Gmail ਸਿਰਫ਼ Email ਭੇਜਣ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਇਸ ਵਿਚ ਕਈ ਕਮਾਲ ਦੇ ਤੇ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਜੇ ਤੁਸੀਂ ਵੀ ਈਮੇਲ ਭੇਜਣ ਲਈ Google ਦੇ ਇਸ ਪਾਪੁਲਰ ਪਲੇਟਫਾਰਮ ਦਾ ਇਸਤੇਮਾਲ ਕਰਦੇ ਹੋ ਤਾਂ ਚੱਲੋ ਤੁਹਾਨੂੰ ਜੀਮੇਲ ਵਿਚ ਮਿਲਣ ਵਾਲੇ Confidential Mode ਬਾਰੇ ਜਾਣਕਾਰੀ ਦਿੰਦੇ ਹਾਂ। ਬਹੁਤ ਸਾਰੇ ਲੋਕਾਂ ਨੇ ਇਸ ਫੀਚਰ ਬਾਰੇ ਸੁਣਿਆ ਹੋਵੇਗਾ ਤੇ ਇਸ ਨੂੰ ਇਸਤੇਮਾਲ ਕੀਤਾ ਹੋਵੇਗਾ ਪਰ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦ ਪਤਾ ਨਹੀਂ ਹੈ ਕਿ ਇਹ ਫੀਚਰ ਕੀ ਹੈ, ਕਿਵੇਂ ਕੰਮ ਕਰਦ ਹੈ ਤੇ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ?

Gmail Confidential Mode ਦਾ ਇੰਝ ਕਰੋ ਇਸਤੇਮਾਲ :
- ਆਪਣੇ ਕੰਪਿਊਟਰ ਜਾਂ ਮੋਬਾਈਲ ਐਪ ‘ਤੇ Gmial ਖੋਲ੍ਹੋ ਅਤੇ ਇੱਕ ਨਵਾਂ ਈਮੇਲ ਭੇਜਣ ਲਈ Compose ਆਪਸ਼ਨ ‘ਤੇ ਕਲਿੱਕ ਕਰੋ।
- ਈਮੇਲ ਲਿਖਣ ਵੇਲੇ ਤੁਹਾਨੂੰ ਆਪਣੇ ਕੰਪਿਊਟਰ ‘ਤੇ Insert Photo ਦੇ ਸੱਜੇ ਪਾਸੇ Toggle Confidential Mode ਆਪਸ਼ਨ ਮਿਲੇਗਾ।
- ਜਿਵੇਂ ਹੀ ਤੁਸੀਂ ਇਸ ਮੋਡ ‘ਤੇ ਕਲਿੱਕ ਕਰਦੇ ਹੋ, ਇੱਕ ਵੱਖਰੀ ਵਿੰਡੋ ਖੁੱਲ੍ਹ ਜਾਵੇਗੀ, ਜਿਸ ਵਿਚ ਤੁਹਾਨੂੰ ਐਕਸਪਾਇਰੀ ਡੇਟ (ਐਕਸਪਾਇਰ ਇਨ 1 ਡੇ, ਐਕਸਪਾਇਰ ਇਨ 1 ਵੀਕ, ਐਕਸਪਾਇਰ ਇਨ 1 ਮੰਥ, ਐਕਸਪਾਇਰ ਇਨ ਥ੍ਰੀ ਮੰਥ, ਐਕਸਪਾਇਰ ਇਨ ਫਾਈਵ ਈਅਰ) ਦੇ ਆਪਸ਼ਨ ਮਿਲੇਗਾ।
- ਇਸ ਤੋਂ ਇਲਾਵਾ, ਤੁਸੀਂ REQUIRE PASSCODE ਦਿਖੇਗਾ, ਜਿੱਥੇ ਤੁਹਾਨੂੰ ਦੋ ਆਪਸ਼ਨ ਮਿਲਣਗੇ: No SMS Passcode ਅਤੇ ਦੂਜਾ SMS passcode। ਇਹ ਧਿਆਨ ਦੇਣ ਯੋਗ ਹੈ ਕਿ ਸਾਰੇ ਪਾਸਕੋਡ Google ਵੱਲੋਂ ਜਨਰੇਟ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੀ ਮਾਰਕੀਟ ‘ਚ ਜ਼ਬਰਦਸਤ ਧਮਾਕਾ, ਇੱਕ ਬੰਦਾ ਹੋਇਆ ਫੱਟੜ, ਕਈ ਦੁਕਾਨਾਂ ਦੇ ਟੁੱਟੇ ਸ਼ੀਸ਼ੇ
ਇਹ ਫੀਚਰ ਤੁਹਾਨੂੰ ਇਸ ਗੱਲ ‘ਤੇ ਕੰਟਰੋਲ ਆਫਰ ਕਰਦਾ ਹੈ ਕਿ ਦੂਜਾ ਵਿਅਕਤੀ ਤੁਹਾਡੇ ਵੱਲੋਂ ਭੇਜੀ ਗਈ ਈਮੇਲ ਕਦੋਂ ਤੱਕ ਐਕਸੈੱਸ ਕਰ ਸਕੇਗਾ। Gmail ਦੇ ਇਸ ਫੀਚਰ ਦਾ ਦਾਅਵਾ ਹੈ ਕਿ ਤੁਹਾਡਾ ਈਮੇਲ ਜਿਸ ਵੀ ਬੰਦੇ ਨੂੰ ਰਿਸੀਵ ਹੋਵੇਗਾ ਉਹ ਬੰਦ ਨਾ ਹੀ ਤੁਹਾਡੇ ਈਮੇਲ ਨੂੰ ਕਿਸੇ ਨੂੰ ਫਾਰਵਰਡ ਕਰ ਸਕੇਗਾ, ਨਾ ਕਾਪੀ ਕਰ ਸਕੇਗਾ, ਨਾ ਪ੍ਰਿੰਟ ਕਰ ਸਕੇਗਾ ਤੇ ਨਾ ਹੀ ਈਮੇਲ ਨੂੰ ਡਾਊਨਲੋਡ ਕਰ ਸਕੇਗਾ। ਇਹ ਫੀਚਰ ਲੋਕਾਂ ਦ ਪ੍ਰਾਈਵੇਸੀ ਨੂੰ ਮਜਬੂਤ ਕਰਨ ਵਿਚ ਮਦਦ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










