ਗਰਮੀਆਂ ਵਿੱਚ ਸਰੀਰ ਨੂੰ ਠੰਡਾ ਰੱਖਣ ਲਈ ਗੂੰਦ ਕਤੀਰਾ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਇੱਕ ਨੈਚੂਰਲ ਬਾਡੀ ਕੂਲਰ ਹੈ, ਜੋ ਸਰੀਰ ਨੂੰ ਅੰਦਰੋਂ ਠੰਢਾ ਰੱਖਣ ਦੇ ਨਾਲ ਕਮਜੋਰੀ ਤੇ ਡਿਹਾਈਡ੍ਰੇਸ਼ਨ ਤੋਂ ਬਚਾਉਣ ਵਿਚ ਮਦਦ ਕਰਦਾ ਹੈ। ਕਈ ਲੋਕ ਇਸ ਨੂੰ ਦੁੱਧ, ਸ਼ਰਬਤ ਜਾਂ ਠੰਡਾਈ ਨਾਲ ਮਿਲਾ ਕੇ ਖਾਂਦੇ ਹਨ, ਪਰ ਅਕਸਰ ਇਹ ਸਵਾਲ ਉੱਠਦਾ ਹੈ ਕਿ ਇੱਕ ਦਿਨ ਵਿੱਚ ਕਿੰਨਾ ਕੁ ਗੂੰਦ ਕਤੀਰਾ ਖਾਣਾ ਉਚਿਤ ਹੈ। ਮਾਹਿਰਾਂ ਮੁਤਾਬਕ ਸੀਮਤ ਮਾਤਰਾ ਵਿੱਚ ਗੂੰਦ ਕਤੀਰਾ ਕਾਣਾ ਫਾਇਦੇਮੰਦ ਹੈ, ਕਿਉਂਕਿ ਜ਼ਿਆਦਾ ਖਾਣ ਨਾਲ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਇੱਕ ਦਿਨ ਵਿੱਚ ਕਿੰਨਾ ਕੁ ਗੂੰਦ ਕਤੀਰਾ ਖਾਣਾ ਚਾਹੀਦਾ ਹੈ?
ਇੱਕ ਵਿਅਕਤੀ ਲਈ ਦਿਨ ਭਰ ਵਿੱਚ ਭਿੱਜੇ ਹੋਏ ਗੂੰਦ ਕਤਰੀਰੇ ਦਾ ਲਗਭਗ 1 ਤੋਂ 2 ਚੱਮਚ ਖਾਣਾ ਕਾਫੀ ਮੰਨਿਆ ਜਾਂਦਾ ਹੈ। ਇਸ ਨੂੰ ਰਾਤ ਭਰ ਪਾਣੀ ਵਿੱਚ ਭਿਓ ਕੇ ਸਵੇਰੇ ਖਾਣਾ ਵਧੇਰੇ ਫਾਇਦੇਮੰਦ ਹੁੰਦਾ ਹੈ।

ਗੂੰਦ ਕਤੀਰਾ ਖਾਣ ਦੇ ਫਾਇਦੇ
ਸਰੀਰ ਨੂੰ ਠੰਡਾ ਰੱਖਦਾ ਹੈ: ਗੂੰਦ ਕਤੀਰੇ ਦੀ ਤਾਸੀਰ ਠੰਢੀ ਹੁੰਦੀ ਹੈ, ਜੋ ਗਰਮੀਆਂ ਵਿੱਚ ਲੂ ਅਤੇ ਸਰੀਰ ਦੀ ਗਰਮੀ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ। ਇਸ ਲਈ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਗੂੰਦ ਕਤੀਰੇ ਦਾ ਸੇਵਨ ਕਰੋ।
ਡੀਹਾਈਡਰੇਸ਼ਨ ਨੂੰ ਰੋਕਦਾ ਹੈ: ਗੂੰਦ ਕਤੀਰੇ ਦਾ ਸੇਵਨ ਡੀਹਾਈਡਰੇਸ਼ਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਰੋਕਦਾ ਹੈ ਅਤੇ ਸਰੀਰ ਨੂੰ ਲੰਬੇ ਸਮੇਂ ਤੱਕ ਹਾਈਡਰੇਟ ਰੱਖਣ ਵਿੱਚ ਮਦਦ ਕਰਦਾ ਹੈ।

ਕਮਜ਼ੋਰੀ ਅਤੇ ਥਕਾਵਟ ਤੋਂ ਰਾਹਤ : ਗੂੰਦ ਕਤੀਰਾ ਸਰੀਰ ਨੂੰ ਊਰਜਾ ਦੇਣ ਅਤੇ ਕਮਜ਼ੋਰੀ ਘਟਾਉਣ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ। ਇਸ ਵਿੱਚ ਭਰਪੂਰ ਪ੍ਰੋਟੀਨ ਅਤੇ ਫੋਲਿਕ ਐਸਿਡ ਹੁੰਦਾ ਹੈ, ਜੋ ਥਕਾਵਟ, ਕਮਜ਼ੋਰੀ ਅਤੇ ਚੱਕਰ ਆਉਣ ਤੋਂ ਰਾਹਤ ਪਾਉਣ ਵਿੱਚ ਮਦਦ ਕਰਦਾ ਹੈ, ਸਰੀਰ ਨੂੰ ਤੁਰੰਤ ਊਰਜਾ ਦਿੰਦਾ ਹੈ।
ਪਾਚਣ ਲਈ ਲਾਭਦਾਇਕ: ਗੂੰਦ ਕਤੀਰੇ ਦਾ ਸੇਵਨ ਪਾਚਣ ਲਈ ਲਾਭਦਾਇਕ ਹੈ। ਗੂੰਦ ਕਤੀਰੇ ਵਿੱਚ ਮੌਜੂਦ ਫਾਈਬਰ ਸਮੱਗਰੀ ਪਾਚਨ ਨੂੰ ਬਿਹਤਰ ਬਣਾਉਣ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਵਿੱਚ ਮਦਦ ਕਰ ਸਕਦੀ ਹੈ।
ਚਮੜੀ ਲਈ ਲਾਭਦਾਇਕ: ਗੂੰਦ ਕਤੀਰੇ ਨੂੰ ਗਰਮੀਆਂ ਵਿੱਚ ਚਮੜੀ ਨੂੰ ਹਾਈਡਰੇਟ ਅਤੇ ਚਮਕਦਾਰ ਰੱਖਣ ਵਿੱਚ ਵੀ ਮਦਦਗਾਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ‘ਕੋਈ ਸਬਕ ਨਹੀਂ ਸਿੱਖਿਆ’, NEET ਪੇਪਰ ਲੀਕ ‘ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਤੇ NTA ਨੂੰ ਨੋਟਿਸ ਜਾਰੀ
ਗੂੰਦ ਕਤੀਰੇ ਦਾ ਸੇਵਨ ਕਰਦੇ ਸਮੇਂ ਇਹ ਸਾਵਧਾਨੀਆਂ ਵਰਤੋ:
ਗੂੰਦ ਕਤੀਰੇ ਨੂੰ ਹਮੇਸ਼ਾ ਪਾਣੀ ਵਿਚ ਭਿਓਂ ਕੇ ਹੀ ਖਾਓ। ਜ਼ਿਆਦਾ ਸੇਵਨ ਗੈਸ, ਬਲੋਟਿੰਗ ਜਾਂ ਬਦਹਜ਼ਮੀ ਦਾ ਕਾਰਨ ਬਣ ਸਕਦਾ ਹੈ। ਸ਼ੂਗਰ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਡਾਕਟਰ ਦੀ ਸਲਾਹ ਲੈਣ ਤੋਂ ਬਾਅਦ ਹੀ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਇਹ ਸੀਮਤ ਮਾਤਰਾ ਵਿੱਚ ਦੇਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










