ਟਵਿੱਟਰ ਹੁਣ X Corp ਦਾ ਹਿੱਸਾ ਬਣ ਗਿਆ ਹੈ ਅਤੇ ਐਲਨ ਮਸਕ ਨੇ ਇਸਦਾ ਨਾਮ ਬਦਲ ਕੇ X ਕਰ ਦਿੱਤਾ ਹੈ। ਮਸਕ ਦੇ ਹੱਥਾਂ ‘ਚ ਕੰਟਰੋਲ ਆਉਣ ਤੋਂ ਬਾਅਦ ਇਸ ਪਲੇਟਫਾਰਮ ‘ਤੇ ਲਗਾਤਾਰ ਬਦਲਾਅ ਹੋ ਰਹੇ ਹਨ। ਕੰਪਨੀ ਨੇ ਭਾਰਤ ਵਿੱਚ ਰਿਕਾਰਡ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਨੇ ਜੂਨ ਤੋਂ ਜੁਲਾਈ ਦਰਮਿਆਨ 23,95,495 ਖਾਤਿਆਂ ਨੂੰ ਬੈਨ ਕੀਤਾ ਹੈ।
ਇਨ੍ਹਾਂ ਖਾਤਿਆਂ ‘ਤੇ ਪਾਬੰਦੀ ਲਗਾਉਣ ਦਾ ਮੂਲ ਕਾਰਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤ ਨਿਊਡਿਟੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਪਲੇਟਫਾਰਮ ਦੁਆਰਾ ਦੇਸ਼ ਵਿੱਚ ਦਹਿਸ਼ਤ ਫੈਲਾਉਣ ਲਈ 1,772 ਖਾਤਿਆਂ ਨੂੰ ਹਟਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਆਈਟੀ ਨਿਯਮ 2021 ਦੇ ਮੁਤਾਬਕ, ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਇਨ੍ਹਾਂ ਖਾਤਿਆਂ ਨੂੰ ਬੈਨ ਕਰਨ ਦੀ ਜਾਣਕਾਰੀ ਦੇਣੀ ਪੈਂਦੀ ਹੈ।
ਜੂਨ ਅਤੇ ਜੁਲਾਈ ਦੇ ਵਿਚਕਾਰ ਹੀ, 3,340 ਯੂਜ਼ਰਸ ਨੇ ਸ਼ਿਕਾਇਤ ਨਿਵਾਰਣ ਵਿਧੀ ਦੇ ਤਹਿਤ ਵੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਇਹ ਰਿਪੋਰਟ ਕੁਝ ਦਿਨਾਂ ਦੀ ਦੇਰੀ ਤੋਂ ਬਾਅਦ ਪ੍ਰਕਾਸ਼ਿਤ ਕੀਤੀ ਗਈ ਹੈ।
ਰਿਪੋਰਟ ਮਹੀਨੇ ਦੀ ਪਹਿਲੀ ਤਾਰੀਖ ਨੂੰ ਪ੍ਰਕਾਸ਼ਿਤ ਹੋਣੀ ਚਾਹੀਦੀ ਸੀ, ਪਰ ਕੰਪਨੀ ਨੇ ਇਸਦੀ ਜਾਣਕਾਰੀ ਦੇਰੀ ਨਾਲ ਦਿੱਤੀ ਹੈ। ਹੋਰ ਸੋਸ਼ਲ ਮੀਡੀਆ ਪਲੇਟਫਾਰਮ ਮੈਟਾ ਅਤੇ ਵ੍ਹਟਸਐਪ ਪਹਿਲਾਂ ਹੀ ਆਪਣੀਆਂ ਰਿਪੋਰਟਾਂ ਪ੍ਰਕਾਸ਼ਿਤ ਕਰ ਚੁੱਕੇ ਹਨ।
26 ਜੂਨ ਤੋਂ 25 ਜੁਲਾਈ ਦੇ ਵਿਚਕਾਰ ਮਾਈਕ੍ਰੋਬਲਾਗਿੰਗ ਸਾਈਟ ਨੇ 18,51,022 ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਖਾਤਿਆਂ ‘ਚ 2,865 ‘ਤੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ‘ਤੇ ਪਾਬੰਦੀ ਲਗਾਈ ਗਈ ਹੈ। ਇਸ ਦੌਰਾਨ 2,056 ਭਾਰਤੀ ਯੂਜ਼ਰਸ ਨੇ ਸ਼ਿਕਾਇਤ ਨਿਵਾਰਣ ਵਿਧੀ ਦੇ ਤਹਿਤ ਸ਼ਿਕਾਇਤ ਕੀਤੀ ਹੈ।
ਦੱਸ ਦੇਈਏ ਕਿ ਐਲਨ ਮਸਕ ਨੇ ਹੁਣ ਟਵਿਟਰ ਨੂੰ X ਕਰ ਦਿੱਤਾ ਹੈ। ਇਸ ਪਲੇਟਫਾਰਮ ਦਾ ਲੋਗੋ ਅਤੇ ਨਾਮ ਦੋਵੇਂ ਬਦਲੇ ਗਏ ਹਨ। ਇਸ ਦੇ ਨਾਲ ਹੀ ਮਸਕ ਨੇ ਇਸ ‘ਤੇ ਮੁਦਰੀਕਰਨ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਕੰਪਨੀ ਵਿਗਿਆਪਨਾਂ ਤੋਂ ਹੋਣ ਵਾਲੀ ਆਮਦਨ ਦਾ ਇਕ ਹਿੱਸਾ ਯੂਜ਼ਰਸ ਨਾਲ ਸ਼ੇਅਰ ਕਰ ਰਹੀ ਹੈ।
ਇਹ ਵੀ ਪੜ੍ਹੋ : ਪਾਣੀ ਦੀ ਮੋਟਰ ਕਿਤੇ ਚੱਲਦੀ ਤਾਂ ਨਹੀਂ ਛੱਡ ਦਿੰਦੇ! AC-ਫਰਿੱਜ ਦੀ ਦੁਕਾਨ ‘ਚ ਲੱਗ ਗਈ ਅੱਗ
ਭਾਰਤ ‘ਚ ਵੀ ਕੰਪਨੀ ਨੇ ਕਈ ਯੂਜ਼ਰਸ ਨੂੰ ਪੇਮੈਂਟ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਜਲਦ ਹੀ ਆਪਣੇ ਪਲੇਟਫਾਰਮ ‘ਤੇ ਵੀਡੀਓ ਕਾਲਿੰਗ ਦਾ ਫੀਚਰ ਜੋੜ ਸਕਦੀ ਹੈ।
ਇਹ ਜਾਣਕਾਰੀ ਖੁਦ X ਦੀ ਸੀਈਓ ਲਿੰਡਾ ਯਾਕਾਰਿਨੋ ਨੇ ਦਿੱਤੀ ਹੈ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਮਸਕ ਇਸ ਪਲੇਟਫਾਰਮ ਨੂੰ ਮਾਈਕ੍ਰੋਬਲਾਗਿੰਗ ਸਾਈਟ ਤੋਂ ਐਵਰੀਥਿੰਗ ਐਪ ‘ਚ ਬਦਲਣਾ ਚਾਹੁੰਦੇ ਹਨ। ਮਸਕ ਦੀ ਇਹ ਇੱਛਾ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: