ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਲੋਕ ਅਨਾਜ, ਫਲ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ। ਹਾਲਾਂਕਿ ਮੱਛੀ ਪਾਲਣ, ਪੋਲਟਰੀ ਫਾਰਮਿੰਗ ਅਤੇ ਹੋਰ ਅਜਿਹੇ ਕੰਮ ਵੀ ਖੇਤੀ ਨਾਲ ਸਬੰਧਤ ਹਨ, ਪਰ ਸੱਪਾਂ ਦੀ ਖੇਤੀ ਕਰਨਾ ਸੁਣਨ ਵਿੱਚ ਕੁਝ ਅਜੀਬ ਤੇ ਹੈਰਾਨ ਕਰਨ ਵਾਲਾ ਲੱਗੇਗਾ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਉਸ ਇਕਲੌਤੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਲੋਕ ਸੱਪਾਂ ਦੀ ਖੇਤੀ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ।
ਇਸ ਦੇਸ਼ ਦਾ ਨਾਮ ਵੀ ਤੁਹਾਡੇ ਲਈ ਅਣਜਾਣ ਨਹੀਂ ਹੈ, ਕਿਉਂਕਿ ਸਮੇਂ-ਸਮੇਂ ‘ਤੇ ਉੱਥੇ ਦੇ ਖਾਣੇ ਦੀਆਂ ਅਜੀਬੋ-ਗਰੀਬ ਖਬਰਾਂ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ। ਇਹ ਕੋਈ ਹੋਰ ਨਹੀਂ ਸਗੋਂ ਚੀਨ ਹੈ, ਜਿੱਥੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਚੀਨ ਦੇ ਜ਼ਿਸਿਕਿਆਓ ਪਿੰਡ ਦੇ ਲੋਕਾਂ ਨੇ ਸੱਪਾਂ ਦੀ ਖੇਤੀ ਕਰਕੇ ਇੰਨਾ ਪੈਸਾ ਕਮਾ ਲਿਆ ਹੈ, ਜਿਸ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ। ਸੱਪਾਂ ਦੀ ਖੇਤੀ ਇਸ ਪਿੰਡ ਦੀ ਆਮਦਨ ਦਾ ਮੁੱਖ ਸਾਧਨ ਹੈ, ਜਿਸ ਕਾਰਨ ਇਸ ਪਿੰਡ ਨੂੰ ਸਨੇਕ ਵਿਲੇਜ ਵਜੋਂ ਵੀ ਜਾਣਿਆ ਜਾਂਦਾ ਹੈ।
ਦੁਨੀਆ ਭਰ ਵਿੱਚ ਸੱਪ ਪਾਲਣ ਲਈ ਮਸ਼ਹੂਰ ਇਸ ਪਿੰਡ ਦੇ ਲਗਭਗ ਹਰ ਘਰ ਵਿੱਚ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਇੱਥੇ ਜ਼ਿਆਦਾਤਰ ਘਰਾਂ ਵਿੱਚ ਹੀ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਪਿੰਡ ਦੀ ਆਬਾਦੀ ਇੱਕ ਹਜ਼ਾਰ ਦੇ ਕਰੀਬ ਹੈ ਅਤੇ ਇੱਥੇ ਰਹਿਣ ਵਾਲਾ ਹਰ ਬੰਦਾ 30,000 ਸੱਪ ਪਾਲਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਹਰ ਸਾਲ ਕਰੋੜਾਂ ਸੱਪਾਂ ਦੀ ਖੇਤੀ ਹੁੰਦੀ ਹੈ।
ਇੱਥੇ ਪਾਲੇ ਜਾਣ ਵਾਲੇ ਸੱਪਾਂ ਵਿੱਚ ਇੱਕ ਤੋਂ ਵੱਧ ਕੇ ਇੱਕ ਖਤਰਨਾਕ ਸੱਪ ਹਨ, ਜਿਨ੍ਹਾਂ ਵਿੱਚ 20 ਲੋਕਾਂ ਨੂੰ ਮੌਤ ਦੀ ਨੀਂਦੇ ਸੁਆ ਦੇਣ ਵਾਲਾ ਕੋਬਰਾ ਸੱਪ ਵੀ ਹਨ, ਅਜਗਰ ਜਾਂ ਵਾਈਪਰ ਜੋ ਕੁਝ ਹੀ ਮਿੰਟਾਂ ਵਿੱਚ ਡੰਗਣ ਤੋਂ ਬਾਅਦ ਲੋਕਾਂ ਨੂੰ ਪਾਗਲ ਬਣਾ ਦਿੰਦੇ ਹਨ। ਇਨ੍ਹਾਂ ਤੋਂ ਇਲਾਵਾ ਇੱਥੇ ਕਈ ਖਤਰਨਾਕ ਪ੍ਰਜਾਤੀਆਂ ਦੇ ਸੱਪ ਪਾਲੇ ਜਾਂਦੇ ਹਨ।
ਇਸ ਪਿੰਡ ਵਿੱਚ ਪੈਦਾ ਹੋਇਆ ਇੱਕ ਬੱਚਾ ਖਿਡੌਣਿਆਂ ਦੀ ਬਜਾਏ ਸੱਪਾਂ ਨਾਲ ਖੇਡਦਾ ਹੈ। ਇਹ ਲੋਕ ਇਨ੍ਹਾਂ ਤੋਂ ਬਿਲਕੁਲ ਨਹੀਂ ਡਰਦੇ, ਕਿਉਂਕਿ ਉਹ ਇਸ ਤੋਂ ਹੀ ਕਮਾਈ ਕਰਦੇ ਹਨ। ਇਹ ਲੋਕ ਸੱਪ ਦਾ ਮਾਸ, ਸਰੀਰ ਦੇ ਹੋਰ ਅੰਗ ਅਤੇ ਇਸ ਦਾ ਜ਼ਹਿਰ ਬਾਜ਼ਾਰ ਵਿੱਚ ਵੇਚ ਕੇ ਮੋਟੀ ਕਮਾਈ ਕਰਦੇ ਹਨ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਸੱਪ ਦਾ ਜ਼ਹਿਰ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਹੁੰਦਾ ਹੈ ਅਤੇ ਸਭ ਤੋਂ ਖਤਰਨਾਕ ਸੱਪ ਦੇ ਇਕ ਲੀਟਰ ਜ਼ਹਿਰ ਦੀ ਕੀਮਤ 3.5 ਕਰੋੜ ਰੁਪਏ ਤੱਕ ਹੁੰਦੀ ਹੈ।
ਚੀਨ ਵਿੱਚ ਸੱਪ ਦਾ ਮਾਸ ਵੀ ਖਾਧਾ ਜਾਂਦਾ ਹੈ ਅਤੇ ਇਸ ਤਰ੍ਹਾਂ ਇਹ ਲੋਕ ਲੱਖਾਂ ਰੁਪਏ ਕਮਾ ਲੈਂਦੇ ਹਨ। ਇੱਥੇ ਸੱਪ ਦਾ ਮਾਸ ਉਸੇ ਤਰ੍ਹਾਂ ਖਾਧਾ ਜਾਂਦਾ ਹੈ ਜਿਸ ਤਰ੍ਹਾਂ ਭਾਰਤ ਵਿੱਚ ਪਨੀਰ ਖਾਧਾ ਜਾਂਦਾ ਹੈ। ਸੱਪ ਕਰੀ ਅਤੇ ਇਸ ਦਾ ਸੂਪ ਇੱਥੇ ਸਭ ਤੋਂ ਮਸ਼ਹੂਰ ਹੈ। ਇਸ ਤੋਂ ਇਲਾਵਾ ਦਵਾਈ ਬਣਾਉਣ ਲਈ ਸੱਪਾਂ ਦੇ ਅੰਗ ਬਹੁਤ ਫਾਇਦੇਮੰਦ ਹੁੰਦੇ ਹਨ। ਮਰਦਾਨਾ ਤਾਕਤ ਤੋਂ ਲੈ ਕੇ ਕੈਂਸਰ ਦੀਆਂ ਦਵਾਈਆਂ ਇਨ੍ਹਾਂ ਨਾਲ ਬਣਾਈਆਂ ਜਾਂਦੀਆਂ ਹਨ।
ਇੱਥੇ ਸੱਪਾਂ ਨੂੰ ਕੱਚ ਅਤੇ ਲੱਕੜ ਦੇ ਬਕਸੇ ਵਿੱਚ ਪਾਲਿਆ ਜਾਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਬੁੱਚੜਖਾਨੇ ਵਿੱਚ ਲਿਜਾਇਆ ਜਾਂਦਾ ਹੈ, ਤਾਂ ਉਸ ਤੋਂ ਪਹਿਲਾਂ ਉਨ੍ਹਾਂ ਦਾ ਜ਼ਹਿਰ ਕੱਢ ਲਿਆ ਜਾਂਦਾ ਹੈ। ਉਨ੍ਹਾਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦਾ ਮਾਸ ਅਤੇ ਹੋਰ ਅੰਗ ਵੱਖ ਕਰ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੀ ਛਿੱਲ ਕੱਢ ਕੇ ਧੁੱਪ ‘ਚ ਸੁਕਾਈ ਜਾਂਦੀ ਹੈ। ਇਨ੍ਹਾਂ ਦੇ ਮੀਟ ਦੀ ਵਰਤੋਂ ਭੋਜਨ ਅਤੇ ਦਵਾਈ ਬਣਾਉਣ ਲਈ ਕੀਤੀ ਜਾਂਦੀ ਹੈ, ਜਦੋਂ ਕਿ ਚਮੜੀ ਦੀ ਵਰਤੋਂ ਮਹਿੰਗੀਆਂ ਬੈਲਟਾਂ ਅਤੇ ਹੋਰ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਚੌਥੀ ਵਾਰ ਜਿੱਤਿਆ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਇੱਥੇ ਯੇਂਗ ਹੋਂਗ ਚੇਂਗ ਨਾਂ ਦਾ ਕਿਸਾਨ ਰਹਿੰਦਾ ਸੀ। ਇਕ ਦਿਨ ਉਹ ਇੰਨਾ ਬੀਮਾਰ ਹੋ ਗਿਆ ਕਿ ਗਰੀਬੀ ਕਾਰਨ ਉਹ ਪੈਸੇ ਇਕੱਠੇ ਨਹੀਂ ਕਰ ਸਕਿਆ, ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਠੀਕ ਕਰਨ ਲਈ ਇਕ ਜੰਗਲੀ ਸੱਪ ਨੂੰ ਫੜ ਲਿਆ ਅਤੇ ਉਸ ਤੋਂ ਦਵਾਈ ਬਣਾਈ। ਇਸ ਤੋਂ ਬਾਅਦ ਚੇਂਗ ਨੇ ਮਹਿਸੂਸ ਕੀਤਾ ਕਿ ਸੱਪ ਸਿਰਫ਼ ਇਨਸਾਨਾਂ ਨੂੰ ਹੀ ਨਹੀਂ ਮਾਰਦੇ ਸਗੋਂ ਇਸ ਦੇ ਅੰਗਾਂ ਤੋਂ ਬਣੀ ਦਵਾਈ ਨਾਲ ਲੋਕਾਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ।
ਇਹ ਸਭ ਕੁਝ ਦੇਖ ਕੇ ਉਸ ਨੇ ਸੱਪਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਕਾਫੀ ਫਾਇਦਾ ਹੋਇਆ। ਚੇਂਗ ਨੂੰ ਦੇਖ ਕੇ ਪਿੰਡ ਦੇ ਹੋਰ ਲੋਕ ਵੀ ਸੱਪਾਂ ਦੀ ਖੇਤੀ ਕਰਨ ਲੱਗ ਪਏ ਅਤੇ ਜਲਦੀ ਹੀ ਇੱਥੋਂ ਦੇ ਲੋਕਾਂ ਨੇ ਇਸ ਕੰਮ ਨੂੰ ਆਪਣਾ ਕਿੱਤਾ ਬਣਾ ਲਿਆ। ਹਾਲਾਂਕਿ ਇਸ ਪਿੰਡ ਦੇ ਲੋਕ ਸੱਪਾਂ ਤੋਂ ਨਹੀਂ ਡਰਦੇ ਪਰ ਇੱਕ ਸੱਪ ਤੋਂ ਇਹ ਡਰਦੇ ਹਨ ਅਤੇ ਇਸ ਦਾ ਨਾਂ ਹੈ Five Step Snake।
ਇਸ ਸੱਪ ਦੇ ਨਾਂ ਪਿੱਛੇ ਵੀ ਇਕ ਕਹਾਣੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਜੇ ਇਹ ਸੱਪ ਕਿਸੇ ਨੂੰ ਡੰਗ ਲਵੇ ਤਾਂ ਇਹ ਪੰਜ ਕਦਮ ਵੀ ਨਹੀਂ ਚੱਲ ਸਕਦਾ ਅਤੇ ਮਰ ਜਾਂਦਾ ਹੈ। ਇਸ ਦੇ ਮਜ਼ਬੂਤ ਜ਼ਹਿਰ ਕਾਰਨ ਬਾਜ਼ਾਰ ਵਿਚ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਪਾਲਣ ਲਈ ਕੁਝ ਖਾਸ ਕਿਸਮ ਦੇ ਰੁੱਖਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਨੂੰ ਇਥੇ ਉਗਾਇਆ ਜਾਂਦਾਦ ਹੈ। ਇਨ੍ਹਾਂ ‘ਤੇ ਇਹ ਸੱਪ ਆਪਣਾ ਜੀਵਨ ਬਤੀਤ ਕਰਦੇ ਹਨ। ਹਾਲਾਂਕਿ, ਕੋਰੋਨਾ ਮਹਾਂਮਾਰੀ ਕਾਰਨ ਚੀਨ ਦੀ ਸਰਕਾਰ ਨੇ ਇਸ ਪਿੰਡ ਵਿੱਚ 6 ਮਹੀਨਿਆਂ ਲਈ ਸੱਪ ਪਾਲਣ ‘ਤੇ ਪਾਬੰਦੀ ਲਗਾ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: