ਅਫਰੀਕੀ ਦੇਸ਼ ਉੱਤਰੀ ਨਾਈਜੀਰੀਆ ‘ਚ ਇਕ ਭਿਆਨਕ ਕਿਸ਼ਤੀ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਸ ਕਿਸ਼ਤੀ ਹਾਦਸੇ ‘ਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਹੈ। ਇੱਕ ਅੰਤਰਰਾਸ਼ਟਰੀ ਸਮਾਚਾਰ ਏਜੰਸੀ ਮੁਤਾਬਕ ਉੱਤਰੀ ਨਾਈਜੀਰੀਆ ਦੇ 100 ਲੋਕ ਕਿਸ਼ਤੀ ਰਾਹੀਂ ਇਕ ਵਿਆਹ ਤੋਂ ਪਰਤ ਰਹੇ ਸਨ। ਇਸ ਦੌਰਾਨ ਕਿਸ਼ਤੀ ਪਲਟਣ ਦੀ ਇਹ ਘਟਨਾ ਵਾਪਰੀ।
ਰਿਪੋਰਟ ਮੁਤਾਬਕ 100 ਤੋਂ ਵੱਧ ਲੋਕ ਕਿਸ਼ਤੀ ਰਾਹੀਂ ਵਿਆਹ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਅਚਾਨਕ ਕਿਸ਼ਤੀ ਓਵਰਲੋਡਿੰਗ ਕਾਰਨ ਪਲਟ ਗਈ। ਇਸ ਹਾਦਸੇ ‘ਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਅਤੇ ਸਥਾਨਕ ਲੋਕਾਂ ਨੇ ਹੋਰ ਲੋਕਾਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਬਾਕੀਆਂ ਦੀ ਭਾਲ ਜਾਰੀ ਹੈ।
ਰਿਪੋਰਟ ਮੁਤਾਬਕ ਇਹ ਕਿਸ਼ਤੀ ਹਾਦਸਾ ਨਾਈਜਰ ਨਦੀ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ ‘ਚ ਕਰੀਬ 300 ਲੋਕ ਸਵਾਰ ਸਨ। ਕਪਾੜਾ ਦੇ ਪਰੰਪਰਾਗਤ ਮੁਖੀ ਅਬਦੁਲ ਗਾਨਾ ਲੁਕਪੜਾ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਨੂੰ ਵਾਪਰੀ।
ਅਬਦੁਲ ਗਾਨਾ ਲੁਕਪਾਡਾ ਨੇ ਦੱਸਿਆ ਕਿ ਵਿਆਹ ‘ਚ ਸ਼ਾਮਲ ਹੋਏ ਮਹਿਮਾਨ ਨਾਈਜਰ ਨਦੀ ਨੂੰ ਪਾਰ ਕਰਨ ਲਈ ਇਗਬੋਤੀ ਪਿੰਡ ਤੋਂ ਕਿਸ਼ਤੀ ‘ਤੇ ਸਵਾਰ ਹੋਏ ਸਨ। ਕਪਾੜਾ ‘ਚ ਭਾਰੀ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ। ਉਸ ਨੇ ਦੱਸਿਆ ਕਿ ਵਿਆਹ ਦੌਰਾਨ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਲੋਕਾਂ ਨੇ ਕਿਸ਼ਤੀ ਰਾਹੀਂ ਵਾਪਸ ਜਾਣ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ : ‘ਲਿਵ-ਇਨ ਰਿਲੇਸ਼ਨਸ਼ਿਪ ‘ਚ ਇਕੱਠੇ ਰਹਿ ਰਹੇ ਜੋੜੇ ਨਹੀਂ ਮੰਗ ਸਕਦੇ ਤਲਾਕ’- ਹਾਈਕੋਰਟ ਦੀ ਅਹਿਮ ਟਿੱਪਣੀ
ਉਸ ਨੇ ਦੱਸਿਆ ਕਿ ਕਿਸ਼ਤੀ ‘ਤੇ 300 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ ‘ਚ ਮਰਦ ਅਤੇ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸੋਮਵਾਰ ਤੜਕੇ ਤਿੰਨ ਤੋਂ ਚਾਰ ਵਜੇ ਦਰਮਿਆਨ ਵਾਪਰਿਆ। ਕਿ ਕਿਸ਼ਤੀ ਪਾਣੀ ਵਿੱਚ ਇੱਕ ਦਰੱਖਤ ਦੇ ਤਣੇ ਨਾਲ ਟਕਰਾ ਕੇ ਪਲਟ ਗਈ। ਉਸਨੇ ਦੱਸਿਆ ਕਿ ਮੇਰੀ ਜਾਣਕਾਰੀ ਅਨੁਸਾਰ ਸਿਰਫ 53 ਲੋਕਾਂ ਨੂੰ ਬਚਾਇਆ ਜਾ ਸਕਿਆ ਹੈ।
ਇਸ ਹਾਦਸੇ ਨੂੰ ਵੱਡੀ ਤ੍ਰਾਸਦੀ ਦੱਸਦਿਆਂ ਲੁਕਪੜਾ ਨੇ ਕਿਹਾ ਕਿ ਇਸ ਹਾਦਸੇ ਵਿੱਚ ਉਸ ਨੇ ਆਪਣੇ ਚਾਰ ਗੁਆਂਢੀ ਗੁਆ ਦਿੱਤੇ ਹਨ। ਰਿਪੋਰਟ ਮੁਤਾਬਕ ਕਵਾਰਾ ਦੇ ਪੁਲਿਸ ਬੁਲਾਰੇ ਅਜੈ ਓਕਸਾਨਮੀ ਨੇ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: