ਮੰਗਲਵਾਰ ਨੂੰ ਕ੍ਰਿਕਟ ਜਗਤ ਨੂੰ ਵੱਡਾ ਝਟਕਾ ਲੱਗਾ। ਇੱਕ ਸਾਬਕਾ ਤੇਜ਼ ਗੇਂਦਬਾਜ਼ ਸ਼ਾਪੂਰ ਜ਼ਾਦਰਾਨ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉਹ ਬੁੱਧਵਾਰ ਨੂੰ 39 ਸਾਲਾਂ ਦਾ ਹੋਣ ਵਾਲੇ ਸੀ। ਉਹ ਪਿਛਲੇ ਕਈ ਮਹੀਨਿਆਂ ਤੋਂ ਨਵੀਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸੀ। ਉਹ ਇੱਕ ਦੁਰਲੱਭ ਅਤੇ ਜਾਨਲੇਵਾ ਬਿਮਾਰੀ ਤੋਂ ਪੀੜਤ ਸਨ ਅਤੇ ਜਨਵਰੀ ਵਿੱਚ ਇਲਾਜ ਲਈ ਭਾਰਤ ਆਏ ਸਨ। ਉਨ੍ਹਾਂ ਨੇ 2009 ਤੋਂ 2020 ਵਿਚਕਾਰ ਅਫਗਾਨਿਸਤਾਨ ਲਈ 80 ਅੰਤਰਰਾਸ਼ਟਰੀ ਮੈਚ ਖੇਡੇ ਸਨ।
ਸ਼ਾਪੂਰ ਜ਼ਾਦਰਾਨ ਪਿਛਲੇ ਕਈ ਮਹੀਨਿਆਂ ਤੋਂ ਨਵੀਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਸਨ। ਉਹ ਜਨਵਰੀ ਵਿੱਚ ਇਲਾਜ ਲਈ ਭਾਰਤ ਆਏ ਸਨ।

ਸ਼ਾਪੂਰ ਜ਼ਾਦਰਾਨ ਨੂੰ ਹੀਮੋਫੈਗੋਸਾਈਟਿਕ ਲਿਮਫੋਹਿਸਟੀਓਸਾਈਟੋਸਿਸ (HLH) ਨਾਮਕ ਇੱਕ ਦੁਰਲੱਭ ਅਤੇ ਜਾਨਲੇਵਾ ਬਿਮਾਰੀ ਤੋਂ ਪੀੜਤ ਸੀ। ਇਸ ਬਿਮਾਰੀ ਵਿੱਚ ਸਰੀਰ ਦਾ ਇਮਿਊਨ ਸਿਸਟਮ ਓਵਰਐਕਟਿਵ ਹੋ ਜਾਂਦਾ ਹੈ। ਇਹ ਗੰਭੀਰ ਸੋਜਸ਼ ਦਾ ਕਾਰਨ ਬਣਦਾ ਹੈ ਅਤੇ ਬੋਨ ਮੈਰੋ, ਜਿਗਰ, ਤਿੱਲੀ ਅਤੇ ਲਿੰਫ ਨੋਡਸ ਸਮੇਤ ਕਈ ਅੰਗਾਂ ਅਤੇ ਟਿਸ਼ੂਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਰਿਪੋਰਟਾਂ ਮੁਤਾਬਕ ਉਹ ਬਿਮਾਰੀ ਦੀ ਅਡਵਾਂਸ ਸਟੇਜ ਵਿੱਚ ਸੀ ਅਤੇ ਨਵੀਂ ਦਿੱਲੀ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਆਪਣੀ ਜ਼ਿੰਦਗੀ ਲਈ ਲੜ ਰਹੇ ਸੀ।
ਇਹ ਵੀ ਪੜ੍ਹੋ : ਜਲੰਧਰ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਹੋਈ ਮੁਠਭੇੜ, ਜਵਾਬੀ ਕਾਰਵਾਈ ‘ਚ ਦੋਸ਼ੀ ਦੇ ਲੱਗੀ ਗੋਲੀ
ਸ਼ਾਪੁਰ ਜ਼ਾਦਰਾਨ ਨੇ 2009 ਅਤੇ 2020 ਦੇ ਵਿਚਕਾਰ ਅਫਗਾਨਿਸਤਾਨ ਲਈ ਕੁੱਲ 80 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਦੇ ਛੋਟੇ ਭਰਾ, ਗਹਿਮਈ ਜ਼ਾਦਰਾਨ ਮੁਤਾਬਕ ਉਹ ਪਹਿਲੀ ਵਾਰ ਪਿਛਲੇ ਸਾਲ ਅਕਤੂਬਰ ਵਿੱਚ ਬੀਮਾਰ ਮਹਿਸੂਸ ਕਰ ਰਹੇ ਸੀ। ਅਫਗਾਨ ਡਾਕਟਰਾਂ ਨੇ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਭਾਰਤ ਜਾਣ ਦੀ ਸਲਾਹ ਦਿੱਤੀ।
ਗਹਿਮਈ ਜ਼ਾਦਰਾਨ ਮੁਤਾਬਕ ਰਾਸ਼ਿਦ ਖਾਨ ਅਤੇ ਮਿਰਵਾਇਸ ਅਸ਼ਰਫ ਨੇ ਭਾਰਤ ਵਿੱਚ ਆਪਣੇ ਸੰਪਰਕਾਂ ਰਾਹੀਂ ਸ਼ਾਪੁਰ ਜ਼ਾਦਰਾਨ ਨੂੰ ਜਲਦੀ ਭਾਰਤੀ ਵੀਜ਼ਾ ਪ੍ਰਾਪਤ ਕਰਨ ਵਿੱਚ ਮਦਦ ਕੀਤੀ। ਰਿਪੋਰਟਾਂ ਮੁਤਾਬਕ ਮਿਰਵਾਇਸ ਅਸ਼ਰਫ ਨੇ ਜੈ ਸ਼ਾਹ ਨਾਲ ਸੰਪਰਕ ਕੀਤਾ, ਜਦੋਂ ਕਿ ਰਾਸ਼ਿਦ ਖਾਨ ਨੇ ਕ੍ਰਿਕਟ ਜਗਤ ਵਿੱਚ ਆਪਣੇ ਸੰਪਰਕਾਂ ਦੀ ਵਰਤੋਂ ਕੀਤੀ।
ਵੀਡੀਓ ਲਈ ਕਲਿੱਕ ਕਰੋ -:










