ਨਸ਼ੇ ਨੇ ਪੰਜਾਬ ਦੀ ਨੌਜਵਾਨੀ ਗਰਕ ਵਿੱਚ ਪਾ ਦਿੱਤੀ ਹੈ। ਨੌਜਵਾਨ ਨਸ਼ੇ ਲਈ ਰਿਸ਼ਤਿਆਂ ਦਾ ਖੂਨ ਕਰਨ ਤੋਂ ਵੀ ਨਹੀਂ ਕਤਰਾ ਰਹੇ। ਅਜਿਹਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ, ਜਿਥੇ ਇਕ ਨੌਜਵਾਨ ਨੇ ਨਸ਼ੇ ਕਰਨ ਤੋਂ ਰੋਕਣ ਲਈ ਆਪਣੇ ਮਾਸੜ ਨੂੰ ਮਾਰ ਦਿੱਤਾ।
ਉਹ ਚਾਕੂ ਲੈ ਕੇ ਉਹ ਆਪਣੇ ਮਾਸੜ ਦੇ ਘਰ ਪਹੁੰਚਿਆ ਅਤੇ ਦਰਵਾਜ਼ਾ ਖੋਲ੍ਹਦੇ ਹੀ ਉਸ ‘ਤੇ ਚਾਕੂ ਨਾਲ ਵਾਰ ਕਰ ਦਿੱਤਾ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਉਸ ਦਾ ਕਸੂਰ ਇਹ ਸੀ ਕਿ ਉਹ ਦੋਸ਼ੀ ਨੂੰ ਨਸ਼ਾ ਕਰਨ ਤੋਂ ਵਾਰ-ਵਾਰ ਰੋਕਦਾ ਸੀ।
ਇਹ ਘਟਨਾ ਅੰਮ੍ਰਿਤਸਰ ਦੇ ਰਈਆ ‘ਚ ਫੇਰੂਮਾਨ ਰੋਡ ‘ਤੇ ਮਿਲਨ ਪੈਲੇਸ ਨੇੜੇ ਵਾਪਰੀ। ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ ਵਜੋਂ ਹੋਈ ਹੈ। ਦੂਜੇ ਪਾਸੇ ਕਾਤਲ ਦੀ ਪਛਾਣ ਉਸ ਦੇ ਸਾਲੀ ਦੇ ਮੁੰਡੇ ਗੁਰਬਿੰਦਰ ਸਿੰਘ ਗੋਪੀ ਵਾਸੀ ਗੱਗੜਬਾਣਾ ਵਜੋਂ ਹੋਈ ਹੈ। ਗੋਪੀ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਨਰਿੰਦਰ ਸਿੰਘ ਉਸ ਨੂੰ ਵਾਰ-ਵਾਰ ਨਸ਼ਾ ਕਰਨ ਤੋਂ ਰੋਕਦਾ ਅਤੇ ਸਮਝਾਉਂਦਾ ਸੀ। ਗੁੱਸੇ ਵਿੱਚ ਆ ਕੇ ਗੋਪੀ ਨੇ ਉਸਨੂੰ ਮਾਰ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਨਰਿੰਦਰ ਸਵੇਰੇ ਆਪਣੇ ਘਰ ਵਿੱਚ ਹੀ ਸੀ। ਦਰਵਾਜ਼ੇ ਖੜਕਿਆ ਤਾਂ ਉਹ ਦਰਵਾਜ਼ਾ ਖੋਲ੍ਹਣ ਗਿਆ। ਦਰਵਾਜ਼ਾ ਖੋਲ੍ਹਦਿਆਂ ਹੀ ਗੋਪੀ ਚਾਕੂ ਲੈ ਕੇ ਖੜ੍ਹਾ ਸੀ। ਉਸ ਨੇ ਤੁਰੰਤ ਨਰਿੰਦਰ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਦੋਸ਼ੀ ਨੇ ਨਰਿੰਦਰ ‘ਤੇ 5 ਵਾਰ ਕੀਤੇ। ਰੌਲਾ ਸੁਣ ਕੇ ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਬਾਹਰ ਆ ਗਏ। ਬਾਹਰ ਨਿਕਲਦੇ ਹੀ ਸਾਰਿਆਂ ਨੇ ਗੋਪੀ ਨੂੰ ਫੜ ਲਿਆ ਅਤੇ ਦਰੱਖਤ ਨਾਲ ਬੰਨ੍ਹ ਦਿੱਤਾ।
ਇਹ ਵੀ ਪੜ੍ਹੋ : ਬਠਿੰਡਾ ਸਿਵਲ ਹਸਪਤਾਲ ਤੋਂ ਨਵਜੰਮਿਆ ਬੱਚਾ ਚੋਰੀ, ਨਰਸ ਬਣ ਕੇ ਆਈ ਚੋਰਨੀ
ਸਾਰੇ ਤੁਰੰਤ ਨਰਿੰਦਰ ਨੂੰ ਲੈ ਕੇ ਹਸਪਤਾਲ ਪੁੱਜੇ ਪਰ ਨਰਿੰਦਰ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: