ ਕੋਈ ਗਧਾ ਨਾ ਹੋਵੇ। ਸਿਰਫ ਆਰਡਰ ਦੇਣ ਵਾਲਾ ਨਾ ਹੋਵੇ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਕਾਂਗਰਸੀ ਸਾਂਸਦ ਨੇ ਅੱਗੇ ਕਿਹਾ ਕਿ ਅਸੀਂ ਲੋਕ ਹੀ ਕਹਿੰਦੇ ਸੀ ਕਿ ਇਸ ਨੂੰ ਹਟਾ ਦਿਓ ਨਹੀਂ ਤਾਂ ਅਸੀਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਨਹੀਂ ਜਾ ਸਕਾਂਗੇ। ਇਸ ਨੂੰ ਬਣਾ ਦਿਓ ਤਾਂ ਕਹਿਣਗੇ ਲੋਕਾਂ ਦੀਆਂ ਲਾਈਨਾਂ ਲੱਗ ਜਾਣਗੀਆਂ। ਅਸੀਂ ਹੀ ਗਲਤੀ ਕੀਤੀ ਤੇ ਅਸੀਂ ਭੁਗਤ ਰਹੇ ਹਾਂ। ਬਿੱਟੂ ਦੀ ਇਹ ਗੱਲ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਤੇ ਉਮੀਦਵਾਰਾਂ ਨੂੰ ਜੋੜ ਕੇ ਦੇਖੀ ਜਾ ਰਹੀ ਹੈ।
ਸਾਂਸਦ ਬਿੱਟੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਮਿਸਗਾਈਡਿਡ ਮਿਜ਼ਾਈਲ ਪਾਕਿਸਤਾਨ ਵਿੱਚ ਚੱਲੀ ਸੀ। ਉਸੇ ਵਾਂਗ ਸਾਡੇ ਇਥੇ ਵੀ ਇਕ ਮਿਜ਼ਾਈਲ ਨੇ ਸਾਡੇ ਹੀ ਘਰ ਨੂੰ ਤਹਿਸ-ਨਹਿਸ ਕਰ ਦਿੱਤਾ। ਅਸੀਂ ਕਿਸ ਨੂੰ ਦੋਸ਼ ਕਿਉਂ ਦੇਈਏ? ਸਾਡੀ ਮੇਨ ਮਿਜ਼ਾਈਲ ਨੇ ਹੀ ਸਾਨੂੰ ਤਬਾਹ ਕਰ ਦਿੱਤਾ।