IPL 2026 ਵਿਚ ਲਖਨਊ ਸੁਪਰ ਜਾਇੰਟਸ ਦੀ ਹਾਰ ਦਾ ਸਿਲਸਿਲਾ ਜਾਰੀ ਹੈ। ਟੀਮ ਨੂੰ ਰਾਜਸਥਾਨ ਰਾਇਲਸ ਖਿਲਾਫ 40 ਦੌੜਾਂ ਤੋਂ ਹਾਰ ਮਿਲੀ। ਇਹ ਉਨ੍ਹਾਂ ਦੀ ਸੀਜ਼ਨ ਵਿਚ ਲਗਾਤਾਰ ਚੌਥੀ ਹਾਰ ਰਹੀ। ਘਰੇਲੂ ਮੈਦਾਨ ਇਕਾਨਾ ‘ਤੇ ਇਹ ਲਖਨਊ ਦੀ ਲਗਾਤਾਰ 7ਵੀਂ ਹਾਰ ਰਹੀ। ਟੀਮ ਨੇ ਇਕ ਸਾਲ ਤੋਂ ਘਰ ‘ਤੇ ਕੋਈ ਮੈਚ ਨਹੀਂ ਜਿਤਿਆ ਹੈ।
ਦੂਜੇ ਪਾਸੇ ਰਾਜਸਥਾਨ ਰਾਇਲਸ ਦੀ ਇਸ ਸੀਜ਼ਨ ਦੀ 5ਵੀਂ ਜਿੱਤ ਹੈ। ਬੁੱਧਵਾਰ ਨੂੰ ਲਖਨਊ ਸੁਪਰ ਜਾਇੰਟਸ ਨੂੰ 40 ਦੌੜਾਂ ਤੋਂ ਹਰਾ ਦਿੱਤਾ। ਇਕਾਨਾ ਸਟੇਡੀਅਮ ਵਿਚ ਬੁੱਧਵਾਰ ਨੂੰ ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 6 ਵਿਕਟਾਂ ‘ਤੇ 159 ਦੌੜਾਂ ਬਣਾਈਆਂ।
ਜਵਾਬ ਵਿਚ ਲਖਨਊ ਦੀ ਟੀਮ 18 ਓਵਰਾਂ ਵਿਚ 119 ਦੌੜਾਂ ‘ਤੇ ਆਲਾਊਟ ਹੋ ਗਈ। ਟੀਮ ਤੋਂ ਮਿਚੇਲ ਮਾਰਸ਼ ਨੇ ਫਿਫਟੀ ਜ਼ਰੂਰ ਲਗਾਈ ਪਰ ਉਨ੍ਹਾਂ ਨੂੰ ਬਾਕੀ ਬੱਲੇਬਾਜ਼ਾਂ ਦਾ ਸਾਥ ਨਹੀਂ ਮਿਲਿਆ। ਕਪਤਾਨ ਰਿਸ਼ਭ ਪੰਤ, ਆਯੁਸ਼ ਬਡੋਨੀ ਤੇ ਏਡਨ ਮਾਰਕਰਮ ਖਾਤਾ ਤੱਕ ਨਹੀਂ ਖੋਲ੍ਹ ਸਕੇ।
ਇਹ ਵੀ ਪੜ੍ਹੋ : MLA ਜਸਵੰਤ ਸਿੰਘ ਗੱਜਣਮਾਜਰਾ ਸਣੇ 4 ਨੂੰ CBI ਕੋਰਟ ਨੇ ਦਿੱਤੀ ਜ਼ਮਾਨਤ, 40 ਕਰੋੜ ਰੁਪਏ ਦੀ ਧੋਖਾਧੜੀ ਦਾ ਹੈ ਮਾਮਲਾ
ਗੇਂਦਬਾਜ਼ੀ ਵਿਚ ਰਾਜਸਥਾਨ ਤੋਂ ਜੋਰਫਾ ਆਰਚਰ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੇ ਆਲਰਾਊਂਡ ਪ੍ਰਦਰਸ਼ਨ ਕਰਦੇ ਹੋਏ ਨਾਟਆਊਟ 43 ਦੌੜਾਂ ਬਣਾਈਆਂ ਤੇ ਨਿਕੋਲਸਨ ਪੂਰਨ ਦਾ ਅਹਿਮ ਵਿਕਟ ਵੀ ਲਿਆ। ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।ਵੀਡੀਓ ਲਈ ਕਲਿੱਕ ਕਰੋ -:











