ਸਾਬਕਾ CM ਚੰਨੀ ਦੇ ਘਰ ਮੀਟਿੰਗ ਨੂੰ ਲੈ ਕੇ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਸੂਬਾ ਪ੍ਰਧਾਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜਾ ਵੜਿੰਗ ਪਿੱਛੇ ਇੱਕ ਵੀ ਕਾਂਗਰਸੀ ਲੀਡਰ ਨਹੀਂ। ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਦੀ ਲਿਸਟ ਪਾੜ ਕੇ ਸੁੱਟ ਦਿੱਤੀ, ਫੈਸਲੇ ਦੇ ਵਿਰੋਧ ਲਈ ਕਾਂਗਰਸ ਦੇ ਲੀਡਰਾਂ ਦਾ ਕਸੂਰ ਨਹੀਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜ਼ਿੱਦੀ ਹੈ, ਉਸਨੇ ਸਾਰੀ ਪਾਰਟੀ ਖਤਮ ਕਰ ਦਿੱਤੀ। ਬਿੱਟੂ ੇ ਕਿਹਾ ਕਿ ਰਾਜਾ ਵੜਿੰਗ ਸਾਬ੍ਹ ਤੁਸੀਂ ਵੀ ਚੰਨੀ ਸਾਬ੍ਹ ਦੇ ਘਰ ਚਲੇ ਜਾਓ ਚੰਗਾ ਹੋਵੇਗਾ।

ਰਵਨੀਤ ਬਿੱਟੂ ਨੇ ਕਿਹਾ ਕਿ “ਇੱਕ ਮਸ਼ਹੂਰ ਫਿਲਮ, ਸ਼ੋਲੇ ਹੈ, ਜਿਸ ਵਿੱਚ ਪੰਜਾਬ ਦੇ ਹੀਰੋ, ਧਰਮਿੰਦਰ ਵੀ ਹਨ। ਇੱਕ ਸੀਨ ਵਿੱਚ, ਅਸਰਾਨੀ ਕਹਿੰਦਾ ਹੈ, ਅੱਧੇ ਇਸ ਸੱਜੇ ਚਲੇ ਜਾਓ, ਅੱਧੇ ਖੱਬੇ ਚਲੇ ਜਾਓ, ਬਾਕੀ ਮੇਰੇ ਪਿੱਛੇ ਆਓ’ ਰਾਜਾ ਵੜਿੰਗ ਸਾਹਿਬ, ਉਹ ਸੀਨ ਅੱਜ ਯਾਦ ਆਉਂਦਾ ਹੈ। ਜਿਹੜਾ ਪਾਰਟੀ ਪ੍ਰਧਾਨ ਬਣਿਆ, ਤਾਂ ਉਨ੍ਹਾਂ ਨੇ ਕਿਹਾ, “ਮੇਰੇ ਪਿੱਛੇ ਆਓ,” ਪਰ ਇੱਕ ਵੀ ਪਾਰਟੀ ਲੀਡਰ ਜਾਂ ਵਰਕਰ ਉਨ੍ਹਾਂ ਦੇ ਪਿੱਛੇ ਨਹੀਂ ਆਇਆ, ਇੱਕ ਵੀ ਨਹੀਂ…” ਅੱਜ ਰਾਜਾ ਵੜਿੰਗ ਸਾਬ੍ਹ ਨਾਲ ਹੋਈ ਹੈ।
ਇਹ ਵੀ ਪੜ੍ਹੋ : ਮਾਨਸੂਨ ‘ਚ ਇਮਿਊਨਿਟੀ ਵਧਾਉਣ ਵਾਲੀਆਂ ਇਨ੍ਹਾਂ 5 ਚੀਜ਼ਾਂ ਨਾਲ ਘਟੇਗਾ ਬੀਮਾਰੀ ਤੇ ਇਨਫੈਕਸ਼ਨ ਦਾ ਖਤਰਾ
ਉਨ੍ਹਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਦੀ 20-21 ਬੰਦਿਆਂ ਦੀ ਲਿਸਟ ਕਾਂਗਰਸ ਪਾਰਟੀ ਨੇ ਰਿਜੈਕਟ ਕਰ ਦਿੱਤੀ, ਜਿਵੇਂ ਇਨ੍ਹਾਂ ਨੇ ਮਨਮੋਹਨ ਸਿੰਘ ਦਾ ਬਿੱਲ ਸੁੱਟਿਆ ਸੀ, ਉਸੇ ਤਰ੍ਹਾਂ ਪਾੜ ਕੇ ਸੁੱਟ ਡਸਟਬਿਨ ਵਿਚ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਹ ਲੀਡਰਾਂ ਦਾ ਕਸੂਰ ਨਹੀਂ ਜਿਹੜੇ ਫੈਸਲੇ ਦਾ ਵਿਰੋਧ ਕਰ ਰਹੇ ਹਨ, ਉਹ ਹਾਈਕਮਾਨ ਦਾ ਕਸੂਰ ਏ ਜੋ ਪੰਜਾਬ ਦੇ ਕਿਸੇ ਦੀ ਵੀ ਆਵਾਜ ਨਹੀਂ ਸੁਣੀ। ਵੇਨੂੰਗੋਪਾਲ ਵਰਗੇ ਜਿਨ੍ਹਾਂ ਨੂੰ ਉੱਤਰ ਭਾਰਤ ਦੀ ਨਾ ਭਾਸ਼ਾ ਆਉਂਦੀ ਏ, ਨਾ ਗੱਲ ਸਮਝ ਆਉਂਦੀ ਏ, ਪੰਜਾਬੀ ਕਿੱਥੋਂ ਸਮਝ ਆਉਣੀ, ਜਦੋਂ ਉਹੋ ਜਿਹੇ ਬੰਦੇ ਪਾਰਟੀ ਦਾ ਫੈਸਲਾ ਕਰਨਗੇ ਤਾਂ ਫਿਰ ਕੀ ਹੀ ਹੋਣਾ। ਰਾਹੁਲ ਗਾਂਧੀ ਤਾਂ ਜਿੱਦੀ ਏ, ਉਸ ਨੇ ਤਾਂ ਸਾਰੀ ਪਾਰਟੀ ਮੁਕਾ ਦਿੱਤੀ, ਤਾਂ ਰਾਜਾ ਵੜਿੰਗ ਸਾਬ੍ਹ ਤੁਸੀਂ ਵੀ ਰਾਜਾ ਵੜਿੰਗ ਦੇ ਘਰੇ ਚਲੇ ਜਾਓ ਤਾਂ ਚੰਗਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









