ਮੰਗਲਵਾਰ ਦੁਪਹਿਰ ਨੂੰ ਫਰੀਦਕੋਟ ਦੇ ਮੇਨ ਬਾਜ਼ਾਰ ਵਿੱਚ ਇੱਕ ਦੁਕਾਨ ਦੀ ਪਹਿਲੀ ਮੰਜ਼ਿਲ ‘ਤੇ ਇੱਕ ਸੁਨਿਆਰੇ ਦੀ ਵਰਕਸ਼ਾਪ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ। ਇਸ ਹਾਦਸੇ ਵਿਚ ਵਰਕਸ਼ਾਪ ਵਿਚ ਕੰਮ ਕਰਨ ਵਾਲਾ ਬੰਦਾ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸ ਨੂੰ ਤੁਰੰਤ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ, ਫਰੀਦਕੋਟ ਵਿੱਚ ਦਾਖਲ ਕਰਵਾਇਆ ਗਿਆ।

ਰਿਪੋਰਟਾਂ ਮੁਤਾਬਕ ਦੁਪਹਿਰ 3 ਵਜੇ ਦੇ ਕਰੀਬ, ਜਿਵੇਂ ਹੀ ਇੱਕ ਕਾਰੀਗਰ ਵਰਕਸ਼ਾਪ ਵਿੱਚ ਦਾਖਲ ਹੋਇਆ, ਅਚਾਨਕ ਤੇਜ ਧਮਾਕਾ ਹੋਇਆ। ਧਮਾਕਾ ਇੰਨਾ ਜਬਰਦਸਤ ਸੀ ਕਿ ਇਸ ਨਾਲ ਨੇੜਲੀਆਂ ਕਈ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ ਦਿੱਤੇ ਅਤੇ ਵਰਕਸ਼ਾਪ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਸੀਸੀਟੀਵੀ ਕੈਮਰਿਆਂ ਵਿਚ ਧਮਾਕੇ ਦੀ ਤੇ ਸ਼ੀਸ਼ੇ ਟੁੱਟਣ ਦੀਆਂ ਤਸਵੀਰਾਂ ਕੈਦ ਹੋ ਗਈਆਂ।
ਇਹ ਵੀ ਪੜ੍ਹੋ : ‘ਜੰਗਲ ਰਾਜ ਨਹੀਂ ਚੱਲਣ ਦਿਆਂਗੇ…’, ਹੋਰਮੁਜ਼ ਨਾਕਾਬੰਦੀ ਨੂੰ ਲੈ ਕੇ ਚੀਨ ਦੀ ਅਮਰੀਕਾ ਨੂੰ Warning
ਪਹਿਲਾਂ ਦੁਕਾਨਦਾਰਾਂ ਨੂੰ ਲੱਗਿਆ ਕਿ ਕੋਈ ਗੈਸ ਸਿਲੰਡਰ ਫਟਿਆ ਹੈ। ਹਾਲਾਂਕਿ ਧਮਾਕੇ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਨਾਲ ਪੂਰੇ ਬਾਜ਼ਾਰ ਵਿੱਚ ਦਹਿਸ਼ਤ ਫੈਲ ਗਈ। ਪੁਲਿਸ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਮੁਲਾਂਕਣ ਕੀਤਾ।
ਇਸ ਸਬੰਧ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੂਰੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










