ਪਤਨੀ ਦੇ ਕਤਲ ਤੋਂ ਬਾਅਦ ਉਸ ਦਾ ਦਿਮਾਗ ਕੱਢ ਕੇ ਖਾਣ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਆਦਮੀ ਨੇ ਆਪਣੀ ਪਤਨੀ ਦਾ ਦਿਮਾਗ ਟੈਕੋਸ ਵਿੱਚ ਰਖ ਕੇ ਖਾਧਾ। ਟੈਕੋ ਇੱਖ ਰਿਵਾਇਤੀ ਮੈਕਸੀਕਨ ਡਿਸ਼ ਹੈ। ਇਸ ਮਾਮਲੇ ਵਿੱਚ 32 ਸਾਲਾਂ ਮੈਕਸੀਕਨ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਕਥਿਤ ਤੌਰ ‘ਤੇ ਪਿਛਲੇ ਹਫਤੇ 29 ਜੂਨ ਨੰ ਨਸ਼ੀਲੀਆਂ ਦਵਾਈਆਂ ਖੁਆ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਸੀ। ਕਤਲ ਮਗਰੋਂ ਉਸ ਨੇ ਲਾਸ਼ ਨਾਲ ਜੋ ਕੀਤਾ ਉਹ ਦਿਲ ਦਹਿਲਾ ਦੇਣ ਵਾਲਾ ਹੈ।
ਬ੍ਰਿਟਿਸ਼ ਨਿਊਜ਼ ਪੋਰਟਲ ਦੀ ਰਿਪੋਰਟ ਮੁਤਾਬਕ ਦੋਸ਼ੀ ਪਤੀ ਦੀ ਪਛਾਣ ਅਲਵਾਰੋ ਵਜੋਂ ਹੋਈ ਹੈ, ਜਦਕਿ ਮ੍ਰਿਤਕ ਪਤਨੀ ਦਾ ਨਾਂ ਮਾਰੀਆ ਮੋਨਸੇਰਾਟ ਦੱਸਿਆ ਜਾ ਰਿਹਾ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕਤਲ ਤੋਂ ਬਾਅਦ ਉਸ ਨੇ ਔਰਤ ਦੇ ਸਿਰ ਨੂੰ ਐਸ਼ਟ੍ਰੇ ਦੇ ਤੌਰ ‘ਤੇ ਇਸਤੇਮਾਲ ਕੀਤਾ ਜਦੋਂਕਿ ਔਰਤ ਦੇ ਦਿਮਾਗ ਨੂੰ ਟੈਕੋਸ ਵਿੱਚ ਰਖ ਕੇ ਖਾਧਾ। ਰਿਪੋਰਟ ਮੁਤਾਬਕ ਪਤੀ ਅਲਵਾਰੋ ਅਤੇ ਪੀੜਤਾ ਮਾਰੀਆ ਮੋਂਟਸੇਰਾਟ ਦਾ ਵਿਆਹ ਹੋਇਆਂ ਇੱਕ ਸਾਲ ਤੋਂ ਵੀ ਘੱਟ ਸਮਾਂ ਹੋਇਆ ਸੀ ਤੇ ਉਸ ਦੀਆਂ ਪਿਛਲੇ ਵਿਆਹ ਤੋਂ ਪੰਜ ਧੀਆਂ ਹਨ। ਸਭ ਤੋਂ ਛੋਟੀ ਧੀ ਦੀ ਉਮਰ 12 ਸਾਲ ਦੀ ਹੈ ਅਤੇ ਸਭ ਤੋਂ ਵੱਡੀ ਧੀ 23 ਸਾਲ ਦੀ ਹੈ।
ਪੁੱਛ-ਗਿੱਛ ਦੌਰਾਨ ਅਲਵਾਰੋ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਇਹ ਭਿਆਨਕ ਅਪਰਾਧ ਸਾਂਤਾ ਮੁਏਰਟੇ ਤੇ ਇੱਕ ਸ਼ੈਤਾਨ ਦੇ ਹੁਕਮ ‘ਤੇ ਕੀਤਾ। ਸਾਂਤਾ ਮੁਏਰਟੇ ਨੂੰ ਮੌਤ ਦਾ ਅਵਤਾਰ ਕਿਹਾ ਜਾਂਦਾ ਹੈ ਤੇ ਮੈਕਸੀਕੋ ਤੇ ਗੁਆਂਢੀ ਅਮਰੀਕਾ ਵਿੱਚ ਇਸ ਦੀ ਪੂਜਾ ਹੁੰਦੀ ਹੈ। ਕੈਥੋਲਿਕ ਧਰਮ ਵਿੱਚ ਪੈਦਾ ਹੋਏ ਹੋਰ ਸੰਤਾਂ ਦੇ ਉਲਟ, ਸਾਂਤਾ ਮੁਏਰਟੇ ਨੂੰ ਖੁਦ ਇੱਕ ਮ੍ਰਿਤ ਇਨਸਾਨ ਵਜੋਂ ਨਹੀਂ ਦੇਖਿਆ ਜਾਂਦਾ ਪਰ ਉਨ੍ਹਾਂ ਨੂੰ ਮੌਤ ਦੀ ਦੇਵੀ ਕਿਹਾ ਜਾਂਦਾ ਹੈ।
ਪਤਨੀ ਦਾ ਕਤਲ ਕਰਨ ਮਗਰੋਂ ਦੋਸ਼ੀ ਨੇ ਮ੍ਰਿਤਕ ਦੇਹ ਦੇ ਟੋਟੇ-ਟੋਟੇ ਕਰ ਦਿੱਤੇ ਤੇ ਰਹਿੰਦ-ਖੂਹੰਦ ਨੂੰ ਪਲਾਸਟਿਕ ਦੀਆਂ ਥੈਲੀਆਂ ਵਿੱਚ ਭਰ ਦਿੱਤਾ। ਕਾਤਲ ਨੇ ਸਰੀਰ ਦੇ ਕੁਝ ਹਿੱਸਿਆਂ ਨੂੰ ਖੱਡ ਵਿੱਚ ਸੁੱਟ ਦਿੱਤਾ ਅਤੇ ਬਾਕੀ ਨੂੰ ਘਰ ‘ਤੇ ਰਖ ਦਿੱਤਾ। ਦੋ ਦਿਨ ਬਾਅਦ ਅਪਰਾਧ ਦਾ ਪਤਾ ਉਦੋਂ ਲੱਗਾ ਜਦੋਂ ਉਸ ਨੇ ਗੁਨਾਹ ਕਬੂਲ ਕਰਨ ਲਈ ਆਪਣੀ ਮਤਰੇਈ ਧੀ ਨੂੰ ਬੁਲਾਇਆ। ਸਥਾਨਕ ਲੋਕਾਂ ਨੇ ਬੰਦੇ ਨੂੰ ‘ਪਿਊਬਲਾ ਦਾ ਨਰਭਕਸ਼ੀ’ ਨਾਂ ਦਿੱਤਾ ਹੈ।
ਇਹ ਵੀ ਪੜ੍ਹੋ : ਦੇਸ਼ ‘ਚ ਦਿਮਾਗ ਖਾਣ ਵਾਲੇ ਅਮੀਬਾ ਨਾਲ ਮੌ.ਤ, ਨੱਕ ਰਾਹੀਂ ਵੜਦਾ ਏ ਸਰੀਰ ਦੇ ਅੰਦਰ, ਰਹੋ ਸਾਵਧਾਨ
ਉਸ ਨੇ ਧੀ ਨੂੰ ਕਿਹਾ, ‘ਆਓ ਆਪਣੀ ਮਾਂ ਨੂੰ ਲੈ ਆਓ… ਉਸ ਨੂੰ ਪਹਿਲਾਂ ਹੀ ਮਾਰ ਦਿੱਤਾ ਹੈ।’ ਪੀੜਤਾ ਦੀ ਮਾਂ, ਮਾਰੀਆ ਐਲਿਸੀਆ ਮੋਂਟਿਏਲ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਨੇ ਆਪਣੀ ਇੱਕ ਧੀ ਨੂੰ ਕਿਹਾ ਕਿ ਉਹ ਆ ਕੇ ਆਪਣੀ ਮਾਂ ਨੂੰ ਲੈ ਜਾਵੇ। ਮੈਂ ਉਸ ਨੂੰ ਪਹਿਲਾਂ ਹੀ ਮਾਰ ਦਿੱਤਾ ਹੈ ਅਤੇ ਬੈਗ ਵਿੱਚ ਪਾ ਦਿੱਤਾ ਹੈ। ਪੀੜਤਾ ਦੀ ਮਾਂ ਨੇ ਕਿਹਾ ਕਿ ਮੈਂ ਰੌਂਦੇ ਹੋਏ ਉਸ ਨੂੰ ਫੋਨ ਕੀਤਾ ਤੇ ਪੁੱਛਿਆ ਕਿ ਜੇ ਉਹ ਮਾੜੀ ਇਨਸਾਨ ਨਹੀਂ ਸੀ ਤਾਂ ਉਸ ਨਾਲ ਅਜਿਹਾ ਕਿਉਂ ਕੀਤਾ। ਦੋ ਸਭ ਤੋਂ ਛੋਟੀਆਂ ਧੀਆਂ ਜੋੜੇ ਨਾਲ ਰਹਿੰਦੀਆਂ ਸਨ ਤੇ ਉਨ੍ਹਾਂ ਦੀ ਨਾਨੀ ਮੁਤਾਬਕ ਉਨ੍ਹਾਂ ਨੂੰ ਆਪਣਏ ਮਤਰੇਅ ਪਿਤਾ ਤੋਂ ਹਿੰਸਾ ਤੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ ਸੀ। ਮ੍ਰਿਤਕਾ ਦੀ ਮਾਂ ਨੇ ਕਿਹਾ ਕਿ ਜਦੋਂ ਉਹ ਨਹਾਉਂਦੀਆਂ ਸਨ ਤਾਂ ਉਹ ਉਨ੍ਹਾਂ ਨੂੰ ਵੇਖਦਾ ਸੀ ਅਤੇ ਮੇਰੀ ਧੀ ਪਿਆਰ ਕਾਰਨ ਹਮੇਸ਼ਾ ਉਸ ਦਾ ਸਾਥ ਦਿੰਦੀ ਸੀ। ਪੀੜਤ ਦ ਪਰਿਵਾਰ ਨੇ ਦਾਅਵਾ ਕੀਤਾ ਕਿ ਅਲਵਾਰੋ ਇੱਕ ਸ਼ਰਾਬੀ ਤੇ ਨਸ਼ੀਲੀਆਂ ਦਵਾਈਆਂ ਦਾ ਆਦੀ ਸੀ।
ਵੀਡੀਓ ਲਈ ਕਲਿੱਕ ਕਰੋ -: