ਟਵਿੱਟਰ ਦੇ ਸੀਈਓ ਬਣਨ ਮਗਰੋਂ ਐਲਨ ਮਸਕ ਆਏ ਦਿਨ ਨਵੇਂ ਬਦਲਾਅ ਤੇ ਐਲਾਨ ਕਰ ਰਹੇ ਹਨ। ਲਗਭਗ ਹਰ ਐਲਾਨ ਵਿੱਚ ਉਹ ਯੂਜ਼ਰਸ ਨੂੰ ਝਟਕੇ ਹੀ ਦਿੰਦੇ ਆਏ ਹਨ ਪਰ ਹੁਣ ਉਨ੍ਹਾਂ ਨੇ ਟਵਿੱਟਰ ਦੇ ਨਵੇਂ ਫੀਚਰਾਂ ਨੂੰ ਲੈ ਕੇ ਐਲਾਨ ਕੀਤਾ ਹੈ।
ਐਲਨ ਮਸਕ ਨੇ ਕਿਹਾ ਹੈ ਕਿ ਟਵਿੱਟਰ ‘ਤੇ ਜਲਦੀ ਹੀ ਕਈ ਨਵੇਂ ਫੀਚਰ ਆਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਟਵਿੱਟਰ ‘ਤੇ ਕਾਲਿੰਗ ਦੀ ਸੁਵਿਧਾ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਮੈਸੇਜਿੰਗ ਅਤੇ ਕਾਲਿੰਗ ਨੂੰ ਐਨਕ੍ਰਿਪਟ ਕੀਤਾ ਜਾਵੇਗਾ। ਹਾਲਾਂਕਿ ਮੈਸੇਜਿੰਗ ਦੀ ਸਹੂਲਤ ਅਜੇ ਵੀ ਮੌਜੂਦ ਹੈ ਪਰ ਇਸ ਨੂੰ ਐਨਕ੍ਰਿਪਟ ਨਹੀਂ ਕੀਤਾ ਗਿਆ ਸੀ। ਟਵਿੱਟਰ ‘ਤੇ ਜਲਦੀ ਹੀ ਵਾਇਸ ਅਤੇ ਵੀਡੀਓ ਕਾਲਿੰਗ ਸ਼ੁਰੂ ਕੀਤੀ ਜਾਵੇਗੀ।
ਨਵੇਂ ਵਰਜ਼ਨ ਦੇ ਨਾਲ ਤੁਸੀਂ ਕਿਸੇ ਵੀ ਸਿੱਧੇ ਸੰਦੇਸ਼ ਦਾ ਜਵਾਬ ਦੇ ਸਕਦੇ ਹੋ। ਤੁਸੀਂ ਇਮੋਜੀ ਵੀ ਭੇਜ ਸਕਦੇ ਹੋ। ਇਨਕ੍ਰਿਪਟਡ ਮੈਸੇਜਿੰਗ 11 ਮਈ ਤੋਂ ਸ਼ੁਰੂ ਹੋਵੇਗੀ। ਟਵਿੱਟਰ ਦੀ ਕਾਲਿੰਗ ਫੀਚਰ ਦਾ ਮੁਕਾਬਲਾ ਮੇਟਾ ਦੇ ਫੇਸਬੁੱਕ ਮੈਸੇਂਜਰ ਕਾਲ ਅਤੇ ਵ੍ਹਾਟਸਐਪ ਤੋਂ ਹੋਵੇਗਾ।
ਮਸਕ ਨੇ ਮੰਗਲਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਜਲਦੀ ਹੀ ਤੁਹਾਡੇ ਹੈਂਡਲ ਵਿੱਚ ਇਸ ਪਲੇਟਫਾਰਮ ‘ਤੇ ਕਿਸੇ ਨਾਲ ਵੀ ਵੁਆਇਸ ਅਤੇ ਵੀਡੀਓ ਚੈਟ ਹੋਵੇਗੀ, ਤਾਂ ਜੋ ਤੁਸੀਂ ਆਪਣਾ ਫ਼ੋਨ ਨੰਬਰ ਦਿੱਤੇ ਬਿਨਾਂ ਦੁਨੀਆ ਵਿੱਚ ਕਿਤੇ ਵੀ ਲੋਕਾਂ ਨਾਲ ਗੱਲ ਕਰ ਸਕੋ। ਮਸਕ ਨੇ ਟਵੀਟ ਕੀਤਾ ਕਿ ਐਪ ਦੇ ਲੇਟੇਸਟ ਵਰਜ਼ਨ ਵਿੱਚ ਯੂਜ਼ਰਸ ਨੂੰ ਥ੍ਰੈਡ ਵਿੱਚ ਕਿਸੇ ਵੀ ਮੈਸੇਜ ਦਾ ਜਵਾਬ ਦੇਣ ਦੀ ਸਹੂਲਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਰੋਪੜ : ਸਾਊਦੀ ਅਰਬ ਜੇਲ੍ਹ ‘ਚ 2500 ਰੁ. ਪਿੱਛੇ ਕੱਟੀ 22 ਮਹੀਨੇ ਸਜ਼ਾ, ਘਰ ਪਰਤਣ ‘ਤੇ ਭੁੱਬਾਂ ਮਾਰ ਰੋਇਆ ਪਰਿਵਾਰ
ਤੁਹਾਨੂੰ ਦੱਸ ਦੇਈਏ ਕਿ ਐਲਨ ਮਸਕ ਨੇ ਹਾਲ ਹੀ ‘ਚ ਟਵੀਟ ਕੀਤਾ ਹੈ ਕਿ ਉਹ ਉਨ੍ਹਾਂ ਸਾਰੇ ਅਕਾਊਂਟ ਨੂੰ ਹਟਾ ਦੇਣਗੇ ਜੋ ਕਈ ਸਾਲਾਂ ਤੋਂ ਐਕਟਿਵ ਨਹੀਂ ਹਨ। ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ ਕਿ ‘ਅਸੀਂ ਉਨ੍ਹਾਂ ਖਾਤਿਆਂ ਨੂੰ ਹਟਾਉਣ ਦੀ ਤਿਆਰੀ ਕਰ ਰਹੇ ਹਾਂ, ਜਿਨ੍ਹਾਂ ‘ਚ ਕਈ ਸਾਲਾਂ ਤੋਂ ਕੋਈ ਗਤੀਵਿਧੀ ਨਹੀਂ ਹੋਈ ਹੈ, ਇਸ ਲਈ ਤੁਹਾਨੂੰ ਫਾਲੋਅਰਸ ਦੀ ਗਿਣਤੀ ‘ਚ ਕਮੀ ਦੇਖਣ ਨੂੰ ਮਿਲੇਗੀ।’
ਵੀਡੀਓ ਲਈ ਕਲਿੱਕ ਕਰੋ -: