ਐਲਨ ਮਸਕ ਟਵਿੱਟਰ ਯੂਜ਼ਰਸ ਨੂੰ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਮਸਕ ਟਵਿੱਟਰ ਦੀ ਵਰਤੋਂ ਕਰਨ ਲਈ ਸਾਰੇ ਯੂਜ਼ਰਸ ਤੋਂ ਪੈਸੇ ਲੈ ਸਕਦੇ ਹਨ। ਰਿਪੋਰਟਾਂ ਮੁਤਾਬਕ ਮਸਕ ਸਾਰੇ ਟਵਿੱਟਰ ਯੂਜ਼ਰਸ ਤੋਂ ਸਬਸਕ੍ਰਿਪਸ਼ਨ ਚਾਰਜ ਲੈਣ ਦੀ ਯੋਜਨਾ ਬਣਾ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਕੰਪਨੀ ਦੀ ਹਾਲ ਹੀ ‘ਚ ਹੋਈ ਬੈਠਕ ‘ਚ ਸਾਰੇ ਯੂਜ਼ਰਸ ਤੋਂ ਸਬਸਕ੍ਰਿਪਸ਼ਨ ਫੀਸ ਵਸੂਲਣ ਦੇ ਮੁੱਦੇ ‘ਤੇ ਚਰਚਾ ਕੀਤੀ ਗਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਪਨੀ ਮਹੀਨੇ ‘ਚ ਕੁਝ ਦਿਨਾਂ ਲਈ ਯੂਜ਼ਰਸ ਨੂੰ ਫ੍ਰੀ ਟਵਿੱਟਰ ਆਫਰ ਕਰੇਗੀ। ਇਸ ਤੋਂ ਬਾਅਦ, ਯੂਜ਼ਰਸ ਨੂੰ ਟਵਿੱਟਰ ਦੀ ਵਰਤੋਂ ਕਰਨ ਲਈ ਇੱਕ ਤੈਅ ਸਬਸਕ੍ਰਿਪਸ਼ਨ ਚਾਰਜ ਦੇਣਾ ਹੋਵੇਗਾ।
ਟਵਿੱਟਰ ‘ਚ ਇਹ ਨਵਾਂ ਬਦਲਾਅ ਕਦੋਂ ਲਾਗੂ ਹੋਵੇਗਾ, ਇਸ ਬਾਰੇ ਪੱਕਾ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ, ਕੰਪਨੀ ਦੇ ਇੰਜੀਨੀਅਰ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੇ ਗਲੋਬਲ ਰੋਲਆਊਟ ‘ਤੇ ਕੰਮ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਰੇ ਯੂਜ਼ਰਸ ਨੂੰ ਸਬਸਕ੍ਰਿਪਸ਼ਨ ਚਾਰਜ ਵਸੂਲਣ ਵਿੱਚ ਕੁਝ ਹਫ਼ਤੇ ਜਾਂ ਮਹੀਨੇ ਲੱਗ ਸਕਦੇ ਹਨ।
ਇਹ ਵੀ ਪੜ੍ਹੋ : 44 ਸਾਲ ਪਹਿਲਾਂ ਪਿਤਾ ਤੇ ਹੁਣ ਪੁੱਤਰ CJI, ਜਸਟਿਸ ਚੰਦਰਚੂੜ ਨੇ ਚੁੱਕੀ ਸਹੁੰ
ਮਸਕ ਨੇ ਕੁਝ ਦਿਨ ਪਹਿਲਾਂ ਟਵਿੱਟਰ ਖਰੀਦਿਆ ਸੀ। ਕੰਪਨੀ ਦੇ ਮਾਲਕ ਬਣਨ ਤੋਂ ਬਾਅਦ ਮਸਕ ਨੇ ਵੱਡੇ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਵਿੱਚ, ਵੈਰੀਫਾਈਡ ਖਾਤੇ ਲਈ ਸਬਸਕ੍ਰਿਪਸ਼ਨ ਚਾਰਜ ਯਾਨੀ ਬਲੂ ਟਿੱਕ ਮੁੱਖ ਹੈ। ਮਸਕ ਨੇ ਟਵਿੱਟਰ ਬਲੂ ਲਈ 7.99 ਡਾਲਰ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਸਬਸਕ੍ਰਿਪਸ਼ਨ ਚਾਰਜ ਲੈਣ ਦੀ ਸ਼ਉਰੂਆਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: