ਪੰਜਾਬ ਸਰਕਾਰ ਮੋਹਾਲੀ ਦੇ ਸੈਕਟਰ-79 ਵਿਚ 2.92 ਏਕੜ ਜ਼ਮੀਨ ‘ਤੇ ਆਧੁਨਿਕ ਬਿਰਧ ਆਸ਼ਰਮ ਬਣਾਏਗੀ। ਯੋਜਨਾ ਲਈ ਜ਼ਮੀਨ ਵੰਡ ਦਿੱਤੀ ਗਈ ਹੈ ਤੇ ਜਲਦ ਹੀ ਸਰਕਾਰ ਇਸ ਦਾ ਕਬਜ਼ਾ ਲੈ ਕੇ ਨਿਰਮਾਣ ਕੰਮ ਸ਼ੁਰੂ ਕਰੇਗੀ। ਇਸ ਪਹਿਲ ਦਾ ਉਦੇਸ਼ ਬੇਸਹਾਰਾ ਤੇ ਲੋੜਵੰਦ ਬਜ਼ੁਰਗਾਂ ਨੂੰ ਸੁਰੱਖਿਅਤ, ਸਨਮਾਨਜਮਕ ਤੇ ਪਰਿਵਾਰ ਵਰਗਾ ਵਾਤਾਵਰਣ ਉਪਲਬੰਧ ਕਰਵਾਉਣਾ ਹੈ।
ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਸਮਾਜ ਦਾ ਅਨਮੋਲ ਖਜ਼ਾਨਾ ਹਨ ਤੇ ਉਨ੍ਹਾਂ ਦੀ ਦੇਖਭਾਲ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਿਰਫ਼ ਇੱਟ-ਪੱਥਰ ਦੀਆਂ ਇਮਾਰਤਾਂ ਨਹੀਂ ਬਣਾ ਰਹੀ, ਸਗੋਂ ਇੱਕ ਅਜਿਹਾ ‘ਸੁਰੱਖਿਅਤ ਘਰ’ ਤਿਆਰ ਕਰ ਰਹੀ ਹੈ ਜਿੱਥੇ ਬੇਸਹਾਰਾ ਬਜ਼ੁਰਗਾਂ ਨੂੰ ਆਪਣਾਪਨ, ਮਾਣ-ਸਤਿਕਾਰ ਅਤੇ ਪਰਿਵਾਰ ਵਰਗਾ ਨਿੱਘ ਮਿਲ ਸਕੇ।ਮੁੱਖ ਮੰਤਰੀ ਦਾ ਸਪੱਸ਼ਟ ਪ੍ਰਣ ਹੈ ਕਿ ਪੰਜਾਬ ਦੇ ਕਿਸੇ ਵੀ ਬਜ਼ੁਰਗ ਨੂੰ ਉਮਰ ਦੇ ਇਸ ਪੜਾਅ ‘ਤੇ ਇਕੱਲਾਪਣ ਜਾਂ ਲਾਚਾਰੀ ਦੇ ਹੰਝੂ ਨਾ ਬਹਾਉਣੇ ਪੈਣ, ਬਲਕਿ ਉਨ੍ਹਾਂ ਦੇ ਚਿਹਰੇ ‘ਤੇ ਮੁਸਕਾਨ ਲਿਆਉਣਾ ਸਾਡਾ ਮੁੱਖ ਫ਼ਰਜ਼ ਹੈ। ਇਹ ਆਸ਼ਰਮ ਉਨ੍ਹਾਂ ਲਈ ਇੱਕ ਮਜ਼ਬੂਤ ਸਹਾਰਾ ਬਣੇਗਾ।”
ਇਹ ਵੀ ਪੜ੍ਹੋ : ‘ਕਿਸੇ ਨੂੰ ਜਸਵੰਤ ਸਿੰਘ ਖਾਲੜਾ ਸਾਬ੍ਹ ਨਾਲ ਕੋਈ ਲੈਣਾ ਦੇਣਾ ਨਹੀਂ….’ ਫ਼ਿਲਮ ‘ਸਤਲੁਜ’ ਬਾਰੇ ਰਵਨੀਤ ਬਿੱਟੂ ਦਾ ਵੱਡਾ ਬਿਆਨ
ਯੋਜਨਾ ਵਿਚ ਤੇਜ਼ੀ ਲਿਆਉਣ ਲਈ ਅਸਟੇਟ ਅਧਿਕਾਰੀ, ਗਮਾਡਾ ਨੂੰ ਪੱਤਰ ਜਾਰੀ ਕਰਕੇ ਜ਼ਿਲਾ ਸਮਾਜਿਕ ਸੁਰੱਖਿਆ ਅਧਿਕਾਰੀ, ਮੋਹਾਲੀ ਨੂੰ ਜਮ਼ੀਨ ਦਾ ਕਬਜ਼ਾ ਜਲਦ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਨਿਰਮਾਣ ਕੰਮ ਜਲਦ ਪੂਰਾ ਕਰਕੇ ਬਜ਼ੁਰਗਾਂ ਨੂੰ ਆਧੁਨਿਕ ਰਿਹਾਇਸ਼, ਸਿਹਤ ਸਹੂਲਤਾਂ ਉਪਲਬਧ ਕਰਵਾਈਆਂ ਜਾ ਸਕਣ।
ਵੀਡੀਓ ਲਈ ਕਲਿੱਕ ਕਰੋ -:










