CCPA ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਨੇ ਕਾਰ ਸੀਟ ਬੈਲਟ ਅਲਾਰਮ ਸਟੌਪਰ ਕਲਿੱਪ ਵੇਚਣ ਲਈ ਚੋਟੀ ਦੇ ਈ-ਕਾਮਰਸ ਪਲੇਟਫਾਰਮਾਂ ਵਿਰੁੱਧ ਕਾਰਵਾਈ ਕੀਤੀ ਹੈ। ਇਸ ਵਿੱਚ Amazon, Flipkart, Meesho, Snapdeal ਅਤੇ ShopClues ਸ਼ਾਮਲ ਹਨ। ਇਹ ਉਤਪਾਦ ਇਨ੍ਹਾਂ ਪਲੇਟਫਾਰਮਾਂ ‘ਤੇ ਕੰਜ਼ਿਊਮਰ ਸੁਰੱਖਿਆ ਐਕਟ 2019 ਦੇ ਵਿਰੁੱਧ ਵੇਚੇ ਜਾ ਰਹੇ ਹਨ।
ਇਸ ਸੈੱਲ ਨੂੰ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ b$ਵੱਲੋਂ ਈ-ਕਾਮਰਸ ਪਲੇਟਫਾਰਮ ‘ਤੇ ਸੇਲ ਨੂੰ ਲੈ ਕੇ ਪੁਆਇੰਟ ਆਊਟ ਕੀਤਾ ਗਿਆ ਸੀ। ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਇਹ ਕਲਿੱਪ ਸੀਟ ਬੈਲਟ ਨਾ ਲਗਾਉਣ ‘ਤੇ ਅਲਾਰਮ ਬੀਪ ਨੂੰ ਬੰਦ ਕਰਕੇ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੀ ਉਲੰਘਣਾ ਕਰ ਰਹੇ ਹਨ।
ਇਸ ਤੋਂ ਬਾਅਦ ਈ-ਕਾਮਰਸ ਪਲੇਟਫਾਰਮ ਤੋਂ 13,118 ਕਾਰ ਸੀਟ ਬੈਲਟ ਅਲਾਰਮ ਸਟਾਪਰ ਕਲਿੱਪਸ ਨੂੰ ਹਟਾ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਅਮੇਜ਼ਨ ਨੇ 8,095 ਕਾਰ ਸੀਟ ਬੈਲਟ ਅਲਾਰਮ ਸਟਾਪਰ ਕਲਿੱਪਸ ਨੂੰ ਹਟਾ ਦਿੱਤਾ ਹੈ ਦੂਜੇ ਫਲਿੱਪਕਾਰਟ ਨੇ 4,000-5,000, ਮੀਸ਼ੋ ਨੇ 21 ਅਤੇ ਸਨੈਪਡੀਲ ਅਤੇ ਸ਼ਾਪਕਲੂਜ਼ ਨੇ ਵੀ ਇੱਕ-ਇੱਕ ਕਰਕੇ ਸਾਰੇ ਸੀਟ ਬੈਲਟ ਅਲਾਰਮ ਸਟਾਪਰ ਕਲਿੱਪਸ ਨੂੰ ਹਟਾ ਦਿੱਤਾ ਹੈ।
ਕਾਰਵਾਈ ਦੌਰਾਨ ਪਾਇਆ ਗਿਆ ਕਿ ਕੁਝ ਸੇਲਰਸ ਬੋਤਲ ਖੋਲ੍ਹਣ ਵਾਲੇ ਜਾਂ ਸਿਗਰਟ ਲਾਈਟਰ ਵਰਗੇ ਪ੍ਰੋਡਕਟਸ ਦੀ ਆੜ ਵਿੱਚ ਕਲਿੱਪ ਵੇਚ ਰਹੇ ਸਨ। ਰਿਪੋਰਟਾਂ ਮੁਤਾਬਕ ਕਾਰ ਸੀਟ ਬੈਲਟ ਅਲਾਰਮ ਸਟਾਪਰ ਕਲਿੱਪ ਦਾ ਇਸਤੇਮਾਲ ਮੋਟਰ ਇੰਸ਼ੋਰੈਂਸ ਪਾਲਿਸੀ ਦੇ ਮਾਮਲਿਆਂ ਵਿੱਚ ਅਮਾਊਂਟ ਕਲੇਮ ਕਰਨ ਵਾਲੇ ਕੰਜ਼ਿਊਮਰਸ ਲਈ ਲਈ ਵੀ ਮੁਸੀਬਤ ਬਣ ਸਕਦਾ ਹੈ ਜਿਸ ਵਿੱਚ ਇੰਸ਼ੋਰੈਂਸ ਕੰਪਨੀ ਅਜਿਹੀ ਕਲਿੱਪ ਦਾ ਇਸਤੇਮਲ ਕਰਨ ਲਈ ਦਾਅਵੇਦਾਰੀ ਦੀ ਲਾਪਰਵਾਹੀ ਦਾ ਹਵਾਲਾ ਦੇ ਕੇ ਦਾਅਵੇ ਤੋਂ ਇਨਕਾਰ ਕਰ ਸਕਦੀ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੇ ਬੰਦੇ ਨੇ ਏਅਰਹੋਸਟੈੱਸ ਨਾਲ ਫਲਾਈਟ ‘ਚ ਕੀਤੀ ਬਦਸਲੂਕੀ, Air India ਨੇ ਲਿਆ ਸਖਤ ਐਕਸ਼ਨ
ਮੌਜੂਦਾ ਸਮੇਂ ਵਿੱਚ ਕਾਰਵਾਈ ਇਸ ਗੱਲ ‘ਤੇ ਫੋਕਸ ਕਰਦੀ ਹੈ ਕਿ MoRTH ਵੱਲੋਂ ਪਬਲਿਸ਼ ਰਿਪੋਰਟ ਮੁਤਾਬਕ, ਸੀਟ ਬੈਲਟ ਨਹੀਂ ਲਗਾਉਣ ਕਾਰਨ 2021 ਵਿੱਚ ਸੜਕ ‘ਤੇ ਹੋਏ ਐਕਸੀਡੈਂਟਸ ਦਾ 16,000 ਤੋਂ ਵੱਧ ਲੋਕ ਸ਼ਿਕਾਰ ਹੋਏ ਹਨ ਇਸ ਵਿੱਚ 8,438 ਡਰਾਈਵਰ ਅਤੇ ਬਾਕੀ 7,959 ਯਾਤਰੀ ਸਨ।
ਵੀਡੀਓ ਲਈ ਕਲਿੱਕ ਕਰੋ -: