ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਸੇਵਾ, ਟਵਿੱਟਰ ਬਲੂ ਦੀ ਮੁੜ ਲਾਂਚ ਮਿਤੀ ਦਾ ਖੁਲਾਸਾ ਕੀਤਾ ਗਿਆ ਹੈ। ਟਵਿੱਟਰ ਦੇ ਨਵੇਂ ਬੌਸ ਐਲਨ ਮਸਕ ਨੇ ਅੱਜ ਯਾਨੀ 16 ਨਵੰਬਰ ਦੀ ਸਵੇਰ ਨੂੰ ਇੱਕ ਟਵੀਟ ਵਿੱਚ ਦੱਸਿਆ ਕਿ ਬਲੂ ਵੈਰੀਫਾਈਡ ਨੂੰ ਫਿਰ ਤੋਂ ਲਾਂਚ ਕੀਤਾ ਜਾਵੇਗਾ, ਇੰਨਾ ਹੀ ਨਹੀਂ ਐਲਨ ਮਸਕ ਨੇ ਤਰੀਕ ਦਾ ਵੀ ਖੁਲਾਸਾ ਕੀਤਾ ਹੈ।
ਐਲਨ ਮਸਕ ਦੇ ਟਵੀਟ ਦੇ ਮੁਤਾਬਕ ਟਵਿੱਟਰ ਬਲੂ ਵੈਰੀਫਾਈਡ ਨੂੰ ਇਸ ਮਹੀਨੇ ਦੀ 29 ਤਰੀਕ ਯਾਨੀ 29 ਨਵੰਬਰ ਨੂੰ ਮੁੜ ਲਾਂਚ ਕੀਤਾ ਜਾਵੇਗਾ। ਮਸਕ ਨੇ ਕਿਹਾ ਕਿ ਬਲੂ ਵੈਰੀਫਾਈਡ ਨੂੰ ਇਹ ਯਕੀਨੀ ਬਣਾਉਣ ਲਈ ਦੁਬਾਰਾ ਲਾਂਚ ਕੀਤਾ ਜਾਵੇਗਾ ਕਿ ਇਹ ਇਕਦਮ ਰੌਕ ਸਾਲਿਡ ਹੈ। ਇਸ ਦਾ ਸਿੱਧਾ ਮਤਲਬ ਹੈ ਕਿ 29 ਨਵੰਬਰ ਤੋਂ ਟਵਿਟਰ ਨੂੰ ਬਲੂ ਰੱਖਣ ਲਈ ਪੈਸਾ ਖਰਚ ਕਰਨਾ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਇਲਾਵਾ ਐਲਨ ਮਸਕ ਨੇ ਇੱਕ ਹੋਰ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਇਸ ਨਵੀਂ ਰਿਲੀਜ਼ ਤੋਂ ਬਾਅਦ ਜੇਕਰ ਕੋਈ ਵਿਅਕਤੀ ਆਪਣਾ ਵੈਰੀਫਾਈਡ ਨਾਮ ਬਦਲਦਾ ਹੈ ਤਾਂ ਉਹ ਬਲੂ ਟਿੱਕ ਵੀ ਗੁਆ ਸਕਦਾ ਹੈ।
ਯਾਦ ਰਹੇ ਕਿ ਇਹ ਸੇਵਾ ਕੁਝ ਸਮਾਂ ਪਹਿਲਾਂ ਸ਼ੁਰੂ ਕੀਤੀ ਗਈ ਸੀ ਪਰ ਕੁਝ ਲੋਕਾਂ ਨੇ ਫਰਜ਼ੀ ਟਵਿੱਟਰ ਅਕਾਊਂਟ ਬਣਾ ਕੇ 8 ਡਾਲਰ ਦਾ ਭੁਗਤਾਨ ਕਰਕੇ ਬਲੂ ਟਿੱਕ ਹਾਸਲ ਦਿੱਤਾ ਅਤੇ ਫਿਰ ਇਨ੍ਹਾਂ ਖਾਤਿਆਂ ਰਾਹੀਂ ਕੁਝ ਫਰਜ਼ੀ ਟਵੀਟ ਵੀ ਕੀਤੇ ਗਏ। ਇਸ ਕਾਰਨ ਬਲੂ ਟਿੱਕ ਸਬਸਕ੍ਰਿਪਸ਼ਨ ਨੂੰ ਅਸਥਾਈ ਤੌਰ ‘ਤੇ ਬੈਨ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : 26 ਜਨਵਰੀ ਤੱਕ ਖੁੱਲ੍ਹਣਗੇ 500 ਨਵੇਂ ਮੁਹੱਲਾ ਕਲੀਨਿਕ- ਮਾਨ ਸਰਕਾਰ ਦਾ ਐਲਾਨ
ਇਨ੍ਹਾਂ ਫਰਜ਼ੀ ਅਕਾਊਂਟਸ ਦੇ ਫਰਜ਼ੀ ਟਵੀਟਸ ਕਾਰਨ ਕਈ ਵੱਡੀਆਂ ਕੰਪਨੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਫਾਰਮਾ ਕੰਪਨੀ ਐਲੀ ਲਿਲੀ ਐਂਡ ਕੰਪਨੀ ਦਾ ਫਰਜ਼ੀ ਅਕਾਊਂਟ ਬਣਾ ਕੇ ਟਵੀਟ ਕੀਤਾ ਗਿਆ ਸੀ ਕਿ ਇਨਸੁਲਿਨ ਮੁਫਤ ਹੈ। ਦੱਸ ਦੇਈਏ ਕਿ ਇਸ ਟਵੀਟ ਤੋਂ ਬਾਅਦ ਕੰਪਨੀ ਨੂੰ ਲੋਕਾਂ ਤੋਂ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ।
ਵੀਡੀਓ ਲਈ ਕਲਿੱਕ ਕਰੋ -: