ਦੁਨੀਆ ਦੇ ਸਭ ਤੋਂ ਅਮੀਰ ਬੰਦੇ ਤੇ ਟਵਿੱਟਰ ਦੇ ਨਵੇਂ ਅਰਬਪਤੀ ਮਾਲਕ ਐਲਨ ਮਸਕ ਨੇ ਆਪਣੇ ਨਾਂ ਇਕ ਅਨੋਖਾ ਰਿਕਾਰਡ ਦਰਜ ਕਰ ਲਿਆ ਹੈ। ਇਸ ਸਾਲ ਹੁਣ ਤੱਕ 101 ਬਿਲੀਅਨ ਡਾਲਰ ਦਾ ਨੁਕਸਾਨ ਕਰਕੇ ਉਹ ਇੰਨਾ ਨੁਕਸਾਨ ਕਰਨ ਵਾਲੇ ਪਹਿਲੇ ਅਰਬਪਤੀ ਬਣ ਗਏ ਹਨ। ਟੌਪ-10 ਅਰਬਪਤੀਆਂ ਵਿੱਚ ਚਾਰ ਅਜਿਹੇ ਅਰਬਪਤੀ ਹਨ, ਜਿਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ 100 ਬਿਲੀਅਨ ਡਾਲਰ ਵੀ ਨਹੀਂ ਹੈ।
ਐਲਨ ਮਸਕ ਨੂੰ ਸੋਮਵਾਰ ਨੂੰ 8.59 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਉਨ੍ਹਾਂ ਦੀ ਕੁੱਲ ਜਾਇਦਾਦ ਹੁਣ ਸਿਰਫ 170 ਬਿਲੀਅਨ ਡਾਲਰ ਹੈ। ਇਸ ਦੇ ਨਾਲ ਹੀ ਇਸ ਸਾਲ ਉਹ ਜਾਇਦਾਦ ਦੇ ਨੁਕਸਾਨ ਦੇ ਮਾਮਲੇ ‘ਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਦੂਜੇ ਨੰਬਰ ‘ਤੇ ਫੇਸਬੁੱਕ ਦੇ ਬਾਨੀ ਅਤੇ ਸੀਈਓ ਮਾਰਕ ਜ਼ੁਕਰਬਰਗ ਹਨ, ਜਿਨ੍ਹਾਂ ਨੂੰ ਹੁਣ ਤੱਕ ਕੁੱਲ 83.5 ਅਰਬ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ।
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਚੋਟੀ ਦੇ 10 ਅਮੀਰਾਂ ਵਿੱਚੋਂ ਇਕੱਲੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਦੌਲਤ ਵਿੱਚ ਵਾਧਾ ਹੋਇਆ ਹੈ। ਇਸ ਸਾਲ ਹੁਣ ਤੱਕ ਉਨ੍ਹਾਂ ਦੀ ਜਾਇਦਾ ਵਿੱਚ 53 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਅਸਲ ‘ਚ ਐਲਨ ਮਸਕ ਦੀ ਕੁੱਲ ਜਾਇਦਾਦ ਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੇ ਟੇਸਲਾ ਸ਼ੇਅਰਾਂ ਤੋਂ ਹੈ। ਇਸ ਸਾਲ ਹੁਣ ਤੱਕ ਟੇਸਲਾ ਇੰਕ ਦੇ ਸ਼ੇਅਰਾਂ ਵਿੱਚ 58 ਫੀਸਦੀ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜੋ ਕਿ ਐਲਨ ਮਸਕ ਦੀ ਦੌਲਤ ਨੂੰ ਘਟਾਉਣ ਦਾ ਇੱਕ ਵੱਡਾ ਕਾਰਨ ਹੈ।
ਇਸ ਦੇ ਨਾਲ ਹੀ ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਦੌਲਤ ਵਿੱਚ ਵੱਡੀ ਗਿਰਾਵਟ ਦੇ ਪਿੱਛੇ ਮੇਟਾ ਸ਼ੇਅਰ ਵੀ ਹਨ। ਮੇਟਾ ਯਾਨੀ ਫੇਸਬੁੱਕ ਦੇ ਸ਼ੇਅਰਾਂ ‘ਚ ਇਸ ਸਾਲ ਹੁਣ ਤੱਕ 67 ਫੀਸਦੀ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੁੰਬਈ ਪੁਲਿਸ ਨੂੰ ਮਿਲੇ 7 ਆਡੀਓ ਮੈਸੇਜ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ (88.2 ਬਿਲੀਅਨ ਡਾਲਰ) ਹੁਣ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 9ਵੇਂ ਸਥਾਨ ‘ਤੇ ਹਨ। ਬਿਲ ਗੇਟਸ ($113 ਬਿਲੀਅਨ) ਪੰਜਵੇਂ, ਵਾਰੇਨ ਬਫੇ ($109 ਬਿਲੀਅਨ) ਛੇਵੇਂ, ਲੈਰੀ ਐਲੀਸਨ ($92.5 ਬਿਲੀਅਨ) ਸੱਤਵੇਂ, ਲੈਰੀ ਪੇਜ ($88.7 ਬਿਲੀਅਨ) ਅੱਠਵੇਂ ਅਤੇ ਸਟੀਵ ਬਾਲਮਰ ($86.3 ਬਿਲੀਅਨ) 10ਵੇਂ ਸਥਾਨ ‘ਤੇ ਹਨ।
ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਦੂਜੇ ਸਥਾਨ ਦੀ ਦੌੜ ਵਿੱਚ ਇੱਕ ਵਾਰ ਪਿੱਛੇ ਰਹਿ ਗਏ ਹਨ, ਪਰ ਉਹ ਜੈਫ ਬੇਜੋਸ ਤੋਂ ਅੱਗੇ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੀ ਤਾਜ਼ਾ ਸੂਚੀ ਵਿੱਚ ਅਡਾਨੀ ਹੁਣ ਦੂਜੇ ਦਰਜੇ ਦੇ ਬਰਨਾਰਡ ਅਰਨੌਲਟ ਤੋਂ 27 ਬਿਲੀਅਨ ਡਾਲਰ ਦੂਰ ਹਨ। ਐਲਨ ਮਸਕ 116 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਪਹਿਲੇ ਨੰਬਰ ‘ਤੇ ਅਤੇ ਜੇਫ ਬੇਜੋਸ ਚੌਥੇ ਨੰਬਰ ‘ਤੇ ਹਨ।
ਵੀਡੀਓ ਲਈ ਕਲਿੱਕ ਕਰੋ -: