Tag: , , , ,

ਕੈਪਟਨ ਨੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ IAF ‘ਚ ਫਲਾਇੰਗ ਅਫਸਰ ਬਣਨ ‘ਤੇ ਦਿੱਤੀਆਂ ਮੁਬਾਰਕਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਤਾਰਨ ਜ਼ਿਲ੍ਹੇ ਦੇ ਆਦੇਸ਼ ਪ੍ਰਕਾਸ਼ ਸਿੰਘ ਪੰਨੂ ਨੂੰ ਇੰਡੀਅਨ ਏਅਰ ਫੋਰਸ ਵਿੱਚ ਫਲਾਇੰਗ ਅਫਸਰ ਬਣਨ ‘ਤੇ ਦਿਲੀਂ ਮੁਬਾਰਕਬਾਦ ਦਿੱਤੀ ਹੈ। ਟਵੀਟ ਕਰਦਿਆਂ ਕੈਪਟਨ ਨੇ ਕਿਹਾ ਕਿ ਉਹ ਇੱਕ ਨੇਕ ਕਿਰਸਾਨੀ ਪਰਿਵਾਰ ਨਾਲ ਸੰਬੰਧਤ ਰੱਖਦਾ ਹੈ। ਉਹ NDA ਦੀ ਤਿਆਰੀ ਕਰਵਾਉਣ ਵਾਲੀ ਸਿੱਖਾਂ ਦੀ ਅਕੈਡਮੀ ਨਿਸ਼ਾਨ-ਏ-ਸਿੱਖੀ, ਖਡੂਰ ਸਾਹਿਬ,

ਮੋਹਾਲੀ ਦੇ ਪਿੰਡ ‘ਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ, ਕੂੜੇ ਦੇ ਢੇਰ ‘ਚੋਂ ਮਿਲੇ ਅੰਗ

ਮੋਹਾਲੀ : ਮੁਹਾਲੀ ਜ਼ਿਲੇ ਦੇ ਮਨੌਲੀ ਪਿੰਡ ਵਿੱਚ ਉਸ ਵੇਲੇ ਤਣਾਅ ਵਾਲਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਸੈਣੀ ਮਾਜਰਾ ਬਲਾਕ ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਕਈ ਫਟੇ ਹੋਏ ਅੰਗ ਮਿਲੇ ਸਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਦੇ ਅਨੁਸਾਰ ਸਵੇਰ ਦੀ ਸੈਰ ਲਈ ਗਏ

ਜੇਲ੍ਹ ਵਿੱਚ ਕੈਦੀ ਨੂੰ ਸਾਮਾਨ ਦੇਣ ਪਹੁੰਚਿਆ ਦੋਸਤ, ਚੱਪਲ ‘ਚੋਂ ਨਿਕਲੇ ਮੋਬਾਈਲ ਤੇ 12 ਸਿਮ

ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣਾ ਹੁਣ ਆਮ ਜਿਹੀ ਗੱਲ ਹੋ ਰਹੀ ਹੈ। ਇਹ ਮੋਬਾਈਲ ਜ਼ਿਆਦਾਤਰ ਕੈਦੀਆਂ ਨੂੰ ਉਨ੍ਹਾਂ ਲੋਕਾਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ ਜੋ ਉਨ੍ਹਾਂ ਨੂੰ ਜੇਲ੍ਹ ਵਿੱਚ ਮਿਲਣ ਆਉਂਦੇ ਹਨ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਸਾਹਮਣੇ ਆਇਆ ਹੈ। ਇਥੇ ਇਕ ਕੈਦੀ ਦਾ ਦੋਸਤ ਉਸ ਨੂੰ ਮਿਲਣ ਆਇਆ

ਮੱਖੂ ਚੈੱਕ ਪੋਸਟ ‘ਤੇ ਦੋ ਪੁਲਿਸ ਵਾਲਿਆਂ ‘ਤੇ ਨੌਜਵਾਨ ਨੇ ਚੜ੍ਹਾ ‘ਤੀ ਕਾਰ, ਇੱਕ ਮੁਲਾਜ਼ਮ ਦੀ ਮੌਤ, ਦੂਜਾ ਬੁਰੀ ਤਰ੍ਹਾਂ ਫੱਟੜ

ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਤੇਜ਼ ਰਫਤਾਰ ਕਾਰ ਚਾਲਕ ਨੇ ਚੇਕ ਪੋਸਟ ਮੱਖੂ ਵਿਖੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਲਿਜਾਂਦੇ ਸਮੇਂ ਇਕ ਕਾਂਸਟੇਬਲ ਦੀ ਮੌਤ ਹੋ ਗਈ। ਦੂਸਰੇ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇੱਕ ਸਵਿਫਟ ਕਾਰ ਚਾਲਕ ਗੁਰਲਾਲ ਸਿੰਘ ਨਿਵਾਸੀ ਪਿੰਡ ਪੱਖੋਪੁਰ, ਥਾਣਾ ਚੋਹਲਾ ਸਾਹਿਬ

ਕੋਰੋਨਾ ਦੀ ਤੀਜੀ ਲਹਿਰ ਦਾ ਨਹੀਂ ਹੋਵੇਗਾ ਬੱਚਿਆਂ ‘ਤੇ ਅਸਰ, ਪਹਿਲਾਂ ਹੀ ਮੌਜੂਦ ਐਂਟੀਬਾਡੀ- PGI ਦੇ ਸੀਰੋ ਸਰਵੇਅ ‘ਚ ਖੁਲਾਸਾ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਘੱਟ ਗਿਆ ਹੈ ਤੇ ਤੀਜੀ ਲਹਿਰ ਕਰਕੇ ਲੋਕਾਂ ਵਿੱਚ ਹੁਣ ਖੌਫ ਹੈ। ਸਿਹਤ ਮਾਹਰ ਅਗਸਤ ਵਿਚ ਜਾਂ ਸਤੰਬਰ ਵਿਚ ਤੀਜੀ ਲਹਿਰ ਆਉਣ ਦੀ ਚਿਤਾਵਨੀ ਜਾਰੀ ਕਰ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੀ ਇਨ੍ਹਾਂ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰ ਰਿਹਾ ਹੈ। ਇਸ ਦੌਰਾਨ ਪੀਜੀਆਈ ਚੰਡੀਗੜ੍ਹ ਤੋਂ ਰਾਹਤ

ਹਾਸੇ-ਹਾਸੇ ‘ਚ ਗਈ ਜਾਨ : ਪਤੀ-ਪਤਨੀ ਨੇ ਇੱਕ-ਦੂਜੇ ਤੋਂ ਪੁੱਛਿਆ- ‘ਮੇਰੇ ਲਈ ਕੀ ਕਰ ਸਕਦੇ ਹੋ’ ਫਿਰ ਦੋਵੇਂ ਕਰ ਗਏ ਇਹ ਕਾਰਾ

ਕਈ ਵਾਰ ਮਜ਼ਾਕ ਇਨਸਾਨ ਲਈ ਇੰਨਾ ਮਹਿੰਗਾ ਪੈ ਸਕਦਾ ਹੈ ਕਿ ਉਸ ਦੀ ਜ਼ਿੰਦਗੀ ਤੱਕ ਲੈ ਲੈਂਦਾ ਹੈ। ਇਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਵੈਰੋਕੇ ਪਿੰਡ ਵਿੱਚ ਵੇਖੀ ਗਈ। ਜਿੱਥੇ ਪਤੀ-ਪਤਨੀ ਨੇ ਮਜ਼ਾਕ ਵਿੱਚ ਇਕ-ਦੂਜੇ ਤੋਂ ਪੁੱਛਿਆ ਕਿ ਉਹ ਇੱਕ-ਦੂਜੇ ਵਾਸਤੇ ਕੀ ਕਰ ਸਕਦੇ ਹਨ। ਫਿਰ ਦੋਵਾਂ ਨੇ ਗਿਲਾਸਾਂ ਵਿੱਚ ਕੋਲਡ ਡਰਿੰਕ ਵਿੱਚ ਚੂਹੇ

ਸੁਰਾਂ ਦੇ ਬਾਦਸ਼ਾਹ ਸਵ. ਸੁਰਦੂਲ ਸਿਕੰਦਰ ਦੀ ਜੱਦੀ ਪਿੰਡ ‘ਚ ਬਣੇਗੀ ਯਾਦਗਾਰ, ਇਥੇ ਹੀ ਕੀਤਾ ਗਿਆ ਸੀ ਸਪੁਰਦ-ਏ-ਖ਼ਾਕ

ਸੁਰਾਂ ਦੇ ਬਾਦਸ਼ਾਹ ਸਵਰਗਵਾਸੀ ਸਰਦੂਲ ਸਿਕੰਦਰ ਦੀ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਯਾਦਗਾਰ ਬਣਾਉਣ ਲਈ ਪਿੰਡ ਦੇ ਸਰਪੰਚ ਵੱਲੋਂ ਆਪਣੀ ਜ਼ਮੀਨ ਅਮਰ ਨੂਰੀ ਦੇ ਨਾਮ ਕਰਵਾ ਦਿੱਤੀ ਤੇ ਹੁਣ ਸਰਦੂਲ ਸਿਕੰਦਰ ਦੀ ਇਸ ਜਗ੍ਹਾ ‘ਤੇ ਯਾਦਗਾਰ ਬਣ ਸਕੇਗੀ। ਜ਼ਿਕਰਯੋਗ ਹੈ ਕਿ ਇਸੇ ਜਗ੍ਹਾ ‘ਤੇ ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੂੰ ਸਪੁਰਦ-ਏ-ਖ਼ਾਕ ਕੀਤਾ

ਪਟਿਆਲਾ ਦੇ ਗੁਰਪ੍ਰੀਤ ਦੀ Tokyo Olympics ‘ਚ ਚੋਣ, ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਦਿੱਤੀ ਵਧਾਈ

ਪਟਿਆਲਾ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਨੇ ਵਿਸ਼ਵ ਰੈਂਕਿੰਗ ਦੇ ਅਧਾਰ ‘ਤੇ ਟੋਕਿਓ ਓਲੰਪਿਕ -2021 ਲਈ ਕੁਆਲੀਫਾਈ ਕੀਤਾ ਹੈ। ਗੁਰਪ੍ਰੀਤ ਦੀ ਚੋਣ ਤੋਂ ਬਾਅਦ ਪਰਿਵਾਰ ਵਿੱਚ ਇੱਕ ਤਿਉਹਾਰ ਵਾਲਾ ਮਾਹੌਲ ਹੈ। ਇਸ ਦੇ ਨਾਲ ਹੀ ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਟਵੀਟ ਕਰਕੇ ਉਨ੍ਹਾਂ ਦੀ ਚੋਣ ਲਈ ਵਧਾਈ ਦਿੱਤੀ ਹੈ। ਗੁਰਪ੍ਰੀਤ ਨੇ ਫ਼ੌਜ ਵਿਚ ਭਰਤੀ ਹੋਣ

ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ- ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ

ਪੰਜਾਬ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੇ ਸਰਕਾਰ ਦੀਆਂ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਦਾ ਵਿਰੋਧ ਕਰਦਿਆਂ ਸ਼ਨੀਵਾਰ 8 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਐਲਾਨ ਕੀਤਾ। ਸਮੂਹ ਹਾਊਸ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਤਨਖਾਹ ਸਕੇਲ ਦੁਬਾਰਾ ਦੇਣਾ ਚਾਹੀਦਾ ਹੈੈ। ਇਹ ਫੈਸਲਾ ਸਰਵਸੰਮਤੀ ਨਾਲ ਬਲਾਕ ਵਿਕਾਸ ਅਤ ਪੰਚਾਇਤ ਅਫਸਰ

ਬਠਿੰਡਾ ‘ਚ ਲੁਟੇਰੀ ਦੁਲਹਨ ਕਾਬੂ, ਵਿਚੋਲੇ ਭਰਾ ਤੇ ਫਰਜ਼ੀ ਰਿਸ਼ਤੇਦਾਰਾਂ ਨਾਲ ਵਿਆਹ ਰਚਾ ਕੇ ਲੁੱਟੇ ਕਈ ਲੋਕ

ਬਠਿੰਡਾ ਵਿੱਚ ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਇੱਕ ਅਜਿਹਾ ਗਿਰੋਹ ਫੜਿਆ ਹੈ ਜੋ ਵਿਆਹ ਕਰਵਾ ਕੇ ਲੁੱਟਦਾ ਸੀ। ਇਸ ਗਿਰੋਹ ਨੂੰ ਭਰਾ-ਭੈਣ ਚਲਾ ਰਹੇ ਸਨ। ਭਰਾ ਵਿਚੋਲਾ ਬਣ ਕੇ ਵਿਆਹ ਕਰਵਾਉਂਦਾ ਸੀ ਅਤੇ ਦੁਲਹਨ ਬਣ ਕੇ ਭੈਣ ਦੋ ਦਿਨ ਬਾਅਦ ਹੀ ਗਹਿਣੇ ਅਤੇ ਰੁਪਏ ਲੈ ਲੁੱਟ ਕੇ ਫਰਾਰ ਹੋ ਜਾਂਦੀ ਸੀ। ਗਿਰੋਹ ਵਿੱਚ ਸ਼ਾਮਲ

ਬਿਜਲੀ ਸੰਕਟ ਦੌਰਾਨ ਇੰਡਸਟਰੀਆਂ ਲਈ ਨਵੇਂ ਹੁਕਮ- 10 ਜੁਲਾਈ ਤੱਕ ਬੰਦ ਰਹਿਣਗੇ ਵੱਡੇ ਉਦਯੋਗ

ਚੰਡੀਗੜ੍ਹ : ਪੰਜਾਬ ਵਿੱਚ ਬਿਜਲੀ ਦਾ ਸੰਕਟ ਅਜੇ ਵੀ ਕਾਇਮ ਹੈ, ਜਿਸ ਕਾਰਨ ਵੱਡੇ ਉਦਯੋਗਾਂ ਨੂੰ 10 ਜੁਲਾਈ ਮਤਲਬ ਤਿੰਨ ਹੋਰ ਦਿਨਾਂ ਲਈ ਕੰਮਕਾਜ ਬੰਦ ਕਰਨ ਲਈ ਕਿਹਾ ਗਿਆ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਨੇ ਕੇਂਦਰੀ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ 100 ਕਿਲੋਵਾਟ ਤੋਂ ਵੱਧ ਲੋਡ ਦੀ ਵਰਤੋਂ ਕਰਦਿਆਂ ਵੱਡੇ ਉਦਯੋਗਾਂ ‘ਤੇ ਬਿਜਲੀ

ਮੁੱਖ ਮੰਤਰੀ ਨੇ ਸਾਬਕਾ ਡੀਜੀਪੀ ਇਜ਼ਹਾਰ ਆਲਮ ਦੇ ਦਿਹਾਂਤ ‘ਤੇ ਪ੍ਰਗਟਾਇਆ ਸੋਗ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਾਬਕਾ ਡੀਜੀਪੀ ਮੁਹੰਮਦ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ। ਇਜ਼ਹਾਰ ਆਲਮ (72) ਦਾ ਅੱਜ ਸਵੇਰੇ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ ਆਪਣੇ ਪਿੱਛੇ ਪਤਨੀ, ਤਿੰਨ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਇਕ ਸ਼ੋਕ ਸੰਦੇਸ਼

ਪੰਜਾਬ ਪੁਲਿਸ ‘ਚ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ, 560 ਸਬ-ਇੰਸਪੈਕਟਰਾਂ ਦੀ ਹੋਵੇਗੀ ਭਰਤੀ

ਪੰਜਾਬ ਪੁਲਿਸ ਭਰਤੀ ਬੋਰਡ ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਪੰਜਾਬ ਪੁਲਿਸ ਵਿਭਾਗ ਕੁੱਲ 560 ਅਸਾਮੀਆਂ ਲਈ ਪੰਜਾਬ ਪੁਲਿਸ ਐਸਆਈ (ਸਬ-ਇੰਸਪੈਕਟਰਾਂ) ਦੀ ਭਰਤੀ ਕਰ ਰਿਹਾ ਹੈ। ਉਮੀਦਵਾਰ ਵੇਰਵਿਆਂ ਦੀ ਜਾਂਚ ਕਰਨ ਅਤੇ ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਰਜਿਸਟਰ ਕਰਨ ਲਈ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ‘ਤੇ

ਨਹੀਂ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਇਜ਼ਹਾਰ ਆਲਮ

ਪੰਜਾਬ ਦੇ ਸਾਬਕਾ ਡੀ.ਜੀ.ਪੀ ਜੇਲ੍ਹਾਂ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ ਸਾਹਿਬ ਦਾ ਇੰਤਕਾਲ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਜਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੁਹੰਮਦ ਇਜ਼ਹਾਰ ਆਲਮ ਨੇ 73 ਸਾਲਾਂ ਦੀ ਉਮਰ ਵਿੱਚ ਇਸ ਫਾਨੀ ਦੁਨੀਆ ਨੂੰ

ਲੁਧਿਆਣਾ ‘ਚ ਫਿਰ ਵਧਿਆ ਬਲੈਕ ਫੰਗਸ ਦਾ ਖਤਰਾ, ਇੱਕ ਵਿਅਕਤੀ ਦੀ ਹੋਈ ਮੌਤ

ਲੁਧਿਆਣਾ ਵਿੱਚ ਬਲੈਕ ਫੰਗਸ ਦਾ ਪ੍ਰਕੋਪ ਫਿਰ ਵਧਣ ਲੱਗਾ ਹੈ। ਮਾਛੀਵਾੜਾ ਨੇੜੇ ਪਿੰਡ ਵਿੱਚ ਇੱਕ 37 ਸਾਲਾ ਵਿਅਕਤੀ ਦੀ ਬਲੈਕ ਫੰਗਸ ਅਤੇ ਕੋਰੋਨਾ ਕਾਰਨ ਮੌਤ ਹੋ ਗਈ। ਜਦੋਂ ਉਸਦੀ ਸਿਹਤ ਵਿਗੜ ਗਈ ਤਾਂ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਬਲੈਕ ਫੰਗਸ ਦੀ ਪੁਸ਼ਟੀ ਕੀਤੀ ਗਈ, ਇਸ ਦੇ ਨਾਲ ਹੀ ਉਸ ਦੀ ਕੋਰੋਨਾ ਰਿਪੋਰਟ ਵੀ

ਜਲੰਧਰ ‘ਚ ਅੱਜ ਨਹੀਂ ਲੱਗੇਗਾ ਕੋਰੋਨਾ ਦਾ ਟੀਕਾ, ਕੋਵੀਸ਼ੀਲਡ ਦਾ ਸਟਾਕ ਖਤਮ

ਜਲੰਧਰ ਵਿੱਚ ਕੋਵਿਡ ਵੈਕਸੀਨੇਸ਼ਨ ਨੂੰ ਲੈ ਕੇ ਪ੍ਰਸ਼ਾਸਨ ਜਿੰਨੀ ਤੇਜ਼ੀ ਦਿਖਾ ਰਿਹਾ ਹੈ, ਵਾਰ-ਵਾਰ ਸਟਾਕ ਖਤਮ ਹੋਣ ਨਾਲ ਸਾਰਿਆਂ ਨੂੰ ਛੇਤੀ ਵੈਕਸੀਨਸ਼ਨ ਕਰਨ ਦੀ ਮੁਹਿੰਮ ਸਿਰੇ ਨਹੀਂ ਚੜ੍ਹ ਪਾ ਰਹੀ ਹੈ। ਜ਼ਿਲ੍ਹੇ ਵਿੱਚ ਅੱਜ ਮਤਲਬ ਮੰਗਲਵਾਰ ਨੂੰ ਕੋਈ ਵੈਕਸੀਨ ਨਹੀਂ ਲੱਗੇਗੀ। ਇਹ ਮੁਸ਼ਕਲ ਕੋਵੀਸ਼ਿਲਡ ਵੈਕਸੀਨ ਦਾ ਸਟਾਕ ਖਤਮ ਹੋਣ ਕਰਕੇ ਆਈ ਹੋਈ ਹੈ। ਹਾਲਾਂਕਿ ਕੁਝ

ਸੰਕਟ ਵਿਚਾਲੇ ਰਾਹਤ ਭਰੀ ਖਬਰ : ਪੰਜਾਬ ਨੂੰ ਨੈਸ਼ਨਲ ਗਰਿੱਡ ਤੋਂ ਮਿਲੇਗੀ 200 ਮੈਗਾਵਾਟ ਵਾਧੂ ਬਿਜਲੀ

ਪੰਜਾਬ ਵਿੱਚ ਬਿਜਲੀ ਸੰਕਟ ਦੇ ਦਰਮਿਆਨ ਹੁਣ ਘਰੇਲੂ ਖਪਤਕਾਰਾਂ ਅਤੇ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ। ਨੈਸ਼ਨਲ ਲੋਡ ਡਿਸਪੈਚ ਸੈਂਟਰ, ਨਵੀਂ ਦਿੱਲੀ ਨੇ ਪਾਵਰਕਾਮ ਦੀ ਅਪੀਲ ਨੂੰ ਧਿਆਨ ਵਿੱਚ ਰੱਖਦੇ ਹੋਏ ਟਰਾਂਸਮਿਸ਼ਨ ਸਮਰੱਥਾ ਵਧਾਉਣ ਦੀ ਆਗਿਆ ਦੇ ਦਿੱਤੀ ਹੈ, ਜਿਸ ਦੇ ਤਹਿਤ ਪਾਵਰਕਾਮ ਹੁਣ ਨੈਸ਼ਨਲ ਗਰਿੱਡ ਤੋਂ 200 ਮੈਗਾਵਾਟ ਵਾਧੂ ਬਿਜਲੀ ਡਰਾਅ ਕਰ ਸਕੇਗਾ। ਤਲਵੰਡੀ

ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਮਿਲੀ ਰਾਹਤ- ਮਿਲੇ 158 ਨਵੇਂ ਮਾਮਲੇ, ਪੰਜ ਨੇ ਤੋੜਿਆ ਦਮ

ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ ਵੀ ਕਾਫੀ ਘੱਟ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 158 ਮਾਮਲੇ ਦਰਜ ਕੀਤੇ ਗਏ, ਜਦਕਿ 5 ਮਰੀਜ਼ਾਂ ਨੇ ਦਮ ਤੋੜਿਆ। ਉਥੇ ਹੀ ਰਾਹਤ ਵਾਲੀ ਗੱਲ

ਲੁਧਿਆਣਾ ‘ਚ ਉਦਯੋਗ ਰੈਗੂਲੇਸ਼ਨ ਖਤਮ- ਸੋਮਵਾਰ ਤੋਂ 30 ਫੀਸਦੀ ਸਮਰੱਥਾ ਨਾਲ ਚੱਲਣਗੀਆਂ ਇੰਡਸਟਰੀਆਂ

ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀ.ਐਸ.ਪੀ.ਸੀ.ਐਲ.) ਦੇ ਨਿਰੰਤਰ ਯਤਨਾਂ ਸਦਕਾ ਭਾਰੀ ਬਿਜਲੀ ਮੰਗ ਦੇ ਬਾਵਜੂਦ ਅੱਜ ਬਾਅਦ ਦੁਪਹਿਰ ਤੋਂ ਲੁਧਿਆਣਾ ਦੇ ਉਦਯੋਗਾਂ ਵਿੱਚ ਕੰਮ ਸ਼ੁਰੂ ਹੋ ਗਿਆ। ਪੀ.ਐਸ.ਪੀ.ਸੀ.ਐਲ. ਦੇ ਚੀਫ ਮੈਨੇਜਿੰਗ ਡਾਇਰੈਕਟਰ (ਸੀ.ਐਮ.ਡੀ.) ਏ.ਵੇਨੂੰ ਪ੍ਰਸਾਦ ਨੇ ਅੱਜ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਲੁਧਿਆਣਾ ਉਦਯੋਗ ਰੈਗੂਲੇਸ਼ਨ ਖਤਮ ਹੋ ਗਿਆ ਹੈ ਅਤੇ ਜ਼ਰੂਰੀ ਸੇਵਾਵਾਂ

ਪੰਜਾਬ ‘ਚ ਬਿਜਲੀ ਸੰਕਟ ਨੇ ਮਹਿਕਮੇ ਨੂੰ ਪਾਇਆ ਫਿਕਰਾਂ ‘ਚ, PSPCL ਨੇ ਅਫਸਰਾਂ ਨੂੰ ਜਾਰੀ ਕੀਤੀਆਂ ਹਿਦਾਇਤਾਂ

ਪੰਜਾਬ ਵਿੱਚ ਬਿਜਲੀ ਸੰਕਟ ਤੋਂ ਆਮ ਲੋਕਾਂ ਦੇ ਨਾਲ ਕਿਸਾਨਾਂ ਦਾ ਵੀ ਮਾੜਾ ਹਾਲ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ। ਬਿਜਲੀ ਵਿਭਾਗ ਆਪਣੇ ਪੱਧਰ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਿੱਚ ਲੱਗਾ ਹੋਇਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ

ਦਗਾਬਾਜ਼ ਪਤਨੀ ਵਿਦੇਸ਼ ਪਹੁੰਚ ਕੇ ਕਰ ਗਈ ਧੋਖਾ, ਦੋ ਘਰ ਵੇਚ 29 ਲੱਖ ‘ਚ ਭੇਜਿਆ ਸੀ ਕੈਨੇਡਾ

ਪੱਟੀ: ਪਿੰਡ ਭੱਗੂਪੁਰ ਦੇ ਰਹਿਣ ਦੱਦਰ ਸਿੰਘ ਦੇ ਭਇੱਟੇਵਿਡ ਨਿਵਾਸੀ ਸੁਖਮਨਰੀਤ ਕੌਰ ਨਾਲ ਲਵ ਮੈਰਿਜ ਕਰਵਾਈ ਸੀ। ਉਸ ਨੇ 29 ਲੱਖ ਤੋਂ ਵੱਧ ਖਰਚ ਕਰਕੇ ਆਪਣੀ ਪਤਨੀ ਨੂੰ ਕੈਨੇਡਾ ਭੇਜ ਦਿੱਤਾ। ਜਿਉਂ ਹੀ ਉਹ ਉਥੇ ਗਈ, ਪਤਨੀ ਨੇ ਉਸ ਨਾਲ ਧੋਖਾ ਕੀਤਾ ਅਤੇ ਆਪਣੇ ਪਤੀ ਨੂੰ ਬੁਲਾਇਆ ਨਹੀਂ। ਦੋ ਘਰ ਵੇਚ ਕੇ ਆਪਣੀ ਪਤਨੀ ਦੇ

ਹਰਜੀਤ ਗਰੇਵਾਲ ਦੇ ਖੇਤਾਂ ‘ਚ ਝੋਨਾ ਪੁੱਟਣ ਵਾਲਿਆਂ ਖਿਲਾਫ ਮਾਮਲਾ ਦਰਜ, ਅਮਿਤ ਸ਼ਾਹ ਤੇ ਜੇਪੀ ਨੱਡਾ ਦੇ ਕਹਿਣ ‘ਤੇ ਹੋਇਆ ਪਰਚਾ

ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਖੇਤਾਂ ਵਿੱਚ ਲਾਏ ਝੋਨੇ ਦੀ ਫਸਲ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਤਬਾਹ ਕਰ ਦਿੱਤਾ। ਇਸ ਦੇ ਨਾਲ ਹੀ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਭੀੜ ਨੇ ਹਰਜੀਤ ਗਰੇਵਾਲ ਵੱਲੋਂ ਕਿਸਾਨਾਂ ਬਾਰੇ ਗਲਤ ਬੋਲਣ ਕਰਕੇ ਗੁੱਸੇ ਵਿੱਚ ਆ ਕੇ ਇਹ ਫਸਲ ਤਬਾਹ ਕੀਤੀ

ਪੰਜਾਬ ‘ਚ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਹੋਈ ਤੇਜ਼- ਇੱਕ ਦਿਨ ‘ਚ 5 ਲੱਖ ਤੋਂ ਵੱਧ ਨੂੰ ਲੱਗਾ ਟੀਕਾ

ਚੰਡੀਗੜ੍ਹ : ਕੋਰੋਨਾ ਮਹਾਮਾਰੀ ਖਿਲਾਫ ਲੜਾਈ ਲਈ ਸਰਕਾਰ ਵੱਲੋਂ ਵਿੱਢੀ ਮੁਹਿੰਮ ਅਧੀਨ ਪੰਜਾਬ ਵਿੱਚ ਅੱਜ ਵੱਡੇ ਪੱਧਰ ‘ਤੇ ਟੀਕਾਕਰਨ ਕੀਤਾ ਗਿਆ, ਜਿਸ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਹ ਜਾਣਕਾਰੀ ਦਿੰਦਿਆਂ ਕੋਵਿਡ ਟੀਕਾਕਰਨ ਦੇ ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਅੱਜ 3 ਜੁਲਾਈ ਨੂੰ ਇਕ ਦਿਨ

ਰਾਹਤ ਭਰੀ ਖਬਰ : ਪੰਜਾਬ ‘ਚ ਹਲਕੇ ਮੀਂਹ ਤੇ ਪਾਬੰਦੀਆਂ ਨਾਲ ਘਟੀ ਬਿਜਲੀ ਦੀ ਮੰਗ, ਰੋਪੜ ਦਾ ਬੰਦ ਯੂਨਿਟ ਚਾਲੂ

ਪਿਛਲੇ ਕੁਝ ਦਿਨਾਂ ਤੋਂ ਵੱਧ ਰਹੀ ਗਰਮੀ ਕਾਰਨ ਬਿਜਲੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਨੂੰ ਸ਼ਨੀਵਾਰ ਨੂੰ ਕੁਝ ਰਾਹਤ ਮਿਲੀ ਹੈ। ਸ਼ਨੀਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ ਵਿੱਚ ਕਮੀ ਦਰਜ ਕੀਤੀ ਗਈ। ਮੌਸਮ ਵਿਚ ਤਬਦੀਲੀ ਕਾਰਨ ਕਈ ਥਾਵਾਂ ‘ਤੇ ਹਲਕੀ ਬਾਰਸ਼ ਅਤੇ ਪਾਵਰਕਾਮ ਵੱਲੋਂ ਲਗਾਈਆਂ ਸਾਰੀਆਂ ਪਾਬੰਦੀਆਂ ਕਾਰਨ ਬਿਜਲੀ

ਸੁਖਬੀਰ ਬਾਦਲ ਨੇ ਨਾਜਾਇਜ਼ ਮਾਈਨਿੰਗ ‘ਤੇ ਕੈਪਟਨ ਤੇ ਸਰਕਾਰੀਆ ‘ਤੇ ਚੁੱਕੇ ਸਵਾਲ- 200 ਫੁੱਟ ਰੇਤਾ ਕੱਢਣ ਦਾ ਇਹ ਕਿਹੜਾ ਕਾਨੂੰਨ?

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਵਿੱਚ ਰੇਤ ਦੀ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਬਾਦਲ ਨੇ ਅਚਾਨਕ ਮੁਕੇਰੀਆਂ ਦਾ ਦੌਰਾ ਕੀਤਾ ਅਤੇ ਉਥੇ ਪੱਤਰਕਾਰਾਂ ਨਾਲ ਨੇ ਅਚਾਨਕ ਮੁਕੇਰੀਆਂ ਦਾ ਦੌਰਾ ਕੀਤਾ ਅਤੇ ਉਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੋਸ਼ ਲਾਇਆ ਕਿ ਨਾਜਾਇਜ਼ ਮਾਈਨਿੰਗ ਪਿੱਛੇ ਕੁਝ

ਅੰਮ੍ਰਿਤਸਰ ‘ਚ ‘ਲਵ ਸਟੋਰੀ’ ਦਾ ਖੌਫਨਾਕ ਅੰਤ- ਵਿਆਹ ਲਈ ਨਹੀਂ ਮੰਨੇ ਮਾਪੇ ਤਾਂ ਪ੍ਰੇਮੀ ਜੋੜੇ ਨੇ ਚੁਣ ਲਿਆ ਮੌਤ ਦਾ ਰਾਹ

ਅੰਮ੍ਰਿਤਸਰ ਵਿੱਚ ਇੱਕ ਨੌਡਵਾਨ ਮੁੰਡਾ-ਕੁੜੀ ਨੇ ਇੱਕ ਹੋਟਲ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ। ਦੋਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਸਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਪਰਿਵਾਰ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ। ਦੋਵੇਂ ਅੰਮ੍ਰਿਤਸਰ ਦੇ ਛੇਹਰਟਾ ਦੇ ਵਸਨੀਕ ਸਨ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਭਨੂਰ ਅਤੇ ਕੁੜੀ ਹਰਸਿਮਰਨ ਵਜੋਂ ਹੋਈ ਹੈ। ਅੰਮ੍ਰਿਤਸਰ ਦੇ

ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਟੀਚਾ- ‘ਸ਼ਾਈਨਿੰਗ ਸਿੱਖ ਆਫ ਇੰਡੀਆ’ ‘ਚ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਨਾਂ ਸ਼ਾਮਲ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਿਤਾਬ “ਸ਼ਾਈਨਿੰਗ ਸਿੱਖ ਯੂਥ ਆਫ਼ ਇੰਡੀਆ” ਵਿੱਚ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਆਪਣਾ ਨਾਂ ਦਰਜ ਕਰਵਾ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ। ਸੁਲਤਾਨਪੁਰ ਲੋਧੀ ਦੀ ਵਸਨੀਕ ਗੱਤਕਾ ਕੋਚ ਗੁਰਵਿੰਦਰ ਕੌਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਅਤੇ ਸੰਤ ਲੀਡਰ ਸਿੰਘ ਜੀ ਸੈਫਲਾਬਾਦ ਦੇ ਅਖਾੜਿਆਂ

ਵੱਡੀ ਖਬਰ : ਪ੍ਰਦਰਸ਼ਨ ਕਰ ਰਹੇ ‘ਆਪ’ ਆਗੂ ਭਗਵੰਤ ਮਾਨ ਤੇ ਹਰਪਾਲ ਚੀਮਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

ਪੰਜਾਬ ਵਿਚ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਚੱਲਦਿਆਂ ਆਮ ਆਦਮੀ ਪਾਰਟੀ ਨੇ ਅੱਜ ਸਿਸਵਾਂ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮਹਾਊਸ ਦਾ ਘਿਰਾਓ ਕੀਤਾ। ਇਸ ਦੌਰਾਨ ‘ਆਪ’ ਵਰਕਰਾਂ ਅਤੇ ਪੁਲਿਸ ਵਿਚਾਲੇ ਕਾਫੀ ਝੜਪ ਹੋ ਗਈ। ਪੁਲਿਸ ਨੇ ਬੈਰੀਕੇਡ ਵੀ ਲਗਾਏ ਹੋਏ ਸਨ ਪਰ ਆਮ ਆਦਮੀ ਪਾਰਟੀ ਦੇ ਲੋਕ ਬੈਰੀਕੇਡ ਤੋੜ ਕੇ ਅੱਗੇ

ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ‘ਤੇ ਮਲੀ ਕਾਲਖ, ਨੈਸ਼ਨਲ ਕਾਂਗਰਸ ਦੇ ਵਰਕਰਾਂ ਦਾ ਵਿਰੋਧ ਪ੍ਰਦਰਸ਼ਨ

IPS ਹਰਪ੍ਰੀਤ ਸਿੱਧੂ ਮੁੜ ਸੰਭਾਲਣਗੇ STF ਦਾ ਅਹੁਦਾ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ : ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ. ਮੁੜ ਐਸਟੀਐਫ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਤਾਇਨਾਤ ਹੋਣਗੇ। ਪੰਜਾਬ ਸਰਕਾਰ ਨੇ ਸਿੱਧੂ ਦੀ ਨਿਯੁਕਤੀ ਸੰਬੰਧੀ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਸਿੱਧੂ ‘ਅਰਨਡ ਲੀਵ’ ’ਤੇ ਪੜ੍ਹਾਈ ਲਈ 1 ਦਸੰਬਰ, 2020 ਤੋਂ 9 ਜੁਲਾਈ 2021 ਤਕ ਵਿਦੇਸ਼ ਵਿੱਚ ਹਨ। ਵਿਦੇਸ਼ ਤੋਂ ਵਾਪਿਸ ਪਰਤਦੇ ਸਾਰ

ਪੰਜਾਬ ‘ਚ ਹੋਰ ਗਹਿਰਾਇਆ ਬਿਜਲੀ ਸੰਕਟ- ਰੋਪੜ ਥਰਮਲ ਪਲਾਂਟ ਦੀ ਇੱਕ ਯੂਨਿਟ ਹੋਈ ਠੱਪ

ਬਿਜਲੀ ਦੀ ਘਾਟ ਕਾਰਨ ਸੂਬੇ ਵਿੱਚ ਪਹਿਲਾਂ ਹੀ ਲੋਕ ਤ੍ਰਾਹਿ-ਤ੍ਰਾਹਿ ਕਰ ਰਹੇ ਹਨ ਉਤੋਂ ਅੱਜ ਸ਼ੁੱਕਰਵਾਰ ਬਿਜਲੀ ਸੰਕਟ ਹੋਰ ਵੱਧ ਗਿਆ ਹੈ। ਤਕਨੀਕੀ ਨੁਕਸ ਕਾਰਨ ਰੋਪੜ ਥਰਮਲ ਪਲਾਂਟ ਦੀ ਇਕ ਯੂਨਿਟ ਬੰਦ ਹੋ ਗਈ ਹੈ। ਦੂਜੇ ਪਾਸੇ, ਸਾਰੀਆਂ ਪਾਬੰਦੀਆਂ ਦੇ ਬਾਵਜੂਦ ਰਾਜ ਵਿਚ ਬਿਜਲੀ ਦੀ ਮੰਗ 13500 ਮੈਗਾਵਾਟ ਰਹੀ। ਪਾਵਰਕਾਮ ਇਸ ਨੂੰ ਪੂਰਾ ਕਰਨ ਦੇ

ਪੰਜਾਬ ਦਾ ਨਸ਼ਾ ਤਸਕਰ 135 ਕਿਲੋ ਹੈਰੋਇਨ ਸਣੇ ਮੁੰਬਈ ‘ਚ ਕਾਬੂ, ਤਰਨਤਾਰਨ ਪਹੁੰਚੀ DRI ਟੀਮ

ਤਰਨਤਾਰਨ : ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਅੰਤਰਰਾਸ਼ਟਰੀ ਸਮੱਗਲਰ ਪ੍ਰਭਜੀਤ ਸਿੰਘ, ਜੋ ਕਿ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਚੋਹਲਾ ਸਾਹਿਬ ਦਾ ਰਹਿਣ ਵਾਲਾ ਹੈ, ਨੂੰ ਮੁੰਬਈ ਬੰਦਰਗਾਹ ਤੋਂ 135 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਉਕਤ ਤਸਕਰ ਪਾਕਿਸਤਾਨ ਅਤੇ ਅਫਗਾਨਿਸਤਾਨ ਤੋਂ ਜਿਪਸਮ (ਖੁਰਾਕ) ਦੀ ਦਰਾਮਦ ਅਤੇ ਨਿਰਯਾਤ ਕਰਦਾ

ਬਿਜਲੀ ਸੰਕਟ ਨੂੰ ਲੈ ਕੇ ਬੀਬਾ ਬਾਦਲ ਦਾ ਕੈਪਟਨ ਸਰਕਾਰ ‘ਤੇ ਹਮਲਾ, ਕਿਹਾ-ਪਹਿਲਾਂ ਆਪਣੇ ਏਸੀ ਬੰਦ ਕਰਵਾਓ

ਪੰਜਾਬ ਵਿੱਚ ਬਿਜਲੀ ਸੰਕਟ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਅਕਾਲੀਆਂ ਨੇ ਬਠਿੰਡਾ ਦੇ ਸਿਰਕੀ ਬਾਜ਼ਾਰ ਵਿਚ ਸਥਿਤ ਬਿਜਲੀ ਬੋਰਡ ਦੇ ਦਫ਼ਤਰ ਨੇੜੇ ਧਰਨਾ ਦੇ ਕੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੁਜ਼ਾਹਰੇ ‘ਤੇ ਪਹੁੰਚੀ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ

ਪ੍ਰਵਾਨ ਚੜ੍ਹੇਗਾ ਸਰਹੱਦ ਪਾਰ ਦਾ ਪਿਆਰ- ਪਾਕਿਸਤਾਨੀ ਕੁੜੀ ਕਰਵਾਏਗੀ ਪੰਜਾਬੀ ਮੁੰਡੇ ਨਾਲ ਵਿਆਹ, ਭਾਰਤ ਸਰਕਾਰ ਨੇ ਦਿੱਤੀ ਇਜਾਜ਼ਤ

ਕਾਦੀਆਂ : ਸਰਹੱਦਾਂ ਤੋਂ ਪਾਰ ਦੇ ਪਿਆਰ ਦੀ ਅਖੀਰ ਜਿੱਤ ਹੋਈ ਤੇ ਭਾਰਤ ਸਰਕਾਰ ਨੇ ਫੇਸਬੁੱਕ ‘ਤੇ ਪੰਜਾਬੀ ਮੁੰਡੇ ਦੇ ਪਿਆਰ ‘ਚ ਪਈ ਕੁੜੀ ਦੀ ਗੁਹਾਰ ਨੂੰ ਮੰਨਦੇ ਹੋਏ ਉਸ ਨੂੰ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ। ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਸੁਮਨ ਰੈਨੀਤਾਲ ਜੋਕਿ ਇੱਕ ਟੀਚਰ ਹੈ, ਫੇਸਬੁੱਕ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਦੇ ਸ਼੍ਰੀ

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਹੜਤਾਲ ਦਾ 11ਵਾਂ ਦਿਨ- ਮੰਗਾਂ ਮੰਨਣ ਤੱਕ ਡੱਟੇ ਮੁਲਾਜ਼ਮ

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮਾ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਅੱਜ 11ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਾ ਹੈ। ਅੱਜ 2 ਜੁਲਾਈ ਨੂੰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਅਮਿਤ ਅਰੋੜਾ ਸੂਬਾ ਵਧੀਕ ਜਨਰਲ ਸਕੱਤਰ, ਵਿੱਕੀ ਜੁਨੇਜਾ ਚੇਅਰਮੈਨ,

ਬਿਜਲੀ ਦੀ ਕਿੱਲਤ ਦੌਰਾਨ ਮੁਲਾਜ਼ਮਾਂ ਦੀ ਹੜਤਾਲ ਨੇ ਸੁਕਣੇ ਪਾਏ ਪੰਜਾਬੀ, 14-14 ਘੰਟੇ ਲੱਗ ਰਹੇ ਕੱਟ, ਝੋਨਾ ਲਾਉਣ ਵਾਲੇ ਕਿਸਾਨਾਂ ਦੇ ਹੋਰ ਵੀ ਮੰਦੇਹਾਲ

ਪੰਜਾਬ ਵਿੱਚ ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਬਿਜਲੀ ਦਾ ਸੰਕਟ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਲੋਕਾਂ ਨੂੰ 14-14 ਘੰਟੇ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਅਸਰ ਕਿਸਾਨਾਂ ‘ਤੇ ਹੋਇਆ ਹੈ, ਜਿਨ੍ਹਾਂ ਨੇ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਅੰਕੜਿਆਂ

ਪੰਜਾਬ ‘ਚ ਘਟਿਆ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ- ਮਿਲੇ 200 ਨਵੇਂ ਮਾਮਲੇ, 10 ਮਰੀਜ਼ਾਂ ਦੀ ਹੋਈ ਮੌਤ

ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ, ਉਥੇ ਹੀ ਸੂਬੇ ਵਿੱਚ ਮੌਤਾਂ ਦੀ ਦਰ ਵੀ ਕਾਫੀ ਘੱਟ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 200 ਮਾਮਲੇ ਦਰਜ ਕੀਤੇ ਗਏ, ਜਦਕਿ 10 ਮਰੀਜ਼ਾਂ ਨੇ ਦਮ ਤੋੜਿਆ। ਉਥੇ ਹੀ ਰਾਹਤ ਵਾਲੀ ਗੱਲ

ਪੰਜਾਬ ‘ਚ ਅਟਕਿਆ ਮਾਨਸੂਨ- ਬਰਸਾਤੀ ਮੌਸਮ ‘ਚ ਹੱਡ ਭੰਨਵੀਂ ਗਰਮੀ ਨੇ ਕੱਢੇ ਲੋਕਾਂ ਦੇ ਵੱਟ, ਤਾਪਮਾਨ 44 ਡਿਗਰੀ ਤੋਂ ਪਾਰ

ਮਾਨਸੂਨ ਦੀ ਸ਼ੁਰੂਆਤੀ ਰਿਮਝਿਮ ਨਾਲ ਜਿਹੜੀ ਰਾਹਤ ਮਿਲੀ ਸੀ, ਉਸ ਨੂੰ ਗਰਮ ਹਵਾਵਾਂ ਵਗਾ ਕੇ ਲੈ ਗਈਆਂ ਹਨ। ਮਾਨਸੂਨ ਦੋ ਹਫ਼ਤਿਆਂ ਤੋਂ ਅਟਕਿਆ ਹੋਇਆ ਹੈ, ਜਿਸ ਕਾਰਨ ਗਰਮੀ ਵਾਪਸ ਪਰਤ ਆਈ ਹੈ। ਪੰਜਾਬ ਸਮੇਤ ਉੱਤਰ ਭਾਰਤ ਦੇ ਰਾਜਾਂ ਵਿੱਚ ਪਾਰਾ ਆਮ ਨਾਲੋਂ 7 ਡਿਗਰੀ ਵੱਧ ਚੱਲ ਰਿਹਾ ਹੈ। ਪੰਜਾਬ ਵਿਚ ਵੀਰਵਾਰ ਨੂੰ ਵੱਧ ਤੋਂ ਵੱਧ

ਲੱਖਾ ਸਿਧਾਣਾ ਪਹੁੰਚਿਆ ਦਿੱਲੀ- ਪੁਲਿਸ ਨੇ ਚਾਰ ਘੰਟੇ ਕੀਤੀ ਪੁੱਛ-ਗਿੱਛ, ਕੀਤੇ ਤਿੱਖੇ ਸਵਾਲ

ਕਿਸਾਨ ਅੰਦੋਲਨ ਵਿੱਚ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਵਿੱਚ ਨਾਮਜ਼ਦ ਲੱਖਾ ਸਿਧਾਣਾ ਅੱਜ ਦਿੱਲੀ ਪਹੁੰਚਿਆ, ਜਿਥੇ ਉਸ ਨੂੰ ਇੱਕ ਕੇਸ ਦੀ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ। ਲੱਖਾ ਸਿਧਾਣਾ ਤੋਂ ਟਰੈਕਟਰ ਪਰੇਡ ਵਿੱਚ ਹੋਈ ਹਿੰਸਾ ਸੰਬੰਧੀ ਪ੍ਰਸ਼ਾਂਤ ਵਿਹਾਰ ਵਿੱਚ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਵਿੱਚ ਚਾਰ ਘੰਟੇ ਪੁੱਛਗਿੱਛ ਕੀਤੀ ਗਈ। ਉਹ ਆਪਣੀ ਗ੍ਰਿਫਤਾਰੀ

ਬਿਜਲੀ ਕੱਟਾਂ ਦੇ ਸਤਾਏ ਕਿਸਾਨਾਂ ਨੇ ਗਰਿੱਡ ਘੇਰ ਡੱਕ ‘ਤਾ SDO, ਪਾਵਰਕਾਮ ਮੁਲਾਜ਼ਮਾਂ ਨੇ ਹੈੱਡ ਆਫਿਸ ‘ਤੇ ਕੀਤਾ ਰੋਸ ਮੁਜ਼ਾਹਰਾ

ਨਾਭਾ ਦੇ ਪਿੰਡ ਹਿਆਨਾ ਵਿੱਚ ਬੁੱਧਵਾਰ ਦੀ ਰਾਤ ਨੂੰ ਨਾਰਾਜ਼ ਕਿਸਾਨਾਂ ਨੇ ਬਿਜਲੀ ਗਰਿੱਡ ਦਾ ਘਿਰਾਓ ਕੀਤਾ, ਐਸਡੀਓ ਨੂੰ ਅੰਦਰ ਬੰਦ ਕਰ ਦਿੱਤਾ ਅਤੇ ਬਾਹਰ ਧਰਨਾ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕੀਤਾ ਅਤੇ ਐਸ.ਡੀ.ਓ. ਨੂੰ ਬਾਹਰ ਕਢਵਾਇਆ। ਕਿਸਾਨ ਗੁਰਪ੍ਰੀਤ ਸਿੰਘ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੇ

ਕੋਵਿਡ ਕਾਲ ਦੌਰਾਨ ਜੂਨ 2021 ‘ਚ ਪੰਜਾਬ ਨੂੰ GST ਤੋਂ ਹਾਸਲ ਹੋਇਆ 1087 ਕਰੋੜ ਰੁਪਏ ਦਾ ਮਾਲੀਆ

ਚੰਡੀਗੜ੍ਹ : ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਅਤੇ ਲੌਕਡਾਊਨ ਦੀਆਂ ਸਖ਼ਤ ਬੰਦਿਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਜੂਨ 2021 ਦੌਰਾਨ ਆਪਣੇ ਜੀ.ਐਸ.ਟੀ. ਬਕਾਏ ਦੀ ਅਦਾਇਗੀ ਸਮੇਂ ਸਿਰ ਕਰਕੇ ਸ਼ਾਨਦਾਰ ਸਥਿਰਤਾ ਅਤੇ ਸਮਰੱਥਾ ਵਿਖਾਈ ਹੈ। ਇਸ ਦੇ ਨਤੀਜੇ ਵਜੋਂ ਜੂਨ ਮਹੀਨੇ ਜੀ.ਐਸ.ਟੀ. ਤੋਂ 1087 ਕਰੋੜ

ਜਲੰਧਰ : Doctors Day ‘ਤੇ ਹਸਪਤਾਲ ‘ਚ ਮਰੀਜ਼ ਦੀ ਮੌਤ ‘ਤੇ ਹੰਗਾਮਾ, ਡਾਕਟਰਾਂ ‘ਤੇ ਲਾਪਰਵਾਹੀ ਦੇ ਲਾਏ ਦੋਸ਼

ਡਾਕਟਰ ਡੇ ਦੇ ਮੌਕੇ ‘ਤੇ ਜਲੰਧਰ ਦੇ ਨਿੱਜੀ ਹਸਪਤਾਲ ‘ਚ ਹੰਗਾਮਾ ਹੋ ਗਿਆ। ਕਪੂਰਥਲਾ ਦੀ ਔਰਤ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਸ ਦੇ ਇਲਾਜ ਵਿਚ ਲਾਪਰਵਾਹੀ ਵਰਤੀ ਗਈ ਹੈ। ਜਦੋਂ ਇਸ ਬਾਰੇ ਪੁੱਛਣਾ ਚਾਹਿਆ ਤਾਂ ਬਾਊਂਸਰ ਬੁਲਾ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਕਪੂਰਥਲਾ ਤੋਂ

ਪੰਜਾਬ ‘ਚ ਬਦਲਿਆ ਸਰਕਾਰੀ ਦਫਤਰਾਂ ਦਾ ਸਮਾਂ, ਬਿਜਲੀ ਦੀ ਕਿੱਲਤ ਕਰਕੇ CM ਨੇ ਲਿਆ ਫੈਸਲਾ

ਚੰਡੀਗੜ੍ਹ : ਪੰਜਾਬ ਭਾਰੀ ਤਾਪਮਾਨ ਕਰਕੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸੂਬਾ ਸਰਕਾਰ ਦੇ ਦਫ਼ਤਰਾਂ ਦੇ ਸਮੇਂ ਵਿੱਚ ਕਟੌਤੀ ਕਰਨ ਅਤੇ ਫਸਲਾਂ ਨੂੰ ਬਚਾਉਣ ਅਤੇ ਘਰੇਲੂ ਬਿਜਲੀ ਸਥਿਤੀ ਨੂੰ ਸੁਖਾਲਾ ਕਰਨ ਲਈ ਉੱਚ ਊਰਜਾ ਖਪਤ ਕਰਨ ਵਾਲੇ ਉਦਯੋਗਾਂ ਨੂੰ ਤੁਰੰਤ ਪ੍ਰਭਾਵ ਨਾਲ ਕਟੌਤੀ ਕਰਨ

ਲੁਧਿਆਣਾ ਵਾਸੀਓ ਸਾਵਧਾਨ! ਸ਼ਹਿਰ ‘ਚ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗੈਂਗ ਸਰਗਰਮ, ਪੁਲਿਸ ਨੇ ਕੀਤਾ Alert

ਲੁਧਿਆਣਾ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਜਾਂ ਅਫਸਰ ਦੱਸ ਦੇ ਲੁੱਟਾਂ ਖੋਹਾਂ ਕਰਨ ਵਾਲਾ ਇੱਕ ਇਰਾਨੀ ਗੈਂਗ ਸਰਗਰਮ ਹੈ, ਜਿਸ ਸੰਬੰਧੀ ਲੁਧਿਆਣਾ ਪੁਲਿਸ ਨੇ ਆਮ ਲੋਕਾਂ ਨੂੰ ਸਾਵਧਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਪੁਲਿਸ ਦੀ ਵਰਦੀ ਵਿੱਚ ਨਹੀਂ ਹੁੰਦੇ, ਜਦਕਿ ਸਿਵਲ ਕੱਪੜਿਆਂ ਵਿੱਚ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁਧਿਆਣਾ ਪੁਲਿਸ

ਆਟੋ ‘ਚ ਸੁਰੱਖਿਆ ਲਈ ਲੁਧਿਆਣਾ ਪੁਲਿਸ ਦੀ ਨਿਵੇਕਲੀ ਪਹਿਲ- ਆਟੋ ਤੇ ਚਾਲਕ ਬਾਰੇ ਸਭ ਕੁਝ ਦੱਸੇਗਾ ਐਪ

ਲੁਧਿਆਣਾ ਜ਼ਿਲ੍ਹੇ ਵਿੱਚ ਕੁਝ ਗਲਤ ਨੀਅਤ ਵਾਲੇ ਆਟੋ ਵਾਲਿਆਂ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਹੁਣ ਅਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸੇਫਆਟੋਪੀਬੀ ਨਾਂ ਦਾ ਇੱਕ ਐਪ ਜਾਰੀ ਕੀਕਾਤ ਗਿਆ ਹੈ, ਜਿਸ ਰਾਹੀਂ ਆਟੋ ਵਾਲਿਆਂ ਨੂੰ ਇੱਕ ਯੂਨੀਕ ਆਈਟੀ ਨੰਬਰ

ਜੈਪਾਲ ਭੁੱਲਰ ਦੇ ਸਾਥੀ ਗੈਂਗਸਟਰ ਗਗਨ ਜੱਜ ਦੇ ਘਰ NIA ਦਾ ਛਾਪਾ

ਚੰਡੀਗੜ੍ਹ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਗੈਂਗਸਟਰ ਗਗਨਦੀਪ ਜੱਜ ਉਰਫ਼ ਗਗਨ ਜੱਜ ਦੇ ਘਰ ਵਿੱਚ ਫਿਰੋਜ਼ਪੁਰ ਵਿਖੇ ਛਾਪਾ ਮਾਰਿਆ। ਫ਼ਿਰੋਜ਼ਪੁਰ ਵਿੱਚ ਮੱਲਵਾਲ ਰੋਡ ਸਥਿਤ ਗਗਨ ਦੇ ਘਰ ਅੱਜ ਸਵੇਰੇ ਹੀ ਐਨ.ਆਈ.ਏ. ਦੀ ਟੀਮ ਪਹੁੰਚੀ, ਇਸ ਦੌਰਾਨ ਪੰਜਾਬ ਪੁਲਿਸ ਨੂੰ ਘਰ ਦੇ ਬਾਹਰ ਤਾਇਨਾਤ ਕੀਤਾ ਗਿਆ ਅਤੇ ਕਿਸੇ ਨੂੰ ਘਰ ਅੰਦਰ ਆਉਣ ਜਾਂ ਜਾਣ

ਪੰਜਾਬ ‘ਚ ਬਿਜਲੀ ਸੰਕਟ- ਸਰਕਾਰੀ ਦਫਤਰਾਂ ਨੂੰ AC ਨਾ ਚਲਾਉਣ ਦੇ ਹੁਕਮ, PSPCL ਨੇ ਲਿਖੀ ਚਿੱਠੀ, ਕੈਪਟਨ ਨੇ ਸੱਦੀ ਐਮਰਜੈਂਸੀ ਮੀਟਿੰਗ

ਪੰਜਾਬ ਵਿੱਚ ਮਾਨਸੂਨ ਦੇਰ ਨਾਲ ਆਉਣ ਕਾਰਨ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਪੂਰੇ ਸੂਬੇ ਵਿੱਚ ਲੰਬੇ ਕੱਟ ਲਗਾਏ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਸ਼ਾਮ ਨੂੰ ਇਸ ਮੁੱਦੇ ‘ਤੇ ਐਮਰਜੈਂਸੀ ਬੈਠਕ ਬੁਲਾਈ ਹੈ। ਹੁਣ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਇੱਕ ਪੱਤਰ ਜਾਰੀ

ਵਿਰਾਸਤ-ਏ-ਖਾਲਸਾ ਨੂੰ ਊਰਜਾ ਬਚਾਉਣ ‘ਚ ਮਿਲਿਆ ਪਹਿਲਾ ਸਥਾਨ, ਲਗਾਤਾਰ ਤੀਜੀ ਵਾਰ ਆਪਣੇ ਨਾਂ ਕੀਤਾ ਐਵਾਰਡ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੇ ਇੱਕ ਹੋਰ ਕੀਰਤੀਮਾਨ ਸਥਾਪਿਤ ਕਰਕੇ ਇਸ ਸਾਲ ਵੀ ਸੂਬਾ ਪੱਧਰੀ ਊਰਜਾ ਬਚਾਓ ਐਵਾਰਡ `ਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਰਾਸਤ-ਏ-ਖਾਲਸਾ ਨੇ ਲਗਾਤਾਰ ਤੀਸਰੀ ਵਾਰ ਰਾਜ ਪੱਧਰੀ ਊਰਜਾ ਬਚਾਓ ਐਵਾਰਡ ਹਾਸਲ ਕੀਤਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ

ਲੁਧਿਆਣਾ ‘ਚ ਕੋਰੋਨਾ ਨੂੰ ਲੱਗੀ ਬ੍ਰੇਕ, ਮਿਲੇ 22 ਨਵੇਂ ਮਾਮਲੇ, ਇੱਕ ਨੇ ਤੋੜਿਆ ਦਮ

ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਚੁੱਕੇ ਹਨ, ਜਿਸ ਕਰਕੇ ਪ੍ਰਸ਼ਾਸਨ ਨੇ ਇਥੇ ਲਾਈਆਂ ਗਈਆਂ ਪਾਬੰਦੀਆਂ ਵਿੱਚ ਵੀ ਵੱਡੀ ਛੋਟ ਦੇ ਦਿੱਤੀ ਹੈ। ਅੱਜ ਸੂਬੇ ਵਿੱਚ ਕੋਰੋਨਾ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਅੱਜ ਕੋਰੋਨਾ ਨਾਲ ਪਿੰਡ ਮੋਹੀ ਦੀ ਇੱਕ 30 ਸਾਲਾ ਔਰਤ ਦੀ ਮੌਤ ਹੋ ਗਈ। ਹੁਣ ਤੱਕ ਜ਼ਿਲ੍ਹੇ

ਪੰਜਾਬ ‘ਚ ਛੇਤੀ ਹੀ ਹੱਲ ਹੋਵੇਗਾ ਆਵਾਰਾ ਪਸ਼ੂਆਂ ਦਾ ਮਸਲਾ, CS ਨੇ ਈ-ਪੋਰਟਲ ਸ਼ੁਰੂ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ : ਛੇਤੀ ਹੀ ਅਵਾਰਾ ਜਾਨਵਰਾਂ ਦੇ ਖਤਰੇ ਦਾ ਹੱਲ ਤੁਹਾਡੀਆਂ ਉਂਗਲੀਆਂ ‘ਤੇ ਹੋਵੇਗਾ। ਤੁਸੀਂ ਆਪਣੇ ਖੇਤਰ ਵਿਚ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਤਸਵੀਰ ਇਕ ਈ-ਪੋਰਟਲ ‘ਤੇ ਅਪਲੋਡ ਕਰ ਸਕਦੇ ਹੋ ਜਿਸ ਤੋਂ ਬਾਅਦ ਇਸ ਨਾਲ ਸੰਬੰਧਤ ਸਟਾਫ ਇਨ੍ਹਾਂ ਨੂੰ ਆਪਣੇ ਨਾਲ ਲੈ ਜਾਵੇਗਾ ਅਤੇ ਸੂਬੇ ਵਿਚ ਬਣਾਏ ਗਏ ਕੈਟਲ ਪਾਊਂਡਸ ਵਿੱਚ ਪਹੁੰਚਾਏਗਾ। ਇਹ ਆਪਣੀ

ਰੇਲ ਮੁਸਾਫਰਾਂ ਲਈ ਰਾਹਤ ਭਰੀ ਖਬਰ : ਫਿਰੋਜ਼ਪੁਰ ਰੇਲਵੇ ਡਵੀਜ਼ਨ ਨੇ ਬਹਾਲ ਕੀਤੀਆਂ 10 ਜੋੜੀ ਟ੍ਰੇਨਾਂ

ਕੋਰੋਨਾ ਕਰਕੇ ਰੇਲਵੇ ਵੱਲੋਂ ਯਾਤਰੀਆਂ ਦੀ ਘੱਟ ਗਿਣਤੀ ਕਰਕੇ ਕਈ ਰੇਲ ਗੱਡੀਆਂ ਨੂੰ ਰੋਕਿਆ ਹੋਇਆ ਸੀ ਪਰ ਹੁਣ ਜਿਵੇਂ ਹੀ ਇਸ ਦੇ ਮਾਮਲੇ ਘੱਟਣ ਲੱਗੇ ਹਨ ਅਤੇ ਸਥਿਤੀ ਵਿੱਚ ਕੁਝ ਸੁਧਾਰ ਆਉਣ ਲੱਗਾ ਹੈ ਤਾਂ ਯਾਤਰੀਆਂ ਤੇ ਸਥਾਨਕ ਪ੍ਰਸ਼ਾਸਨ ਦੀਆਂ ਮੰਗਾਂ ‘ਤੇ ਰੇਲ ਮੰਤਰਾਲਾ ਦੇ ਵੱਖ-ਵੱਖ ਮੰਡਲਾਂ ਵਿੱਚ ਰੇਲ ਗੱਡੀਆਂ ਨੂੰ ਬਹਾਲ ਕਰਨ ਦਾ ਫੈਸਲਾ

ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਦੱਸਿਆ ਬੇਕਾਬੂ ‘ਗੁੰਮਰਾਹ ਮਿਸਾਈਲ’

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੁਖਬੀਰ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਗੁੰਮਰਾਹ ਮਿਜ਼ਾਈਲ ਦੱਸਿਆ ਜੋ ਕਿ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈ ਅਤੇ ਜੋ ਆਪਣੇ ਆਪ ਸਮੇਤ ਕਿਸੇ ਵੀ ਦਿਸ਼ਾ ਵਿੱਚ ਮਾਰ ਸਕਦਾ ਹੈ। ਸੁਖਬੀਰ ਨੇ

ਗਰਮੀ ਤੋਂ ਬੇਹਾਲ ਲੋਕਾਂ ਨੂੰ ਮਿਲੇਗੀ ਰਾਹਤ,ਪੰਜਾਬ ’ਚ ਇਸ ਦਿਨ ਪਏਗਾ ਮੀਂਹ

ਲੁਧਿਆਣਾ : ਜੂਨ ਦੇ ਅਖੀਰਲੇ ਹਫ਼ਤੇ ਵਿਚ ਗਰਮੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਰਾ 43 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਗਰਮੀ ਅਤੇ ਨਮੀ ਵਿੱਚ ਵਾਧੇ ਕਾਰਨ ਲੋਕਾਂ ਦਾ ਪਸੀਨੇ ਨਾਲ ਬੁਰਾ ਹਾਲ ਹੈ। ਪੱਖ, ਕੂਲਰ ਤਾਂ ਛੱਡੋ, ਏਸੀ ਦੀ ਹਵਾ ਨਾਲ ਵੀ ਲੋਕਾਂ ਦੀ ਬਚੈਨੀ ਘੱਟ ਨਹੀਂ

ਭਾਜਪਾ ਆਗੂ ਚੁੱਘ ਦਾ ‘ਆਪ’ ‘ਤੇ ਤਿੱਖਾ ਹਮਲਾ, ਕਿਹਾ- ਕੇਜਰੀਵਾਲ ਪੰਜਾਬ ਨੂੰ ਮੂਰਖ ਬਣਾਉਣ ਦੇ ਮਿਸ਼ਨ ‘ਤੇ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਤੇ ਦਿਨ ਆਪਣੇ ਚੰਡੀਗੜ੍ਹ ਦੌਰੇ ‘ਤੇ ਵੱਡੇ ਐਲਾਨ ਕੀਤੇ, ਜਿਨ੍ਹਾਂ ਵਿੱਚ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਮੁਹੱਈਆ ਮੁੱਖ ਸੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੇਜਰੀਵਾਲ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਨਾਲ ਧੋਖਾ

ਫਿਲਮੀ ਕਹਾਣੀ ਤੋਂ ਘੱਟ ਨਹੀਂ 10 ਸਾਲਾਂ ਤੋਂ ਵਿਛੜੇ ਮਾਂ-ਪੁੱਤ ਦਾ ਮਿਲਾਪ- ਮੇਲੇ ‘ਚ ਗੁੰਮ ਹੋਏ ਪੁੱਤ ਨੂੰ ਮਿਲ ਕੇ ਨਿਕਲੇ ਮਾਂ ਦੇ ਹੰਝੂ

ਅਕਸਰ ਪੁਲਿਸ ਦਾ ਮਾੜਾ ਅਕਸ ਹੀ ਦਿਖਾਇਆ ਜਾਂਦਾ ਹੈ। ਪਰ ਇਸ ਵਾਰ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਇੱਕ ਮਾਂ 10 ਸਾਲਾਂ ਬਾਅਦ ਆਪਣੇ ਗੁਆਚੇ ਹੋਏ ਪੁੱਤ ਨੂੰ ਮਿਲੀ। ਇੱਕ-ਦੂਜੇ ਨੂੰ ਗਲੇ ਮਿਲਦਿਆਂ ਹੀ ਮਾਂ-ਪੁੱਤ ਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗੇ। 6 ਸਾਲ ਦੀ ਉਮਰ ਵਿੱਚ ਰਾਜੀਵ ਉਰਫ ਨੋਨਾ ਆਪਣੀ ਮਾਂ ਨੀਨਾ ਅਤੇ ਪਿਤਾ ਚੰਦਨ ਨਾਲ ਮੈੜੀ

ਕੋਰੋਨਾ ਦੇ ਡੇਲਟਾ ਪਲੱਸ ਵੇਰੀਐਂਟ ਦਾ ਮੰਡਰਾਇਆ ਖਤਰਾ, ਲੁਧਿਆਣਾ ਦੇ ਪਿੰਡ ਵਿੱਚ ਅਲਰਟ ਜਾਰੀ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜੰਡ ਵਿੱਚ ਡੇਲਟਾ ਪਲੱਸ ਵੇਰੀਐਂਟ ਦਾ ਇੱਕ ਮਰੀਜ਼ ਮਿਲਣ ਤੋਂ ਬਾਅਦ ਸਿਹਤ ਵਿਭਾਗ ਨੇ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਅਲਰਟ ਕਰ ਦਿੱਤਾ ਹੈ, ਤਾਂਕਿ ਤਾਂ ਜੋ ਇਸ ਵੇਰੀਐਂਟ ਦੇ ਲਾਗ ਲੱਗਣ ਤੋਂ ਪਹਿਲਾਂ ਸੁਰੱਖਿਆ ਉਪਾਅ ਕੀਤੇ ਜਾ ਸਕਣ। ਲੁਧਿਆਣਾ ਸਿਵਲ ਸਰਜਨ ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਪਿੰਡ ਜੰਡ ਤੋਂ ਇਲਾਵਾ ਆਸ-ਪਾਸ

ਵੱਡੀ ਖਬਰ : ਚੰਡੀਗੜ੍ਹ ‘ਚ ਲੱਖਾ ਸਿਧਾਣਾ ‘ਤੇ ਹੋਏ 4 ਕੇਸ ਦਰਜ, ਕਿਸਾਨਾਂ ਨੂੰ ਭੜਕਾਉਣ ਦੇ ਲੱਗੇ ਦੋਸ਼

ਕਿਸਾਨ ਅੰਦੋਲਨ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਵਿੱਚ ਡਟਿਆਂ ਕੱਲ੍ਹ ਸੱਤ ਮਹੀਨੇ ਹੋ ਗਏ ਹਨ, ਜਿਸ ਕਰਕੇ 26 ਜੂਨ ਨੂੰ ਇੱਕ ਵਾਰ ਫਿਰ ਅੰਦੋਲਨ ਵਿੱਚ ਚਿੰਗਾਰੀ ਸੁਲਗੀ। ਇਸ ਦੌਰਾਨ ਚੰਡੀਗੜ੍ਹ ਵਿੱਚ ਲੱਖਾ ਸਿਧਾਣਾ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਸ ‘ਤੇ ਕਿਸਾਨਾਂ ਨੂੰ ਭੜਕਾਉਣ ਦੇ ਦੋਸ਼ ਲੱਗੇ ਹਨ, ਜਿਸ ਅਧੀਨ

ਪੰਜਾਬ ‘ਚ ਹੁਣ ‘ਡੇਲਟਾ ਵੇਰੀਏਂਟ’ ਬਣਿਆ ਚੁਣੌਤੀ, ਸੂਬੇ ‘ਚ 490 ਸ਼ੱਕੀ ਮਰੀਜ਼, ਪਟਿਆਲਾ ‘ਚ ਬਣੇਗੀ ਲੈਬ

ਪੰਜਾਬ ਵਿਚ ਕੋਰੋਨਾ ਇਨਫੈਕਸ਼ਨ ਦੇ ਨਵੇਂ ‘ਡੇਲਟਾ ਵੇਰੀਐਂਟ’ ਮਿਲਣ ਦੇ ਮਾਮਲੇ ਸੂਬਾ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਏ ਹਨ। ਹਾਲਾਂਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਪਏ ਡੇਲਟਾ ਪਲੱਸ ਵੇਰੀਐਂਟ ਦੇ ਦੋਵੇਂ ਮਰੀਜ਼ ਆਈਸੋਲੇਸ਼ਨ ਤੋਂ ਬਾਅਦ ਠੀਕ ਹੋ ਚੁੱਕੇ ਹਨ ਪਰ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਦੀ ਜਾਂਚ ਲਈ

ਜਲੰਧਰ ਦੀ ਬਸਤੀ ਦਾਨਿਸ਼ਮੰਦਾ ‘ਚ ਵਾਪਰਿਆ ਦਰਦਨਾਕ ਹਾਦਸਾ, ਹਾਈਟੇਂਸ਼ਨ ਤਾਰਾਂ ਦੀ ਲਪੇਟ ‘ਚ ਆਉਣ ਨਾਲ ਝੁਲਸਿਆ ਬੱਚਾ

ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦੀ ਗ੍ਰੀਨ ਵੈਲੀ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇਥੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ 13 ਸਾਲ ਦਾ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ। 75 ਫੀਸਦੀ ਝੁਲਸੀ ਹਾਲਤ ਵਿੱਚ ਇਲਾਜ ਲਈ ਬੱਚੇ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ

ਮਹਿੰਗਾਈ ਦੀ ਮਾਰ : ਜਲੰਧਰ ’ਚ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚਿਆ ਪੈਟਰੋਲ

ਜਲੰਧਰ ਵਿਚ ਪੈਟਰੋਲ ਸੈਂਕੜੇ ਦੇ ਨੇੜੇ ਪਹੁੰਚ ਗਿਆ ਹੈ। ਸ਼ਨੀਵਾਰ ਨੂੰ ਨਾਰਮਲ ਪੈਟਰੋਲ ਹੁਣ ਤੱਕ ਦੇ ਸਭ ਤੋਂ ਵੱਧ ਰੇਟ 99.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਉਥੇ ਪ੍ਰੀਮੀਅਮ ਪੈਟਰੋਲ ਸੈਂਕੜੇ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਸ਼ਨੀਵਾਰ ਨੂੰ ਜਲੰਧਰ ਵਿੱਚ ਪ੍ਰੀਮੀਅਮ ਪੈਟਰੋਲ ਦੀ ਕੀਮਤ 102.82 ਰੁਪਏ ਪ੍ਰਤੀ ਲੀਟਰ ਪਹੁੰਚ ਚੁੱਕੀ ਹੈ। ਡੀਜ਼ਲ ਦੇ

ਲੁਧਿਆਣਾ ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ- ਹੁਣ ਐਤਵਾਰ ਵੀ ਖੁੱਲ੍ਹਣਗੀਆਂ ਦੁਕਾਨਾਂ

ਲੁਧਿਆਣਾ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਆਈ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ, ਜਿਸ ਕਰਕੇ ਪ੍ਰਸ਼ਾਸਨ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਰਾਹਤ ਦੇਣ ਦਾ ਫੈਸਲਾ ਲਿਆ ਹੈ, ਜਿਸ ਅਧੀਨ ਐਤਵਾਰ ਨੂੰ ਵੀ ਲੁਧਿਆਣਾ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸੰਬੰਧੀ ਡੀਸੀ ਦਫਤਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਐਤਵਾਰ ਨੂੰ ਵੀ

ਕੈਪਟਨ ਨੇ ਦੁਹਰਾਈ ਕੌਮੀ ਡਰੱਗ ਨੀਤੀ ਦੀ ਮੰਗ, ਕਿਹਾ- STF, ਪੁਲਿਸ ਤੇ ਇੰਟੈਲੀਜੈਂਸ ਵਿੰਗ ਵਿੱਚ ਹੋਣਾ ਚਾਹੀਦੈ ਤਾਲਮੇਲ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਨੈਸ਼ਨਲ ਡਰੱਗ ਪਾਲਿਸੀ ਦੀ ਆਪਣੀ ਮੰਗ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਐਸਟੀਐਫ, ਪੁਲਿਸ ਅਤੇ ਇੰਟੈਲੀਜੈਂਸ ਵਿੰਗ ਦਰਮਿਆਨ ਵਧੇਰੇ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਗੁਆਂਢੀ ਸੂਬਿਆਂ

ਕੈਪਟਨ ਨੇ ਰਾਜਨਾਥ ਸਿੰਘ ਨੂੰ ਕੀਤੀ ਅਪੀਲ- ਡੱਲਾ ਤੇ ਬਠਿੰਡਾ ‘ਚ ਇੱਕ ਹੋਰ ਸੈਨਿਕ ਸਕੂਲ ਲਈ ਦੇਣ ਮਨਜ਼ੂਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸੈਨਿਕ ਸਕੂਲ ਡੱਲਾ ਗੋਰੀਆਂ ਲਈ ਸਮਝੌਤਾ ਪੱਤਰ (ਐਮਓਏ) ਨੂੰ ਪ੍ਰਵਾਨ ਕਰਨ ਅਤੇ ਬਠਿੰਡਾ ਵਿਖੇ ਤੀਸਰੇ ਸੈਨਿਕ ਸਕੂਲ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਕੇਂਦਰੀ ਰੱਖਿਆ ਮੰਤਰੀ ਨੂੰ ਭੇਜੇ ਇੱਕ ਪੱਤਰ ਵਿੱਚ, ਕੈਪਟਨ ਅਮਰਿੰਦਰ ਸਿੰਘ

ਅਕਾਲੀ ਦਲ ਨੇ ਕੈਪਟਨ ‘ਤੇ ਸਿਆਸਤ ਕਰਨ ਦੇ ਲਾਏ ਦੋਸ਼, ਕਿਹਾ- SIT ਜਿੰਨੀ ਵਾਰ ਬੁਲਾਏਗੀ ਅਸੀਂ ਜਾਵਾਂਗੇ

ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਜਿਸ ਤਰ੍ਹਾਂ ਐਸਆਈਟੀ ਵੱਲੋਂ ਬਾਦਲ ਪਰਿਵਾਰ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਇਸ ਦੀ ਸਖਤ ਨਿਖੇਧੀ ਕਰਦੇ ਹੋਏ ਅੱਜ ਅਕਾਲੀ ਦਲ ਨੇ ਕਾਂਗਰਸ ਸਰਕਾਰ ‘ਤੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕਾਂਗਰਸ ਜਾਣ-ਬੁੱਝ ਕੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈੱਸ ਕਾਨਫਰੰਸ ਦੌਰਾਨ

ਗੁਰਦਾਸਪੁਰ ‘ਚ ਵੱਡੀ ਵਾਰਦਾਤ- ਸ਼ਮਸ਼ਾਨਘਾਟ ‘ਚ ਸੁੱਤੇ ਪਏ ਦੋ ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਗੁਰਦਾਸਪੁਰ ਦੇ ਧਾਰੀਵਾਲ ਅਧੀਨ ਪੈਂਦੇ ਪਿੰਡ ਫੱਜੂਪੁਰ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਮਸ਼ਾਨ ਘਾਟ ਵਿਚ ਸੁੱਤੇ ਹੋਏ ਦੋ ਦੋਸਤਾਂ ‘ਤੇ ਗਮਲਿਆਂ ਨਾਲ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਪੂਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ

ਕਿਸਾਨਾਂ ਨੂੰ ਮਿਲੇਗੀ 8 ਘੰਟੇ ਨਿਰਵਿਘਨ ਬਿਜਲੀ, ਕੈਪਟਨ ਨੇ PSPCL ਨੂੰ ਦਿੱਤੀਆਂ ਹਿਦਾਇਤਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪੀਐਸਪੀਸੀਐਲ ਨੂੰ ਹਦਾਇਤ ਕੀਤੀ ਕਿ ਉਹ ਚੱਲ ਰਹੇ ਬਿਜਾਈ ਦੇ ਮੌਸਮ ਵਿੱਚ ਕਿਸੇ ਵੀ ਸਪਲਾਈ ਦੇ ਵਿਘਨ ਨੂੰ ਰੋਕਣ ਲਈ ਕਿਸੇ ਵੀ ਕੀਮਤ ’ਤੇ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਅਤੇ ਰਾਜ ਤੋਂ ਬਾਹਰ ਬਿਜਲੀ ਦੀ ਘਾਟ ਖ਼ਤਮ ਕਰਨ। ਚੱਲ

ਪੰਜਾਬ ਸਰਕਾਰ ਨੇ 30 ਜੂਨ ਤੱਕ ਵਧਾਈਆਂ ਕੋਰੋਨਾ ਪਾਬੰਦੀਆਂ, IELTS ਸੈਂਟਰ ਖੋਲ੍ਹਣ ਦੀ ਦਿੱਤੀ ਇਜਾਜ਼ਤ

ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਹੱਦ ਤੱਕ ਗਿਰਾਵਟ ਆ ਗਈ ਹੈ ਪਰ ਅਜੇ ਵੀ ਸਾਵਧਾਨੀ ਪੱਖੋਂ ਪੰਜਾਬ ਸਰਕਾਰ ਨੇ ਕੋਰੋਨਾ ਕਰਕੇ ਸੂਬੇ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਨੂੰ 30 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ ਇਸ ਦੌਰਾਨ ਸਰਕਾਰ ਨੇ ਵੱਡੀਆਂ ਛੋਟਾਂ ਦਿੱਤੀਆਂ ਹਨ। ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰਖਦੇ ਹੋਏ ਮੁੱਖ ਮੰਤਰੀ ਕੈਪਟਨ

ਅਕਾਲੀ ਦਲ ਰਾਹੁਲ ਗਾਂਧੀ, ਜਾਖੜ, SIT, ਵਿਜੀਲੈਂਸ ਮੁਖੀ ਤੇ ਸਲਾਹਕਾਰ ਚਹਿਲ ਖਿਲਾਫ ਦਰਜ ਕਰਵਾਏਗਾ ਪੁਲਿਸ ਕੇਸ

ਅੰਮ੍ਰਿਤਸਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਐਸਆਈਟੀ ਮੈਂਬਰਾਂ, ਵਿਜੀਲੈਂਸ ਡਾਇਰੈਕਟਰ ਬੀ ਕੇ ਉਪੱਲ, ਸਲਾਹਕਾਰ ਭਰਤ ਇੰਦਰ ਸਿੰਘ ਚਹਿਲ ਤੇ ਹੋਰ ਅਧਿਕਾਰੀਆਂ ਦੇ ਖਿਲਾਫ ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਵਿਚ ਸਿਆਸੀ ਦਖਲ ਦੇਣ ਅਤੇ ਸਾਬਕਾ ਮੁੱਖ ਮੰਤਰੀ

ਭਵਾਨੀਗੜ੍ਹ : ਗੁਰਦੁਆਰਾ ਸਾਹਿਬ ‘ਚ ਲੱਗੀ ਅੱਗ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਅਗਨ ਭੇਟ

ਭਵਾਨੀਗੜ ਨੇੜੇ ਪਿੰਡ ਜੋਲੀਆ ਦੇ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗ ਗਈ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋ ਗਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਇਸ ਵਿੱਚ ਇੱਕ ਔਰਤ ਸਾਫ ਤੌਰ ’ਤੇ ਦਿਖਾਈ ਦੇ ਰਹੀ ਹੈ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਵਾਨੀਗੜ

ਕੈਪਟਨ ਦੇ OSD ਬਾਂਸਲ ਨੇ ਕਾਂਗਰਸ ਹਾਈਕਮਾਨ ’ਤੇ ਚੁੱਕੇ ਸਵਾਲ, ਕਿਹਾ-ਪੰਜਾਬ ’ਚ ਕਾਂਗਰਸ ਦਾ ਮਤਲਬ ‘ਕੈਪਟਨ’

ਚੰਡੀਗੜ੍ਹ: ਪੰਜਾਬ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਵਿਚ ਸ਼ੁਰੂ ਹੋਈ ਲੜਾਈ ਅਜੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਕਾਂਗਰਸ ਦੀ ਕੇਂਦਰੀ ਕਮੇਟੀ ਦੇ ਸਾਹਮਣੇ ਆਪਣੀ ਗੱਲ ਕਹਿ ਕੇ ਵਾਪਿਸ ਚੰਡੀਗੜ੍ਹ ਵਾਪਸ ਪਰਤ ਆਏ। ਜਿਵੇਂ ਹੀ ਕੈਪਟਨ

ਪੰਜਾਬ ‘ਚ ਟੀਕਾਕਰਨ ਦੀ ਮੱਠੀ ਰਫਤਾਰ ਲਈ ਸਿਹਤ ਮੰਤਰੀ ਨੇ ਕੇਂਦਰ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਚੰਡੀਗੜ੍ਹ : ਦੇਸ਼ ਵਿੱਚ ਕੋਰੋਨਾ ਦੀ ਤੀਜੀ ਸੰਭਾਵੀ ਲਹਿਰ ਦੀ ਦਸਤਕ ਤੋਂ ਪਹਿਲਾਂ ਸਾਰਿਆਂ ਵਲੋਂ ਸੂਬੇ ਹਰੇਕ ਨਾਗਰਿਕ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ, ਪਰ ਭਾਰਤ ਸਰਕਾਰ ਤੋਂ ਪੰਜਾਬ ਵਿੱਚ ਕੋਵਿਡ-19 ਟੀਕਿਆਂ ਦੀ ਘੱਟ ਸਪਲਾਈ ਕਾਰਨ ਟੀਕਾਕਰਨ ਮੁਹਿੰਮ ਕਾਫੀ ਪ੍ਰਭਾਵਿਤ ਹੋਈ ਹੈ। ਇਹ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ

ਰਾਹਤ ਭਰੀ ਖਬਰ : ਪੰਜਾਬ ‘ਚ 24 ਘੰਟਿਆਂ ਦੌਰਾਨ 400 ਤੋਂ ਘੱਟੇ ਕੋਰੋਨਾ ਦੇ ਮਾਮਲੇ, 20 ਨੇ ਤੋੜਿਆ ਦਮ

ਪੰਜਾਬ ਵਾਸੀਆਂ ਲਈ ਰਾਹਤ ਵਾਲੀ ਖਬਰ ਹੈ ਕਿ ਕੋਰੋਨਾ ਦੇ ਮਾਮਲਿਆਂ ਨੂੰ ਹੁਣ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 382 ਮਾਮਲੇ ਦਰਜ ਕੀਤੇ ਗਏ, ਜਦਕਿ 20 ਮਰੀਜ਼ਾਂ ਨੇ ਦਮ ਤੋੜਿਆ। ਉਥੇ ਹੀ ਰਾਹਤ ਵਾਲੀ ਗੱਲ ਇਹ ਰਹੀ ਕਿ ਸੂਬੇ ਵਿੱਚ 715 ਲੋਕਾਂ ਨੂੰ ਠੀਕ ਹੋਣ ‘ਤੇ ਹਸਪਤਾਲੋਂ

ਕੈਪਟਨ ਨੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਬਣਾਈ ਕਮੇਟੀ, ਨਿੱਜੀ ਤੌਰ ‘ਤੇ ਸੁਣੇਗੀ ਸ਼ਿਕਾਇਤਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਰਾਜ ਸਰਕਾਰ ਦੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੰਤਰੀਆਂ ਦੀ ਨਿਗਰਾਨੀ ਕਮੇਟੀ ਦਾ ਗਠਨ ਕੀਤਾ। ਇਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸਾਧੂ ਸਿੰਘ ਧਰਮਸੋਤ, ਮੈਡੀਕਲ ਸਿੱਖਿਆ ਅਤੇ

ਇੱਕ ਮਾਂ ਦੀ DGP ਤੇ CM ਨੂੰ ਗੁਹਾਰ- ਨਾਭਾ ਜੇਲ੍ਹ ‘ਚ ਬੰਦ ਪੁੱਤਰ ‘ਤੇ ਬੁਰੀ ਤਰ੍ਹਾਂ ਹੋ ਰਿਹੈ ਟਾਰਚਰ, AJS ਮੰਗ ਰਿਹਾ ਰਿਸ਼ਵਤ, ਦਿਓ ਇਨਸਾਫ

ਗੈਂਗਸਟਰ ਮਾਂ ਦੀ ਕੁੱਖੋਂ ਪੈਦਾ ਨਹੀਂ ਹੁੰਦੇ, ਪਰ ਛੋਟੇ-ਛੋਟੇ ਕੇਸਾਂ ਵਿੱਚ ਬੰਦ ਨੌਜਵਾਨ ਨੂੰ ਇੰਨਾ ਟਾਰਚਰ ਦਿੱਤਾ ਜਾਂਦਾ ਹੈ ਕਿ ਉਹ ਗੈਂਗਸਟਰ ਬਣ ਜਾਂਦੇ ਹਨ। ਇਹ ਕਹਿਣਾ ਉਸ ਔਰਤ ਦਾ ਹੈ ਜੋ ਅੰਮ੍ਰਿਤਸਰ ਤੋਂ ਨਾਭਾ ਜੇਲ੍ਹ ਵਿੱਚ ਆਪਣੇ ਪੁੱਤਰ ਨੂੰ ਮਿਲਣ ਆਈ ਸੀ। ਔਰਤ ਨੇ ਦੋਸ਼ ਲਾਇਆ ਕਿ ਇਕ ਜੇਲ੍ਹ ਅਧਿਕਾਰੀ ਨੇ ਉਸ ਦੇ ਬੇਟੇ

ਕੈਪਟਨ ਵੱਲੋਂ ਜਲੰਧਰ ਦੇ MLA ਰਿੰਕੂ ਦੇ ਨਾਂ ਨਾਲ ਛਿੜੀ ਨਵੀਂ ਚਰਚਾ, ਨਵਜੋਤ ਸਿੱਧੂ ਦਾ ਵਿਰੋਧ ਕਰ ਚੁੱਕੇ ਹਨ ਵਿਧਾਇਕ

ਭਗਤ ਕਬੀਰ ਜਯੰਤੀ ‘ਤੇ ਵਰਚੁਅਲ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਲੰਧਰ ਪਿਆਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਜਲੰਧਰ ਵਿੱਚ ਭਗਤ ਕਬੀਰ ਹਾਲ ਦੀ ਉਸਾਰੀ ਦਾ ਐਲਾਨ ਕੀਤਾ। ਕੈਪਟਨ ਨੇ ਕਿਹਾ ਕਿ ਇਸ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ 7 ਕਰੋੜ ਨਾਲ ਜ਼ਮੀਨ ਖਰੀਦੀ ਜਾਏਗੀ ਅਤੇ 3

ਔਰਤ ਵੱਲੋਂ ਸਹਿ-ਕਰਮਚਾਰੀ ਤੋਂ ਤੰਗ ਆ ਕੇ ਖੁਦਕੁਸ਼ੀ- ਪੁਲਿਸ ਵੱਲੋਂ ਕਾਰਵਾਈ ਨਾ ਕਰਨ ‘ਤੇ ਲਾਲੜੂ ਹਾਈਵੇ ਕੀਤਾ ਜਾਮ

ਬੀਤੇ ਦਿਨ ਲਾਲੜੂ ਦੀ 32 ਸਾਲਾ ਰਣਜੀਤ ਕੌਰ ਨਾਂ ਦੀ ਇੱਕ ਤਲਾਕਸ਼ੁਦਾ ਔਰਤ ਵੱਲੋਂ ਰੇਲ ਗੱਡੀ ਅੱਗੇ ਆਣ ਕੇ ਖੁਦਕਸ਼ੀ ਕਰ ਲਈ ਗਈ ਸੀ। ਜਿਸ ਕੋਲੋਂ ਪੁਲਿਸ ਨੂੰ ਇਕ ਸੁਸਾਈਡ ਨੋਟ ਮਿਲਿਆ ਸੀ, ਜਿਸ ਨੇ ਆਪਣੀ ਮੌਤ ਲਈ ਆਪਣੇ ਦਫ਼ਤਰ ਦੇ ਹੀ ਇਕ ਕਰਮਚਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਜਾਣਕਾਰੀ ਮੁਤਾਬਕ ਮਹਿਲਾ ਚੰਡੀਗੜ੍ਹ ਦੇ ਤਕਨੀਕੀ ਵਿਭਾਗ

ਸੁਨੀਲ ਜਾਖੜ ਨੇ ਬਾਜਵਾ ਪਰਿਵਾਰ ਨੂੰ ਮਾਫੀ ਮੰਗਣ ਲਈ ਕਿਹਾ, ਅਜੈਵੀਰ ਜਾਖੜ ਨੂੰ ਲੈ ਕੇ ਦਿੱਤੀ ਸਫਾਈ

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਾਜਵਾ ਪਰਿਵਾਰ ਦੂਸਰਿਆਂ ’ਤੇ ਚਿੱਕੜ ਸੁੱਟਣ ਦੀ ਬਜਾਏ ਸੂਬੇ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ’ਤੇ ਮਾਫੀ ਮੰਗੇ। ਅੱਜ ਇੱਥੇ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਕੇਵਲ ਰਾਜ

ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਵਾਲੇ ਦੀਵਾਨ ਟੋਡਰ ਮੱਲ ਦੇ ਨਾਂ ‘ਤੇ ਰੱਖਿਆ ਫਤਿਹਗੜ੍ਹ ਸਾਹਿਬ ਸੜਕ ਦਾ ਨਾਂ

ਚੰਡੀਗੜ੍ਹ : ਦੀਵਾਨ ਟੋਡਰ ਮੱਲ ਦੀ ਵਿਰਾਸਤ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਫ਼ਤਹਿਗੜ੍ਹ ਸਾਹਿਬ ਵਿਚ ਦੀਵਾਨ ਟੋਡਰ ਮੱਲ ਮਾਰਗ ਦੇ ਨਾਮ ਨਾਲ ਜਹਾਜ਼ ਹਵੇਲੀ ਨੂੰ ਮੁੱਖ ਸੜਕ ਨਾਲ ਜੋੜਨ ਵਾਲੀ ਸੜਕ ਦਾ ਨਾਮ ਦੇਣ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਦੀਵਾਨ ਟੋਡਰ ਮੱਲ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ

ਕਬੀਰ ਜਯੰਤੀ ‘ਤੇ ਪੰਜਾਬ ਸਰਕਾਰ ਦਾ ਤੋਹਫਾ : ਕੈਪਟਨ ਵੱਲੋਂ ਭਗਤ ਕਬੀਰ ਚੇਅਰ ਤੇ ਭਵਨ ਲਈ 10 ਕਰੋੜ ਰੁਪਏ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਭਗਤ ਕਬੀਰ ਚੇਅਰ ਅਤੇ ਜਲੰਧਰ ਵਿਖੇ ਭਗਤ ਕਬੀਰ ਭਵਨ ਦੇ ਵਿਕਾਸ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਗਤ ਕਬੀਰ ਜੀ ਜੈਅੰਤੀ ਦੇ ਮੌਕੇ ‘ਤੇ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੀ

ਕੋਟਕਪੂਰਾ ਗੋਲੀਕਾਂਡ : ਵੱਡੇ ਬਾਦਲ ਤੋਂ ਬਾਅਦ SIT ਹੁਣ ਸੁਖਬੀਰ ਬਾਦਲ ਤੋਂ ਕਰੇਗੀ ਪੁੱਛਗਿੱਛ, ਭੇਜੇ ਸੰਮਨ

ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਨਵੀਂ ਐਸਆਈਟੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛਗਿੱਛ ਕਰੇਗੀ। ਉਨ੍ਹਾਂ ਨੂੰ 26 ਜੂਨ ਲਈ ਸੰਮਨ ਭੇਜਿਆ ਗਿਆ ਹੈ। ਐਸਆਈਟੀ ਨੇ ਸੁਖਬੀਰ ਬਾਦਲ ਨੂੰ 26 ਜੂਨ ਨੂੰ ਪੰਜਾਬ ਪੁਲਿਸ, ਸੈਕਟਰ -32, ਚੰਡੀਗੜ੍ਹ ਦੇ ਮਿੰਨੀ ਹੈੱਡਕੁਆਰਟਰ ਵਿੱਚ ਪੇਸ਼ ਹੋਣ ਲਈ

ਸਨਮਾਨ! ਪੰਜਾਬ ਓਲੰਪਿਕ ਭਵਨ ਦੇ ਹਾਲ ਆਫ ਫੇਮ ‘ਚ ਲੱਗਣਗੇ ਮਿਲਖਾ ਸਿੰਘ, ਬਲਬੀਰ ਸਿੰਘ ਸੀਨੀਅਰ ਤੇ ਅਭਿਨਵ ਬਿੰਦਰਾ ਦੇ ਬੁੱਤ

ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਛੇਤੀ ਹੀ ਪੰਜਾਬ ਓਲੰਪਿਕ ਭਵਨ, ਮੁਹਾਲੀ ਵਿਖੇ ਇੱਕ ‘ਹਾਲ ਆਫ ਫੇਮ’ ਦਾ ਉਦਘਾਟਨ ਕੀਤਾ ਜਾਵੇਗਾ, ਜਿੱਥੇ ਹਾਕੀ ਵਿੱਚ ਤਿੰਨ ਓਲੰਪਿਕ ਸੋਨ ਤਮਗੇ ਜਿੱਤਣ ਵਾਲੇ ਸਵ. ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ ਅਤੇ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਦੇ ਬੁੱਤ ਸਥਾਪਤ ਕਰ ਕੇ ਸਨਮਾਨਤ ਕੀਤਾ ਜਾਵੇਗਾ। ਦੱਸ ਦੇਈਏ ਕਿ ਫਲਾਇੰਗ ਸਿੱਖ ਦੇ ਨਾਮ ਨਾਲ

ਵੇਖੋ ਜਿਗਰਾ! ਮਾਨਸਾ ਦੇ ਕਬਾੜੀਏ ਨੇ 72 ਲੱਖ ‘ਚ ਖਰੀਦੇ IAF ਦੇ 6 ਹੈਲੀਕਾਪਟਰ, ਵੇਖਣ ਲਈ ਲੋਕਾਂ ਦਾ ਲੱਗਿਆ ਤਾਂਤਾ

ਬਠਿੰਡਾ : ਮਾਨਸਾ ਦੇ ਮਿੱਠੂ ਕਬੱਡੀ ਦਾ ਵੱਡੇ ਜਿਗਰੇ ਵਾਲੇ ਪੁੱਤਰ ਡਿੰਪਲ ਅਰੋੜਾ ਨੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲੇ ਦੇ ਸਰਸਾਵਾ ਏਅਰਬੇਸ ਸਟੇਸ਼ਨ ਤੋਂ ਹਵਾਈ ਫੌਜ ਦੇ ਛੇ ਹੈਲੀਕਾਪਟਰਾਂ ਨੂੰ 72 ਲੱਖ ਰੁਪਏ ਵਿਚ ਖਰੀਦਿਆ ਹੈ। ਇਨ੍ਹਾਂ ਵਿਚੋਂ ਤਿੰਨ ਨਾਲ ਦੇ ਨਾਲ ਪਹਿਲਾਂ ਹੀ ਵਿਕ ਗਏ। ਉਥੇ ਹੀ ਉਹ ਸੋਮਵਾਰ ਸ਼ਾਮ ਨੂੰ ਬਾਕੀ ਤਿੰਨਾਂ ਨੂੰ

ਵੱਡੀ ਖਬਰ : ਫਤਹਿਜੰਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ। ਆਮ ਲੋਕਾਂ ਤੋਂ ਲੈ ਕੇ ਸਿਆਸਤ ਤੱਕ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਵਿਚਾਲੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਕਾਦੀਆਂ ਤੋਂ ਵਿਧਾਇਕ ਸ: ਫ਼ਤਹਿਜੰਗ ਸਿੰਘ

ਅੰਮ੍ਰਿਤਸਰ : SI ਦੇ ਵਿਗੜੇ ਪੁੱਤ ਨੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਦੇ ਕਤਲ ਤੋਂ ਬਾਅਦ ਪਾਇਆ ਭੰਗੜਾ

ਅੰਮ੍ਰਿਤਸਰ : ਪੰਜਾਬ ਵਿੱਚ ਜੁਰਮ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਹਥਿਆਰਾਂ ਨਾਲ ਫੋਟੋਆਂ ਖਿੱਚਣੀਆਂ ਅਤੇ ਸੋਸ਼ਲ ਸਾਈਟਾਂ ’ਤੇ ਪਾਉਣਾ ਹੁਣ ਆਮ ਗੱਲ ਹੋ ਗਈ ਹੈ। ਇਹ ਸਭ ਵੇਖ ਕੇ ਨੌਜਵਾਨ ਗਲਤ ਰਸਤੇ ’ਤੇ ਜਾ ਰਹੇ ਹਨ। ਸੀਆਈਏ ਸਟਾਫ ਵਿੱਚ ਤਾਇਨਾਤ ਸਬ ਇੰਸਪੈਕਟਰ (ਐਸਆਈ) ਤੇਜਿੰਦਰ ਸਿੰਘ ਦੇ ਪੁੱਤਰ ਅੰਤਰ ਕਾਹਲੋਂ ਵੱਲੋਂ ਸੋਮਵਾਰ ਰਾਤ ਮਾਰੇ ਗਏ

ਖੰਨਾ ਹਾਈਵੇ ‘ਤੇ ਭਿਆਨਕ ਸੜਕ ਹਾਦਸਾ, ਸਰੀਏ ਨਾਲ ਭਰੇ ਟਰਾਲੇ ਨਾਲ ਟੂਰਿਸਟ ਬੱਸ ਦੀ ਜ਼ਬਰਦਸਤ ਟੱਕਰ ‘ਚ ਦੋਵੇਂ ਡਰਾਈਵਰਾਂ ਦੀ ਮੌਤ

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇੱਕ ਜੋੜੇ ਸਣੇ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਤੜਕੇ 3 ਵਜੇ ਵਾਪਰਿਆ ਜਦੋਂ ਇਕ ਟੂਰਿਸਟ ਬੱਸ ਸੜਕ ਦੇ ਕਿਨਾਰੇ ਸਰੀਏ ਨਾਲ ਭਰੇ

ਗੈਂਗਸਟਰ ਜੈਪਾਲ ਭੁੱਲਰ ਦੀ ਨਵੀਂ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਇਆ ਵੱਡਾ ਖੁਲਾਸਾ

ਗੈਂਗਸਟਰ ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਪਰਿਵਾਰ ਲਗਾਤਾਰ ਪੁਲਿਸ ‘ਤੇ ਫੇਕ ਐਨਕਾਊਂਟਰ ਕਰਨ ਦੇ ਦੋਸ਼ ਲਾ ਰਿਹਾ ਸੀ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਬੀਤੇ ਦਿਨ ਪੀਜੀਆਈ ਵਿੱਚ ਉਸ ਦ ਮ੍ਰਿਤਕ ਦੇਹ ਦਾ ਦੁਬਾਰਾ ਪੋਸਟਮਾਰਟਮ ਕੀਤਾ ਗਿਆ, ਜਿਸ ਦੀ ਰਿਪੋਰਟ ਸਾਹਮਣੇ ਆ ਚੁੱਕੀ ਹੈ। ਪੀਜੀਆਈ ਦੇ ਡਾਕਟਰਾਂ ਵੱਲੋਂ ਪੋਸਟਮਾਰਟਮ ਦੀ 7 ਪੇਜਾਂ ਦੀ ਰਿਪੋਰਟ ਤਿਆਰ

ਪੰਜਾਬ ‘ਚ ਭਾਜਪਾ MP ਤੇ ਅਭਿਨੇਤਾ ਰਵੀ ਕਿਸ਼ਨ ਦਾ ਵਿਰੋਧ, ਪਿੰਡ ਵਾਲਿਆਂ ਨੇ ਬਿਨਾਂ ਸ਼ੂਟਿੰਗ ਭਜਾਇਆ ਵਾਪਿਸ

ਮੋਰਿੰਡਾ (ਰੂਪਨਗਰ) : ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ, ਭਾਜਪਾ ਨੇਤਾ ਅਤੇ ਫਿਲਮ ਅਦਾਕਾਰ ਰਵੀ ਕਿਸ਼ਨ ਨੂੰ ਪੰਜਾਬ ਵਿੱਚ ਪਿੰਡ ਵਾਲਿਆਂ ਨੇ ਸ਼ੂਟਿੰਗ ਨਹੀਂ ਕਰਨ ਦਿੱਤ ਅਤੇ ਉਸ ਨੂੰ ਵਾਪਿਸ ਜਾਣਾ ਪਿਆ। ਪਿੰਡ ਵਾਲਿਆਂ ਨੇ ਇਹ ਕਦਮ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਚੁੱਕਿਆ ਅਤੇ ਰਵੀ ਕਿਸ਼ਨ ਦਾ ਵਿਰੋਧ ਕੀਤਾ। ਰਵੀਕਿਸ਼ਨ ਨੂੰ ਰੂਪਨਗਰ ਜ਼ਿਲ੍ਹੇ ਦੇ ਪਿੰਡ ਧਨਖਰਾਲੀ

ਸਿੱਧੂ ਦੇ ਬਿਆਨਾਂ ਤੋਂ ਖਿਝੇ ਕੈਪਟਨ, ਡਿਪਟੀ CM ਬਣਾਉਣ ਤੋਂ ਕੀਤਾ ਸਾਫ ਇਨਕਾਰ, ਕਿਹਾ-ਇਹੀ ਸਾਰੀ ਫਸਾਦ ਦੀ ਜੜ੍ਹ

ਵਿਧਾਇਕ ਨਵਜੋਤ ਸਿੰਘ ਸਿੱਧੂ ਦੇ ਲਗਾਤਾਰ ਹਮਲਿਆਂ ਅਤੇ ਵਿਧਾਇਕ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਲਈ ਆਪਣੀ ਹੀ ਪਾਰਟੀ ਵਿੱਚ ਕੀਤੀ ਜਾ ਰਹੀ ਅਲੋਚਨਾ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਪਾਰਟੀ ਹਾਈਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨਾਲ ਮੀਟਿੰਗ ਕੀਤੀ। ਪਤਾ ਲੱਗਿਆ ਹੈ ਕਿ

ਲੁਧਿਆਣਾ ‘ਚ ਇਨਸਾਨੀਅਤ ਹੋਈ ਸ਼ਰਮਸਾਰ- ਪਿਓ ਨੇ ਡੇਢ ਸਾਲ ਦੀ ਧੀ ਨਾਲ ਕੀਤੀ ਦਰਿੰਦਗੀ

ਲੁਧਿਆਣਾ ਦੀ ਬਸਤੀ ਜੋਧੇਵਾਲ ਵਿੱਚ ਰਹਿੰਦੇ ਇੱਕ ਪਿਓ ਦੀ ਦਰਿੰਦਗੀ ਸਾਹਮਣੇ ਆਈ, ਜਿਸ ਨੇ ਆਪਣੀ ਹ ਆਪਣੀ ਹੀ ਇੱਕ ਸਾਲ ਅਤੇ ਨੌਂ ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕੀਤਾ। ਹੈਰਾਨੀ ਦੀ ਗੱਲ ਹੈ ਕਿ ਉਹ ਲਗਾਤਾਰ ਦੂਜੇ ਦਿਨ ਇਹ ਕਾਰਾ ਕਰ ਰਿਹਾ ਸੀ। ਜਦੋਂ ਲੜਕੀ ਦੀ ਮਾਂ ਨੇ ਬੱਚ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਹ

ਪੰਜਾਬ ‘ਤੇ ਹੁਣ Green Fungus ਦਾ ਵੀ ਮੰਡਰਾਇਆ ਖਤਰਾ- ਜਲੰਧਰ ‘ਚ 3 ਦਿਨਾਂ ਦੌਰਾਨ ਮਿਲਿਆ ਦੂਜਾ ਮਾਮਲਾ

ਜਲੰਧਰ : ਪੰਜਾਬ ਵਿੱਚ ਬਲੈਕ ਫੰਗਸ ਤੋ ਬਾਅਦ ਹੁਣ ਗ੍ਰੀਨ ਫੰਗਸ ਦੇ ਵੀ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਜਲੰਧਰ ਜ਼ਿਲ੍ਹੇ ਵਿੱਟ ਪਿਛਲੇ ਤਿੰਨ ਦਿਨਾਂ ਦੌਰਾਨ ਗ੍ਰੀਨ ਫੰਗਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 43 ਸਾਲਾ ਇਸ ਮਰੀਜ਼ ਦੀ ਸੋਮਵਾਰ ਨੂੰ ਜਾਂਚ ਕੀਤੀ ਸੀ। ਰੇਹੜੂ ਪਿੰਡ ਦਾ ਰਹਿਣ ਵਾਲਾ ਇਹ ਮਰੀਜ਼ ਮਈ ਮਹੀਨੇ

ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਾ ਮਾਮਲਾ ਭਖਿਆ- ਬੈਰੀਕੇਡ ਤੋੜ ਸਿੱਖਿਆ ਮੰਤਰੀ ਦੀ ਕੋਠੀ ‘ਤੇ ਆਪ ਦਾ ਰੋਸ ਮੁਜ਼ਾਹਰਾ

ਸੰਗਰੂਰ : ਕਾਂਗਰਸ ਦੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਮੁੱਦਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਦਾ ਯੂਥ ਵਿੰਗ ਅੱਜ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਮੰਗਲਵਾਰ ਨੂੰ ਸੜਕਾਂ ’ਤੇ ਉਤਰ ਆਏ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਆਗੂ ਅਤੇ ਵਿਧਾਇਕ ਮੀਤ

ਪੰਜਾਬ ‘ਚ 28 ਜੂਨ ਤੋਂ ਸ਼ੁਰੂ ਹੋਣਗੀਆਂ ਮੈਡੀਕਲ ਕੋਰਸਾਂ ਦੀਆਂ ਕਲਾਸਾਂ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਵਿਭਾਗ ਅਧੀਨ ਆਉਂਦੇ ਕਾਲਜਾਂ ਵਿਚ ਐਮਬੀਬੀਐਸ, ਬੀਡੀਐਸ, ਬੀਏਐਮਐਸ ਅਤੇ ਹੋਰ ਪੈਰਾ ਮੈਡੀਕਲ ਕੋਰਸਾਂ ਦੀਆਂ ਸਾਰੀਆਂ ਕਲਾਸਾਂ ਨੂੰ 28 ਜੂਨ 2021 ਤੋਂ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਸੋਨੀ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਫੈਸਲਾ ਕੋਰੋਨਾ ਦੇ ਦਿਨੋ-ਦਿਨ ਘੱਟ

ਕੋਟਕਪੂਰਾ ਫਾਇਰਿੰਗ ਮਾਮਲਾ : ਅਕਾਲੀ ਦਲ ਨੇ ਕੈਪਟਨ ‘ਤੇ ਲਾਏ ਸਿਆਸਤ ਦੇ ਦੋਸ਼, SIT ਨੂੰ ਲੈ ਕੇ ਚੁੱਕੇ ਵੱਡੇ ਸਵਾਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪੰਜਾਬ ਸਰਕਾਰ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਐਸਆਈਟੀ ਵਿੱਚ ਨਵਾਂ ਮੈਂਬਰ ਸ਼ਾਮਲ ਕਰਨ ‘ਤੇ ਸਵਾਲ ਚੁੱਕੇ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਸਿਆਸੀ ਰੋਟੀਆਂ ਸੇਕਣ ਲਈ ਹੁਣ ਤੱਕ SIT ਬਣਾਈ ਗਈ, ਜਿਸ ਦਾ ਮਕਸਦ ਸਿਆਸੀ ਫਾਇਦਾ ਲੈਣਾ ਅਤੇ ਵਿਰੋਧੀ ਧਿਰ ਨੂੰ ਬਦਨਾਮ

ਪੰਜਾਬ ਦੇ ਖਿਡਾਰੀਆਂ ਦੀ ਵੱਡੀ ਪ੍ਰਾਪਤੀ- ਸ੍ਰੀ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਤੇ ਮੋਗਾ ਦਾ ਤਜਿੰਦਰਪਾਲ ਟੋਕਿਓ ਓਲੰਪਿਕਸ ਲਈ ਹੋਏ ਕੁਆਲੀਫਾਈ

ਚੰਡੀਗੜ੍ਹ : ਪੰਜਾਬ ਦੇ ਦੋ ਖਿਡਾਰੀ ਟੋਕਿਓ ਓਲੰਪਿਕਸ ਲਈ ਕੁਆਲੀਫਾਈ ਹੋਏ ਹਨ ਅਤੇ ਦੋਹਾਂ ਨੇ ਹੀ ਆਪਣੇ ਪਹਿਲਾਂ ਵਾਲੇ ਰਿਕਾਰਡ ਤੋੜ ਦਿੱਤੇ ਹਨ। ਅਥਲੀਟ ਕਮਲਪ੍ਰੀਤ ਕੌਰ ਦੀ ਇੱਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਇੱਕ ਡਿਸਕਸ ਥ੍ਰੋਅਰ ਟੋਕੀਓ ਓਲੰਪਿਕ ਲਈ ਕੁਆਲੀਫਾਈ ਹੁੰਦੇ ਹੋਏ ਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਆਪਣਾ ਰਿਕਾਰਡ ਤੋੜ ਦਿੱਤਾ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕਬਰਵਾਲਾ

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ‘ਤੇ ਪਹੁੰਚੀ SIT, ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਹੋਵੇਗੀ ਪੁੱਛਗਿੱਛ

ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਐਸਆਈਟੀ ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਵਿਖੇ ਚੰਡੀਗੜ੍ਹ ਪਹੁੰਚੀ। ਵੱਡੇ ਬਾਦਲ ਦੀ ਸਿਹਤ ਠੀਕ ਨਹੀਂ ਹੈ। ਇਸ ਲਈ ਉਹ ਚੰਡੀਗੜ੍ਹ ਵਿਖੇ ਵਿਧਾਇਕ ਨਿਵਾਸ ਵਿਖੇ ਐਸਆਈਟੀ ਦੇ ਸਵਾਲਾਂ ਦੇ ਜਵਾਬ ਦੇਣਗੇ। 9 ਜੂਨ ਨੂੰ ਨਵੀਂ ਐਸਆਈਟੀ ਨੇ

ਲਾਲੜੂ ਦੇ ਵੱਖ-ਵੱਖ ਪਿੰਡਾਂ ’ਚ ਇੱਕੋ ਦਿਨ ਵਾਪਰੇ ਦਰਦਨਾਕ ਹਾਦਸੇ, ਤਲਾਅ ‘ਚ ਡੁੱਬਣ ਨਾਲ 17 ਤੇ 10 ਸਾਲਾ ਬੱਚੇ ਦੀ ਮੌਤ

ਸੋਮਵਾਰ ਨੂੰ ਲਾਲੜੂ ਦੇ ਦੋ ਪਿੰਡਾਂ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਪਿੰਡ ਜੜੋਤ ਵਿੱਚ ਇੱਕ 17 ਸਾਲਾ ਲੜਕਾ ਅਤੇ ਹੁਮਾਯੂੰਪੁਰ-ਟਿੰਬਲੀ ਪਿੰਡ ਵਿੱਚ ਇੱਕ 10 ਸਾਲਾ ਲੜਕੇ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ 17 ਸਾਲਾ ਸਾਗਰ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਜਦਕਿ 10 ਸਾਲਾ

ਵੱਡਾ ਖੁਲਾਸਾ : PAK ਤੋਂ ਡਰੋਨ ਰਾਹੀਂ 48 ਵਿਦੇਸ਼ੀ ਪਿਸਟਲਾਂ ਨਾਲ ਪਹੁੰਚੀ ਸੀ 80 ਕਿਲੋ ਹੈਰੋਇਨ ਦੀ ਖੇਪ

ਕੱਥੂਨੰਗਲ ਖੇਤਰ ਤੋਂ 9 ਜੂਨ ਨੂੰ 48 ਵਿਦੇਸ਼ੀ ਪਿਸਤੌਲਾਂ ਬਰਾਮਦ ਹੋਣ ਤੋਂ ਬਾਅਦ ਪੰਜਾਬ ਖੁਫੀਆ ਏਜੰਸੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਐਸਐਸਓਸੀ 48 ਵਿਦੇਸ਼ੀ ਪਿਸਤੌਲਾਂ ਦੇ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਜਗਜੀਤ ਸਿੰਘ ਜੱਗੂ ਤੋਂ ਇਲਾਵਾ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਬੰਦ ਲਵਦੀਪ ਸਿੰਘ ਲਾਲਾ, ਅੰਮ੍ਰਿਤਸਰ ਜੇਲ੍ਹ

ਪਰਗਟ ਸਿੰਘ ਨੇ ਵੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ‘ਤੇ ਘੇਰਿਆ ਕੈਪਟਨ ਨੂੰ- ‘ਇਹ ਕਿਹੋ ਜਿਹਾ ਤਰਸ’

ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਜੋ ਵਾਰ-ਵਾਰ ਆਪਣੀ ਹੀ ਸਰਕਾਰ ‘ਤੇ ਬਾਗੀ ਰਵੱਈਏ ਨਾਲ ਹਮਲੇ ਕਰ ਰਹੇ ਹਨ, ਨੇ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ਅਤੇ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਸਖਤ ਵਿਰੋਧ ਕੀਤਾ ਹੈ। ਪਰਗਟ ਸਿੰਘ ਨੇ ਇਸ ਫੈਸਲੇ ‘ਤੇ ਤੁਰੰਤ ਰੋਕ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇਂ

ਕੋਰੋਨਾ ਦਾ ਖਤਰਾ : ਜਲੰਧਰ ‘ਚ ਸੰਡੇ ਬਾਜ਼ਾਰ ‘ਚ ਵਧਦੀ ਭੀੜ ਨੇ ਪੁਲਿਸ ਦੀਆਂ ਲੁਆ ਦਿੱਤੀਆਂ ਦੌੜਾਂ

ਜਲੰਧਰ ਦੇ ਜੋਤੀ ਚੌਕ ਵਿਖੇ ਐਤਵਾਰ ਨੂੰ ਸੰਡੇ ਬਾਜ਼ਾਰ ’ਚ ਪੁਲਿਸ ਨੂੰ ਖੂਬ ਦੌੜਾਇਆ। ਕੋਰੋਨਾ ਦੀ ਲਾਗ ਘੱਟ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਦੁਕਾਨਾਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ, ਜਦੋਂ ਸੰਡੇ ਮਾਰਕੀਟ ਇਥੇ ਲਗਾਈ ਗਈ, ਤਾਂ ਤੁਰੰਤ ਥਾਣਾ ਡਵੀਜ਼ਨ 4 ਦੀ ਪੁਲਿਸ ਉਥੇ ਪਹੁੰਚ ਗਈ। ਉਨ੍ਹਾਂ ਦੁਕਾਨਦਾਰਾਂ ਨੂੰ ਤਾਂ ਕੁਝ ਨਹੀਂ ਕਿਹਾ, ਪਰ

ਜਲੰਧਰ ‘ਚ ਵੱਡੀ ਵਾਰਦਾਤ : ਦਿਨ-ਦਿਹਾੜੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ

ਜਲੰਧਰ ਵਿੱਚ ਗਾਜ਼ੀਗੁੱਲਾ ਦੇ ਨੇੜੇ ਐਤਵਾਰ ਦੁਪਹਿਰ ਨੂੰ ਕਾਂਗਰਸ ਦੇ ਸਾਬਕਾ ਦਿਹਾਤੀ ਪ੍ਰਧਾਨ ਤੇ ਸਾਬਕਾ ਕੌਂਸਲਰ ਸੁਖਮੀਤ ਡਿਪਟੀ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੁਖਮੀਤ ਡਿਪਟੀ ਹਾਲ ਹੀ ਵਿੱਚ ਸ਼ਹਿਰ ਦੇ ਪ੍ਰਸਿੱਧ ਮਿਕੀ ਅਗਵਾ ਕਾਂਡ ਵਿੱਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਸੀ ਅਤੇ ਇਨ੍ਹੀਂ ਦਿਨੀਂ ਪੈਰੋਲ ’ਤੇ ਆਇਆ ਸੀ। ਡਿਪਟੀ ‘ਤੇ ਫਿਲਮ

Recent Comments