ਹਵਾਈ ਸਫਰ ਕਰਨ ਵਾਲੇ ਪੰਜਾਬ ਵਾਸੀਆਂ ਲਈ ਚੰਗੀ ਖਬਰ ਹੈ। ਅੰਮ੍ਰਿਤਸਰ ਏਅਰਪੋਰਟ ਤੋਂ ਕੁਆਲਾਲੰਪੁਰ ਲਈ ਏਅਰ ਏਸ਼ੀਆ-X ਸਿੱਧੀ ਉਡਾਣ ਸ਼ੁਰੂ ਕਰਨ ਜਾ ਰਿਹਾ ਹੈ। ਇਹ ਫਲਾਈਟ ਅੰਮ੍ਰਿਤਸਰ ਤੋਂ 3 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੈ। ਏਅਰਲਾਈਨਸ ਨੇ ਆਨਲਾਈਨ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਦੋਵੇਂ ਸ਼ਹਿਰਾਂ ਨੂੰ ਜੋੜਨ ਵਾਲੀ ਮਲਿੰਦੋ ਦੇ ਬਾਅਦ ਏਅਰ ਏਸ਼ੀਆ-X ਦੂਜੀ ਏਅਰਲਾਈਨਸ ਬਣ ਗਈ ਹੈ।
ਅੰਮ੍ਰਿਤਸਰ ਏਅਰਪੋਰਟ ਤੋਂ ਇਹ ਫਲਾਈਟ ਹਫਤੇ ਵਿਚ ਚਾਰ ਦਿਨ ਐਤਵਾਰ, ਸੋਮਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਉਡਾਣ ਭਰੇਗੀ। ਰਾਤ ਲਗਭਗ 1 ਵਜੇ ਇਹ ਫਲਾਈਟ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਜੋ 5.50 ਘੰਟੇ ਦਾ ਸਫਰ ਕਰਕੇ ਭਾਰਤੀ ਸਮੇਂ ਮੁਤਾਬਕ 6.50 ਵਜੇ ਕੁਆਲਾਲੰਪੁਰ ਲੈਂਡ ਹੋ ਜਾਵੇਗੀ।
ਇਸੇ ਤਰ੍ਹਾਂ ਇਹ ਫਲਾਈਟ ਹਰ ਐਤਵਾਰ, ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਕੁਆਲਾਲੰਪੁਰ ਤੋਂ ਰਵਾਨਾ ਹੋਵੇਗੀ। ਇਹ ਫਲਾਈਟ ਕੁਆਲਾਲੰਪੁਰ ਦੇ ਸਮੇਂ ਮੁਤਾਬਕ ਰਾਤ 8.25 ਵਜੇ ਉਥੋਂ ਰਵਾਨਾ ਹੋਵੇਗੀ ਜੋ 5.55 ਘੰਟੇ ਦਾ ਸਫਰ ਤੈਅ ਕਰਕੇ ਰਾਤ 11.50 ਵਜੇ ਅੰਮ੍ਰਿਤਸਰ ਵਿਚ ਲੈਂਡ ਹੋਵੇਗੀ।
ਇਹ ਵੀ ਪੜ੍ਹੋ : ਮੌਬ ਲਿੰਚਿੰਗ ਤੇ ਨਾਬਾਲਗ ਨਾਲ ਬਲਾਤਕਾਰ ‘ਤੇ ਮੌਤ ਦੀ ਸਜ਼ਾ, ਭਾਰਤੀ ਕਾਨੂੰਨਾਂ ‘ਚ ਹੋਣਗੇ ਵੱਡੇ ਬਦਲਾਅ!
ਮਲਿੰਦੋ ਏਅਰਲਾਈਨਸ ਨੇ ਵੀ ਬੀਤੇ ਸਾਲ ਸਤੰਬਰ ਵਿਚ ਹੀ ਅੰਮ੍ਰਿਤਸਰ-ਕੁਆਲਾਲੰਪੁਰ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਸੀ। ਇਹ ਫਲਾਈਟ ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਦੋਵੇਂ ਸ਼ਹਿਰਾਂ ਵਿਚ ਉਡਾਣ ਭਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: